AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਖੇਤੀਬਾੜੀ ‘ਤੇ ਮਹਿੰਗਾਈ ਦੀ ਮਾਰ, ਵਧਦੀ ਲਾਗਤ ਤੇ ਘੱਟ ਮੁਨਾਫ਼ਾ ਕਿਸਾਨਾਂ ਲਈ ਬਣਿਆ ਚੁਣੌਤੀ

ਪੰਜਾਬ ਵਿੱਚ ਖੇਤੀਬਾੜੀ ਹੁਣ ਪਹਿਲਾਂ ਵਰਗੀ ਲਾਹੇਵੰਦ ਨਹੀਂ ਰਹੀ। ਡੀਜ਼ਲ, ਖਾਦਾਂ ਅਤੇ ਮਜ਼ਦੂਰੀ ਦੇ ਵਧਦੇ ਖਰਚਿਆਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਝੋਨੇ ਦੀ ਕਾਸ਼ਤ ਦਾ ਖਰਚਾ 2025 ਤੋਂ 2026 ਵਿੱਚ ਬਹੁਤ ਵਧ ਗਿਆ ਹੈ, ਜਦੋਂ ਕਿ ਐਮਐਸਪੀ ਵਿੱਚ ਨਾਮਾਤਰ ਵਾਧਾ ਹੋਇਆ ਹੈ। ਕਿਸਾਨ ਘਾਟੇ ਵਿੱਚ ਹਨ ਅਤੇ ਸਰਕਾਰ ਤੋਂ ਸਹਾਇਤਾ ਦੀ ਉਮੀਦ ਕਰਦੇ ਹਨ ਤਾਂ ਜੋ ਇਹ ਸੰਕਟ ਹੱਲ ਹੋ ਸਕੇ।

ਖੇਤੀਬਾੜੀ 'ਤੇ ਮਹਿੰਗਾਈ ਦੀ ਮਾਰ, ਵਧਦੀ ਲਾਗਤ ਤੇ ਘੱਟ ਮੁਨਾਫ਼ਾ ਕਿਸਾਨਾਂ ਲਈ ਬਣਿਆ ਚੁਣੌਤੀ
(Photo Credit: Chat GPT)
pradeepkumar
| Updated On: 23 May 2026 12:16 PM IST
Share

ਪੰਜਾਬ ਵਿੱਚ ਖੇਤੀਬਾੜੀ ਹੁਣ ਪਹਿਲਾਂ ਵਰਗੀ ਲਾਹੇਵੰਦ ਨਹੀਂ ਰਹੀ। ਡੀਜ਼ਲ, ਖਾਦਾਂ, ਕੀਟਨਾਸ਼ਕ ਦਵਾਈਆਂ, ਬੀਜ ਅਤੇ ਮਜ਼ਦੂਰੀ ਦੇ ਵਧਦੇ ਰੇਟਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਇੱਕ ਪਾਸੇ ਫਸਲ ਦੀ ਲਾਗਤ ਲਗਾਤਾਰ ਵੱਧ ਰਹੀ ਹੈ, ਦੂਜੇ ਪਾਸੇ ਫਸਲਾਂ ਦੇ ਭਾਅ ਉਸ ਅਨੁਸਾਰ ਨਹੀਂ ਵੱਧ ਰਹੇ। ਇਸ ਕਾਰਨ ਹੁਣ ਕਿਸਾਨ ਖੇਤੀ ਕਰਨ ਤੋਂ ਪਹਿਲਾਂ ਆਪਣੇ ਖੇਤਾਂ ਵਿੱਚ ਬੈਠ ਕੇ ਪੂਰਾ ਹਿਸਾਬ-ਕਿਤਾਬ ਲਗਾ ਰਹੇ ਹਨ ਕਿ ਆਖਿਰ ਖੇਤੀ ਵਿੱਚ ਬਚਤ ਕਿੰਨੀ ਰਹਿ ਗਈ ਹੈ।

ਇਸ ਸਮੇਂ ਪੰਜਾਬ ਦੇ ਕਿਸਾਨ ਝੋਨੇ ਦੀ ਬਿਜਾਈ ਦੀ ਤਿਆਰੀ ਵਿੱਚ ਜੁਟੇ ਹੋਏ ਹਨ। ਪਰ ਪਿਛਲੇ ਇੱਕ ਸਾਲ ਵਿੱਚ ਖੇਤੀਬਾੜੀ ਨਾਲ ਜੁੜੇ ਹਰ ਖਰਚੇ ਵਿੱਚ ਵਾਧਾ ਹੋਣ ਕਾਰਨ ਕਿਸਾਨਾਂ ਦਾ ਬਜਟ ਹਿਲ ਗਿਆ ਹੈ। 2025 ਦੇ ਮੁਕਾਬਲੇ 2026 ਵਿੱਚ ਝੋਨੇ ਦੀ ਇੱਕ ਏਕੜ ਫਸਲ ਤਿਆਰ ਕਰਨ ਦਾ ਖਰਚਾ ਕਾਫੀ ਵੱਧ ਗਿਆ ਹੈ।

ਤੇਲ ਦੀਆਂ ਕੀਮਤਾਂ ‘ਤੇ ਵੱਡਾ ਅਸਰ

ਕਿਸਾਨਾਂ ਦੇ ਅਨੁਸਾਰ ਸਭ ਤੋਂ ਵੱਡਾ ਅਸਰ ਡੀਜ਼ਲ ਦੀਆਂ ਕੀਮਤਾਂ ਨੇ ਪਾਇਆ ਹੈ। ਖੇਤ ਤਿਆਰ ਕਰਨ ਲਈ ਟਰੈਕਟਰ ਚਲਾਉਣਾ, ਪਾਣੀ ਲਈ ਮੋਟਰਾਂ ਚਲਾਉਣੀਆਂ ਅਤੇ ਹੋਰ ਖੇਤੀਬਾੜੀ ਦੇ ਸਾਧਨ ਮਹਿੰਗੇ ਹੋ ਗਏ ਹਨ। ਇਸ ਤੋਂ ਇਲਾਵਾ ਡੀਏਪੀ ਅਤੇ ਯੂਰੀਆ ਖਾਦਾਂ ਦੇ ਰੇਟਾਂ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਕੀਟਨਾਸ਼ਕ ਦਵਾਈਆਂ ਅਤੇ ਬੀਜਾਂ ਦੀਆਂ ਕੀਮਤਾਂ ਵੀ ਪਹਿਲਾਂ ਨਾਲੋਂ ਜ਼ਿਆਦਾ ਹੋ ਚੁੱਕੀਆਂ ਹਨ।

ਜੇਕਰ ਪ੍ਰਤੀ ਏਕੜ ਖਰਚੇ ਦੀ ਗੱਲ ਕਰੀਏ ਤਾਂ 2025 ਵਿੱਚ ਝੋਨੇ ਦੀ ਇੱਕ ਏਕੜ ਫਸਲ ਤੇ ਬਿਜਾਈ ਤੋਂ ਲੈ ਕੇ ਵਢਾਈ ਤੱਕ ਲਗਭਗ 24 ਤੋਂ 26 ਹਜ਼ਾਰ ਰੁਪਏ ਤੱਕ ਦਾ ਖਰਚਾ ਆਉਂਦਾ ਸੀ। ਪਰ 2026 ਵਿੱਚ ਇਹੀ ਖਰਚਾ ਵੱਧ ਕੇ ਕਰੀਬ 30 ਤੋਂ 35 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਹੈ। ਮਜ਼ਦੂਰੀ ਦੇ ਰੇਟ ਵੱਧਣ ਕਾਰਨ ਵੀ ਕਿਸਾਨਾਂ ਉੱਤੇ ਵਾਧੂ ਬੋਝ ਪਿਆ ਹੈ।

ਖੇਤਾਂ ਦੀ ਤਿਆਰੀ, ਪਨੀਰੀ ਲਗਾਉਣ, ਨਦੀਨ ਨਾਸ਼ਕ ਛਿੜਕਾਅ, ਖਾਦਾਂ ਦੀ ਵਰਤੋਂ, ਪਾਣੀ ਦੀ ਲਾਗਤ ਅਤੇ ਆਖਿਰ ਵਿੱਚ ਕੰਬਾਈਨ ਨਾਲ ਵਢਾਈ—ਹਰ ਪੜਾਅ ਮਹਿੰਗਾ ਹੋ ਗਿਆ ਹੈ। ਕਈ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਛੋਟੇ ਕਿਸਾਨਾਂ ਲਈ ਖੇਤੀ ਕਰਨੀ ਮੁਸ਼ਕਲ ਹੋ ਜਾਵੇਗੀ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇ ਸਰਕਾਰ ਵੱਲੋਂ ਖੇਤੀਬਾੜੀ ਲਈ ਸਸਤੇ ਰੇਟਾਂ ਤੇ ਡੀਜ਼ਲ, ਖਾਦਾਂ ਅਤੇ ਹੋਰ ਸਹੂਲਤਾਂ ਨਾ ਦਿੱਤੀਆਂ ਗਈਆਂ ਤਾਂ ਕਿਸਾਨ ਕਰਜ਼ੇ ਦੇ ਹੋਰ ਬੋਝ ਹੇਠਾਂ ਦੱਬ ਸਕਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਖੇਤੀ ਨੂੰ ਬਚਾਉਣ ਲਈ ਸਰਕਾਰ ਨੂੰ ਖਰਚੇ ਘਟਾਉਣ ਅਤੇ ਫਸਲਾਂ ਦੇ ਵਾਜਬ ਭਾਅ ਯਕੀਨੀ ਬਣਾਉਣ ਦੀ ਲੋੜ ਹੈ।

ਪ੍ਰਤੀ ਏਕੜ ਦੇ ਹਿਸਾਬ ਨਾਲ ਕਿੰਨਾ ਖਰਚ?

ਇਹਨਾਂ ਸਾਰੇ ਕੰਮਾਂ ਵਿੱਚ ਕਿਸਾਨ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਮਜ਼ਦੂਰੀ ਨਹੀਂ ਲਗਾਈ ਕਿਉਂਕਿ ਕਿਸਾਨ ਕਹਿੰਦੇ ਹਨ ਅਸੀਂ ਖਰਚੀ ਵਿੱਚ ਆਪਣੀ ਮਿਹਨਤ ਨਹੀਂ ਗਿਣਦੇ ਇਹ ਸਾਡਾ ਕਿੱਤਾ ਹੈ। ਇੱਕ ਏਕੜ ਦੇ ਹਿਸਾਬ ਦੇ ਨਾਲ ਕੁੱਲ ਖਰਚੇ ਦੀ ਅਗਰ ਅਸੀਂ ਗੱਲ ਕਰੀਏ ਤਾਂ 2025 ਵਿੱਚ ਝੋਨੇ ਦੀ ਫ਼ਸਲ ਉਗਾਉਣ ਉੱਪਰ ਜਿੱਥੇ ਲਗਭਗ 56140 ਰੁਪਏ ਖਰਚਾ ਆਉਂਦਾ ਸੀ ਉਹ ਹੁਣ 2026 ਵਿੱਚ ਵਧ ਕੇ ਲਗਭਗ 61050 ਰੁਪਏ ਤੱਕ ਪਹੁੰਚ ਚੁੱਕਾ ਹੈ।

ਪਰ ਇਸੀ ਇੱਕ ਸਾਲ ਦੇ ਵਿੱਚ ਜਿੱਥੇ ਝੋਨੇ ਦੀ ਫਸਲ ਦੇ ਦਾ ਰੇਟ ਜਿੱਥੇ ਪ੍ਰਤੀ ਕੁਇੰਟਲ 2025 ਵਿੱਚ 2389 ਸੀ ਉਹ ਹੁਣ 72 ਰੁਪਏ ਐਮਐਸਪੀ ਵਧਾ ਕੇ 2461 ਹੋਇਆ ਹੈ। ਕਿਸਾਨਾਂ ਮੁਤਾਬਿਕ ਅੰਦਾਜਨ ਇੱਕ ਏਕੜ ਜਮੀਨ ਦੇ ਵਿੱਚੋਂ 30 ਕੁਇੰਟਲ ਦੇ ਹਿਸਾਬ ਦੇ ਨਾਲ ਅਗਰ ਝੋਨਾ ਨਿਕਲਦਾ ਹੈ ਤਾਂ ਪਿਛਲੇ ਇਕ ਸਾਲ ਦੇ ਫਰਕ ਨੂੰ ਅਗਰ ਆਪਾਂ ਦੇਖੀਏ ਤਾਂ

ਭਾਵ ਅਗਰ ਅਸੀਂ ਕਿਸਾਨ ਦੀ ਛੇ ਮਹੀਨੇ ਦੀ ਮਿਹਨਤ ਤੋਂ ਬਾਅਦ ਝੋਨੇ ਦੀ ਫਸਲ ਦੀ ਇੱਕ ਏਕੜ ਦੀ ਕਮਾਈ ਦੀ ਗੱਲ ਕਰੀਏ ਤਾਂ ਪਿਛਲੇ ਇੱਕ ਸਾਲ ਵਿੱਚ 72 ਰੁਪਏ MSP ਵਧਾਉਣ ਦੇ ਨਾਲ ਸਿਰਫ 2160 ਰੁਪਏ ਵਧੀ ਹੈ ਪਰ ਝੋਨੇ ਦੀ ਫਸਲ ਬੀਜਣ ਅਤੇ ਵੱਢਣ ਉੱਪਰ ਕਿਸਾਨ ਦੀ ਪੂਰੀ ਛੇ ਮਹੀਨੇ ਦੀ ਮਿਹਨਤ ਤੋਂ ਬਾਅਦ ਪਿਛਲੇ ਇੱਕ ਸਾਲ ਦੇ ਵਿੱਚ ਕਿਸਾਨ ਦੇ ਖਰਚੇ ਵਿੱਚ 4910 ਰੁਪਏ ਦਾ ਵਾਧਾ ਹੋਇਆ ਹੈ।

ਮਹਿੰਗਾਈ ਦੀ ਮਾਰ ਹੇਠ ਪੰਜਾਬ ਦੇ ਕਿਸਾਨ

ਇਸ ਹਿਸਾਬ ਦੇ ਨਾਲ ਅਗਰ ਅਸੀਂ ਕਿਸਾਨ ਦੀ ਅੰਦਾਜ਼ਨ ਆਮਦਨ ਦੀ ਗੱਲ ਕਰੀਏ ਤਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਜੋ ਕਿਸਾਨ 2025 ਦੇ ਵਿੱਚ 15530 ਕਮਾ ਰਿਹਾ ਸੀ ਉਸ ਕਿਸਾਨ ਦੀ ਕਮਾਈ ਹੁਣ 2026 ਦੇ ਵਿੱਚ ਘੱਟ ਕੇ 12780 ਰਹਿ ਚੁੱਕੀ ਹੈ। ਇਹਨਾਂ ਅੰਕੜਿਆਂ ਦੇ ਹਿਸਾਬ ਦੇ ਨਾਲ ਮਹਿੰਗਾਈ ਦੀ ਵੱਡੀ ਮਾਰ ਥੱਲੇ ਪੰਜਾਬ ਦੀ ਕਿਸਾਨੀ ਆ ਰਹੀ ਹੈ ਕਿਸਾਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਨੇ ਝੋਨੇ ਦੀ ਫਸਲ ਦੇ ਵਿੱਚ ਸਿਰਫ 72 ਰੁਪਏ ਐਮਐਸਪੀ ਦਾ ਵਾਧਾ ਕੀਤਾ ਹੈ ਜਦੋਂ ਕਿ ਅਗਰ ਇਹ 200 ਰੁਪਏ ਤੋਂ ਜਿਆਦਾ ਹੁੰਦੀ ਤਾਂ ਕਿਸਾਨੀ ਨੂੰ ਥੋੜੀ ਰਾਹਤ ਮਿਲਦੀ।

ਕਿਸਾਨਾਂ ਨੇ ਕਿਹਾ ਜੋ ਹਿਸਾਬ ਕਿਤਾਬ ਤੁਹਾਨੂੰ ਦਿੱਤਾ ਹੈ ਇਹ ਕੁਦਰਤੀ ਆਫਤਾਂ ਤੋਂ ਬਚਦੇ ਹੋਏ ਦਿੱਤਾ ਹੈ ਕਈ ਵਾਰ ਸਾਡੀਆਂ ਫਸਲਾਂ ਨੂੰ ਕੋਈ ਭਿਆਨਕ ਬਿਮਾਰੀ ਦੀ ਮਾਰ ਪੈ ਜਾਂਦੀ ਹੈ ਅਤੇ ਕਈ ਵਾਰ ਕੁਦਰਤੀ ਆਫਤ ਹੜਾ ਜਾਂ ਬਰਸਾਤਾਂ ਜਾਂ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਕਿਸੇ ਕਿਸਾਨ ਦਾ ਇਸ ਤਰੀਕੇ ਨਾਲ ਨੁਕਸਾਨ ਹੁੰਦਾ ਹੈ ਉਸਦੀ ਛੇ ਕੁ ਮਹੀਨੇ ਦੀ ਕਮਾਈ ਖਤਮ ਹੋ ਜਾਂਦੀ ਹੈ ਉਹ ਕਿਸਾਨ ਦੇ ਪਰਿਵਾਰ ਦੀਆਂ ਆਸਾਂ ਟੁੱਟ ਜਾਂਦੀਆਂ ਹਨ ਅਤੇ ਸਰਕਾਰਾਂ ਤੋਂ ਸਿਰਫ ਮੁਆਵਜ਼ੇ ਉਮੀਦ ਰਹਿ ਜਾਂਦੀ ਹੈ।

ਕਿਸਾਨਾਂ ਨੇ ਕਿਹਾ ਕਿ ਕਿਸਾਨੀ ਲਗਾਤਾਰ ਘਾਟੇ ਦਾ ਸੌਦਾ ਹੋ ਰਹੀ ਹੈ ਜਿਸ ਕਾਰਨ ਅੱਜ ਕੱਲ ਦੇ ਨੌਜਵਾਨ ਖੇਤੀ ਕਰਨਾ ਨਹੀਂ ਚਾਹੁੰਦੇ ਉਹ ਕੰਮ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਭੱਜਦੇ ਹਨ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਨੇ ਕਿਸਾਨੀ ਵੱਲ ਧਿਆਨ ਨਹੀਂ ਦਿੱਤਾ ਤਾਂ ਪੰਜਾਬ ਦੇ ਵਿੱਚੋਂ ਖੇਤੀਬਾੜੀ ਬਹੁਤ ਘੱਟ ਜਾਵੇਗੀ।

Follow Us
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......