ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅੰਮ੍ਰਿਤਪਾਲ ਦੇ ਪਿਤਾ ਨੇ ਕੀਤੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮੀਟਿੰਗ, ਸੁਖਬੀਰ ਬਾਦਲ ‘ਤੇ ਲਗਾਏ ਵੱਡੇ ਇਲਜ਼ਾਮ

Amritpal singh father: ਤਰਸੇਮ ਸਿੰਘ ਨੇ ਸੁਖਬੀਰ ਸਿੰਘ ਬਾਦਲ ਬਾਰੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਸਿੱਖ ਸੰਗਤ ਨੂੰ ਧਿਆਨ ਵਿੱਚ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਅਤੇ ਉਸ ਅਨੁਸਾਰ ਹੀ ਫੈਸਲੇ ਲਏ ਜਾਣ। ਸ਼੍ਰੋਮਣੀ ਕਮੇਟੀ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ।

ਅੰਮ੍ਰਿਤਪਾਲ ਦੇ ਪਿਤਾ ਨੇ ਕੀਤੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮੀਟਿੰਗ, ਸੁਖਬੀਰ ਬਾਦਲ ‘ਤੇ ਲਗਾਏ ਵੱਡੇ ਇਲਜ਼ਾਮ
Follow Us
lalit-sharma
| Updated On: 27 Aug 2024 21:22 PM

Amritpal singh father: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਹੈ। ਇਹ ਮੀਟਿੰਗ 30 ਅਗਸਤ ਨੂੰ ਹੋਣ ਵਾਲੀ ਜਥੇਦਾਰਾਂ ਦੀ ਮੀਟਿੰਗ ਤੋਂ ਪਹਿਲਾਂ ਰੱਖੀ ਗਈ ਹੈ। ਇਸ ਮੀਟਿੰਗ ਵਿੱਚ ਤਰਸੇਮ ਸਿੰਘ ਨੇ ਮੰਗ ਪੱਤਰ ਦਿੱਤਾ ਹੈ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸੁਖਬੀਰ ਸਿੰਘ ਬਾਦਲ ਨੂੰ ਮੁਆਫ਼ੀ ਦਿਵਾਉਣ ਲਈ 30 ਅਗਸਤ ਨੂੰ ਪੰਜ ਤਖ਼ਤਾਂ ਦੇ ਜਥੇਦਾਰਾਂ ਨਾਲ ਮੀਟਿੰਗ ਕੀਤੀ ਜਾਵੇਗੀ।

ਤਰਸੇਮ ਸਿੰਘ ਨੇਪੱਤਰ ਵਿੱਚ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਦਾ ਮੁੱਦਾ ਵੀ ਉਠਾਇਆ ਗਿਆ ਹੈ। ਕਿਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਰਾਮ ਰਹੀਮ ਨੂੰ ਮੁਆਫ਼ ਕਰ ਦਿੱਤਾ ਸੀ। ਇਸ ਲਈ ਸ਼੍ਰੋਮਣੀ ਕਮੇਟੀ ਦੇ 90 ਲੱਖ ਰੁਪਏ ਖਰਚ ਕੀਤੇ ਗਏ। ਇਸ ਲਈ ਹੁਣ ਗੁਰੂ ਗੋਲਕ ਦਾ ਸਾਰਾ ਪੈਸਾ ਉਸ ਤੋਂ ਵਿਆਜ ਸਮੇਤ ਵਾਪਸ ਲਿਆ ਜਾਵੇ।

ਸੁਖਬੀਰ ਬਾਦਲ ਸਿੰਘ ਖਿਲਾਫ਼ ਕਾਰਵਾਈ ਦੀ ਮੰਗ

ਉਨ੍ਹਾਂ ਮੰਗ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ‘ਤੇ ਵਿਚਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਸੂਬੇ ਵਿੱਚ ਸਿਆਸੀ ਹਿੱਤਾਂ ਲਈ ਕੰਮ ਕੀਤਾ ਗਿਆ। ਇਸ ਲਈ ਸੁਖਬੀਰ ਬਾਦਲ ਨੂੰ 10 ਸਾਲ ਲਈ ਧਾਰਮਿਕ ਤੇ ਰਾਜਸੀ ਤੌਰ ‘ਤੇ ਪਾਸੇ ਕਰ ਦੇਣਾ ਚਾਹੀਦਾ ਹੈ। ਕਈ ਥਾਵਾਂ ‘ਤੇ ਬੇਅਦਬੀ ਦੇਖਣ ਨੂੰ ਮਿਲੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਵੀ ਸਵਾਲ ਉਠਾਏ ਗਏ ਹਨ। ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਸਿੱਖ-ਨਿਰੰਕਾਰੀ ਟਕਰਾਅ ਦੌਰਾਨ ਪ੍ਰਕਾਸ਼ ਸਿੰਘ ਬਾਦਲ ਵੀ ਜ਼ਿੰਮੇਵਾਰ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਐਵਾਰਡ ਵੀ ਵਾਪਸ ਲੈਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਧੀ ਤੇ ਲੱਗੇ ਪਿਤਾ ਦੀ ਜ਼ਮੀਨ ਹੜਪਨ ਦੇ ਇਲਜ਼ਾਮ, ਧੋਖੇ ਨਾਲ ਕਾਗਜ਼ਾਂ ਤੇ ਲਗਵਾਇਆ ਅੰਗੂਠਾ ਤਰਸੇਮ ਸਿੰਘ ਨੇ ਸੁਖਬੀਰ ਸਿੰਘ ਬਾਦਲ ਬਾਰੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਸਿੱਖ ਸੰਗਤ ਨੂੰ ਧਿਆਨ ਵਿੱਚ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਅਤੇ ਉਸ ਅਨੁਸਾਰ ਹੀ ਫੈਸਲੇ ਲਏ ਜਾਣ। ਸ਼੍ਰੋਮਣੀ ਕਮੇਟੀ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਇਸ ਸਬੰਧੀ ਕਾਫੀ ਸਰਗਰਮ ਨਜ਼ਰ ਆ ਰਹੇ ਹਨ।

Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ...
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ...
US Tariff on India: ਟੈਰਿਫ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਬੋਲੇ- ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ
US Tariff on India: ਟੈਰਿਫ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਬੋਲੇ- ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ...
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?...
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ...
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ...
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ...
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ...
Uttarakhand Cloud Burst: ਹੜ੍ਹ ਵਿੱਚ ਰਿਸ਼ਤੇਦਾਰਾਂ ਨੂੰ ਵਹਿੰਦੇ ਦੇਖ ਮੱਚ ਗਈ ਚੀਕ-ਪੁਕਾਰ, ਦਰਦਨਾਕ VIDEO ਆਇਆ ਸਾਹਮਣੇ
Uttarakhand Cloud Burst: ਹੜ੍ਹ ਵਿੱਚ ਰਿਸ਼ਤੇਦਾਰਾਂ ਨੂੰ ਵਹਿੰਦੇ ਦੇਖ ਮੱਚ ਗਈ ਚੀਕ-ਪੁਕਾਰ, ਦਰਦਨਾਕ VIDEO ਆਇਆ ਸਾਹਮਣੇ...