Mango Seed Curry: ਅੰਬ ਦੀਆਂ ਗੁੱਠਲੀਆਂ ਨਾ ਸੁੱਟੋ, ਇੰਝ ਬਣਾਓ ਮਜ਼ੇਦਾਰ ਸਬਜ਼ੀ

Updated On: 

24 Jun 2026 15:39 PM IST

Mango Seed Curry: ਭਾਰਤ ਵਿੱਚ ਜ਼ਿਆਦਾਤਰ ਲੋਕ ਅੰਬ ਖਾਣ ਤੋਂ ਬਾਅਦ ਇਸ ਦੇ ਛਿਲਕੇ ਅਤੇ ਗੁੱਠਲੀਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਨਾਲ ਵੀ ਕਈ ਸੁਆਦਲੇ ਪਕਵਾਨ ਤਿਆਰ ਕੀਤੇ ਜਾ ਸਕਦੇ ਹਨ? ਆਓ ਤੁਹਾਨੂੰ ਦੱਸਦੇ ਹਾਂ ਕਿ ਅੰਬ ਦੀਆਂ ਗੁੱਠਲੀਆਂ ਦੀ ਸਬਜ਼ੀ ਕਿਵੇਂ ਬਣਾਈ ਜਾ ਸਕਦੀ ਹੈ।

Mango Seed Curry: ਅੰਬ ਦੀਆਂ ਗੁੱਠਲੀਆਂ ਨਾ ਸੁੱਟੋ, ਇੰਝ ਬਣਾਓ ਮਜ਼ੇਦਾਰ ਸਬਜ਼ੀ

ਇਸ ਤਰ੍ਹਾਂ ਤਿਆਰ ਕਰੋ ਅੰਬ ਦੀ ਗੁੱਠਲੀ ਦੀ ਸਬਜ਼ੀ Image Credit source: Getty Images

ਕੀ ਤੁਸੀਂ ਵੀ ਅੰਬ ਦੀਆਂ ਗੁੱਠਲੀਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹੋ? ਜੇ ਹਾਂ, ਤਾਂ ਹੁਣ ਅਜਿਹਾ ਨਾ ਕਰੋ। ਇਨ੍ਹਾਂ ਨਾਲ ਘਰ ਵਿੱਚ ਹੀ ਮਸਾਲੇਦਾਰ ਅਤੇ ਸੁਆਦਿਸ਼ਟ ਸਬਜ਼ੀ ਤਿਆਰ ਕੀਤੀ ਜਾ ਸਕਦੀ ਹੈ। ਇਸ ਨੂੰ ਬਣਾਉਣ ਲਈ ਜ਼ਿਆਦਾ ਮਿਹਨਤ ਵੀ ਨਹੀਂ ਲੱਗਦੀ ਅਤੇ ਕੁਝ ਹੀ ਸਮੇਂ ਵਿੱਚ ਟੇਸਟੀ ਮੈੰਗੋ ਸੀਡ ਕਰੀ ( Mango Seed Curry) ਤਿਆਰ ਹੋ ਜਾਂਦੀ ਹੈ। ਅੰਬ ਨੂੰ ਭਾਰਤ ਵਿੱਚ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਕਿਉਂਕਿ ਬੱਚੇ ਹੋਣ ਜਾਂ ਵੱਡੇ, ਲਗਭਗ ਹਰ ਕੋਈ ਇਸ ਦੇ ਸੁਆਦ ਦਾ ਦਿਵਾਨਾ ਹੁੰਦਾ ਹੈ। ਅੰਬ ਨਾ ਸਿਰਫ਼ ਮਿੱਠਾ ਅਤੇ ਸੁਆਦਲਾ ਹੁੰਦਾ ਹੈ, ਸਗੋਂ ਇਹ ਕਈ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ। ਕਈ ਖੋਜਾਂ ਮੁਤਾਬਕ ਇਹ ਸਰੀਰ ਲਈ ਬਹੁਤ ਜ਼ਰੂਰੀ ਵਿਟਾਮਿਨ C ਦਾ ਵੀ ਵਧੀਆ ਸਰੋਤ ਮੰਨਿਆ ਜਾਂਦਾ ਹੈ।

ਅੰਬ ਖਾਣ ਦੇ ਕਈ ਤਰੀਕੇ ਹਨ, ਜਿਨ੍ਹਾਂ ਵਿੱਚੋਂ ਮੈੰਗੋ ਸ਼ੇਕ ਬਣਾਉਣਾ ਲਗਭਗ ਹਰ ਕਿਸੇ ਦਾ ਮਨਪਸੰਦ ਹੁੰਦਾ ਹੈ। ਇਸ ਤੋਂ ਇਲਾਵਾ ਅੰਬ ਦੀ ਚਟਨੀ, ਕੱਟ ਕੇ ਖਾਣਾ ਅਤੇ ਇਸ ਨਾਲ ਵੱਖ-ਵੱਖ ਤਰ੍ਹਾਂ ਦੇ ਪੇਅ ਤਿਆਰ ਕਰਕੇ ਇਸ ਦਾ ਆਨੰਦ ਲੈਣ ਦੀ ਗੱਲ ਹੀ ਵੱਖਰੀ ਹੈ। ਆਓ ਜਾਣਦੇ ਹਾਂ ਕਿ ਤੁਸੀਂ ਅੰਬ ਦੀ ਗੁੱਠਲੀ ਨਾਲ ਸੁਆਦਿਸ਼ਟ ਸਬਜ਼ੀ ਕਿਵੇਂ ਤਿਆਰ ਕਰ ਸਕਦੇ ਹੋ।

ਅੰਬ ਤੋਂ ਬਣਨ ਵਾਲੀਆਂ ਵੱਖ-ਵੱਖ ਚੀਜ਼ਾਂ

ਭਾਰਤੀਆਂ ਦੇ ਮਨਪਸੰਦ ਫਲ ਅੰਬ ਨੂੰ ਦੇਸ਼ ਭਰ ਵਿੱਚ ਕਈ ਤਰੀਕਿਆਂ ਨਾਲ ਖਾਧਾ ਜਾਂਦਾ ਹੈ। ਇਨ੍ਹਾਂ ਵਿੱਚ ਅੰਬ ਦਾ ਅਚਾਰ, ਅੰਬ ਦੀ ਚਟਨੀ, ਆਮ ਪੰਨਾ, ਅੰਬ ਦਾ ਮੁਰੱਬਾ, ਅੰਬ ਦਾ ਜੈਮ, ਅੰਬ ਦੀ ਖੀਰ, ਅੰਬ ਦਾ ਹਲਵਾ, ਅੰਬ ਦੀ ਬਰਫ਼ੀ, ਮੈੰਗੋ ਕੁਲਫ਼ੀ, ਮੈੰਗੋ ਆਈਸਕ੍ਰੀਮ, ਮੈੰਗੋ ਕੇਕ, ਮੈੰਗੋ ਪੇਸਟਰੀ, ਮੈੰਗੋ ਸ਼ੇਕ, ਮੈੰਗੋ ਲੱਸੀ, ਅੰਬ ਦੀ ਲੌਂਜੀ ਅਤੇ ਮੈੰਗੋ ਕੈਂਡੀ ਸ਼ਾਮਲ ਹਨ। ਪਰ ਜ਼ਿਆਦਾਤਰ ਲੋਕ ਅੰਬ ਦੀਆਂ ਗੁੱਠਲੀਆਂ ਨੂੰ ਬੇਕਾਰ ਸਮਝ ਕੇ ਕੂੜੇ ਵਿੱਚ ਸੁੱਟ ਦਿੰਦੇ ਹਨ। ਹਾਲਾਂਕਿ, ਇਨ੍ਹਾਂ ਨਾਲ ਵੀ ਸੁਆਦਿਸ਼ਟ ਸਬਜ਼ੀ ਤਿਆਰ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਕਿ ਅੰਬ ਦੀਆਂ ਗੁੱਠਲੀਆਂ ਦੀ ਸਬਜ਼ੀ ਕਿਵੇਂ ਬਣਾਈ ਜਾਂਦੀ ਹੈ।

ਅੰਬ ਦੀਆਂ ਗੁੱਠਲੀਆਂ ਦੀ ਸਬਜ਼ੀ ਬਣਾਉਣ ਲਈ ਲੋੜੀਂਦੀ ਸਮੱਗਰੀ

  • ਅੰਬ ਦੀਆਂ ਗੁੱਠਲੀਆਂ 6 ਤੋਂ 7
  • ਸਰੋਂ ਦੇ ਦਾਣੇ 1 ਛੋਟਾ ਚਮਚ
  • ਤੇਲ 3 ਤੋਂ 4 ਛੋਟੇ ਚਮਚ
  • ਲਾਲ ਮਿਰਚ, ਹਲਦੀ, ਸੌਂਠ ਅਤੇ ਹੋਰ ਮਸਾਲਿਆਂ ਦਾ ਪਾਊਡਰ
  • ਨਮਕ ਸੁਆਦ ਅਨੁਸਾਰ
  • ਹਰਾ ਧਨੀਆ

ਇੰਝ ਤਿਆਰ ਕਰੋ ਸੁਆਦਿਸ਼ਟ ਅੰਬ ਦੀ ਗੁੱਠਲੀ ਦੀ ਸਬਜ਼ੀ

  • ਸਭ ਤੋਂ ਪਹਿਲਾਂ ਅੰਬ ਦੀਆਂ ਗੁੱਠਲੀਆਂ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਧੁੱਪ ਵਿੱਚ ਸੁੱਕਣ ਲਈ ਰੱਖ ਦਿਓ। ਇਸ ਤੋਂ ਬਾਅਦ ਕਿਸੇ ਸਖ਼ਤ ਚੀਜ਼ ਦੀ ਮਦਦ ਨਾਲ ਗੁੱਠਲੀਆਂ ਨੂੰ ਤੋੜੋ ਅਤੇ ਅੰਦਰਲੇ ਚਿੱਟੇ ਬੀਜ ਕੱਢ ਲਵੋ।
  • ਹੁਣ ਇਨ੍ਹਾਂ ਚਿੱਟੇ ਬੀਜਾਂ ਦਾ ਛਿਲਕਾ ਉਤਾਰ ਲਵੋ ਅਤੇ ਚਾਕੂ ਦੀ ਮਦਦ ਨਾਲ ਇਨ੍ਹਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਵੋ।
  • ਹੁਣ ਵਾਰੀ ਆਉਂਦੀ ਹੈ ਇਨ੍ਹਾਂ ਨੂੰ ਉਬਾਲਣ ਦੀ। ਸਭ ਤੋਂ ਪਹਿਲਾਂ ਕੱਟੇ ਹੋਏ ਬੀਜਾਂ ਨੂੰ 2 ਤੋਂ 3 ਵਾਰ ਚੰਗੀ ਤਰ੍ਹਾਂ ਧੋ ਲਵੋ। ਇਸ ਤੋਂ ਬਾਅਦ ਇਨ੍ਹਾਂ ਨੂੰ ਕੁੱਕਰ ਵਿੱਚ ਪਾਓ, ਸੁਆਦ ਅਨੁਸਾਰ ਨਮਕ ਮਿਲਾਓ ਅਤੇ 3 ਤੋਂ 4 ਸੀਟੀਆਂ ਲਗਾਓ। ਉਬਲ ਜਾਣ ਤੋਂ ਬਾਅਦ ਇਨ੍ਹਾਂ ਨੂੰ ਛਾਣ ਲਵੋ ਅਤੇ ਕੁਝ ਸਮੇਂ ਲਈ ਇੱਕ ਪਾਸੇ ਰੱਖ ਦਿਓ। ਇਸ ਨਾਲ ਬੀਜ ਨਰਮ ਹੋ ਜਾਣਗੇ ਅਤੇ ਸਬਜ਼ੀ ਬਣਾਉਣ ਲਈ ਤਿਆਰ ਹੋ ਜਾਣਗੇ।
  • ਹੁਣ ਇੱਕ ਪੈਨ ਵਿੱਚ ਰਿਫਾਇੰਡ ਜਾਂ ਸਰੋਂ ਦਾ ਤੇਲ ਗਰਮ ਕਰੋ ਅਤੇ ਇਸ ਵਿੱਚ ਸਰੋਂ ਦੇ ਦਾਣੇ ਅਤੇ ਕਰੀ ਪੱਤਾ ਪਾ ਦਿਓ।
  • ਥੋੜ੍ਹਾ ਜਿਹਾ ਭੁੰਨਣ ਤੋਂ ਬਾਅਦ ਤੇਲ ਵਿੱਚ ਉਬਲੇ ਹੋਏ ਅੰਬ ਦੇ ਬੀਜ ਪਾ ਦਿਓ ਅਤੇ ਨਾਲ ਹੀ ਸਾਰੇ ਮਸਾਲੇ ਵੀ ਸ਼ਾਮਲ ਕਰ ਦਿਓ। ਇਸ ਨੂੰ ਕੁਝ ਸਮੇਂ ਲਈ ਚੰਗੀ ਤਰ੍ਹਾਂ ਪਕਾਓ। ਜਦੋਂ ਮਸਾਲੇ ਬੀਜਾਂ ਨਾਲ ਚੰਗੀ ਤਰ੍ਹਾਂ ਰਲ ਜਾਣ, ਤਾਂ ਤੁਹਾਡੀ ਸੁਆਦਿਸ਼ਟ ਮੈੰਗੋ ਸੀਡ ਕਰੀ (ਅੰਬ ਦੀ ਗੁੱਠਲੀ ਦੀ ਸਬਜ਼ੀ) ਤਿਆਰ ਹੈ। ਇਸ ਨੂੰ ਗਰਮਾ-ਗਰਮ ਰੋਟੀ, ਪਰੌਂਠੇ ਜਾਂ ਚਾਵਲਾਂ ਨਾਲ ਪਰੋਸਿਆ ਜਾ ਸਕਦਾ ਹੈ।

Source: TV9Hindi.com

Follow Us