ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Art and Heritage:ਹੁਸ਼ਿਆਰਪੁਰ ਚ ਤੋਂ ਸ਼ੁਰੂ ਹੋਇਆ ਕਲਾ ਤੇ ਵਿਰਾਸਤ ਦਾ ਸੰਗਮ

ਵਿਰਸਾ ਹੁਸ਼ਿਆਰਪੁਰ ਦਾ ਮੇਲੇ ਦਾ 7 ਮਰਾਚ ਤੱਕ ਲਾਜਵੰਤੀ ਆਊਟਡੋਰ ਸਟੇਡੀਅਮ ਚ ਚੱਲੇਗਾ

Art and Heritage:ਹੁਸ਼ਿਆਰਪੁਰ ਚ ਤੋਂ ਸ਼ੁਰੂ ਹੋਇਆ ਕਲਾ ਤੇ ਵਿਰਾਸਤ ਦਾ ਸੰਗਮ
ਮੇਲੇ ਸਬੰਧੀ ਅਧਿਕਾਰੀ ਨਾਲ ਮੀਟਿੰਗ ਕਰਦੇ ਡੀਸੀ ਹੁਸ਼ਿਆਰਪੁਰ ਕੋਮਲ ਮਿੱਤਲ , ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀਕੀਤੀ
Follow Us
tv9-punjabi
| Updated On: 04 Mar 2023 19:08 PM

ਹੁਸ਼ਿਆਰਪੁਰ: ਹੁਸ਼ਿਆਰਪੁਰ ਦੀ ਲਾਜਵੰਤੀ ਮਲਟੀਪਰਪਜ ਆਊਟਡੋਰ ਸਟੇਡੀਅਮ ਵਿੱਚ ਤਿੰਨ ਮਾਰਚ ਤੋਂ ਵਿਰਸਾ ਹੁਸ਼ਿਆਰਪੁਰ ਦਾ ਮੇਲਾ ਸ਼ੁਰੂ ਹੋ ਗਿਆ,, ਇਹ ਮੇਲਾ 7 ਮਾਰਚ ਤੱਕ ਚੱਲੇਗਾ,, ਇਹ ਜਾਣਕਾਰੀ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦਿੱਤੀ,,

‘ਕਲਾਕਾਰ ਦਸਤਕਾਰੀ ਦੇ ਨਮੂਨਿਆਂ ਨੂੰ ਕਰਨਗੇ ਪੇਸ਼’

ਡੀਸੀ ਨੇ ਦੱਸਿਆ ਕਿ 7 ਮਾਰਚ ਤੱਕ ਲੱਗਣ ਵਾਲੇ ਇਸ ਮੇਲੇ ਵਿਚ ਜ਼ਿਲ੍ਹੇ ਦੇ 100 ਦੇ ਕਰੀਬ ਦਸਤਕਾਰ ਤੇ ਸੈਲਫ ਹੈਲਪ ਗਰੁੱਪ ਹਿੱਸਾ ਲੈ ਕੇ ਲੋਕਾਂ ਤੱਕ ਦਸਤਕਾਰੀ ਦੇ ਨਮੂਨਿਆਂ ਨੂੰ ਪੇਸ਼ ਕਰਨਗੇ, ਤਾਂ ਜੋ ਲੋਕ ਇਕ ਹੀ ਛੱਤ ਹੇਠ ਆਪਣੇ ਜ਼ਿਲ੍ਹੇ ਦੀ ਅਮੀਰ ਵਿਰਾਸਤ ਨਾਲ ਜੁੜੀਆਂ ਕਲਾਕ੍ਰਿਤੀਆਂ ਦੀ ਖਰੀਦਕਾਰੀ ਕਰ ਸਕਣ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਰੋਜ਼ਾਨਾ ਉੱਤਰੀ ਖੇਤਰੀ ਸਭਿਆਚਾਰਕ ਕੇਂਦਰ ਦੇ ਕਲਾਕਾਰਾਂ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਅਤੇ ਹੋਰ ਕਲਾਕਾਰਾਂ ਵਲੋਂ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ।

ਰੋਜ਼ਾਨਾ ਰਾਤ 10 ਵਜੇ ਤੱਕ ਚੱਲੇਗਾ ਮੇਲਾ-ਡੀਸੀ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 3 ਤੋਂ 7 ਮਾਰਚ ਤੱਕ ਲੋਕਾਂ ਲਈ ਇਹ ਮੇਲਾ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦਾ ਮੁੱਖ ਥੀਮ ਇਥੋਂ ਦੇ ਪਲਾਸਟਿਕ ਇਨਲੇਅ ਵਰਕ, ਪ੍ਰੰਪਰਿਕ ਨ੍ਰਿਤ, ਕੁਦਰਤੀ ਉਤਪਾਦ ਰਹਿਣਗੇ, ਜਿਸ ਵਿਚ ਵੱਖ-ਵੱਖ ਕਾਰੀਗਰਾਂ, ਗਰੁੱਪਾਂ ਅਤੇ ਸੰਸਥਾਵਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲਾ ਜ਼ਿਲ੍ਹੇ ਦੀ ਦਸਤਕਾਰੀ, ਸੰਸਕ੍ਰਿਤੀ ਅਤੇ ਵਾਤਾਵਰਣ ਨਾਲ ਸਬੰਧਤ ਦਿਲਕਸ਼ ਨਮੂਲਿਆਂ ਨੂੰ ਪੇਸ਼ ਕਰੇਗਾ ਅਤੇ ਜ਼ਿਲ੍ਹੇ ਦੇ ਦਸਤਕਾਰਾਂ ਤੇ ਸੈਲਫ ਹੈਲਪ ਗਰੁੱਪਾਂ ਲਈ ਆਪਣੇ ਉਤਪਾਦ ਨੂੰ ਵੇਚਣ ਦਾ ਇਹ ਇਕ ਵੱਡਾ ਮੌਕਾ ਹੈ।

‘ਮੇਲੇ ਵਿੱਚ ਸਟਾਰ ਨਾਈਟ ਦਾ ਆਯੋਜਨ ਵੀ ਕੀਤਾ ਜਾਵੇਗਾ’

ਉਨ੍ਹਾਂ ਕਿਹਾ ਕਿ ਇਸ ਆਯੋਜਨ ਦਾ ਉਦੇਸ਼ ਜ਼ਿਲ੍ਹੇ ਦੇ ਦਸਤਕਾਰਾਂ ਨੂੰ ਇਕ ਇਸ ਤਰ੍ਹਾਂ ਦਾ ਮੰਚ ਪ੍ਰਦਾਨ ਕਰਨਾ ਹੈ, ਜਿਥੇ ਉਨ੍ਹਾਂ ਨੂੰ ਆਪਣੇ ਸਾਮਾਨ ਨੂੰ ਵੇਚਣ ਲਈ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ 5 ਮਾਰਚ ਨੂੰ ਵਿਰਸਾ ਹੁਸ਼ਿਆਰਪੁਰ ਦਾ ਮੇਲੇ ਵਿਚ ਸਟਾਰ ਨਾਈਟ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰ ਸਰਤਾਜ ਆਪਣੇ ਗੀਤਾਂ ਨਾਲ ਸਮਾਂ ਬੰਨ੍ਹਣਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ
ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ...
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ...
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ...
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ...
ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼
ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼...
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ...
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ...
ਭਾਰਤੀ ਨੌਜਵਾਨਾਂ ਦਾ Consumer Behaviour ਜਰਮਨੀ ਨਾਲੋਂ ਕਿੰਨਾ ਵੱਖਰਾ ਹੈ? Ulrich Heppe ਨੇ ਦਿੱਤਾ ਜਵਾਬ
ਭਾਰਤੀ ਨੌਜਵਾਨਾਂ ਦਾ Consumer Behaviour ਜਰਮਨੀ ਨਾਲੋਂ ਕਿੰਨਾ ਵੱਖਰਾ ਹੈ? Ulrich Heppe ਨੇ ਦਿੱਤਾ ਜਵਾਬ...
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ...