AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਚਾਂਦੀ ਖਰੀਦਦੇ ਸਮੇਂ ਨਾ ਬਣੋ ਬੇਵਕੂਫ, ਖਰੀਦਦਾਰੀ ਵੇਲੇ ਇਨ੍ਹਾਂ 5 ਗੱਲਾਂ ਦਾ ਜ਼ਰੂਰ ਰੱਖੋ ਧਿਆਨ

ਸੋਨੇ ਦੇ ਮੁਕਾਬਲੇ ਚਾਂਦੀ ਸਸਤੀ ਹੋਣ ਕਾਰਨ ਭਾਰਤੀ ਬਾਜ਼ਾਰ ਵਿੱਚ ਇਸ ਦੀ ਮੰਗ ਹਮੇਸ਼ਾ ਜ਼ਿਆਦਾ ਰਹਿੰਦੀ ਹੈ। ਗਹਿਣਿਆਂ ਤੋਂ ਲੈ ਕੇ ਚਾਂਦੀ ਦੇ ਬਰਤਨਾਂ ਅਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੱਕ, ਲੋਕ ਚਾਂਦੀ ਦੀ ਖਰੀਦਦਾਰੀ ਬੜੇ ਚਾਅ ਨਾਲ ਕਰਦੇ ਹਨ।

ਚਾਂਦੀ ਖਰੀਦਦੇ ਸਮੇਂ ਨਾ ਬਣੋ ਬੇਵਕੂਫ, ਖਰੀਦਦਾਰੀ ਵੇਲੇ ਇਨ੍ਹਾਂ 5 ਗੱਲਾਂ ਦਾ ਜ਼ਰੂਰ ਰੱਖੋ ਧਿਆਨ
Image Credit source: Getty Images
Follow Us
tv9-punjabi
| Updated On: 01 Feb 2026 15:44 PM IST

ਸੋਨੇ ਦੇ ਮੁਕਾਬਲੇ ਚਾਂਦੀ ਸਸਤੀ ਹੋਣ ਕਾਰਨ ਭਾਰਤੀ ਬਾਜ਼ਾਰ ਵਿੱਚ ਇਸ ਦੀ ਮੰਗ ਹਮੇਸ਼ਾ ਜ਼ਿਆਦਾ ਰਹਿੰਦੀ ਹੈ। ਗਹਿਣਿਆਂ ਤੋਂ ਲੈ ਕੇ ਚਾਂਦੀ ਦੇ ਬਰਤਨਾਂ ਅਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੱਕ, ਲੋਕ ਚਾਂਦੀ ਦੀ ਖਰੀਦਦਾਰੀ ਬੜੇ ਚਾਅ ਨਾਲ ਕਰਦੇ ਹਨ। ਹਾਲਾਂਕਿ ਕੁਝ ਸਮਾਂ ਪਹਿਲਾਂ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਸੀ, ਪਰ ਹੁਣ ਇੱਕ ਵਾਰ ਫਿਰ ਕੀਮਤਾਂ ਵਿੱਚ ਨਰਮੀ ਆਈ ਹੈ।

ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਅਜਿਹੇ ਵਿੱਚ ਚਾਂਦੀ ਦੀ ਖਰੀਦਦਾਰੀ ਵਧਣੀ ਲਾਜ਼ਮੀ ਹੈ। ਪਰ ਚਾਂਦੀ ਖਰੀਦਦੇ ਸਮੇਂ ਕੁਝ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ ਤਾਂ ਜੋ ਤੁਹਾਡੀ ਮਿਹਨਤ ਦੀ ਕਮਾਈ ਸਹੀ ਜਗ੍ਹਾ ਲੱਗੇ। ਭਾਰਤੀ ਘਰਾਂ ਵਿੱਚ ਵਿਆਹਾਂ ਦੇ ਮੌਕੇ ‘ਤੇ ਸੋਨੇ-ਚਾਂਦੀ ਦੇ ਗਹਿਣਿਆਂ ਦਾ ਲੈਣ-ਦੇਣ ਕਾਫ਼ੀ ਹੁੰਦਾ ਹੈ। ਜਿਨ੍ਹਾਂ ਪਰਿਵਾਰਾਂ ਵਿੱਚ ਵਿਆਹ ਹਨ, ਉਨ੍ਹਾਂ ਲਈ ਕੀਮਤਾਂ ਦਾ ਘਟਣਾ ਰਾਹਤ ਭਰੀ ਖ਼ਬਰ ਹੈ, ਪਰ ਨੁਕਸਾਨ ਤੋਂ ਬਚਣ ਲਈ ਹੇਠਾਂ ਦਿੱਤੀਆਂ ਗੱਲਾਂ ਵੱਲ ਜ਼ਰੂਰ ਧਿਆਨ ਦਿਓ:

ਹਾਲਮਾਰਕ ਦੀ ਕਰੋ ਜਾਂਚ

ਅਕਸਰ ਲੋਕ ਸੋਨਾ ਖਰੀਦਦੇ ਸਮੇਂ ਉਸ ਦੀ ਸ਼ੁੱਧਤਾ ਅਤੇ ਹਾਲਮਾਰਕ ਦਾ ਪੂਰਾ ਧਿਆਨ ਰੱਖਦੇ ਹਨ, ਪਰ ਚਾਂਦੀ ਵੇਲੇ ਲਾਪਰਵਾਹੀ ਕਰ ਜਾਂਦੇ ਹਨ। ਚਾਂਦੀ ਖਰੀਦਦੇ ਸਮੇਂ ਹਮੇਸ਼ਾ BIS ਹਾਲਮਾਰਕ ਜ਼ਰੂਰ ਦੇਖੋ। ਇਹ ਚਾਂਦੀ ਦੀ ਸ਼ੁੱਧਤਾ ਦੀ ਗਾਰੰਟੀ ਹੁੰਦੀ ਹੈ। ਹਾਲਾਂਕਿ ਕਈ ਥਾਵਾਂ ‘ਤੇ ਇਹ ਵਿਕਲਪਿਕ (Optional) ਹੁੰਦਾ ਹੈ, ਪਰ ਕੋਸ਼ਿਸ਼ ਕਰੋ ਕਿ ਹਾਲਮਾਰਕ ਵਾਲੀ ਚਾਂਦੀ ਹੀ ਖਰੀਦੀ ਜਾਵੇ।

ਗ੍ਰੇਡ ਅਤੇ ਨੰਬਰਾਂ ‘ਤੇ ਦਿਓ ਧਿਆਨ

ਗਹਿਣੇ ਖਰੀਦਦੇ ਸਮੇਂ ਸਿਰਫ਼ ਡਿਜ਼ਾਈਨ ਜਾਂ ਵਜ਼ਨ ਹੀ ਨਹੀਂ, ਸਗੋਂ ਉਸ ਦੇ ਗ੍ਰੇਡ (ਨੰਬਰ) ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ। 9999 ਅਤੇ 9995 ਗ੍ਰੇਡ ਦੀ ਚਾਂਦੀ ਸਭ ਤੋਂ ਉੱਚੀ ਗੁਣਵੱਤਾ ਵਾਲੀ ਮੰਨੀ ਜਾਂਦੀ ਹੈ, ਜੋ ਸਿੱਕੇ, ਇੱਟਾਂ (Bars) ਅਤੇ ਬਰਤਨਾਂ ਲਈ ਸਭ ਤੋਂ ਵਧੀਆ ਹੈ। ਗਹਿਣਿਆਂ ਲਈ 990 ਅਤੇ 925 ਕੈਟਾਗਰੀ ਦੀ ਚਾਂਦੀ ਵਰਤੀ ਜਾਂਦੀ ਹੈ। ਜੇਕਰ ਤੁਸੀਂ 925 ਗ੍ਰੇਡ ਦੀ ਚਾਂਦੀ (ਸਟਰਲਿੰਗ ਸਿਲਵਰ) ਖਰੀਦ ਰਹੇ ਹੋ, ਤਾਂ ਉਸ ਦੀ ਕੀਮਤ 92.5% ਸ਼ੁੱਧਤਾ ਦੇ ਹਿਸਾਬ ਨਾਲ ਹੀ ਹੋਣੀ ਚਾਹੀਦੀ ਹੈ। Image: Getty Images

ਮੇਕਿੰਗ ਚਾਰਜਿਸ ਨੂੰ ਸਮਝੋ

ਸੋਨੇ ਵਾਂਗ ਚਾਂਦੀ ਦੇ ਗਹਿਣੇ ਬਣਵਾਉਣ ‘ਤੇ ਵੀ ‘ਮੇਕਿੰਗ ਚਾਰਜਿਸ’ (ਬਣਵਾਈ) ਵੱਖਰੇ ਤੌਰ ‘ਤੇ ਲੱਗਦੇ ਹਨ। ਆਪਣੇ ਪੈਸੇ ਬਚਾਉਣ ਲਈ ਗਹਿਣੇ ਖਰੀਦਣ ਤੋਂ ਪਹਿਲਾਂ ਵੱਖ-ਵੱਖ ਜਿਊਲਰਾਂ ਤੋਂ ਮੇਕਿੰਗ ਚਾਰਜਿਸ ਬਾਰੇ ਜਾਣਕਾਰੀ ਲਓ। ਕਈ ਵਾਰ ਡਿਜ਼ਾਈਨ ਦੇ ਨਾਮ ‘ਤੇ ਭਾਰੀ ਮੇਕਿੰਗ ਚਾਰਜਿਸ ਵਸੂਲੇ ਜਾਂਦੇ ਹਨ, ਜਿਸ ਬਾਰੇ ਤੁਹਾਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਹੈ।

ਜਰਮਨ ਸਿਲਵਰ ਤੋਂ ਰਹੋ ਸਾਵਧਾਨ

ਅੱਜਕੱਲ੍ਹ ਬਾਜ਼ਾਰ ਵਿੱਚ ‘ਜਰਮਨ ਸਿਲਵਰ’ ਵੱਲ ਲੋਕਾਂ ਦਾ ਰੁਝਾਨ ਵਧਿਆ ਹੈ, ਪਰ ਇਹ ਯਾਦ ਰੱਖੋ ਕਿ ਇਹ ਅਸਲੀ ਚਾਂਦੀ ਨਹੀਂ ਹੁੰਦੀ। ਜਰਮਨ ਸਿਲਵਰ ਸਿਰਫ਼ ਨਾਮ ਦਾ ਸਿਲਵਰ ਹੈ, ਇਹ ਸਟਰਲਿੰਗ ਸਿਲਵਰ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ। ਅਸਲ ਵਿੱਚ ਇਹ ਪਿੱਤਲ ਜਾਂ ਤਾਂਬੇ ਵਰਗੀਆਂ ਧਾਤਾਂ ਦਾ ਮਿਸ਼ਰਣ ਹੁੰਦਾ ਹੈ ਜਿਸ ਉੱਤੇ ਚਾਂਦੀ ਵਰਗੀ ਪਾਲਿਸ਼ ਕੀਤੀ ਹੁੰਦੀ ਹੈ। ਇਸ ਲਈ ਚਾਂਦੀ ਦੇ ਭਾਅ ਜਰਮਨ ਸਿਲਵਰ ਖਰੀਦ ਕੇ ਧੋਖਾ ਨਾ ਖਾਓ।

ਪੱਕਾ ਬਿੱਲ ਲੈਣਾ ਕਦੇ ਨਾ ਭੁੱਲੋ

ਕਈ ਵਾਰ ਜਿਊਲਰ ਗਾਹਕਾਂ ਨੂੰ ਕਹਿੰਦੇ ਹਨ ਕਿ ਕੱਚਾ ਬਿੱਲ ਲੈਣ ‘ਤੇ ਜੀ.ਐਸ.ਟੀ. ਬਚ ਜਾਵੇਗਾ ਅਤੇ ਕੀਮਤ ਘੱਟ ਲੱਗੇਗੀ। ਪਰ ਇਹ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਭਵਿੱਖ ਵਿੱਚ ਜਦੋਂ ਤੁਸੀਂ ਉਹ ਚਾਂਦੀ ਵੇਚਣਾ ਜਾਂ ਬਦਲਣਾ ਚਾਹੁੰਦੇ ਹੋ, ਤਾਂ ਬਿਨਾਂ ਪੱਕੇ ਬਿੱਲ ਦੇ ਤੁਹਾਨੂੰ ਸਹੀ ਕੀਮਤ ਨਹੀਂ ਮਿਲੇਗੀ। ਇਸ ਲਈ ਹਮੇਸ਼ਾ ਪੱਕਾ ਬਿੱਲ ਜ਼ਰੂਰ ਲਓ।

ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ
ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ...
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE...
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ......
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ...
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ...
Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?
Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?...
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ...
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ...