Shocking Video: ਇਹ ਇਨਸਾਨ ਹੈ ਜਾਂ ਜਾਨਵਰ! ਬੇਬੀ ਆਕਟੋਪਸ ਨੂੰ ਜ਼ਿੰਦਾ ਹੀ ਚਬਾ ਗਿਆ, ਵੀਡੀਓ ਦੇਖ ਕੇ ਭੜਕੇ ਲੋਕ ਕਰਨ ਲੱਗੇ ਉਲਟੀ

Published: 

12 Sep 2025 13:58 PM IST

Octopus Viral Video: ਜ਼ਿੰਦਾ ਆਕਟੋਪਸ ਖਾਂਦੇ ਹੋਏ ਇੱਕ ਸ਼ਖਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸਨੂੰ ਦੇਖ ਕੇ ਲੋਕ ਭੜਕੇ ਹੋਏ ਹਨ। ਨਾਲ ਹੀ ਵੇਖਣ ਵਾਲਿਆਂ ਦਾ ਦਿਲ ਵੀ ਕਾਫੀ ਖਰਾਬ ਹੋ ਰਿਹਾ ਹੈ ਹਾਲਾਂਕਿ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਾਪਾਨ, ਦੱਖਣੀ ਕੋਰੀਆ, ਸਪੇਨ ਅਤੇ ਇਟਲੀ ਵਰਗੇ ਦੇਸ਼ਾਂ ਵਿੱਚ ਲੋਕ ਆਕਟੋਪਸ ਖਾਂਦੇ ਹਨ ਅਤੇ ਉਹ ਵੀ ਜ਼ਿੰਦਾ।

Shocking Video: ਇਹ ਇਨਸਾਨ ਹੈ ਜਾਂ ਜਾਨਵਰ! ਬੇਬੀ ਆਕਟੋਪਸ ਨੂੰ ਜ਼ਿੰਦਾ ਹੀ ਚਬਾ ਗਿਆ, ਵੀਡੀਓ ਦੇਖ ਕੇ ਭੜਕੇ ਲੋਕ ਕਰਨ ਲੱਗੇ ਉਲਟੀ

Image Credit source: X/@Am_Blujay

Follow Us On

ਚਿਕਨ, ਮਟਨ, ਮੱਛੀ ਜਾਂ ਆਂਡੇ ਖਾਣਾ ਤਾਂ ਆਮ ਗੱਲ ਹੈ, ਪਰ ਕੁਝ ਥਾਵਾਂ ‘ਤੇ ਲੋਕ ਬਿਨਾਂ ਸੋਚੇ-ਸਮਝੇ ਕੀੜੇ-ਮਕੌੜੇ ਵੀ ਖਾਂ ਜਾਂਦੇ ਹਨ। ਇੰਨਾ ਹੀ ਨਹੀਂ, ਜਿਨ੍ਹਾਂ ਨੂੰ ਖਾਣ ਬਾਰੇ ਅਸੀਂ ਕਦੇ ਸੋਚ ਵੀ ਨਹੀਂ ਸਕਦੇ, ਇਹ ਲੋਕ ਉਨ੍ਹਾਂ ਜੀਵਾਂ ਨੂੰ ਖਾਂ ਜਾਂਦੇ ਹਨ ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕ ਉਨ੍ਹਾਂ ਜੀਵਾਂ ਨੂੰ ਜ਼ਿੰਦਾ ਹੀ ਖਾਂ ਜਾਂਦੇ ਹਨ। ਉਨ੍ਹਾਂ ਜੀਵਾਂ ਵਿੱਚੋਂ ਇੱਕ ਹੈ ਆਕਟੋਪਸ। ਦੁਨੀਆ ਦੇ ਬਹੁਤ ਸਾਰੇ ਦੇਸ਼ ਹਨ, ਜਿੱਥੇ ਲੋਕ ਆਕਟੋਪਸ ਖਾਂਦੇ ਹਨ ਅਤੇ ਉਹ ਵੀ ਜ਼ਿੰਦਾ। ਸੋਸ਼ਲ ਮੀਡੀਆ ‘ਤੇ ਇੱਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਵਿਅਕਤੀ ਜ਼ਿੰਦਾ ਆਕਟੋਪਸ ਖਾਂਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਇਸ ਦ੍ਰਿਸ਼ ਨੂੰ ਦੇਖ ਕੇ ਲੋਕ ਗੁੱਸੇ ਵਿੱਚ ਆ ਰਹੇ ਹਨ।

ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸ਼ਖਸ ਨੇ ਆਪਣੇ ਹੱਥ ਵਿੱਚ ਘੋਗਾ ਫੜਿਆ ਹੋਇਆ ਹੈ ਅਤੇ ਉਸ ਦੇ ਅੰਦਰ ਬੋਤਲ ਵਿੱਚੋਂ ਕੁਝ ਤਰਲ ਪਦਾਰਥ ਡੋਲ੍ਹਦਾ ਹੈ, ਜਿਸ ਕਾਰਨ ਉਸ ਦੇ ਅੰਦਰ ਵਾਲਾ ਆਕਟੋਪਸ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ, ਪਰ ਜਿਵੇਂ ਹੀ ਆਕਟੋਪਸ ਆਪਣਾ ਸਿਰ ਬਾਹਰ ਕੱਢਦਾ ਹੈ, ਉਹ ਵਿਅਕਤੀ ਜਲਦੀ ਨਾਲ ਇਸਨੂੰ ਖਾ ਜਾਂਦਾ ਹੈ। ਇਸ ਦੌਰਾਨ, ਆਕਟੋਪਸ ਸੰਘਰਸ਼ ਕਰਦਾ ਰਹਿੰਦਾ ਹੈ, ਪਰ ਉਸ ਵਿਅਕਤੀ ਨੂੰ ਬਿਲਕੁਲ ਵੀ ਰਹਿਮ ਨਹੀਂ ਆਉਂਦਾ। ਉਹ ਉਸ ਬੇਬੀ ਆਕਟੋਪਸ ਨੂੰ ਜ਼ਿੰਦਾ ਚਬਾ ਕੇ ਖਾ ਜਾਂਦਾ ਹੈ। ਇਸ ਤੋਂ ਬਾਅਦ, ਉਹ ਦੁਬਾਰਾ ਘੋਗੇ ਦੇ ਅੰਦਰ ਉਹੀ ਤਰਲ ਪਦਾਰਥ ਡੋਲ੍ਹ ਦਿੰਦਾ ਹੈ। ਸ਼ਾਇਦ ਅੰਦਰ ਇੱਕ ਹੋਰ ਛੋਟਾ ਆਕਟੋਪਸ ਸੀ, ਜਿਸਨੂੰ ਉਹ ਬਾਹਰ ਕੱਢ ਕੇ ਖਾਣਾ ਚਾਹੁੰਦਾ ਸੀ। ਇਸ ਦ੍ਰਿਸ਼ ਨੂੰ ਦੇਖ ਕੇ ਲੋਕ ਨਾ ਸਿਰਫ਼ ਹੈਰਾਨ ਹਨ ਸਗੋਂ ਗੁੱਸੇ ਵਿੱਚ ਵੀ ਹਨ ਅਤੇ ਨਾਲ ਹੀ ਉਲਟੀ ਵੀ ਕਰ ਰਹੇ ਹਨ।

ਇਹ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ‘ਤੇ @Am_Blujay ਨਾਮ ਦੀ ਆਈਡੀ ਤੋਂ ਸਾਂਝਾ ਕੀਤਾ ਗਿਆ ਹੈ। ਇਸ ਇੱਕ ਮਿੰਟ ਦੇ ਵੀਡੀਓ ਨੂੰ ਹੁਣ ਤੱਕ 12 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ 50 ਹਜ਼ਾਰ ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਪਸੰਦ ਵੀ ਕੀਤਾ ਹੈ।

ਇੱਥੇ ਦੇਖੋ ਵੀਡੀਓ

ਵੀਡੀਓ ਦੇਖਣ ਤੋਂ ਬਾਅਦ, ਯੂਜਰਸ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਕੁਝ ਕਹਿ ਰਹੇ ਹਨ ਕਿ ਅਜਿਹੇ ਲੋਕਾਂ ਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ, ਜਦੋਂ ਕਿ ਕੁਝ ਕਹਿ ਰਹੇ ਹਨ ਕਿ ਇਹ ਜਾਨਵਰਾਂ ਨਾਲ ਬੇਰਹਿਮੀ ਹੈ। ਇਸ ਦੇ ਨਾਲ ਹੀ, ਕੁਝ ਯੂਜਰਸ ਨੂੰ ਲੱਗਦਾ ਹੈ ਕਿ ਇਹ ਇੱਕ AI ਵੀਡੀਓ ਹੈ ਅਤੇ ਇਸੇ ਲਈ ਇਸਦੀ ਪੁਸ਼ਟੀ ਕਰਨ ਲਈ, ਇੱਕ ਯੂਜਰ ਨੇ ਗ੍ਰੋਕ ਤੋਂ ਪੁੱਛਿਆ ਕਿ ਕੀ ਇਹ ਵੀਡੀਓ AI ਨਾਲ ਬਣਾਇਆ ਗਿਆ ਹੈ। ਹਾਲਾਂਕਿ, ਗ੍ਰੋਕ ਨੇ ਕਿਹਾ ਹੈ ਕਿ ਇਹ AI ਵੀਡੀਓ ਵਰਗਾ ਨਹੀਂ ਲੱਗਦਾ।