ਜਲੰਧਰ ‘ਚ ਨਸ਼ਾ ਤਸਕਰ ਦੀ 45 ਲੱਖ ਦੀ ਜਾਇਦਾਦ ਫ਼ਰੀਜ਼, ਘਰ ਦੇ ਬਾਹਰ ਲਾਇਆ ਨੋਟਿਸ
Jalandhar Drug smuggler Property frozen: ਪੁਲਿਸ ਅਨੁਸਾਰ, ਇਹ ਕਾਰਵਾਈ ਥਾਣਾ ਡਿਵੀਜ਼ਨ ਨੰਬਰ 5 ਜਲੰਧਰ ਵਿੱਚ 04 ਅਕਤੂਬਰ 2025 ਅਧੀਨ ਧਾਰਾ 21 ਅਤੇ 27-ਏ ਐਨ.ਡੀ.ਪੀ.ਐਸ. ਐਕਟ ਤਹਿਤ ਕੀਤੀ ਗਈ ਹੈ। ਇਸ ਮਾਮਲੇ ਵਿੱਚ ਦੋਸ਼ੀ ਜੌਇਲ ਕਲਿਆਣ ਪੁੱਤਰ ਜੀਵਨ ਕਲਿਆਣ ਉਰਫ਼ ਜੀਵਨ ਸਿੰਘ, ਜੋ ਮੂਲ ਰੂਪ ਵਿੱਚ ਪਿੰਡ ਸਰਾਏ ਖ਼ਾਸ (ਕਰਤਾਰਪੁਰ) ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਪਤਾ ਨਿਊ ਅੰਮ੍ਰਿਤ ਵਿਹਾਰ, ਸਲੇਮਪੁਰ ਮੁਸਲਮਾਨਾ, ਜਲੰਧਰ ਹੈ, ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਲੰਧਰ ਪੁਲਿਸ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਦਮ ਚੁੱਕ ਰਹੀ ਹੈ। ਇਸ ਮੁਹਿੰਮ ਦੇ ਤਹਿਤ ਸਿਰਫ਼ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਹੀ ਨਹੀਂ, ਸਗੋਂ ਨਸ਼ੇ ਦੀ ਕਾਲੀ ਕਮਾਈ ਨਾਲ ਬਣਾਈ ਗਈ ਸੰਪਤੀ ਨੂੰ ਵੀ ਕਾਨੂੰਨੀ ਤੌਰ ਤੇ ਜ਼ਬਤ ਕੀਤਾ ਜਾ ਰਿਹਾ ਹੈ। ਇਸੇ ਕੜੀ ਹੇਠ ਜਲੰਧਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰ ਦੀ ਲਗਭਗ 45 ਲੱਖ ਰੁਪਏ ਦੀ ਜਾਇਦਾਦ ਫ਼ਰੀਜ਼ ਕਰ ਦਿੱਤੀ ਹੈ ਅਤੇ ਉਸ ਦੇ ਘਰ ਦੇ ਬਾਹਰ ਸੰਬੰਧਤ ਨੋਟਿਸ ਵੀ ਚਸਪਾਂ ਕੀਤਾ ਗਿਆ ਹੈ।
ਨਸ਼ੇ ਰਾਹੀਂ ਕੀਤੀ ਕਮਾਈ
ਪੁਲਿਸ ਅਨੁਸਾਰ, ਇਹ ਕਾਰਵਾਈ ਥਾਣਾ ਡਿਵੀਜ਼ਨ ਨੰਬਰ 5 ਜਲੰਧਰ ਵਿੱਚ 04 ਅਕਤੂਬਰ 2025 ਅਧੀਨ ਧਾਰਾ 21 ਅਤੇ 27-ਏ ਐਨ.ਡੀ.ਪੀ.ਐਸ. ਐਕਟ ਤਹਿਤ ਕੀਤੀ ਗਈ ਹੈ। ਇਸ ਮਾਮਲੇ ਵਿੱਚ ਦੋਸ਼ੀ ਜੌਇਲ ਕਲਿਆਣ ਪੁੱਤਰ ਜੀਵਨ ਕਲਿਆਣ ਉਰਫ਼ ਜੀਵਨ ਸਿੰਘ, ਜੋ ਮੂਲ ਰੂਪ ਵਿੱਚ ਪਿੰਡ ਸਰਾਏ ਖ਼ਾਸ (ਕਰਤਾਰਪੁਰ) ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਪਤਾ ਨਿਊ ਅੰਮ੍ਰਿਤ ਵਿਹਾਰ, ਸਲੇਮਪੁਰ ਮੁਸਲਮਾਨਾ, ਜਲੰਧਰ ਹੈ, ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲਿਸ ਵੱਲੋਂ ਦੋਸ਼ੀ ਦੇ ਕਬਜ਼ੇ ਵਿਚੋਂ 20 ਗ੍ਰਾਮ ਹੈਰੋਇਨ ਅਤੇ 1 ਲੱਖ 50 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਨੇ ਨਸ਼ਾ ਤਸਕਰੀ ਰਾਹੀਂ ਕਮਾਈ ਕੀਤੀ ਰਕਮ ਨਾਲ ਮਕਾਨ ਨੰਬਰ 508, ਨਿਊ ਅੰਮ੍ਰਿਤ ਵਿਹਾਰ ਖਰੀਦਿਆ ਸੀ, ਜਿਸ ਦੀ ਕੀਮਤ ਲਗਭਗ 45 ਲੱਖ ਰੁਪਏ ਹੈ।
ਪੁਲਿਸ ਵਲੋਂ ਛਾਪੇਮਾਰੀਆਂ ਜਾਰੀ
ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਪਿਛਲੇ ਦਿਨੀਂ ਵੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਈ ਛਾਪੇਮਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਦੌਰਾਨ ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਬਰਾਮਦ ਹੋਈ ਸੀ। ਪੁਲਿਸ ਅਧਿਕਾਰੀਆਂ ਨੇ ਸਾਫ਼ ਕੀਤਾ ਹੈ ਕਿ ਨਸ਼ਾ ਤਸਕਰਾਂ ਦੀ ਕਾਲੀ ਕਮਾਈ ਅਤੇ ਜਾਇਦਾਦ ਤੇ ਵੀ ਸਿੱਧਾ ਵਾਰ ਕੀਤਾ ਜਾਵੇਗਾ ਅਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।
