11 ਦਿਨਾਂ ਬਾਅਦ ਹਾਰ ਗਏ ਜਿੰਦਗੀ ਦੀ ਜੰਗ, ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੇ ਜਾਣ ‘ਤੇ ਸਦਮੇ ‘ਚ ਪਾਲੀਵੁੱਡ…

Updated On: 

08 Oct 2025 19:18 PM IST

Rajvir jaivanda Death : ਰਾਜਵੀਰ ਜਵੰਦਾ ਬਾਈਕ ਰਾਈਡਿੰਗ ਕਰ ਰਹੇ ਸਨ। ਉਹ ਆਪਣੇ ਦੋਸਤਾਂ ਨਾਲ ਸ਼ਿਮਲਾ ਜਾ ਰਹੇ ਸਨ। ਇਸ ਦੌਰਾਨ ਪਿੰਜੌਰ-ਨਾਲਾਗੜ੍ਹ ਰੋਡ ਤੇ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ। । ਜਾਣਕਾਰੀ ਮੁਤਾਬਕ ਦੋ ਪਸ਼ੂ ਸੜਕ ਦੇ ਲੜ੍ਹ ਰਹੇ ਸਨ। ਇਨ੍ਹਾਂ ਤੋਂ ਬਚਣ ਦੇ ਚੱਕਰ ਚ ਜਵੰਦਾ ਦੀ ਬਾਈਕ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਟਕਰਾ ਗਈ।

11 ਦਿਨਾਂ ਬਾਅਦ ਹਾਰ ਗਏ ਜਿੰਦਗੀ ਦੀ ਜੰਗ, ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੇ ਜਾਣ ਤੇ ਸਦਮੇ ਚ ਪਾਲੀਵੁੱਡ...

Pic Credit: Social media

Follow Us On

ਪੰਜਾਬੀ ਗਾਇਕ ਰਾਜਵੀਰ ਜਵੰਦਾ (35) ਦਾ ਬੁੱਧਵਾਰ ਨੂੰ ਦਾ ਦੇਹਾਂਤ ਹੋ ਗਿਆ ਹੈ। ਉਹ 11 ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਸਨ। ਜਵੰਦਾ ਦੇ ਜੱਦੀ ਪਿੰਡ ਪੂਨਾ ਦੇ ਸਰਪੰਚ ਹਰਪ੍ਰੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਦੇ ਬਾਹਰ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਅਨੁਸਾਰ, ਉਨ੍ਹਾਂ ਦੀ ਦੇਹ ਨੂੰ ਸਿੱਧਾ ਉਨ੍ਹਾਂ ਦੇ ਜੱਦੀ ਲੁਧਿਆਣਾ ਦੇ ਜਗਰਾਂਉ ਸਥਿਤ ਪਿੰਡ ਪੂਨਾ, ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।

ਜਵੰਦਾ ਦੇ ਜਾਣ ਨਾਲ ਨਾ ਸਿਰਫ ਪੰਜਾਬੀ ਫਿਲਮ ਇੰਡਸਟਰੀ ਸਗੋਂ ਸਿਆਸਤਦਾਨ ਵੀ ਵੱਡੇ ਸਦਮੇ ਵਿੱਚ ਹਨ। ਮੁਖ ਮੰਤਰੀ ਭਗਵੰਤ ਮਾਨ ਨੇ ਸੋਗ ਜਤਾਉਂਦਿਆਂ ਸੋਸ਼ਲ ਮੀਡੀਆ ਤੇ ਪੋਸਟ ਕੀਤਾ। ਉਨ੍ਹਾਂ ਨੇ ਲਿਖਿਆ, ਜਵੰਦਾ ਦੀ ਮੌਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ। ਪੰਜਾਬੀ ਸੰਗੀਤ ਜਗਤ ਦਾ ਸਿਤਾਰਾ ਹਮੇਸ਼ਾ ਲਈ ਅਲੋਪ ਹੋ ਗਿਆ। ਛੋਟੀ ਉਮਰ ‘ਚ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਰਾਜਵੀਰ ਜਵੰਦਾ ਦੀ ਆਵਾਜ਼ ਸਦਾ ਗੂੰਜਦੀ ਰਹੇਗੀ। ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ‘ਚ ਨਿਵਾਸ ਦੇਣ ਤੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ ਸ਼ੇਅਰ ਕਰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਉੱਧਰ, ਪੰਜਾਬੀ ਅਦਾਕਾਰ ਬੀਐਨ ਸ਼ਰਮਾ ਨੇ ਕਿਹਾ, “ਇਹ ਬਹੁਤ ਦੁਖਦਾਈ ਖ਼ਬਰ ਹੈ। ਹਰ ਕੋਈ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਿਹਾ ਸੀ, ਪਰ ਅਜਿਹਾ ਨਹੀਂ ਹੋਇਆ।” ਦੂਜੇ ਪਾਸੇ, ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੋਸ਼ਲ ਮੀਡੀਆ ‘ਤੇ ਲਿਖਿਆ, “ਮੌਤ ਕੁਲਿਹਣੀ ਜਿੱਤ ਗਈ, ਜਵੰਦਾ ਹਾਰ ਗਿਆ,।”

ਜਵੰਦਾ ਦਾ 27 ਸਤੰਬਰ ਨੂੰ ਪਿੰਜੌਰ ਵਿੱਚ ਬੱਦੀ ਤੋਂ ਸ਼ਿਮਲਾ ਜਾਂਦੇ ਸਮੇਂ ਐਕਸੀਡੈਂਟ ਹੋ ਗਿਆ ਸੀ। ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਲਗਾਤਾਰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਪਰ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਜਰ ਨਹੀਂ ਆ ਰਿਹਾ ਸੀ।

ਕੌਣ ਸਨ ਰਾਜਵੀਰ ਜਵੰਦਾ?

ਮੌਤ ਦੀ ਗੋਦ ਵਿੱਚ ਜਾ ਕੇ ਡੂੰਘੀ ਨੀਂਦ ਸੌਣ ਵਾਲੇ ਰਾਜਵੀਰ ਜਵੰਦਾ ਦਾ ਜਨਮ 1990 ਵਿੱਚ ਲੁਧਿਆਣਾ ਦੇ ਜਗਰਾਓੰ ਸਥਿਤ ਪਿੰਡ ਪੋਨਾ ਵਿੱਚ ਹੋਇਆ ਸੀਉਹ ਜੱਟ ਸਿੰਖ ਪਰਿਵਾਰ ਤੋਂ ਆਉਂਦੇ ਸਨਪਿਤਾ ਕਰਮ ਸਿੰਘ ਜਵੰਦਾ (ਪੰਜਾਬ ਪੁਲਿਸ ਵਿੱਚ ਅਧਿਕਾਰੀ) ਅਤੇ ਮਾਂ ਪਰਮਜੀਤ ਕੌਰਉਨ੍ਹਾਂ ਨੇ ਸਕੂਲੀ ਸਿੱਖਿਆ ਜਗਰਾਓਂ ਦੇ ਸਨਮਤੀ ਵਿਮਲ ਜੈਨ ਸਕੂਲ ਤੋਂ ਤਾਂ ਗ੍ਰੈਜੁਏਸ਼ਨ ਡੀਏਵੀ ਕਾਲੇਜ ਤੋਂ ਕੀਤੀਪੋਸਟ ਗ੍ਰੈਜੁਏਸ਼ਨ (ਥਿਏਟਰ ਐਂਡ ਟੈਲੀਵਿਜਨ) ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੋਂ ਪੂਰੀ ਕੀਤੀ

ਜਵੰਦਾ ਦਾ ਫਿਲਮੀ ਕੈਰੀਅਰ

2016 ਵਿੱਚ ਉਨ੍ਹਾਂ ਨੇ ਕਲੀ ਜਵੰਦੇ ਦੀ ਨਾਂ ਦੇ ਗਾਣੇ ਤੋਂ ਸੰਗੀਤ ਸਫਰ ਦੀ ਸ਼ੁਰੂਆਤ ਕੀਤੀ। 2018 ਵਿੱਚ ਪੰਜਾਬੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਤੋਂ ਐਕਟਿੰਗ ਦੀ ਸ਼ੁਰੂਆਤ ਕੀਤੀਇਸ ਵਿੱਚ ਉਨ੍ਹਾਂ ਨੇ ਸਿਪਾਹੀ ਦੀ ਭੂਮਿਕਾ ਨਿਭਾਈ ਸੀਇਸਤੋਂ ਬਾਅਦ ਉਨ੍ਹਾਂ ਨੇ 2019 ਵਿੱਚ ਕਾਕਾ ਜੀ, ਮਿੰਦੋ ਤਹਿਸੀਲਦਾਰਨੀ ਅਤੇ ਜਿੰਦ ਜਾਨ ਵਰਗ੍ਹੀਆਂ ਸਫਲ ਫਿਲਮਾ ਵਿੱਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆਉਨ੍ਹਾਂ ਦੇ ਫੇਮਸ ਗੀਤਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚ ਕੰਗਣੀ (2017) ਮੁਕਾਬਲਾ, ਪਟਿਆਲਾ ਸ਼ਾਹੀ ਪੈਗ, ਕੇਸਰੀ ਝੰਡੇ, ਸੌਕੀਨ, ਲੈਂਡਲਾਰਡ, ਸਰਨੇਮ ਆਦਿ ਹਨ

ਜਵੰਦਾ ਦੀਆਂ ਵਿਸ਼ੇਸ਼ ਉਪਲੱਬਧੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਾਲਜ ਯੂਥ ਫੈਸਟੀਵਲ ਵਿੱਚ 11 ਟ੍ਰਾਫੀਆਂ ਜਿੱਤੀਆਂ। ਇੰਟਰ ਯੂਨੀਵਰਸਿਟੀ ਸਿੰਗਿਗ ਵਿੱਚ ਡਬਲ ਗੋਲਡ ਮੈਡਲ ਜਿੱਤਿਆ ਸੀ। ਉਹ ਤੁੰਬੀ ਵਜਾਉਣ ਵਿੱਚ ਮਾਹਿਰ ਸਨ। ਉਹ ਗੁਰਦਾਸ ਮਾਨ ਅਤੇ ਗੁਰੂ ਲੱਲੀ ਖਾਨ ਨੂੰ ਆਪਣਾ ਗੁਰੂ ਮੰਨਦੇ ਸਨ। ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਫੈਨ ਫਾਲੋਇੰਗ 1 ਮਿਲੀਅਨ ਦੇ ਕਰੀਬ ਹੈ। ਉਹ ਬਾਈਕ ਰਾਈਡਿੰਗ ਦੇ ਸ਼ੌਕੀਨ ਸਨ।