AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਈਰਾਨ ਨੇ ‘ਹੋਰਮੁਜ਼ ਸਟ੍ਰੇਟ’ ਨੂੰ ਪੂਰੀ ਤਰ੍ਹਾਂ ਖੋਲ੍ਹਿਆ, ਟਰੰਪ ਬੋਲੇ – ‘ਸਾਡੀ ਨਾਕਾਬੰਦੀ ਰਹੇਗੀ ਜਾਰੀ’

ਪੱਛਮੀ ਏਸ਼ੀਆ ਵਿੱਚ ਤਣਾਅ ਘਟਣ ਦੇ ਸੰਕੇਤਾਂ ਦੇ ਵਿਚਕਾਰ ਇੱਕ ਬੇਹੱਦ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਈਰਾਨ ਦੇ ਵਿਦੇਸ਼ ਮੰਤਰੀ ਅਰਾਘਾਚੀ ਨੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ ਕਿ ਰਣਨੀਤਕ ਪੱਖੋਂ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਜਲ ਮਾਰਗਾਂ ਵਿੱਚੋਂ ਇੱਕ, 'ਹੋਰਮੁਜ਼ ਸਟ੍ਰੇਟ' ਨੂੰ ਹੁਣ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ।

ਈਰਾਨ ਨੇ 'ਹੋਰਮੁਜ਼ ਸਟ੍ਰੇਟ' ਨੂੰ ਪੂਰੀ ਤਰ੍ਹਾਂ ਖੋਲ੍ਹਿਆ, ਟਰੰਪ ਬੋਲੇ - 'ਸਾਡੀ ਨਾਕਾਬੰਦੀ ਰਹੇਗੀ ਜਾਰੀ'
tv9-punjabi
| Updated On: 17 Apr 2026 19:24 PM IST

ਪੱਛਮੀ ਏਸ਼ੀਆ ਵਿੱਚ ਤਣਾਅ ਘਟਣ ਦੇ ਸੰਕੇਤਾਂ ਦੇ ਵਿਚਕਾਰ ਇੱਕ ਬੇਹੱਦ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਈਰਾਨ ਦੇ ਵਿਦੇਸ਼ ਮੰਤਰੀ ਅਰਾਘਾਚੀ ਨੇ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਹੈ ਕਿ ਰਣਨੀਤਕ ਪੱਖੋਂ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਜਲ ਮਾਰਗਾਂ ਵਿੱਚੋਂ ਇੱਕ, ‘ਹੋਰਮੁਜ਼ ਸਟ੍ਰੇਟ’ ਨੂੰ ਹੁਣ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ। ਈਰਾਨ ਸਰਕਾਰ ਵੱਲੋਂ ਇਹ ਕਦਮ ਲੈਬਨਾਨ ਵਿੱਚ ਹੋਈ ਹਾਲੀਆ ਜੰਗਬੰਦੀ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਨਾਲ ਵਿਸ਼ਵ ਪੱਧਰ ‘ਤੇ ਤੇਲ ਦੀ ਸਪਲਾਈ ਅਤੇ ਸਮੁੰਦਰੀ ਵਪਾਰ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।

ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਵਿਦੇਸ਼ ਮੰਤਰੀ ਅਰਾਘਚੀ ਨੇ ਕਿਹਾ ਕਿ ਜਦੋਂ ਤੱਕ ਅਸਥਾਈ ਜੰਗਬੰਦੀ ਹੈ, ਉਦੋਂ ਤੱਕ ਹੋਰਮੁਜ਼ ਤੋਂ ਸਾਰੇ ਵਪਾਰਕ ਜਹਾਜ਼ ਆਸਾਨੀ ਨਾਲ ਲੰਘ ਸਕਣਗੇ। ਸਾਰੇ ਜਹਾਜ਼ ਈਰਾਨ ਦੇ ਇਸਲਾਮੀ ਗਣਰਾਜ ਦੇ ਬੰਦਰਗਾਹ ਅਤੇ ਸਮੁੰਦਰੀ ਸੰਗਠਨ ਵੱਲੋਂ ਪਹਿਲਾਂ ਤੋਂ ਐਲਾਨੇ ਗਏ ਤਾਲਮੇਲ ਵਾਲੇ ਰੂਟ ਰਾਹੀਂ ਗੁਜ਼ਰ ਸਕਣਗੇ।

ਡੋਨਾਲਡ ਟਰੰਪ ਦੀ ਪੋਸਟ

ਟਰੰਪ ਨੇ ਇੱਕ ਪੋਸਟ ਵਿੱਚ ਲਿਖਿਆ, “ਹੋਰਮੁਜ਼ ਸਟ੍ਰੇਟ ਪੂਰੀ ਤਰ੍ਹਾਂ ਖੁੱਲ੍ਹਾ ਹੈ ਪਰ ਜਲ ਸੈਨਾ ਦੀ ਨਾਕਾਬੰਦੀ ਸਿਰਫ਼ ਈਰਾਨ ਦੇ ਸਬੰਧ ਵਿੱਚ ਹੀ ਪੂਰੀ ਤਰ੍ਹਾਂ ਲਾਗੂ ਅਤੇ ਪ੍ਰਭਾਵਸ਼ਾਲੀ ਰਹੇਗੀ। ਇਹ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਈਰਾਨ ਨਾਲ ਸਾਡਾ ਲੈਣ-ਦੇਣ 100% ਪੂਰਾ ਨਹੀਂ ਹੋ ਜਾਂਦਾ। ਇਹ ਪ੍ਰਕਿਰਿਆ ਬਹੁਤ ਤੇਜ਼ੀ ਨਾਲ ਅੱਗੇ ਵਧਣੀ ਚਾਹੀਦੀ ਹੈ ਕਿਉਂਕਿ ਇਸ ਦੇ ਜ਼ਿਆਦਾਤਰ ਨੁਕਤਿਆਂ ‘ਤੇ ਪਹਿਲਾਂ ਹੀ ਗੱਲਬਾਤ ਹੋ ਚੁੱਕੀ ਹੈ।”

ਈਰਾਨ ਨੇ ਕਿਉਂ ਲਿਆ ਹੋਰਮੁਜ਼ ਖੋਲ੍ਹਣ ਦਾ ਫੈਸਲਾ?

  1. ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਦਿਨ ਪਹਿਲਾਂ ਹੋਰਮੁਜ਼ ਤੋਂ ਨਾਕਾਬੰਦੀ ਹਟਾਉਣ ਦਾ ਐਲਾਨ ਕੀਤਾ ਸੀ। ਟਰੰਪ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਚੀਨ ਨਾਲ ਮੇਰੀ ਗੱਲ ਹੋਈ ਹੈ। ਅਸੀਂ ਨਾਕਾਬੰਦੀ ਹਟਾਵਾਂਗੇ। ਈਰਾਨ ਨੇ ਹੋਰਮੁਜ਼ ਨੂੰ ਲੈ ਕੇ ਸਾਡੀ ਗੱਲ ਮੰਨ ਲਈ ਹੈ। ਚੀਨ ਨੇ ਵੀ ਸਾਡੀ ਗੱਲ ਮੰਨ ਲਈ ਹੈ।
  2. ਈਰਾਨ ‘ਤੇ ਜੰਗਬੰਦੀ ਨੂੰ ਅੱਗੇ ਵਧਾਉਣ ਲਈ ਹੋਰਮੁਜ਼ ਖੋਲ੍ਹਣ ਦਾ ਦਬਾਅ ਸੀ। ਅਮਰੀਕਾ ਦਾ ਕਹਿਣਾ ਸੀ ਕਿ ਜੰਗਬੰਦੀ ‘ਤੇ ਗੱਲ ਤਾਂ ਹੀ ਅੱਗੇ ਵਧੇਗੀ, ਜੇਕਰ ਈਰਾਨ ਹੋਰਮੁਜ਼ ਨੂੰ ਖੋਲ੍ਹੇਗਾ। ਨਿਊਜ਼ ਏਜੰਸੀ ਰਾਇਟਰਜ਼ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਈਰਾਨ ਅਤੇ ਅਮਰੀਕਾ ਵਿਚਾਲੇ ਜੰਗਬੰਦੀ ਨੂੰ ਅੱਗੇ ਵਧਾਉਣ ‘ਤੇ ਸਹਿਮਤੀ ਬਣ ਗਈ ਹੈ। ਇਸੇ ਕੋਸ਼ਿਸ਼ ਤਹਿਤ ਹੋਰਮੁਜ਼ ਨੂੰ ਖੋਲ੍ਹਿਆ ਗਿਆ ਹੈ।
  3. ਈਰਾਨ ‘ਤੇ ਹੋਰਮੁਜ਼ ਖੋਲ੍ਹਣ ਦਾ ਭਾਰੀ ਦਬਾਅ ਸੀ। ਹੋਰਮੁਜ਼ ਨੂੰ ਖੁਲ੍ਹਵਾਉਣ ਲਈ ਪੈਰਿਸ ਵਿੱਚ 40 ਦੇਸ਼ਾਂ ਦੀ ਇੱਕ ਮੀਟਿੰਗ ਪ੍ਰਸਤਾਵਿਤ ਹੈ। ਇਸ ਮੀਟਿੰਗ ਵਿੱਚ ਫਰਾਂਸ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਦੇ ਆਗੂ ਸ਼ਾਮਲ ਹੋਣਗੇ। ਈਰਾਨ ਮੌਜੂਦਾ ਸਮੇਂ ਵਿੱਚ ਇੱਕੋ ਸਮੇਂ ਇੰਨੇ ਸਾਰੇ ਦੇਸ਼ਾਂ ਨਾਲ ਦੁਸ਼ਮਣੀ ਮੁੱਲ ਨਹੀਂ ਲੈ ਸਕਦਾ।
  4. ਓਮਾਨ ਨੇ ਹਾਲ ਹੀ ਵਿੱਚ ਟੋਲ ਲਗਾਉਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ। ਓਮਾਨ ਨੇ ਦਲੀਲ ਦਿੱਤੀ ਸੀ ਕਿ ਜੋ ਰਾਹ ਨੈਚੁਰਲ ਹੈ, ਉਸਤੋਂ ਕਿਵੇਂ ਟੋਲ ਵਸੂਲਿਆ ਜਾ ਸਕਦਾ ਹੈ। ਇਸ ਨਾਲ ਈਰਾਨ ‘ਤੇ ਦਬਾਅ ਵੱਧ ਗਿਆ ਸੀ।

ਹੋਰਮੁਜ਼ ਜਲਡਮਰੂ ਪੂਰੀ ਦੁਨੀਆ ਲਈ ਅਹਿਮ ਕਿਉਂ?

ਹੋਰਮੁਜ਼ ਜਲਡਮਰੂ ਫਾਰਸ ਦੀ ਖਾੜੀ ਅਤੇ ਓਮਾਨ ਦੀ ਖਾੜੀ ਦੇ ਵਿਚਕਾਰ ਇੱਕ ਤੰਗ ਰਸਤਾ ਹੈ। ਇਹ ਰਸਤਾ ਦੁਨੀਆ ਦੀ ਤੇਲ ਸਪਲਾਈ ਦਾ ਲਗਭਗ 20 ਪ੍ਰਤੀਸ਼ਤ ਲੈ ਕੇ ਜਾਂਦਾ ਹੈ। ਕਤਰ, ਸਾਊਦੀ ਅਰਬ, ਯੂਏਈ, ਇਰਾਕ ਅਤੇ ਬਹਿਰੀਨ ਵਰਗੇ ਦੇਸ਼ ਇਸ ਰਸਤੇ ਰਾਹੀਂ ਦੁਨੀਆ ਨੂੰ ਆਪਣਾ ਤੇਲ ਵੇਚਦੇ ਹਨ। ਈਰਾਨ ਇਸ 34-ਕਿਲੋਮੀਟਰ ਲੰਬੇ ਰਸਤੇ ਨੂੰ ਕੰਟਰੋਲ ਕਰਦਾ ਹੈ।

Follow Us
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...