22-01- 2024
TV9 Punjabi
Author: Ramandeep Singh
ਪੰਜਾਬੀ ਗਾਇਕ ਅਤੇ ਅਦਾਕਾਰ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Lock ਰਿਲੀਜ਼ ਹੋ ਗਿਆ ਹੈ।
ਮਈ 2022 ਵਿੱਚ ਉਹਨਾਂ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਮਗਰੋਂ ਉਹਨਾਂ ਦੇ ਹੁਣ ਤੱਕ 8 ਗੀਤ ਰਿਲੀਜ਼ ਹੋ ਚੁੱਕੇ ਹਨ।
ਇਹ 9ਵਾਂ ਗੀਤ ਹੈ ਜੋ ਕਿ ਅੱਜ ਰਿਲੀਜ਼ ਕੀਤਾ ਗਿਆ। ਉਹਨਾਂ ਦਾ ਗੀਤ SYL ਕਾਫ਼ੀ ਚਰਚਾਵਾਂ ਵਿੱਚ ਰਿਹਾ ਸੀ।
ਜਿਵੇਂ ਹੀ ਇਹ ਗੀਤ ਸਿੱਧੂ ਮੂਸੇਵਾਲਾ ਦੇ ਪੇਜ਼ ਤੇ ਰਿਲੀਜ਼ ਕੀਤਾ ਗਿਆ। ਉਵੇਂ ਉਹੀ ਉਹਨਾਂ ਨੇ ਫੈਨਸ਼ ਨੇ ਗੀਤ ਨੂੰ ਭਰਵਾਂ ਹੁੰਗਾਰਾ ਦਿੱਤਾ।
ਗੀਤ ਦੇ ਸ਼ੁਰੂਆਤ ਅੱਧੇ ਘੰਟੇ ਦੇ ਵਿੱਚ ਹੀ ਕਰੀਬ 5 ਲੱਖ ਲੋਕਾਂ ਨੇ ਗੀਤ ਨੂੰ ਸੁਣਿਆ ਅਤੇ ਦੇਖਿਆ। ਇਹ ਮੂਸੇਵਾਲਾ ਦਾ ਸਾਲ 2025 ਦਾ ਪਹਿਲਾ ਗੀਤ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਗਾਣੇ ਦਾ ਨਿਰਮਾਤਾ ਦ ਕਿਡ ਕੰਪਨੀ ਹੈ। ਜੋ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਕਈ ਗੀਤ ਤਿਆਰ ਕਰ ਚੁੱਕੇ ਹਨ ਜਦੋਂ ਕਿ, ਵੀਡੀਓ ਨਵਕਰਨ ਬਰਾੜ ਦੁਆਰਾ ਬਣਾਈ ਗਈ ਹੈ।