Viral Video: ਵਿਦੇਸ਼ੀ ਔਰਤ ਨੇ ਪਹਿਲੀ ਵਾਰ ਕੀਤਾ ਭਾਰਤੀ ਟਰੇਨ ਵਿੱਚ ਸਫਰ, ਦੇਖਣਯੋਗ ਹਨ ਰਿਐਕਸ਼ਨ

Updated On: 

17 Sep 2025 14:12 PM IST

Foreigner Women Viral Video: ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਵਿਦੇਸ਼ੀ ਔਰਤ ਦਿੱਲੀ ਤੋਂ ਰਾਜਸਥਾਨ ਦੇ ਲਈ ਥਰਡ ਏਸੀ ਕੋਚ ਵਿੱਚ ਸਫਰ ਕਰਦੀ ਦਿਖਾਈ ਦੇ ਰਹੀ ਹੈ। ਵਿਦੇਸ਼ੀ ਮਹਿਲਾ ਘੱਟ ਟਿਕਟ ਦੀ ਕੀਮਤ 'ਤੇ ਭਾਰਤੀ ਟਰੇਨ ਵਿੱਚ ਮਿਲੀਆਂ ਸਹੂਲਤਾਂ ਤੋਂ ਹੈਰਾਨ ਹੈ। ਔਰਤ ਦੇ ਰਿਐਕਸ਼ਨ ਵਾਇਰਲ ਹੋ ਰਹੇ ਹਨ ।

Viral Video: ਵਿਦੇਸ਼ੀ ਔਰਤ ਨੇ ਪਹਿਲੀ ਵਾਰ ਕੀਤਾ ਭਾਰਤੀ ਟਰੇਨ ਵਿੱਚ ਸਫਰ, ਦੇਖਣਯੋਗ ਹਨ ਰਿਐਕਸ਼ਨ

Image Credit source: Instagram/@nickandraychel

Follow Us On

ਪਹਿਲੀ ਵਾਰ ਭਾਰਤੀ ਰੇਲਵੇ (Indian Railway)ਵਿੱਚ ਯਾਤਰਾ ਕਰਨ ਵਾਲੀ ਇੱਕ ਕੈਨੇਡੀਅਨ ਔਰਤ ਦਾ ਐਕਸਪੀਰੈਂਸ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਰਿਹਾ ਹੈ। ਇਹ ਮਹਿਲਾ Travel Influncer ਹੈ, ਜੋ ਇੰਸਟਾਗ੍ਰਾਮ ‘ਤੇ @nickandraychel ਵਜੋਂ ਮਸ਼ਹੂਰ ਹੈ । Influncer ਨੇ ਹਾਲ ਹੀ ਵਿੱਚ ਆਪਣੀ ਲੰਬੀ ਦੂਰੀ ਦੀ ਰੇਲ ਯਾਤਰਾ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਭਾਰਤ ਦੀ ਰੇਲ ਪ੍ਰਣਾਲੀ ਤੋਂ ਕਾਫ਼ੀ ਖੁਸ਼ ਦਿਖਾਈ ਦਿੰਦੀ ਹੈ। ਔਰਤ ਦੇ ਰਿਐਕਸ਼ਨ ਦੇਖਣ ਯੋਗ ਹੈ।

ਇਸ ਵਾਇਰਲ ਵੀਡੀਓ ਵਿੱਚ, ਇੱਕ ਵਿਦੇਸ਼ੀ ਔਰਤ ਦਿੱਲੀ ਤੋਂ ਰਾਜਸਥਾਨ ਤੱਕ ਥਰਡ ਏਸੀ ਕੋਚ ਵਿੱਚ ਯਾਤਰਾ ਕਰਦੀ ਦਿਖਾਈ ਦੇ ਰਹੀ ਹੈ। ਕੈਨੇਡੀਅਨ ਔਰਤ ਨੇ ਦੱਸਿਆ ਕਿ ਇਸ ਸੱਤ ਘੰਟੇ ਦੀ ਯਾਤਰਾ ਲਈ ਟਿਕਟ ਦੀ ਕੀਮਤ ਸਿਰਫ $12 (ਲਗਭਗ 1,000 ਰੁਪਏ) ਹੈ। ਉਹ ਇੰਨੀ ਘੱਟ ਕੀਮਤ ‘ਤੇ ਰੇਲਗੱਡੀ ਵਿੱਚ ਮਿਲ ਰਹੀ ਸਹੂਲਤਾਂ ਤੋਂ ਹੈਰਾਨ ਹੈ, ਜਿਵੇਂ ਕਿ ਬ੍ਰਾਉਨ ਪੈਕਟਾਂ ਵਿੱਚ ਪੈਕ ਕੀਤੇ ਸਾਫ਼ ਕੰਬਲ।

ਇਸ ਦੌਰਾਨ ਔਰਤ ਨੇ ਟਰੇਨ ਵਿੱਚ ਘੁੰਮਦੇ ਵੇਂਡਰਸ ਤੋਂ ਸਨੈਕਸ ਵੀ ਖਰੀਦੇ। ਵੀਡੀਓ ਵਿੱਚ, ਔਰਤ ਨੂੰ ਵੈਜੀ ਪੈਟੀ ਟੋਸਟ ਅਤੇ ਸਮੋਸੇ ਦਾ ਆਨੰਦ ਲੈਂਦੇ ਦੇਖਿਆ ਜਾ ਸਕਦਾ ਹੈ। ਉਸਨੇ ਹੋਰ ਯਾਤਰੀਆਂ ਨੂੰ ਟਰੇਨ ਵਿੱਚ ਸੌਂਦੇ ਹੋਏ ਵੀ ਦਿਖਾਇਆ, ਜੋ ਕਿ ਭਾਰਤੀ ਟਰੇਨ ਵਿੱਚ ਆਮ ਗੱਲ ਹੈ।

ਪਹਿਲਾਂ ਤੋਂ ਟਿਕਟਾਂ ਬੁੱਕ ਕਰੋ, ਸਹੀ ਕਲਾਸ ਚੁਣੋ

ਇਸ ਵੀਡੀਓ ਨੂੰ ਸ਼ੇਅਰ ਕਰਕੇ, ਵਿਦੇਸ਼ੀ ਔਰਤ ਨੇ ਭਾਰਤ ਵਿੱਚ ਰੇਲ ਯਾਤਰੀਆਂ ਲਈ ਕੁਝ ਮਹੱਤਵਪੂਰਨ ਸੁਝਾਅ ਦਿੱਤੇ ਹਨ। ਉਸਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਹਿਲਾਂ ਤੋਂ ਟਿਕਟਾਂ ਬੁੱਕ ਕਰਨ ਦੀ ਸਲਾਹ ਦਿੱਤੀ। ਫਿਰ ਉਸ ਨੇ ਸਲੀਪਰ ਤੋਂ ਲੈ ਕੇ ਏਸੀ ਫਸਟ ਕਲਾਸ ਤੱਕ ਸਾਰੀਆਂ ਰੇਲ ਕਲਾਸਾਂ ਬਾਰੇ ਦੱਸਿਆ। ਔਰਤ ਨੇ ਕਿਹਾ ਕਿ ਏਸੀ 2-ਟੀਅਰ ਉਸਦਾ ਮਨਪਸੰਦ ਹੈ, ਹਾਲਾਂਕਿ ਇਸ ਵੀਡੀਓ ਵਿੱਚ, ਉਸਨੇ ਏਸੀ 3-ਟੀਅਰ ਵਿੱਚ ਯਾਤਰਾ ਕੀਤੀ।

ਭੀੜ ਤੋਂ ਬਚਣ ਲਈ ਚੁੱਕੋ ਇਹ ਕਦਮ

ਔਰਤ ਨੇ ਕਿਹਾ ਕਿ ਜੇਕਰ ਤੁਸੀਂ ਭੀੜ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਸੀਟ ਸੁਰੱਖਿਅਤ ਕਰਨ ਲਈ ਸਟੇਸ਼ਨ ‘ਤੇ ਜਲਦੀ ਪਹੁੰਚਣਾ ਚਾਹੀਦਾ ਹੈ। ਉਸਨੇ ਇਹ ਵੀ ਕਿਹਾ ਕਿ ਰੇਲਗੱਡੀ ਰਾਹੀਂ ਸਫਰ ਕਰਦੇ ਸਮੇਂ, ਲੋਕਾਂ ਨਾਲ ਘੁਲਣਾ-ਮਿਲਣਾ ਵੀ ਜਰੂਰ ਚਾਹੀਦਾ ਹੈ, ਕਿਉਂਕਿ ਇਹ ਸਥਾਨਕ ਲੋਕਾਂ, ਯਾਤਰੀਆਂ ਅਤੇ ਵੇਂਡਰਸਸ ਦਾ ਖੂਬਸੂਰਤ ਸੰਗਮ ਹੈ।

ਸਾਈਡ ਲੋਅਰ ਬਰਥ – ਮਨਪਸੰਦ ਸੀਟ

ਔਰਤ ਨੇ ਕਿਹਾ ਕਿ ਉਸਦੀ ਮਨਪਸੰਦ ਸੀਟ ਸਾਈਡ ਲੋਅਰ ਬਰਥ ਹੈ, ਜਿੱਥੋਂ ਖਿੜਕੀ ਦੇ ਬਾਹਰ ਸੁੰਦਰ ਨਜਾਰਾ ਦਾ ਆਨੰਦ ਮਾਣਿਆ ਜਾ ਸਕਦਾ ਹੈ। ਟਰੈਵਲ Influncer ਨੇ ਕਿਹਾ ਕਿ ਰੇਲ ਯਾਤਰਾ ਲੋਕਾਂ ਨੂੰ ਕੁਦਰਤੀ ਨਜਾਰੇ ਦਾ ਆਨੰਦ ਲੈਣ ਅਤੇ ਰੋਜ਼ਾਨਾ ਦੀ ਜਿੰਦਗੀ ਦੀ ਝਲਕ ਦੇਖਣ ਦਾ ਮੌਕਾ ਦਿੰਦੀ ਹੈ। ਅੰਤ ਵਿੱਚ, ਔਰਤ ਨੇ ਕਿਹਾ ਕਿ ਉਸਨੂੰ ਭਾਰਤੀ ਰੇਲਗੱਡੀਆਂ ਬਹੁਤ ਪਸੰਦ ਹਨ। ਇਹ ਦੇਸ਼ ਨੂੰ ਐਕਸਪਲੋਰ ਕਰਨ ਦਾ ਇੱਕ ਵਧੀਆ ਤਰੀਕਾ ਹਨ।

ਵੀਡੀਓ ਦੇਖੋ