AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਰੋਜ਼ਾਨਾ ਪੀ ਜਾਣ ਵਾਲੀ ਇਸ ਡਰਿੰਕ ਨਾਲ ਹੋ ਸਕਦਾ ਹੈ ਗੰਜਾਪਨ,ਸਟਡੀ ਵਿਚ ਖੁਲਾਸਾ

ਕੁਝ ਚੀਜ਼ਾਂ ਦਾ ਸੇਵਨ ਨਾ ਸਿਰਫ ਸਿਹਤ ਲਈ ਸਗੋਂ ਸਕਿਨ ਅਤੇ ਵਾਲਾਂ ਲਈ ਵੀ ਖਤਰਨਾਕ ਸਾਬਤ ਹੋ ਸਕਦਾ ਹੈ। ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਰੋਜ਼ਾਨਾ ਇੱਕ ਡ੍ਰਿੰਕ ਦਾ ਸੇਵਨ ਤੁਹਾਨੂੰ ਗੰਜੇਪਨ ਦਾ ਸ਼ਿਕਾਰ ਬਣਾ ਸਕਦਾ ਹੈ। ਜਾਣੋ ਕਿ ਤੁਹਾਨੂੰ ਕਿਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਆਪਣੇ ਵਾਲਾਂ ਦੀ ਦੇਖਭਾਲ ਕਿਵੇਂ ਕਰਨੀ ਹੈ।

ਰੋਜ਼ਾਨਾ ਪੀ ਜਾਣ ਵਾਲੀ ਇਸ ਡਰਿੰਕ ਨਾਲ ਹੋ ਸਕਦਾ ਹੈ ਗੰਜਾਪਨ,ਸਟਡੀ ਵਿਚ ਖੁਲਾਸਾ
tv9-punjabi
| Published: 18 Dec 2023 13:42 PM IST
Share

ਵਾਲ ਝੜਨ, ਗੰਜੇਪਣ ਜਾਂ ਕਮਜ਼ੋਰ ਵਾਲਾਂ ਦੇ ਕਾਰਨ ਤਣਾਅ, ਜੈਨੇਟਿਕਸ, ਹਾਰਮੋਨਲ ਅਸੰਤੁਲਨ ਜਾਂ ਦਵਾਈਆਂ ਦਾ ਸੇਵਨ ਹੋ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਡ੍ਰਿੰਕ ਪੀਣ ਨਾਲ ਤੁਸੀਂ ਗੰਜੇਪਨ ਦਾ ਸ਼ਿਕਾਰ ਵੀ ਹੋ ਸਕਦੇ ਹੋ। ਇਹ ਅਸੀਂ ਨਹੀਂ, ਨਿਊਟ੍ਰੀਐਂਟਸ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਕਹਿ ਗਿਆ ਹੈ। ਇਸ ਡਰਿੰਕ ਨੂੰ ਪੀਣ ਦੀ ਆਦਤ ਮਰਦਾਂ ‘ਚ ਵਾਲ ਝੜਨ ਦੀ ਸਮੱਸਿਆ ਨੂੰ ਤੇਜ਼ੀ ਨਾਲ ਵਧਾ ਰਹੀ ਹੈ।

ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਨਾਲ ਸਵਾਦ ਦੇ ਨਾਂ ‘ਤੇ ਤੁਸੀਂ ਆਪਣੇ ਹੀ ਵਾਲਾਂ ਦੇ ਦੁਸ਼ਮਣ ਬਣ ਰਹੇ ਹੋ। ਇਹ ਵੀ ਜਾਣੋ ਕਿ ਤੁਸੀਂ ਕਮਜ਼ੋਰ ਵਾਲਾਂ ਨੂੰ ਮਜ਼ਬੂਤ ​​ਕਿਵੇਂ ਬਣਾ ਸਕਦੇ ਹੋ।

ਐਨਰਜੀ ਡਰਿੰਕ ਹੈ ਜ਼ਹਿਰ

ਬੀਜਿੰਗ ਦੀ ਸਿੰਹੁਆ ਯੂਨੀਵਰਸਿਟੀ ਵਿਚ ਵਾਲਾਂ ਦੇ ਝੜਨ ‘ਤੇ ਇਕ ਅਧਿਐਨ ਕੀਤਾ ਗਿਆ। ਚੀਨੀ ਖੋਜਕਾਰਾਂ ਨੇ ਕਿਹਾ ਕਿ ਜੇਕਰ ਤੁਸੀਂ ਐਨਰਜੀ ਡਰਿੰਕਸ ਜਾਂ ਸੂਗਰ ਬੇਬਰੇਜੇਸ ਪੀਣ ਦੇ ਆਦੀ ਹੋ ਤਾਂ ਤੁਹਾਨੂੰ ਵਾਲਾਂ ਦੇ ਝੜਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਅਸਰ ਮਰਦਾਂ ਵਿਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਅਧਿਐਨ ਮੁਤਾਬਕ 13 ਤੋਂ 29 ਸਾਲ ਦੀ ਉਮਰ ਵਰਗ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ।

ਕਿਵੇਂ ਕੀਤਾ ਗਈ ਸਟਡੀ?

ਇਸ ਅਧਿਐਨ ਵਿੱਚ 1000 ਪੁਰਸ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਜਿਨ੍ਹਾਂ ਨੂੰ ਹਫ਼ਤੇ ਵਿੱਚ 3 ਲੀਟਰ ਐਨਰਜੀ ਡਰਿੰਕਸ ਪੀਣ ਦੀ ਸਲਾਹ ਦਿੱਤੀ ਗਈ। ਖੋਜ ਤੋਂ ਬਾਅਦ ਇਹ ਪਾਇਆ ਗਿਆ ਕਿ ਜੋ ਵਿਅਕਤੀ ਇੱਕ ਦਿਨ ਵਿੱਚ ਇੱਕ ਤੋਂ ਵੱਧ ਡ੍ਰਿੰਕ ਦਾ ਸੇਵਨ ਕਰਦਾ ਹੈ, ਉਸ ਵਿੱਚ ਵਾਲਾਂ ਦੇ ਝੜਨ ਦਾ ਖ਼ਤਰਾ 42 ਪ੍ਰਤੀਸ਼ਤ ਵੱਧ ਸੀ।

ਫਾਸਟ ਫੂਡ ਵੀ ਪਹੁੰਚਾਉਂਦਾ ਹੈ ਨੁਕਸਾਨ

ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਫਾਸਟ ਫੂਡ ਦੀ ਆਦਤ ਹੈ ਜਾਂ ਜੋ ਸਬਜ਼ੀਆਂ ਘੱਟ ਖਾਂਦੇ ਹਨ, ਉਨ੍ਹਾਂ ਨੂੰ ਨਾ ਸਿਰਫ ਵਾਲ ਝੜਨ ਦਾ ਖ਼ਤਰਾ ਰਹਿੰਦਾ ਹੈ ਸਗੋਂ ਉਨ੍ਹਾਂ ਨੂੰ ਅਕਸਰ ਐਂਗਜ਼ਾਇਟੀ ਵੀ ਰਹਿੰਦੀ ਹੈ। ਫਾਸਟ ਜਾਂ ਜੰਕ ਫੂਡ ਕਾਰਨ ਮੋਟਾਪੇ ਦਾ ਖਤਰਾ ਰਹਿੰਦਾ ਹੈ। ਲੋਕ ਚਾਹੁੰਦੇ ਹੋਏ ਵੀ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਕਾਰਨ ਮੰਨੇ ਜਾਂਦੇ ਜੰਕ ਫੂਡ ਨੂੰ ਨਜ਼ਰਅੰਦਾਜ਼ ਨਹੀਂ ਕਰ ਪਾਉਂਦੇ ਹਨ।

​​ਕਿਵੇਂ ਬਣਾਇਆ ਜਾਵੇ ਵਾਲਾਂ ਨੂੰ ਮਜ਼ਬੂਤ

ਜੇਕਰ ਤੁਹਾਡੇ ਵਾਲ ਕਮਜ਼ੋਰ ਹਨ ਤਾਂ ਤੁਹਾਨੂੰ ਆਪਣੇ ਵਾਲਾਂ ਦਾ ਦੋਹਰਾ ਧਿਆਨ ਰੱਖਣਾ ਚਾਹੀਦਾ ਹੈ। ਮਾਹਿਰਾਂ ਦੀ ਸਲਾਹ ਤੋਂ ਇਲਾਵਾ ਘਰੇਲੂ ਉਪਚਾਰ ਵੀ ਅਜ਼ਮਾਓ। ਵਾਲਾਂ ਦੇ ਝੜਨ ਜਾਂ ਕਮਜ਼ੋਰ ਵਾਲਾਂ ਨੂੰ ਮਜ਼ਬੂਤ ​​ਕਰਨ ਲਈ ਐਲੋਵੇਰਾ ਜੈੱਲ ਦੀ ਵਰਤੋਂ ਕਰੋ। ਡੈਂਡਰਫ ਵਾਲਾਂ ਦੇ ਝੜਨ ਦਾ ਮੁੱਖ ਕਾਰਨ ਹੈ ਅਤੇ ਤੁਸੀਂ ਇਸ ਨੂੰ ਨਿੰਬੂ ਅਤੇ ਦਹੀਂ ਨਾਲ ਖਤਮ ਕਰ ਸਕਦੇ ਹੋ। ਮੌਸਮ ਚਾਹੇ ਕੋਈ ਵੀ ਹੋਵੇ, ਦੁਪਹਿਰ ਨੂੰ ਨਹਾਉਣ ਤੋਂ ਪਹਿਲਾਂ ਨਿੰਬੂ-ਦਹੀਂ ਦਾ ਪੇਸਟ ਸਿਰ ਦੀ ਸਕਿਨ ‘ਤੇ ਲਗਾਓ। ਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣ ਲਈ ਅੰਡੇ ਦਾ ਹੇਅਰ ਮਾਸਕ ਲਗਾਓ। ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਸੀਂ ਭਿੰਡੀ ਦੇਪਾਣੀ ਨਾਲ ਆਪਣੇ ਵਾਲਾਂ ਨੂੰ ਚਮਕਦਾਰ ਬਣਾ ਸਕਦੇ ਹੋ।

Follow Us
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...