AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Gandhi Jayanti: ਗਾਂਧੀ ਜਯੰਤੀ ‘ਤੇ ਸ਼ਰਾਬ ਦੀਆਂ ਦੁਕਾਨਾਂ ਕਿਉਂ ਰਹਿੰਦੀਆਂ ਹਨ ਬੰਦ? ਸਮਝੋ ਡ੍ਰਾਈ ਡੇ ਨਾਲ ਜੁੜਿਆ ਸਬੰਧ

Gandhi Jayanti 2026: ਹਰ ਸਾਲ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ 'ਤੇ ਕਈ ਸੂਬਿਆਂ ਵਿੱਚ ਡ੍ਰਾਈ ਡੇ ਐਲਾਨਿਆ ਜਾਂਦਾ ਹੈ। ਜਾਣੋ, ਡ੍ਰਾਈ ਡੇ ਦਾ ਗਾਂਧੀ ਜਯੰਤੀ ਨਾਲ ਕੀ ਸਬੰਧ ਹੈ।

Gandhi Jayanti: ਗਾਂਧੀ ਜਯੰਤੀ 'ਤੇ ਸ਼ਰਾਬ ਦੀਆਂ ਦੁਕਾਨਾਂ ਕਿਉਂ ਰਹਿੰਦੀਆਂ ਹਨ ਬੰਦ? ਸਮਝੋ ਡ੍ਰਾਈ ਡੇ ਨਾਲ ਜੁੜਿਆ ਸਬੰਧ
2 ਅਕਤੂਬਰ ਨੂੰ ਕਿਉਂ ਹੁੰਦਾ ਹੈ ਡ੍ਰਾਈ ਡੇ?
tv9-punjabi
| Updated On: 02 Oct 2026 06:54 AM IST
Share

ਹਰ ਸਾਲ 2 ਅਕਤੂਬਰ ਨੂੰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸ਼ਰਾਬ ਦੀਆਂ ਦੁਕਾਨਾਂ, ਬਾਰ ਅਤੇ ਰੈਸਟੋਰੈਂਟਾਂ ਵਿੱਚ ਸ਼ਰਾਬ ਦੀ ਵਿਕਰੀ ਬੰਦ ਰਹਿੰਦੀ ਹੈ। ਪਰ ਸਵਾਲ ਇਹ ਹੈ ਕਿ ਆਖ਼ਰ ਮਹਾਤਮਾ ਗਾਂਧੀ ਦੀ ਜਯੰਤੀ ‘ਤੇ ਡ੍ਰਾਈ ਡੇ ਕਿਉਂ ਹੁੰਦਾ ਹੈ? ਇਹ ਨਿਯਮ ਕਿਸ ਨੇ ਬਣਾਇਆ? ਇਸ ਦਾ ਜਵਾਬ ਬਾਪੂ ਦੇ ਵਿਚਾਰਾਂ ਅਤੇ ਸੰਵਿਧਾਨ ਦੀ ਸੋਚ, ਦੋਵਾਂ ਵਿੱਚ ਲੁਕਿਆ ਹੋਇਆ ਹੈ।

ਡ੍ਰਾਈ ਡੇ ਉਹ ਦਿਨ ਹੁੰਦਾ ਹੈ, ਜਦੋਂ ਕਿਸੇ ਇਲਾਕੇ ਵਿੱਚ ਸ਼ਰਾਬ ਦੀ ਵਿਕਰੀ ਅਤੇ ਪਰੋਸਣ ‘ਤੇ ਪਾਬੰਦੀ ਹੁੰਦੀ ਹੈ। ਇਹ ਪਾਬੰਦੀ ਆਮ ਤੌਰ ‘ਤੇ 24 ਘੰਟਿਆਂ ਲਈ ਹੁੰਦੀ ਹੈ। ਇਸ ਦੌਰਾਨ ਸ਼ਰਾਬ ਦੀਆਂ ਦੁਕਾਨਾਂ, ਬਾਰ, ਪੱਬ ਅਤੇ ਰੈਸਟੋਰੈਂਟ ਸ਼ਰਾਬ ਨਹੀਂ ਵੇਚ ਸਕਦੇ। ਨਿਯਮਾਂ ਦੀ ਉਲੰਘਣਾ ਕਰਨ ‘ਤੇ ਲਾਇਸੈਂਸ ਰੱਦ ਹੋ ਸਕਦਾ ਹੈ ਅਤੇ ਜੁਰਮਾਨਾ ਲੱਗਣ ਦੇ ਨਾਲ-ਨਾਲ ਹੋਰ ਕਾਰਵਾਈ ਵੀ ਹੋ ਸਕਦੀ ਹੈ।

ਗਾਂਧੀ ਜਯੰਤੀ ਤੋਂ ਇਲਾਵਾ ਸੁਤੰਤਰਤਾ ਦਿਵਸ (15 ਅਗਸਤ) ਅਤੇ ਗਣਤੰਤਰ ਦਿਵਸ (26 ਜਨਵਰੀ) ‘ਤੇ ਵੀ ਜ਼ਿਆਦਾਤਰ ਸੂਬਿਆਂ ਵਿੱਚ ਡ੍ਰਾਈ ਡੇ ਹੁੰਦਾ ਹੈ। ਚੋਣਾਂ ਦੇ ਦਿਨਾਂ, ਵੋਟਾਂ ਦੀ ਗਿਣਤੀ ਅਤੇ ਕੁਝ ਵੱਡੇ ਤਿਉਹਾਰਾਂ ‘ਤੇ ਵੀ ਸ਼ਰਾਬ ਦੀ ਵਿਕਰੀ ‘ਤੇ ਅਜਿਹੀ ਪਾਬੰਦੀ ਲਗਾਈ ਜਾਂਦੀ ਹੈ।

ਡ੍ਰਾਈ ਡੇ ਦਾ ਬਾਪੂ ਨਾਲ ਕੀ ਹੈ ਸਬੰਧ?

ਮਹਾਤਮਾ ਗਾਂਧੀ ਸ਼ਰਾਬ ਨੂੰ ਸਮਾਜ ਦੀਆਂ ਸਭ ਤੋਂ ਵੱਡੀਆਂ ਬੁਰਾਈਆਂ ਵਿੱਚੋਂ ਇੱਕ ਮੰਨਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਸ਼ਰਾਬ ਇਨਸਾਨ ਦੀ ਸੋਚਣ-ਸਮਝਣ ਦੀ ਸ਼ਕਤੀ ਨੂੰ ਖ਼ਤਮ ਕਰ ਦਿੰਦੀ ਹੈ। ਇਹ ਪਰਿਵਾਰਾਂ ਨੂੰ ਬਰਬਾਦ ਕਰਦੀ ਹੈ ਅਤੇ ਗ਼ਰੀਬ ਵਿਅਕਤੀ ਨੂੰ ਹੋਰ ਗ਼ਰੀਬ ਬਣਾ ਦਿੰਦੀ ਹੈ। ਉਨ੍ਹਾਂ ਨੇ ਆਜ਼ਾਦੀ ਦੀ ਲਹਿਰ ਦੌਰਾਨ ਨਸ਼ਾਬੰਦੀ ਨੂੰ ਅੰਦੋਲਨ ਦਾ ਅਹਿਮ ਹਿੱਸਾ ਬਣਾਇਆ ਸੀ।

ਅਸਹਿਯੋਗ ਅੰਦੋਲਨ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਦੇ ਸਾਹਮਣੇ ਧਰਨੇ ਦਿੱਤੇ ਗਏ ਸਨ। ਮਹਾਤਮਾ ਗਾਂਧੀ ਦੇ ਪ੍ਰੋਗਰਾਮ ਵਿੱਚ ਵੀ ਨਸ਼ਾਬੰਦੀ ਨੂੰ ਸ਼ਾਮਲ ਕੀਤਾ ਗਿਆ ਸੀ।

Mahatma Gandhi

ਆਜ਼ਾਦੀ ਦੀ ਲਹਿਰ ਦੌਰਾਨ ਬਾਪੂ ਨੇ ਨਸ਼ਾਬੰਦੀ ਨੂੰ ਅੰਦੋਲਨ ਦਾ ਅਹਿਮ ਹਿੱਸਾ ਬਣਾਇਆ ਸੀ। ਫੋਟੋ: Getty Images

ਮਹਾਤਮਾ ਗਾਂਧੀ ਦੇ ਨਾਂ ‘ਤੇ ਇਹ ਗੱਲ ਵੀ ਅਕਸਰ ਦੁਹਰਾਈ ਜਾਂਦੀ ਹੈ ਕਿ ਜੇਕਰ ਉਨ੍ਹਾਂ ਨੂੰ ਕੁਝ ਸਮੇਂ ਲਈ ਦੇਸ਼ ਦੀ ਸੱਤਾ ਮਿਲਦੀ, ਤਾਂ ਉਹ ਸਭ ਤੋਂ ਪਹਿਲਾਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਵਾਉਂਦੇ। ਹਾਲਾਂਕਿ, ਇਸ ਗੱਲ ਦਾ ਮੁੱਖ ਭਾਵ ਇਹੀ ਹੈ ਕਿ ਉਹ ਸ਼ਰਾਬ ਦੇ ਸਖ਼ਤ ਖ਼ਿਲਾਫ਼ ਸਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਵਿਚਾਰਾਂ ਦਾ ਸਨਮਾਨ ਕਰਨ ਲਈ ਗਾਂਧੀ ਜਯੰਤੀ ‘ਤੇ ਸ਼ਰਾਬ ਦੀ ਵਿਕਰੀ ਬੰਦ ਰੱਖਣ ਦੀ ਪਰੰਪਰਾ ਬਣੀ।

ਸੰਵਿਧਾਨ ਕੀ ਕਹਿੰਦਾ ਹੈ?

ਭਾਰਤੀ ਸੰਵਿਧਾਨ ਦੇ ਅਨੁਛੇਦ 47 ਵਿੱਚ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਤਹਿਤ ਕਿਹਾ ਗਿਆ ਹੈ ਕਿ ਸਰਕਾਰ ਨਸ਼ੀਲੀ ਸ਼ਰਾਬ ਅਤੇ ਸਿਹਤ ਲਈ ਹਾਨੀਕਾਰਕ ਨਸ਼ੀਲੇ ਪਦਾਰਥਾਂ ਦੇ ਸੇਵਨ ‘ਤੇ ਰੋਕ ਲਗਾਉਣ ਦੀ ਦਿਸ਼ਾ ਵਿੱਚ ਕੰਮ ਕਰੇ। ਇਹ ਕੋਈ ਸਿੱਧੇ ਤੌਰ ‘ਤੇ ਲਾਗੂ ਹੋਣ ਵਾਲਾ ਕਾਨੂੰਨ ਨਹੀਂ ਹੈ, ਸਗੋਂ ਸਰਕਾਰਾਂ ਲਈ ਇੱਕ ਦਿਸ਼ਾ-ਨਿਰਦੇਸ਼ ਹੈ। ਇਸ ਵਿੱਚ ਮਹਾਤਮਾ ਗਾਂਧੀ ਦੇ ਵਿਚਾਰਾਂ ਦਾ ਪ੍ਰਭਾਵ ਸਾਫ਼ ਨਜ਼ਰ ਆਉਂਦਾ ਹੈ।

Indian Constitution

ਭਾਰਤੀ ਸੰਵਿਧਾਨ

ਇਹ ਨਿਯਮ ਕੌਣ ਤੈਅ ਕਰਦਾ ਹੈ?

ਇਹ ਇੱਕ ਦਿਲਚਸਪ ਗੱਲ ਹੈ। ਸੰਵਿਧਾਨ ਅਨੁਸਾਰ ਸ਼ਰਾਬ ਦਾ ਮਾਮਲਾ ਰਾਜ ਸੂਚੀ ਦਾ ਵਿਸ਼ਾ ਹੈ। ਇਸ ਦਾ ਮਤਲਬ ਹੈ ਕਿ ਸ਼ਰਾਬ ਦੀ ਵਿਕਰੀ, ਲਾਇਸੈਂਸ ਅਤੇ ਡ੍ਰਾਈ ਡੇ ਤੈਅ ਕਰਨ ਦਾ ਅਧਿਕਾਰ ਸੂਬਾ ਸਰਕਾਰਾਂ ਕੋਲ ਹੁੰਦਾ ਹੈ। ਇਸ ਲਈ ਪੂਰੇ ਦੇਸ਼ ਵਿੱਚ ਇੱਕੋ ਜਿਹਾ ਨਿਯਮ ਲਾਗੂ ਨਹੀਂ ਹੁੰਦਾ।

ਜ਼ਿਆਦਾਤਰ ਸੂਬਿਆਂ ਵਿੱਚ ਗਾਂਧੀ ਜਯੰਤੀ ‘ਤੇ ਡ੍ਰਾਈ ਡੇ ਹੁੰਦਾ ਹੈ। ਹਾਲਾਂਕਿ, ਕੁਝ ਸੂਬਿਆਂ ਜਾਂ ਸ਼ਹਿਰਾਂ ਵਿੱਚ ਵਿਸ਼ੇਸ਼ ਛੋਟਾਂ ਜਾਂ ਵੱਖਰੇ ਨਿਯਮ ਹੋ ਸਕਦੇ ਹਨ। ਹਰ ਸੂਬੇ ਦੀ ਆਬਕਾਰੀ ਨੀਤੀ ਤਹਿਤ ਡ੍ਰਾਈ ਡੇ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ।

ਇਸ ਲਈ ਤੁਹਾਡੇ ਸ਼ਹਿਰ ਵਿੱਚ 2 ਅਕਤੂਬਰ ਨੂੰ ਕੀ ਨਿਯਮ ਲਾਗੂ ਹੈ, ਇਹ ਜਾਣਨ ਲਈ ਸੂਬੇ ਦੇ ਆਬਕਾਰੀ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਦੇਖਣਾ ਸਭ ਤੋਂ ਭਰੋਸੇਯੋਗ ਤਰੀਕਾ ਹੈ।

Dry Day

ਬਾਪੂ ਦੇ ਅਸਹਿਯੋਗ ਅੰਦੋਲਨ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਦੇ ਸਾਹਮਣੇ ਧਰਨੇ ਦਿੱਤੇ ਗਏ ਸਨ। ਫੋਟੋ: Pexels

ਇੱਥੇ ਪਹਿਲਾਂ ਤੋਂ ਹੀ ਪੂਰੀ ਤਰ੍ਹਾਂ ਸ਼ਰਾਬਬੰਦੀ ਲਾਗੂ ਹੈ

ਕੁਝ ਸੂਬਿਆਂ ਵਿੱਚ ਪੂਰੇ ਸਾਲ ਸ਼ਰਾਬਬੰਦੀ ਲਾਗੂ ਰਹਿੰਦੀ ਹੈ। ਮਹਾਤਮਾ ਗਾਂਧੀ ਦਾ ਗ੍ਰਹਿ ਸੂਬਾ ਗੁਜਰਾਤ ਇਸ ਦੀ ਸਭ ਤੋਂ ਪੁਰਾਣੀਆਂ ਉਦਾਹਰਣਾਂ ਵਿੱਚੋਂ ਇੱਕ ਹੈ, ਜਿੱਥੇ ਲੰਬੇ ਸਮੇਂ ਤੋਂ ਸ਼ਰਾਬਬੰਦੀ ਲਾਗੂ ਹੈ। ਬਿਹਾਰ ਵਿੱਚ ਅਪ੍ਰੈਲ 2016 ਤੋਂ ਸ਼ਰਾਬਬੰਦੀ ਲਾਗੂ ਹੈ। ਨਾਗਾਲੈਂਡ ਵਿੱਚ ਵੀ ਸ਼ਰਾਬ ‘ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਲਾਗੂ ਰਿਹਾ ਹੈ। ਲਕਸ਼ਦੀਪ ਵਿੱਚ ਵੀ ਸ਼ਰਾਬ ਦੀ ਵਿਕਰੀ ‘ਤੇ ਸਖ਼ਤ ਪਾਬੰਦੀਆਂ ਹਨ। ਇਨ੍ਹਾਂ ਥਾਵਾਂ ‘ਤੇ 2 ਅਕਤੂਬਰ ਲਈ ਵੱਖਰੇ ਤੌਰ ‘ਤੇ ਡ੍ਰਾਈ ਡੇ ਐਲਾਨਣ ਦੀ ਲੋੜ ਨਹੀਂ ਪੈਂਦੀ।

ਡ੍ਰਾਈ ਡੇ ਅਤੇ ਸਰਕਾਰ ਦੀ ਕਮਾਈ

ਸ਼ਰਾਬ ਤੋਂ ਮਿਲਣ ਵਾਲਾ ਆਬਕਾਰੀ ਮਾਲੀਆ ਸੂਬਿਆਂ ਦੀ ਆਮਦਨ ਦਾ ਇੱਕ ਵੱਡਾ ਹਿੱਸਾ ਹੁੰਦਾ ਹੈ। ਇਸੇ ਕਾਰਨ ਪੂਰੀ ਤਰ੍ਹਾਂ ਸ਼ਰਾਬਬੰਦੀ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ। ਕੁਝ ਲੋਕ ਇਸ ਨੂੰ ਸਮਾਜਿਕ ਸੁਧਾਰ ਵੱਲ ਇੱਕ ਕਦਮ ਮੰਨਦੇ ਹਨ, ਜਦਕਿ ਦੂਜੇ ਪਾਸੇ ਕੁਝ ਲੋਕ ਇਸ ਨੂੰ ਸਰਕਾਰੀ ਮਾਲੀਏ ਦੇ ਨੁਕਸਾਨ ਅਤੇ ਗ਼ੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਨੂੰ ਵਧਾਵਾ ਮਿਲਣ ਦੇ ਖ਼ਤਰੇ ਨਾਲ ਜੋੜਦੇ ਹਨ।

2 ਅਕਤੂਬਰ ਸਿਰਫ਼ ਗਾਂਧੀ ਜਯੰਤੀ ਹੀ ਨਹੀਂ ਹੈ। ਸੰਯੁਕਤ ਰਾਸ਼ਟਰ ਨੇ ਸਾਲ 2007 ਵਿੱਚ ਇਸ ਦਿਨ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਐਲਾਨਿਆ ਸੀ। ਭਾਰਤ ਵਿੱਚ ਇਹ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਨ ਵੀ ਹੈ। ਇਸ ਦਿਨ ਨੂੰ ਰਾਸ਼ਟਰੀ ਛੁੱਟੀ ਵਜੋਂ ਸਨਮਾਨ ਅਤੇ ਸਾਦਗੀ ਨਾਲ ਮਨਾਉਣ ਦੀ ਸੋਚ ਵੀ ਡ੍ਰਾਈ ਡੇ ਨਾਲ ਜੁੜੀ ਹੋਈ ਹੈ।

Source:TV9Hindi.com

Follow Us
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...