ਸਕਾਚ-ਵਿਸਕੀ ਖਰੀਦਣ ਵਾਲੇ ਪੜ੍ਹੇ-ਲਿਖੇ ਹੁੰਦੇ ਹਨ…MP ਹਾਈਕੋਰਟ ਨੇ ਕਿਉਂ ਕਹੀ ਇਹ ਗੱਲ?
ਮੱਧ ਪ੍ਰਦੇਸ਼ ਹਾਈ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਸਕਾਚ-ਵਿਸਕੀ ਖਰੀਦਣ ਵਾਲੇ ਲੋਕ ਸਮਝਦਾਰ ਹੁੰਦੇ ਹਨ। ਉਨ੍ਹਾਂ ਨੂੰ ਬੋਤਲਾਂ ਵਿੱਚ ਫਰਕ ਪਤਾ ਹੁੰਦਾ ਹੈ। ਇਸ ਟਿੱਪਣੀ ਨਾਲ ਅਦਾਲਤ ਨੇ ਪੇਰਨੋਡ ਰਿਕਾਰਡਜ਼ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਪਟੀਸ਼ਨ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਜੇਕੇ ਐਂਟਰਪ੍ਰਾਈਜਿਜ਼ ਵੱਲੋਂ ਪੈਕੇਜਿੰਗ ਅਤੇ ਟ੍ਰੇਡ ਡਰੈੱਸ ਦਾ ਇਸਤੇਮਾਲ ਕਰਕੇ ਲੇਬਲ ਲਗਾ ਕੇ ਵ੍ਹਿਸਕੀ ਵੇਚ ਰਹੇ ਸਨ, ਜੋ ਕਿ ਪੇਰਨੋਡ ਰਿਕਾਰਡ ਦੀ 'ਇੰਪੀਰੀਅਲ ਬਲੂ' ਵ੍ਹਿਸਕੀ ਵਰਗ੍ਹੀ ਸੀ।

ਮੱਧ ਪ੍ਰਦੇਸ਼ ਹਾਈ ਕੋਰਟ ਨੇ ਕਿਹਾ ਕਿ ਸਕਾਚ-ਵਿਸਕੀ ਖਰੀਦਣ ਵਾਲੇ ਲੋਕ ਪੜ੍ਹੇ ਲਿਖੇ ਹੁੰਦੇ ਹਨ ਅਤੇ ਸਮਾਜ ਦੇ ਅਮੀਰ ਵਰਗ ਤੋਂ ਆਉਂਦੇ ਹਨ। ਅਦਾਲਤ ਨੇ ਵੀਰਵਾਰ ਨੂੰ ਕਿਹਾ, ਉਹ ਆਸਾਨੀ ਨਾਲ ਦੋ ਵੱਖ-ਵੱਖ ਬ੍ਰਾਂਡਾਂ ਦੀਆਂ ਬੋਤਲਾਂ ਵਿਚਕਾਰ ਫਰਕ ਕਰ ਸਕਦੇ ਹਨ। ਬਾਰ ਐਂਡ ਬੈਂਚ ਦੀ ਰਿਪੋਰਟ ਦੇ ਅਨੁਸਾਰ, ਸ਼ਰਾਬ ਕੰਪਨੀ ਪੇਰਨੋਡ ਰਿਕਾਰਡ ਨੇ ਜੇਕੇ ਇੰਟਰਪ੍ਰਾਈਜਿਜ਼ ਦੇ ਖਿਲਾਫ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਇਸ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਸੀ ਕਿ ਜੇਕੇ ਐਂਟਰਪ੍ਰਾਈਜ਼ ਆਪਣੀਆਂ ਸ਼ਰਾਬ ਦੀਆਂ ਬੋਤਲਾਂ ਨੂੰ ਪੈਕੇਜਿੰਗ ਅਤੇ ਉਸਦੀ ਲੇਬਲਿੰਗ ਪੇਰਨੋਡ ਰਿਕਾਰਡ ਦੀ ਵਿਸਕੀ ਵਾਂਗ ਕਰਕੇ ਵੇਚ ਰਿਹਾ ਹੈ। ਇਸ ਨਾਲ ਗਾਹਕਾਂ ਨੂੰ ਧੋਖਾ ਹੋ ਸਕਦਾ ਹੈ। ਹਾਲਾਂਕਿ ਅਦਾਲਤ ਨੇ ਇਸ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਸਕਾਚ-ਵਿਸਕੀ ਖਰੀਦਣ ਵਾਲੇ ਲੋਕ ਸਮਝਦਾਰ ਹੁੰਦੇ ਹਨ। ਉਹ ਇਨ੍ਹਾਂ ਦੇ ਅੰਤਰ ਨੂੰ ਪਛਾਣਦੇ ਹਨ।
ਰਿਕਾਰਡ ਨੇ ਜੇਕੇ ਇੰਟਰਪ੍ਰਾਈਜਿਜ਼ ਦੇ ਖਿਲਾਫ ਅਦਾਲਤ ਵਿੱਚ ਅਪੀਲ ਕੀਤੀ ਸੀ। ਰਿਕਾਰਡ ਨੇ ਦਾਅਵਾ ਕੀਤਾ ਸੀ ਕਿ ਜੇਕੇ ਇੰਟਰਪ੍ਰਾਈਜਿਜ਼ ਨੇ ‘ਬਲੇਂਡਰਸ ਪ੍ਰਾਈਡ’ ਟ੍ਰੇਡਮਾਰਕ ਅਤੇ ‘ਇੰਪੀਰੀਅਲ ਬਲੂ’ ਬੋਤਲ ਦੀ ਅਪੀਅਰੈਂਸ ਦੀ ਉਲੰਘਣਾ ਕੀਤੀ ਹੈ। ਰਿਕਾਰਡ ਨੇ ਜੇਕੇ ਇੰਟਰਪ੍ਰਾਈਜ਼ ‘ਤੇ ਗਾਹਕਾਂ ਨੂੰ ਧੋਖਾ ਦੇਣ ਲਈ ‘ਲੰਡਨ ਪ੍ਰਾਈਡ’ ਮਾਰਕ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ।
“ਵਿਸਕੀ-ਸਕਾਚ ਦੇ ਖਰੀਦਦਾਰ ਪੜ੍ਹੇ-ਲਿਖੇ ਅਤੇ ਸਮਝਦਾਰ”
ਇੰਡੀਆ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ, ਜਸਟਿਸ ਸੁਸ਼ਰੁਤ ਅਰਵਿੰਦ ਧਰਮਾਧਿਕਾਰੀ ਅਤੇ ਜਸਟਿਸ ਪ੍ਰਣਯ ਵਰਮਾ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਦੋਵਾਂ ਬ੍ਰਾਂਡਾਂ ਦੇ ਉਤਪਾਦਾਂ ਵਿੱਚ “ਪ੍ਰੀਮੀਅਮ” ਜਾਂ “ਅਲਟਰਾ ਪ੍ਰੀਮੀਅਮ” ਵਿਸਕੀ ਸ਼ਾਮਲ ਹੈ ਜਿਸ ਦੇ ਖਰੀਦਦਾਰ “ਪੜ੍ਹੇ-ਲਿਖੇ ਅਤੇ ਸਮਝਦਾਰ” ਹੁੰਦੇ ਹਨ।
ਬੈਂਚ ਨੇ ਕਿਹਾ, ‘ਇਹ ਯਕੀਨਨ ਮੰਨਿਆ ਜਾ ਸਕਦਾ ਹੈ ਕਿ ਅਜਿਹੇ ਉਤਪਾਦ ਖਰੀਦਣ ਵਾਲੇ ਲੋਕ ਜ਼ਿਆਦਾਤਰ ਪੜ੍ਹੇ-ਲਿਖੇ ਹੋਣਗੇ ਅਤੇ ਉਨ੍ਹਾਂ ਕੋਲ ਬਲੈਂਡਰ ਪ੍ਰਾਈਡ/ਇੰਪੀਰੀਅਲ ਬਲੂ ਅਤੇ ਲੰਡਨ ਪ੍ਰਾਈਡ ਦੀਆਂ ਬੋਤਲਾਂ ਵਿਚਕਾਰ ਫਰਕ ਕਰਨ ਦੀ ਸਮਝ ਹੋਵੇਗੀ।’
ਇਹ ਵੀ ਪੜ੍ਹੋ
ਹਾਲਾਂਕਿ, ਇੰਪੀਰੀਅਲ ਬਲੂ ਅਤੇ ਲੰਡਨ ਪ੍ਰਾਈਡ… ਦੋਵਾਂ ਦੀਆਂ ਬੋਤਲਾਂ ਦੀ ਤੁਲਨਾ ਕਰਦੇ ਹੋਏ, ਅਦਾਲਤ ਨੇ ਪਾਇਆ ਕਿ ਜੇਕੇ ਐਂਟਰਪ੍ਰਾਈਜ਼ ਦੁਆਰਾ ਨਿਰਮਿਤ ਬੋਤਲਾਂ ‘ਤੇ ਨਿਸ਼ਾਨ ਨੂੰ ਰਿਕਾਰਡ ਦੇ ਮਾਰਕ ਵਰਗ੍ਹਾ ਨਹੀਂ ਕਿਹਾ ਜਾ ਸਕਦਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਬੋਤਲਾਂ ਵੱਖ-ਵੱਖ ਆਕਾਰ ਦੀਆਂ ਸਨ। ਉਨ੍ਹਾਂ ਦੇ ਬਕਸਿਆਂ ਬਾਰੇ ਅਦਾਲਤ ਨੇ ਕਿਹਾ ਕਿ ਗਾਹਕ ਆਸਾਨੀ ਨਾਲ ਫਰਕ ਨੂੰ ਸਮਝ ਸਕਦਾ ਹੈ।