ਦੀਵਾਲੀ ਮੌਕੇ ਚੰਡੀਗੜ੍ਹ ਪੁਲਿਸ ਅਲਰਟ, 24 ਘੰਟੇ ਐਮਰਜੰਸੀ ਸੇਵਾਵਾਂ -ਫਾਇਰ ਬ੍ਰਿਗੇਡ ਦੀ ਤੈਨਾਤੀ, ਕੰਟਰੋਲ ਰੂਮ ਐਕਟਿਵ
ਸਿਹਤ ਵਿਭਾਗ ਵੱਲੋਂ ਜੀਐਮਐਸਐਚ-16, ਮਨੀਮਾਜਰਾ, ਸੈਕਟਰ-22, ਸੈਕਟਰ-45 ਦੇ ਸਿਵਲ ਹਸਪਤਾਲਾਂ 'ਚ 24 ਘੰਟੇ ਐਮਰਜੰਸੀ ਸੇਵਾਵਾਂ ਨੂੰ ਮੁਸਤੈਦ ਰਹਿਣ ਦੇ ਹੁਕਮ ਦਿੱਤੇ ਹਨ। ਜੀਐਮਐਸਐਚ 'ਚ 8 ਬੈੱਡ ਐਮਰਜੰਸੀ ਮਰੀਜ਼ਾਂ ਦੇ ਲਈ ਰਿਜ਼ਰਵ ਰੱਖੇ ਗਏ ਹਨ। ਨੇਤਰ ਰੋਗ ਮਾਹਿਰ, ਸਰਜ਼ਨ, ਐਨੇਸਥੀਸਿਆ ਟੀਮ 24 ਘੰਟੇ ਡਿਊਟੀ 'ਤੇ ਰਹੇਗੀ, ਤਾਂ ਜੋ ਕਿਸੇ ਵੀ ਸਥਿਤੀ 'ਚ ਤੁਰੰਤ ਇਲਾਜ਼ ਕੀਤਾ ਜਾ ਸਕੇ। ਹਸਪਤਾਲਾਂ 'ਚੇ ਬਰਨ ਡ੍ਰੈਸਿੰਗ ਸਮੱਗਰੀ, ਆਕਸੀਜ਼ਨ ਤੇ ਹੋਰ ਚੀਜ਼ਾਂ ਦੀ ਪੂਰਤੀ ਕਰ ਲਈ ਗਈ ਹੈ।
ਫਾਈਲ ਫੋਟੋ
ਚੰਡੀਗੜ੍ਹ ‘ਚ ਦੀਵਾਲੀ ਨੂੰ ਲੈ ਕੇ ਪੁਲਿਸ, ਸਿਹਤ ਵਿਭਾਗ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਅਲਰਟ ‘ਤੇ ਹਨ। ਪੁਲਿਸ ਦੇ ਜਵਾਨ 24 ਘੰਟੇ ਦੇ ਲਈ ਸ਼ਹਿਰ ‘ਚ ਤੈਨਾਤ ਰਹਿਣਗੇ। ਪੁਲਿਸ ਕੰਟਰੋਲ ਰੂਮ 24 ਘੰਟੇ ਐਕਟਿਵ ਰਹੇਗਾ। ਡਿਊਟੀ ‘ਤੇ ਤੈਨਾਤ ਕਰਮਚਾਰੀਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। 850 ਪੁਲਿਸ ਕਰਮਚਾਰੀ ਸ਼ਹਿਰ ‘ਚ ਨਿਗਰਾਨੀ ਕਰਨਗੇ।
ਸਿਹਤ ਵਿਭਾਗ ਵੱਲੋਂ ਜੀਐਮਐਸਐਚ-16, ਮਨੀਮਾਜਰਾ, ਸੈਕਟਰ-22, ਸੈਕਟਰ-45 ਦੇ ਸਿਵਲ ਹਸਪਤਾਲਾਂ ‘ਚ 24 ਘੰਟੇ ਐਮਰਜੰਸੀ ਸੇਵਾਵਾਂ ਨੂੰ ਮੁਸਤੈਦ ਰਹਿਣ ਦੇ ਹੁਕਮ ਦਿੱਤੇ ਹਨ। ਜੀਐਮਐਸਐਚ ‘ਚ 8 ਬੈੱਡ ਐਮਰਜੰਸੀ ਮਰੀਜ਼ਾਂ ਦੇ ਲਈ ਰਿਜ਼ਰਵ ਰੱਖੇ ਗਏ ਹਨ। ਨੇਤਰ ਰੋਗ ਮਾਹਿਰ, ਸਰਜ਼ਨ, ਐਨੇਸਥੀਸਿਆ ਟੀਮ 24 ਘੰਟੇ ਡਿਊਟੀ ‘ਤੇ ਰਹੇਗੀ, ਤਾਂ ਜੋ ਕਿਸੇ ਵੀ ਸਥਿਤੀ ‘ਚ ਤੁਰੰਤ ਇਲਾਜ਼ ਕੀਤਾ ਜਾ ਸਕੇ। ਹਸਪਤਾਲਾਂ ‘ਚੇ ਬਰਨ ਡ੍ਰੈਸਿੰਗ ਸਮੱਗਰੀ, ਆਕਸੀਜ਼ਨ ਤੇ ਹੋਰ ਚੀਜ਼ਾਂ ਦੀ ਪੂਰਤੀ ਕਰ ਲਈ ਗਈ ਹੈ।
ਇਸ ਤੋਂ ਇਲਾਵਾ ਦੀਵਾਲੀ ‘ਤੇ ਪਟਾਕੇ ਚਲਾਉਣ ਨੂੰ ਲੈ ਕੇ ਪ੍ਰਸ਼ਾਸਨ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦੀਵਾਲੀ ‘ਤੇ ਪਟਾਕੇ ਚਲਾਉਂਦੇ ਸਮੇਂ ਸਾਵਧਾਨੀ ਵਰਤਣ। ਦੀਵਾਲੀ ‘ਤੇ ਸੁਰੱਖਿਆ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਵਿਭਾਗ ਦੇ ਸਾਰੇ ਪੁਲਿਸ ਕਰਮਚਾਰੀਆਂ ਦੀ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸ਼ਹਿਰ ‘ਚ ਸੁਰੱਖਿਆ ਵਿਵਸਥਾ ਬਣਾਏ ਰੱਖਣ ਦੇ ਲਈ ਕਰੀਬ 850 ਪੁਲਿਸ ਜਵਾਨ ਤੈਨਾਤ ਹਨ।
ਫਾਇਰ ਬ੍ਰਿਗੇਡ ਕਰਮਚਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਸੈਕਟਰ-15 ਪਟੇਲ ਮਾਰਕਿ, ਸੈਕਟਰ-17 ਪਲਾਜ਼ਾ, ਸੈਕਟਰ-19 ਪਾਲਿਕਾ ਬਾਜ਼ਾਰ, ਸੈਕਟਰ-22 ਅਰੋਮਾ ਲਾਈਟ ਪੁਆਇੰਟਸ, ਸੈਕਟਰ-26 ਗੇਟ ਮਾਰਕਿਟ, ਓਲਡ ਮਨੀਮਾਜਰਾ, ਸੈਕਟਰ-43 ਦੁਸ਼ਹਿਰਾ ਗਰਾਊਂਡ, ਸੈਕਟਰ-46, ਸੈਕਟਰ-33, ਸੈਟਕਰ-24, ਸੈਕਟਰ-59, ਸੈਕਟਰ-28, ਸੈਕਟਰ-29, ਸੈਕਟਰ-30 ਆਰਬੀਆਈ ਬੈਂਕ ਦੇ ਕੋਲ ਪ੍ਰਸ਼ਾਸਨ ਚੌਕਸ ਰਹੇਗਾ।
ਪੁਲਿਸ ਟੀਮਾਂ ਨੂੰ ਭੀੜ ਵਾਲੇ ਇਲਾਕਿਆਂ, ਬਾਜ਼ਾਰਾਂ ਤੇ ਪਟਾਕਿਆਂ ਦੇ ਸਟਾਲਸ ‘ਤੇ ਤੈਨਾਤ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਗੈਰ-ਕਾਨੂੰਨੀ ਘਟਨਾ ‘ਤੇ ਕੰਟਰੋਲ ਰੱਖਿਆ ਜਾ ਸਕੇ। ਸ਼ਹਿਰ ਦੀਆਂ ਮੁੱਖ ਸੜਕਾਂ ਦੇ ਨਾਲ-ਨਾਲ ਗਲੀਆਂ ‘ਚ ਵੀ ਨਾਕਾਬੰਦੀ ਕੀਤੀ ਜਾਵੇਗੀ।
