ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Republic Day Quiz: ਗਣਤੰਤਰ ਦਿਵਸ ਦੀਆਂ ਝਾਕੀਆਂ ਕਿਵੇਂ ਚੁਣੀਆਂ ਜਾਂਦੀਆਂ ਹਨ, ਕੌਣ ਮਨਜ਼ੂਰੀ ਦਿੰਦਾ ਹੈ?

Republic Day Quiz: ਇਸ ਸਾਲ, ਗਣਤੰਤਰ ਦਿਵਸ ਦੇ ਮੌਕੇ 'ਤੇ, INS ਵਾਗਸ਼ੀਰ, INS ਸੂਰਤ ਅਤੇ INS ਨੀਲਗਿਰੀ ਨੂੰ ਜਲ ਸੈਨਾ ਦੀ ਝਾਕੀ ਦਾ ਹਿੱਸਾ ਬਣਾਇਆ ਜਾਵੇਗਾ। ਹਰ ਸਾਲ, ਕਈ ਰਾਜਾਂ ਦੀਆਂ ਝਾਕੀਆਂ ਨੂੰ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਬਣਾਇਆ ਜਾਂਦਾ ਹੈ ਅਤੇ ਕਈ ਰਾਜਾਂ ਦੀਆਂ ਝਾਕੀਆਂ ਨੂੰ ਰੱਦ ਵੀ ਕਰ ਦਿੱਤਾ ਜਾਂਦਾ ਹੈ। ਝਾਂਕੀ ਦੀ ਚੋਣ ਕਰਨ ਅਤੇ ਇਸਨੂੰ ਹਰੀ ਝੰਡੀ ਮਿਲਣ ਦੀ ਇੱਕ ਪ੍ਰਕਿਰਿਆ ਹੁੰਦੀ ਹੈ। ਜਾਣੋ ਕਿ ਗਣਤੰਤਰ ਦਿਵਸ ਲਈ ਕਿਵੇਂ ਚੁਣੀ ਜਾਂਦੀ ਹੈ ਝਾਂਕੀ ।

Republic Day Quiz: ਗਣਤੰਤਰ ਦਿਵਸ ਦੀਆਂ ਝਾਕੀਆਂ ਕਿਵੇਂ ਚੁਣੀਆਂ ਜਾਂਦੀਆਂ ਹਨ, ਕੌਣ ਮਨਜ਼ੂਰੀ ਦਿੰਦਾ ਹੈ?
Follow Us
tv9-punjabi
| Updated On: 23 Jan 2025 13:50 PM

ਇਸ ਸਾਲ, ਭਾਰਤੀ ਜਲ ਸੈਨਾ ਦੀ ਝਾਕੀ ਗਣਤੰਤਰ ਦਿਵਸ ਦੇ ਮੌਕੇ ‘ਤੇ ਵਿਸ਼ੇਸ਼ ਹੋਵੇਗੀ। ਇਸ ਸਾਲ ਸ਼ਾਮਲ ਪਣਡੁੱਬੀਆਂ ਅਤੇ ਜੰਗੀ ਜਹਾਜ਼ਾਂ ਨੂੰ ਫੌਜ ਦੀ ਝਾਕੀ ਵਿੱਚ ਦੇਖਿਆ ਜਾਵੇਗਾ। ਆਈਐਨਐਸ ਵਾਗਸ਼ੀਰ, ਆਈਐਨਐਸ ਸੂਰਤ ਅਤੇ ਆਈਐਨਐਸ ਨੀਲਗਿਰੀ ਨੂੰ ਇਸਦਾ ਹਿੱਸਾ ਬਣਾਇਆ ਜਾਵੇਗਾ। ਹਰ ਸਾਲ, ਕਈ ਰਾਜਾਂ ਦੀਆਂ ਝਾਕੀਆਂ ਨੂੰ ਗਣਤੰਤਰ ਦਿਵਸ ਪਰੇਡ ਦਾ ਹਿੱਸਾ ਬਣਾਇਆ ਜਾਂਦਾ ਹੈ ਅਤੇ ਕਈ ਰਾਜਾਂ ਦੀਆਂ ਝਾਕੀਆਂ ਨੂੰ ਰੱਦ ਵੀ ਕਰ ਦਿੱਤਾ ਜਾਂਦਾ ਹੈ। ਹਾਲਾਂਕਿ, ਜਦੋਂ ਝਾਂਕੀ ਨੂੰ ਰੱਦ ਕਰ ਦਿੱਤਾ ਜਾਂਦਾ ਹੈ, ਤਾਂ ਇਸਦਾ ਕਾਰਨ ਵੀ ਦਿੱਤਾ ਜਾਂਦਾ ਹੈ।

ਦੇਸ਼ ਵਿੱਚ ਗਣਤੰਤਰ ਦਿਵਸ ਦੀਆਂ ਝਾਕੀਆਂ ਦੀ ਚੋਣ ਦਾ ਕੰਮ ਰੱਖਿਆ ਮੰਤਰਾਲੇ ਦੁਆਰਾ ਕੀਤਾ ਜਾਂਦਾ ਹੈ। ਝਾਂਕੀ ਦੀ ਚੋਣ ਕਰਨ ਅਤੇ ਇਸਦੇ ਲਈ ਹਰੀ ਝੰਡੀ ਦੇਣ ਦੀ ਇੱਕ ਪ੍ਰਕਿਰਿਆ ਹੁੰਦੀ ਹੈ। ਜਾਣੋ ਕਿ ਗਣਤੰਤਰ ਦਿਵਸ ਲਈ ਝਾਂਕੀ ਕਿਵੇਂ ਚੁਣੀ ਜਾਂਦੀ ਹੈ।

ਕਿਵੇਂ ਚੁਣੀ ਜਾਂਦੀ ਹੈ ਗਣਤੰਤਰ ਦਿਵਸ ਲਈ ਝਾਕੀ?

ਗਣਤੰਤਰ ਦਿਵਸ ਸਮਾਗਮਾਂ ਦੀ ਜ਼ਿੰਮੇਵਾਰੀ ਰੱਖਿਆ ਮੰਤਰਾਲੇ ਕੋਲ ਹੁੰਦੀ ਹੈ। ਇਸ ਲਈ, ਰੱਖਿਆ ਮੰਤਰਾਲਾ ਰਾਜਾਂ, ਮੰਤਰਾਲਿਆਂ ਅਤੇ ਜਨਤਕ ਖੇਤਰ ਦੇ ਅਦਾਰਿਆਂ ਤੋਂ ਝਾਕੀਆਂ ਲਈ ਅਰਜ਼ੀਆਂ ਮੰਗਦਾ ਹੈ। ਆਮ ਤੌਰ ‘ਤੇ ਇਸਦੀ ਤਿਆਰੀ ਸਤੰਬਰ ਤੋਂ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਇਹ ਪ੍ਰਕਿਰਿਆ ਅਕਤੂਬਰ ਵਿੱਚ ਸ਼ੁਰੂ ਹੁੰਦੀ ਹੈ।

ਰੱਖਿਆ ਮੰਤਰਾਲਾ ਝਾਕੀਆਂ ਦੀ ਚੋਣ ਕਰਨ ਲਈ ਇੱਕ ਚੋਣ ਕਮੇਟੀ ਬਣਾਉਂਦਾ ਹੈ। ਇਸ ਕਮੇਟੀ ਵਿੱਚ ਸੰਗੀਤ, ਆਰਕੀਟੈਕਚਰ, ਪੇਂਟਿੰਗ, ਕੋਰੀਓਗ੍ਰਾਫੀ ਅਤੇ ਮੂਰਤੀ ਕਲਾ ਵਰਗੇ ਵੱਖ-ਵੱਖ ਖੇਤਰਾਂ ਦੇ ਮਾਹਰ ਸ਼ਾਮਲ ਹੁੰਦੇ ਹਨ। ਮਾਹਰ ਕਮੇਟੀ ਪਹਿਲਾਂ ਐਪਲੀਕੇਸ਼ਨਾਂ ਦੀ ਥੀਮ, ਡਿਜ਼ਾਈਨ ਅਤੇ ਕਾਂਸਪੈਟ ਦੀ ਜਾਂਚ ਕਰਦੀ ਹੈ। ਇਹ ਪਹਿਲਾ ਪੜਾਅ ਹੁੰਦਾ ਹੈ ਜਿਸ ਵਿੱਚ ਝਾਂਕੀ ਨੂੰ ਸਕੈਚ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਸ ਰਾਹੀਂ ਇਸ ਦੀਆਂ ਖੂਬੀਆਂ ਨੂੰ ਦੱਸਿਆ ਜਾਂਦਾ ਹੈ।

ਪ੍ਰਕਿਰਿਆ ਦੇ ਪਹਿਲੇ ਦੌਰ ਤੋਂ ਬਾਅਦ, ਬਿਨੈਕਾਰਾਂ ਨੂੰ ਝਾਂਕੀ ਦਾ ਇੱਕ 3D ਮਾਡਲ ਭੇਜਣ ਲਈ ਕਿਹਾ ਜਾਂਦਾ ਹੈ। ਇਸ ਦੂਜੇ ਗੇੜ ਵਿੱਚ, ਜੇਕਰ ਆ ਕੇ ਮਾਡਲ ਨੂੰ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਰਾਜ ਵਿੱਚ ਝਾਂਕੀ ਬਣਾਉਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਰੱਖਿਆ ਮੰਤਰਾਲੇ ਦੇ ਅਨੁਸਾਰ, ਝਾਂਕੀ ਦੀ ਚੋਣ ਕਈ ਮਾਪਦੰਡਾਂ ‘ਤੇ ਨਿਰਭਰ ਕਰਦੀ ਹੈ। ਜਿਵੇਂ – ਉਹ ਕਿਵੇਂ ਦਿਖਦੀ ਹੈ। ਇਸਦਾ ਲੋਕਾਂ ‘ਤੇ ਕਿੰਨਾ ਕੁ ਪ੍ਰਭਾਵ ਪਵੇਗਾ? ਇਸ ਵਿੱਚ ਕਿਸ ਤਰ੍ਹਾਂ ਦਾ ਸੰਗੀਤ ਵਰਤਿਆ ਗਿਆ ਹੈ? ਜਿਸ ਵਿਸ਼ੇ ਨੂੰ ਧਿਆਨ ਵਿੱਚ ਰੱਖ ਕੇ ਇਸਨੂੰ ਬਣਾਇਆ ਗਿਆ ਹੈ, ਉਸ ਵਿੱਚ ਕਿੰਨੀ ਡੂੰਘਾਈ ਨਾਲ ਇਸਨੂੰ ਦਿਖਾਇਆ ਜਾ ਰਿਹਾ ਹੈ।

ਕੇਂਦਰ ਵੱਲੋਂ ਰੱਦ ਕੀਤੀ ਪੰਜਾਬ ਦੀ ਝਾਂਕੀ ਪਹੁੰਚੀ ਪਟਿਆਲਾ, ਗਣਤੰਤਰ ਦਿਵਸ ਪ੍ਰੋਗਰਾਮ ਕੀਤੀ ਜਾਵੇਗੀ ਪ੍ਰਦਰਸ਼ਿਤ

ਇਨ੍ਹਾਂ ਚੀਜ਼ਾਂ ਦਾ ਰੱਖਿਆ ਜਾਂਦਾ ਹੈ ਧਿਆਨ

ਝਾਂਕੀ ਦੀ ਸੈਲੇਕਸ਼ਨ ਪ੍ਰਕਿਰਿਆ 6 ਤੋਂ 7 ਪੜਾਵਾਂ ਵਿੱਚ ਹੁੰਦੀ ਹੈ। ਕਈ ਮਾਪਦੰਡਾਂ ਨੂੰ ਪੂਰਾ ਕਰਨ ਤੋਂ ਬਾਅਦ ਝਾਕੀਆਂ ਨੂੰ ਸ਼ਾਰਟਲਿਸਟ ਕੀਤਾ ਜਾਂਦਾ ਹੈ। ਜੇਕਰ ਕੋਈ ਕਮੀ ਰਹਿੰਦੀ ਹੈ, ਤਾਂ ਅੰਤਿਮ ਪ੍ਰਵਾਨਗੀ ਦਿੰਦੇ ਸਮੇਂ ਬਦਲਾਅ ਕਰਨ ਲਈ ਕਿਹਾ ਜਾ ਸਕਦਾ ਹੈ। ਰੱਖਿਆ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਦੋ ਰਾਜਾਂ ਦੀਆਂ ਝਾਕੀਆਂ ਇੱਕੋ ਕਿਸਮ ਦੀਆਂ ਨਹੀਂ ਹੋਣੀਆਂ ਚਾਹੀਦੀਆਂ। ਇਸ ਤੋਂ ਇਲਾਵਾ, ਇੱਕੋ ਕਿਸਮ ਦੀ ਲਿਖਤ ਜਾਂ ਡਿਜ਼ਾਈਨ ਨਹੀਂ ਹੋਣੀ ਚਾਹੀਦੀ। ਰਾਜ ਦਾ ਨਾਮ ਹਿੰਦੀ ਜਾਂ ਅੰਗਰੇਜ਼ੀ ਵਿੱਚ ਹੋਣਾ ਚਾਹੀਦਾ ਹੈ। ਕਿਨਾਰਿਆਂ ‘ਤੇ ਹੋਰ ਭਾਸ਼ਾਵਾਂ ਦੇ ਨਾਮ ਲਿਖੇ ਜਾ ਸਕਦੇ ਹਨ।

ਦਿਸ਼ਾ-ਨਿਰਦੇਸ਼ਾਂ ਵਿੱਚ, ਈਕੋ ਫਰੈਂਡਲੀ ਮੈਟੇਰੀਅਲ ਦੀ ਵਰਤੋਂ ਨੂੰ ਤਰਜੀਹ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਝਾਕੀ ਲਈ ਮੰਤਰਾਲੇ ਵੱਲੋਂ ਟਰੈਕਟਰ ਅਤੇ ਟ੍ਰੇਲਰ ਪ੍ਰਦਾਨ ਕੀਤੇ ਜਾਂਦੇ ਹਨ। ਇਸ ਤਰ੍ਹਾਂ, ਕਈ ਪੜਾਵਾਂ ਤੋਂ ਬਾਅਦ, ਅੰਤਿਮ ਮੋਹਰ ਲਗਾਈ ਜਾਂਦੀ ਹੈ।

ਕਪਿਲ ਸ਼ਰਮਾ ਨੂੰ ਮਿਲੀ ਧਮਕੀ ਭਰੀ ਈਮੇਲ ਵਿੱਚ ਕੀ ਲਿਖਿਆ ਹੈ?
ਕਪਿਲ ਸ਼ਰਮਾ ਨੂੰ ਮਿਲੀ ਧਮਕੀ ਭਰੀ ਈਮੇਲ ਵਿੱਚ ਕੀ ਲਿਖਿਆ ਹੈ?...
ਦਿੱਲੀ ਚੋਣਾਂ 'ਤੇ ਟੈਲੀਵਿਜ਼ਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਇੰਟਰਵਿਊ, ਰਾਤ ​​9 ਵਜੇ
ਦਿੱਲੀ ਚੋਣਾਂ 'ਤੇ ਟੈਲੀਵਿਜ਼ਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਇੰਟਰਵਿਊ, ਰਾਤ ​​9 ਵਜੇ...
ਭਾਜਪਾ ਪੰਜਾਬੀਆਂ ਤੋਂ ਨਫ਼ਰਤ ਕਰਦੀ ਹੈ- ਕੇਜਰੀਵਾਲ, ਟੀਵੀ ਦੇ ਇਤਿਹਾਸ ਵਿੱਚ ਪਹਿਲੀ ਵਾਰ, ਟੀਵੀ9 'ਤੇ 'ਅਰਵਿੰਦ ਆਰਮੀ'ਰਾਤ ​​9 ਵਜੇ
ਭਾਜਪਾ ਪੰਜਾਬੀਆਂ ਤੋਂ ਨਫ਼ਰਤ ਕਰਦੀ ਹੈ- ਕੇਜਰੀਵਾਲ, ਟੀਵੀ ਦੇ ਇਤਿਹਾਸ ਵਿੱਚ ਪਹਿਲੀ ਵਾਰ, ਟੀਵੀ9 'ਤੇ 'ਅਰਵਿੰਦ ਆਰਮੀ'ਰਾਤ ​​9 ਵਜੇ...
Delhi Election 2025: ਕੇਜਰੀਵਾਲ ਦਾ ਦਾਅਵਾ, ਜੇਕਰ ਤੁਸੀਂ ਭਾਜਪਾ ਨੂੰ ਵੋਟ ਪਾਓਗੇ ਤਾਂ ਤੁਸੀਂ ਦਿੱਲੀ ਵਿੱਚ ਨਹੀਂ ਰਹਿ ਸਕੋਗੇ
Delhi Election 2025: ਕੇਜਰੀਵਾਲ ਦਾ ਦਾਅਵਾ, ਜੇਕਰ ਤੁਸੀਂ ਭਾਜਪਾ ਨੂੰ ਵੋਟ ਪਾਓਗੇ ਤਾਂ ਤੁਸੀਂ ਦਿੱਲੀ ਵਿੱਚ ਨਹੀਂ ਰਹਿ ਸਕੋਗੇ...
Saif Ali Khan case: ਡਿਸਚਾਰਜ ਹੋਣ ਤੋਂ ਬਾਅਦ ਪਹਿਲੀ ਵਾਰ ਦਿਖਾਈ ਦਿੱਤੇ ਸੈਫ ਅਲੀ ਖਾਨ
Saif Ali Khan case: ਡਿਸਚਾਰਜ ਹੋਣ ਤੋਂ ਬਾਅਦ ਪਹਿਲੀ ਵਾਰ ਦਿਖਾਈ ਦਿੱਤੇ ਸੈਫ ਅਲੀ ਖਾਨ...
Kolkata RG Kar Hospital ਮਾਮਲੇ ਵਿੱਚ ਵੱਡਾ ਫੈਸਲਾ, ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ
Kolkata RG Kar Hospital ਮਾਮਲੇ ਵਿੱਚ ਵੱਡਾ ਫੈਸਲਾ, ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ...
ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਅੱਜ ਤੋਂ ਸ਼ੁਰੂ, ਦਲਜੀਤ ਚੀਮਾ ਨੇ ਦੱਸਿਆ ਚੋਣਾਂ ਲਈ ਕੀ ਹੈ ਪਲਾਨ ?
ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਅੱਜ ਤੋਂ ਸ਼ੁਰੂ, ਦਲਜੀਤ ਚੀਮਾ ਨੇ ਦੱਸਿਆ ਚੋਣਾਂ ਲਈ ਕੀ ਹੈ ਪਲਾਨ ?...
ਕਿਸਾਨ ਆਗੂ ਜਗਜੀਤ ਡੱਲੇਵਾਲ ਡਾਕਟਰੀ ਮਦਦ ਲੈਣ ਲਈ ਤਿਆਰ ਪਰ ਰੱਖੀ ਵੱਡੀ ਸ਼ਰਤ!
ਕਿਸਾਨ ਆਗੂ ਜਗਜੀਤ ਡੱਲੇਵਾਲ ਡਾਕਟਰੀ ਮਦਦ ਲੈਣ ਲਈ ਤਿਆਰ ਪਰ ਰੱਖੀ ਵੱਡੀ ਸ਼ਰਤ!...
ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ
ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ...