ਲੂਫਾ ਨਾਲ ਕੀਤੇ ਹੋ ਨਾ ਜਾਵੇ ਸਕਿਨ Problem, ਵਰਤੋਂ ਕਰਦੇ ਸਮੇਂ ਰੱਖੋ ਧਿਆਨ
ਜ਼ਿਆਦਾਤਰ ਲੋਕ ਨਹਾਉਂਦੇ ਸਮੇਂ ਸਕਿਨ 'ਤੇ ਜਮ੍ਹਾਂ ਹੋਈ ਗੰਦਗੀ ਅਤੇ ਬੈਕਟੀਰੀਆ ਨੂੰ ਹਟਾਉਣ ਲਈ ਲੂਫਾ ਦੀ ਵਰਤੋਂ ਕਰਦੇ ਹਨ ਪਰ ਜੇਕਰ ਕੁਝ ਗੱਲਾਂ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਇਹ ਲੂਫਾ ਤੁਹਾਡੀ ਸਕਿਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਨਹਾਉਣਾ ਹਰ ਕਿਸੇ ਦੇ ਜੀਵਨ ਦਾ ਅਨਿੱਖੜਵਾਂ ਅੰਗ ਹੈ ਅਤੇ ਜ਼ਿਆਦਾਤਰ ਲੋਕ ਸਕਿਨ ਨੂੰ ਸਾਫ ਕਰਨ ਲਈ ਲੂਫਾ ਦੀ ਵਰਤੋਂ ਕਰਦੇ ਹਨ। ਇਸ ਕਾਰਨ ਸਕਿਨ ਵੀ ਨਿਖਰ ਜਾਂਦੀ ਹੈ। ਪਲਾਸਟਿਕ ਤੋਂ ਲੈ ਕੇ ਆਰਗੈਨਿਕ ਮਟੀਰੀਅਲ ਤੋਂ ਬਣੇ ਲੂਫ਼ੇ ਵੀ ਬਜ਼ਾਰ ਵਿੱਚ ਉਪਲਬਧ ਹਨ, ਜਿਨ੍ਹਾਂ ਨੂੰ ਤੁਸੀਂ ਆਪਣੀ ਸਹੂਲਤ ਅਨੁਸਾਰ ਖਰੀਦ ਸਕਦੇ ਹੋ। ਮੌਜੂਦਾ ਸਮੇਂ ‘ਚ ਜੇਕਰ ਤੁਸੀਂ ਵੀ ਸਕਿਨ ‘ਤੇ ਜਮ੍ਹਾ ਹੋਈ ਗੰਦਗੀ ਅਤੇ ਬੈਕਟੀਰੀਆ ਨੂੰ ਹਟਾਉਣ ਲਈ ਲੂਫਾ ਦੀ ਵਰਤੋਂ ਕਰਦੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਸਕਿਨ ਨੂੰ ਸਾਫ ਕਰਨ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਇਸ ਨਾਲ ਸਕਿਨ ‘ਤੇ ਧੱਫੜ, ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਕਈ ਵਾਰ ਸਕਿਨ ਵਿਚ ਇਨਫੈਕਸ਼ਨ ਹੋ ਜਾਂਦੀ ਹੈ ਜਾਂ ਧੱਫੜ ਅਤੇ ਮੁਹਾਸੇ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਕਈ ਵਾਰ ਜਾਣੇ-ਅਣਜਾਣੇ ਵਿਚ ਗ਼ਲਤੀਆਂ ਹੋ ਜਾਂਦੀਆਂ ਹਨ। ਇਹਨਾਂ ਵਿੱਚੋਂ ਇੱਕ ਗਲਤੀ ਹੈ ਨਹਾਉਣ ਵਾਲੇ ਲੂਫਾ ਦੀ ਵਰਤੋਂ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਨਾ ਰੱਖਣਾ।
ਇਸ ਗਲਤੀ ਕਾਰਨ ਸਕਿਨ ‘ਤੇ ਧੱਫੜ ਹੋ ਸਕਦੇ ਹਨ
ਕਈ ਵਾਰ ਸਕਿਨ ਨੂੰ ਡੂੰਘਾਈ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਲੋਕ ਲੂਫ਼ੇ ਨਾਲ ਸਕਿਨ ਨੂੰ ਜ਼ਿਆਦਾ ਰਗੜਦੇ ਹਨ, ਜਿਸ ਕਾਰਨ ਸਕਿਨ ‘ਤੇ ਧੱਫੜ ਅਤੇ ਮੁਹਾਸੇ ਹੋ ਸਕਦੇ ਹਨ ਅਤੇ ਜਿਸ ਕਾਰਨ ਵਿਅਕਤੀ ਨੂੰ ਜਲਨ, ਖੁਜਲੀ ਅਤੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਾਵਧਾਨੀ ਨਾਲ ਵਰਤਿਆ ਜਾਣਾ ਚਾਹੀਦਾ ਹੈ, ਖਾਸ ਕਰਕੇ ਜਣਨ ਅੰਗ ਦੇ ਨੇੜੇ ਚਮੜੀ ‘ਤੇ।
ਲੂਫਾ ‘ਤੇ ਬੈਕਟੀਰੀਆ ਇਕੱਠੇ ਹੋ ਸਕਦੇ ਹਨ
ਨਹਾਉਣ ਤੋਂ ਬਾਅਦ, ਲੂਫ਼ੇ ਨੂੰ ਧੋਣਾ ਅਤੇ ਇਸ ਨੂੰ ਸਹੀ ਜਗ੍ਹਾ ‘ਤੇ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਅਗਲੀ ਵਾਰ ਇਸਦੀ ਵਰਤੋਂ ਹੋਣ ਤੱਕ ਇਹ ਚੰਗੀ ਤਰ੍ਹਾਂ ਸੁੱਕ ਸਕੇ। ਜ਼ਿਆਦਾਤਰ ਲੋਕ ਇਹ ਗਲਤੀ ਕਰਦੇ ਹਨ ਕਿ ਨਹਾਉਣ ਤੋਂ ਬਾਅਦ ਉਹ ਲੂਫਾ ਨੂੰ ਬਿਨਾਂ ਧੋਤੇ ਹੀ ਬਾਥਰੂਮ ‘ਚ ਛੱਡ ਦਿੰਦੇ ਹਨ, ਜਿਸ ਕਾਰਨ ਉਸ ‘ਤੇ ਜਮ੍ਹਾ ਗੰਦਗੀ ਅਤੇ ਬੈਕਟੀਰੀਆ ਦੂਰ ਨਹੀਂ ਹੁੰਦੇ ਸਗੋਂ ਹੋਰ ਵਧ ਜਾਂਦੇ ਹਨ। ਇਸ ਗਲਤੀ ਨਾਲ ਸਕਿਨ ਇਨਫੈਕਸ਼ਨ ਹੋ ਸਕਦੀ ਹੈ।
ਲੰਬੇ ਸਮੇਂ ਲਈ ਇੱਕੋ ਲੂਫਾ ਦੀ ਵਰਤੋਂ ਕਰਨਾ
ਲੂਫਾ ਦਾ ਕੰਮ ਚਮੜੀ ਤੋਂ ਗੰਦਗੀ ਅਤੇ ਬੈਕਟੀਰੀਆ ਨੂੰ ਹਟਾਉਣਾ ਹੈ, ਇਸ ਲਈ ਵਾਰ-ਵਾਰ ਧੋਣ ਤੋਂ ਬਾਅਦ ਵੀ ਇਸ ‘ਤੇ ਬਹੁਤ ਸਾਰੇ ਬੈਕਟੀਰੀਆ ਰਹਿ ਜਾਣ ਦੀ ਸੰਭਾਵਨਾ ਹੁੰਦੀ ਹੈ। ਜਿਸ ਤਰ੍ਹਾਂ ਦੰਦਾਂ ਦਾ ਬੁਰਸ਼ ਕੁਝ ਦਿਨਾਂ ਬਾਅਦ ਬਦਲਣਾ ਜ਼ਰੂਰੀ ਹੈ, ਉਸੇ ਤਰ੍ਹਾਂ ਲੂਫਾ ਵੀ ਬਦਲਣਾ ਚਾਹੀਦਾ ਹੈ। ਲੰਬੇ ਸਮੇਂ ਤੱਕ ਇੱਕੋ ਲੂਫ਼ੇ ਦੀ ਵਰਤੋਂ ਕਰਨ ਨਾਲ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ
ਹਫ਼ਤੇ ਵਿੱਚ ਇੱਕ ਵਾਰ ਚੰਗੀ ਤਰ੍ਹਾਂ ਸਾਫ਼ ਕਰੋ
ਨਹਾਉਣ ਤੋਂ ਬਾਅਦ ਲੂਫ਼ੇ ਨੂੰ ਸਾਫ਼ ਕਰਨਾ ਜ਼ਰੂਰੀ ਹੈ, ਇਸ ਤੋਂ ਇਲਾਵਾ ਡੂੰਘੀ ਸਫ਼ਾਈ ਲਈ ਹਫ਼ਤੇ ਵਿਚ ਇਕ ਵਾਰ ਲੂਫ਼ੇ ਨੂੰ ਬਲੀਚ ਵਾਲੇ ਪਾਣੀ ਜਾਂ ਬੇਕਿੰਗ ਸੋਡਾ ਅਤੇ ਨਿੰਬੂ ਪਾਣੀ ਵਿਚ ਭਿਓ ਕੇ ਕੁਝ ਸਮੇਂ ਲਈ ਰੱਖੋ | ਇਸ ਤੋਂ ਇਲਾਵਾ ਗਰਮ ਪਾਣੀ ਵਿਚ ਧੋਣ ਵਾਲਾ ਤਰਲ ਮਿਲਾ ਕੇ ਲੂਫਾ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਅਤੇ ਕੁਝ ਦੇਰ ਧੁੱਪ ‘ਚ ਰੱਖੋ। ਇਸ ਤਰ੍ਹਾਂ ਕੁਝ ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ‘ਚ ਰੱਖ ਕੇ ਲੂਫਾ ਦੀ ਵਰਤੋਂ ਕਰਨੀ ਚਾਹੀਦੀ ਹੈ।