ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Beauty Tips: ਛੋਟੀ ਉਮਰ ‘ਚ ਹੋ ਗਈਆਂ ਹਨ ਝੁਰੜੀਆਂ, ਇਨ੍ਹਾਂ ਚੀਜ਼ਾਂ ਨੂੰ ਲਗਾਉਣ ਨਾਲ ਜਵਾਨ ਵਿਖੇਗਾ ਚੇਹਰਾ

How to Get Glowing Skin: ਜਦੋਂ ਕੋਲੇਜਨ (ਸਕਿਨ ਨੂੰ ਜਵਾਨ ਰੱਖਣ ਵਾਲਾ ਪ੍ਰੋਟੀਨ) ਟੁੱਟਣਾ ਸ਼ੁਰੂ ਹੋ ਜਾਂਦਾ ਹੈ, ਤਾਂ ਚਮੜੀ ਦੀ ਲਚਕਤਾ ਘੱਟ ਹੋ ਜਾਂਦੀ ਹੈ। ਇਸ ਕਾਰਨ ਸਕਿਨ 'ਤੇ ਝੁਰੜੀਆਂ ਆਉਣ ਲੱਗਦੀਆਂ ਹਨ। ਸਿਹਤਮੰਦ ਜੀਵਨ ਸ਼ੈਲੀ ਦੇ ਨਾਲ-ਨਾਲ ਕੁਝ ਘਰੇਲੂ ਨੁਸਖੇ ਸਕਿਨ ਨੂੰ ਸਿਹਤਮੰਦ ਬਣਾਉਣ ਲਈ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ।

Beauty Tips: ਛੋਟੀ ਉਮਰ 'ਚ ਹੋ ਗਈਆਂ ਹਨ ਝੁਰੜੀਆਂ, ਇਨ੍ਹਾਂ ਚੀਜ਼ਾਂ ਨੂੰ ਲਗਾਉਣ ਨਾਲ ਜਵਾਨ ਵਿਖੇਗਾ ਚੇਹਰਾ
Follow Us
tv9-punjabi
| Updated On: 16 Nov 2023 17:11 PM IST

ਵਧਦੀ ਉਮਰ ਦੇ ਨਾਲ ਇਸ ਦਾ ਅਸਰ ਸਕਿਨ ( Skin) ‘ਤੇ ਨਜ਼ਰ ਆਉਣ ਲੱਗ ਪੈਂਦਾ ਹੈ, ਜੋ ਕਿ ਇੱਕ ਕੁਦਰਤੀ ਅਤੇ ਆਮ ਪ੍ਰਕਿਰਿਆ ਹੈ। ਹਾਲਾਂਕਿ ਜੇਕਰ ਸਿਹਤਮੰਦ ਜੀਵਨ ਸ਼ੈਲੀ (Healthy Lifestyle) ਅਪਣਾਈ ਜਾਵੇ ਤਾਂ ਸਕਿਨ ਇੱਕ ਉਮਰ ਦੇ ਬਾਅਦ ਵੀ ਜਵਾਨ ਦਿਖਾਈ ਦਿੰਦੀ ਹੈ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਛੋਟੀ ਉਮਰ ‘ਚ ਹੀ ਚਿਹਰੇ ‘ਤੇ ਝੁਰੜੀਆਂ ਅਤੇ ਛਾਈਆਂ ਨਜ਼ਰ ਆਉਣ ਲੱਗਦੀਆਂ ਹਨ। ਕਈ ਵਾਰ ਧੂੜ ਅਤੇ ਪ੍ਰਦੂਸ਼ਣ ਕਾਰਨ ਚਮੜੀ ਸਮੇਂ ਤੋਂ ਪਹਿਲਾਂ ਬੁੱਢੀ ਹੋਣ ਲੱਗਦੀ ਹੈ। ਜੇਕਰ ਤੁਸੀਂ ਵੀ ਛੋਟੀ ਉਮਰ ‘ਚ ਝੁਰੜੀਆਂ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਕੁਝ ਅਸਰਦਾਰ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਆਪਣੀ ਚਮੜੀ ‘ਤੇ ਇਕ ਵਾਰ ਫਿਰ ਤੋਂ ਕੁਦਰਤੀ ਚਮਕ ਅਤੇ ਨਿਖਾਰ ਪਾ ਸਕਦੇ ਹੋ।

ਸਕਿਨ ਨੂੰ ਸਿਹਤਮੰਦ ਰੱਖਣ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਬਹੁਤ ਸਾਰਾ ਪਾਣੀ ਪੀਓ, ਸਹੀ ਰੁਟੀਨ ਦੀ ਪਾਲਣਾ ਕਰੋ ਅਤੇ ਸਿਹਤਮੰਦ ਖੁਰਾਕ ਲਓ। ਜੰਕ ਫੂਡ, ਤਲੇ ਹੋਏ ਭੋਜਨ ਆਦਿ ਤੋਂ ਪਰਹੇਜ਼ ਕਰੋ। ਇਸ ਤੋਂ ਇਲਾਵਾ ਕੁਝ ਘਰੇਲੂ ਨੁਸਖੇ ਚਮੜੀ ਨੂੰ ਜਵਾਨ ਰੱਖਣ ਲਈ ਬਹੁਤ ਕਾਰਗਰ ਮੰਨੇ ਜਾਂਦੇ ਹਨ।

ਇਨ੍ਹਾਂ ਤੇਲ ਨਾਲ ਕਰੋ ਚਿਹਰੇ ਦੀ ਮਾਲਿਸ਼

ਬਦਾਮ ਦਾ ਤੇਲ ਚਿਹਰੇ ਤੋਂ ਝੁਰੜੀਆਂ ਦੂਰ ਕਰਨ, ਚਮਕ ਲਿਆਉਣ ਅਤੇ ਰੰਗਤ ਨੂੰ ਸੁਧਾਰਨ ਲਈ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਜੈਤੂਨ ਦਾ ਤੇਲ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਦੋਵਾਂ ਵਿੱਚੋਂ ਕਿਸੇ ਇੱਕ ਤੇਲ ਨਾਲ ਆਪਣੇ ਚਿਹਰੇ ਦੀ ਮਾਲਿਸ਼ ਕਰੋ। ਇਸ ਨਾਲ ਖੂਨ ਸੰਚਾਰ ਵਿੱਚ ਸੁਧਾਰ ਹੋਵੇਗਾ ਅਤੇ ਕੁਝ ਹੀ ਦਿਨਾਂ ਵਿੱਚ ਤੁਸੀਂ ਚਿਹਰੇ ਦੇ ਝੁਰੜੀਆਂ ਵਿੱਚ ਕਮੀ ਦੇਖੋਗੇ।

ਇਨ੍ਹਾਂ ਕੁਦਰਤੀ ਤੱਤਾਂ ਦੀ ਕਰੋ ਵਰਤੋਂ

ਜੇਕਰ ਤੁਸੀਂ ਆਪਣੇ ਚਿਹਰੇ ‘ਤੇ ਝੁਰੜੀਆਂ ਤੋਂ ਪਰੇਸ਼ਾਨ ਹੋ, ਤਾਂ ਆਪਣੇ ਚਿਹਰੇ ‘ਤੇ ਆਲੂ ਦਾ ਰਸ ਲਗਾਓ ਜਾਂ ਤੁਸੀਂ ਪਪੀਤੇ ਦੇ ਮਾਸਕ ਦੀ ਵਰਤੋਂ ਕਰ ਸਕਦੇ ਹੋ। ਇਹ ਦੋਵੇਂ ਚੀਜ਼ਾਂ ਸਕਿਨ ‘ਚ ਨਵੀਂ ਜਾਨ ਲਿਆਉਣ ਦਾ ਕੰਮ ਕਰਦੀਆਂ ਹਨ।

ਤੁਲਸੀ ਦੀ ਰੇਮੇਡੀ

ਆਯੁਰਵੇਦ ਵਿੱਚ ਤੁਲਸੀ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਦੱਸਿਆ ਗਿਆ ਹੈ। ਇਹ ਤੁਹਾਡੀ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਵੀ ਫਾਇਦੇਮੰਦ ਹੈ। ਝੁਰੜੀਆਂ ਨੂੰ ਘੱਟ ਕਰਨ ਲਈ ਤੁਲਸੀ ਦੀਆਂ ਪੱਤੀਆਂ ਨੂੰ ਪੀਸ ਕੇ ਚਿਹਰੇ ‘ਤੇ ਲਗਾਓ, ਤੁਸੀਂ ਜਲਦੀ ਹੀ ਚੰਗੇ ਨਤੀਜੇ ਦੇਖ ਸਕਦੇ ਹੋ।

Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ...
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ...
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ...
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ...
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ...
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ...
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ...
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ...
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ...