AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Onion: ਭਾਰਤ, ਚੀਨ ਜਾਂ ਮਿਸਰ ਸਭ ਤੋਂ ਵੱਧ ਪਿਆਜ਼ ਉਗਾਉਣ ਵਾਲਾ ਦੇਸ਼ ਕਿਹੜਾ? ਵਧਦੀਆਂ ਕੀਮਤਾਂ ਬਣਾ ਰਹੀਆਂ ਰਿਕਾਰਡ

Onion Production: ਦੇਸ਼ ਵਿੱਚ ਪਿਆਜ਼ ਦੀਆਂ ਕੀਮਤਾਂ 55 ਤੋਂ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈਆਂ ਹਨ। ਕੀਮਤਾਂ ਵਧਣ ਦੇ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਹਨ। ਭਾਰਤ ਅਤੇ ਚੀਨ ਉਹ ਦੇਸ਼ ਹਨ, ਜਿੱਥੇ ਸਭ ਤੋਂ ਵੱਧ ਪਿਆਜ਼ ਦੀ ਪੈਦਾਵਾਰ ਹੁੰਦੀ ਹੈ।

Onion: ਭਾਰਤ, ਚੀਨ ਜਾਂ ਮਿਸਰ ਸਭ ਤੋਂ ਵੱਧ ਪਿਆਜ਼ ਉਗਾਉਣ ਵਾਲਾ ਦੇਸ਼ ਕਿਹੜਾ? ਵਧਦੀਆਂ ਕੀਮਤਾਂ ਬਣਾ ਰਹੀਆਂ ਰਿਕਾਰਡ
ਸਭ ਤੋਂ ਵੱਧ ਪਿਆਜ਼ ਉਗਾਉਣ ਵਾਲਾ ਦੇਸ਼ ਕਿਹੜਾ?
tv9-punjabi
| Updated On: 27 Aug 2026 11:28 AM IST
Share

ਚੀਨੀ ਤੋਂ ਬਾਅਦ ਹੁਣ ਪਿਆਜ਼ ਦੀਆਂ ਕੀਮਤਾਂ 55 ਤੋਂ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈਆਂ ਹਨ। ਕੀਮਤਾਂ ਵਿੱਚ ਵਾਧੇ ਨੂੰ ਰੋਕਣ ਲਈ ਸਰਕਾਰ ਦਿੱਲੀ-ਐਨਸੀਆਰ ਸਮੇਤ ਕਈ ਥਾਵਾਂ ਤੇ ਰਿਆਇਤੀ ਕੀਮਤਾਂ ਤੇ ਪਿਆਜ਼ ਉਪਲਬਧ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਕੀਮਤਾਂ ਵਿੱਚ ਉਛਾਲ ਦੇ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਹਨ। ਪਹਿਲਾ, ਮਾਰਚ ਅਤੇ ਅਪ੍ਰੈਲ ਵਿੱਚ ਕੱਟੀ ਜਾਣ ਵਾਲੀ ਹਾੜੀ ਦੀ ਫ਼ਸਲ ਦਾ ਸਟਾਕ ਖ਼ਤਮ ਹੋਣ ਕਾਰਨ ਬਾਜ਼ਾਰ ਵਿੱਚ ਇਸ ਦੀ ਸਪਲਾਈ ਘੱਟ ਹੋ ਗਈ ਹੈ। ਦੂਜਾ, ਮੀਂਹ ਕਾਰਨ ਗੋਦਾਮਾਂ ਵਿੱਚ ਰੱਖਿਆ ਪੁਰਾਣਾ ਪਿਆਜ਼ ਸੜਨ ਲੱਗ ਪਿਆ ਹੈ। ਤੀਜਾ, ਤਿਉਹਾਰੀ ਸੀਜ਼ਨ ਵਿੱਚ ਪਿਆਜ਼ ਦੀ ਮੰਗ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਿਆਜ਼ ਦੇ ਉਤਪਾਦਨ ਦੇ ਮਾਮਲੇ ਵਿੱਚ ਭਾਰਤ ਦੂਜੇ ਦੇਸ਼ਾਂ ਤੋਂ ਪਿੱਛੇ ਨਹੀਂ ਹੈ।

ਭਾਰਤ ਦੁਨੀਆ ਭਰ ਵਿੱਚ ਸਭ ਤੋਂ ਵੱਧ ਪਿਆਜ਼ ਉਗਾਉਣ ਵਾਲੇ ਟੌਪ ਦੇਸ਼ਾਂ ਵਿੱਚ ਸ਼ਾਮਲ ਹੈ। ਭਾਰਤ, ਚੀਨ ਅਤੇ ਮਿਸਰ ਦੁਨੀਆ ਵਿੱਚ ਸਭ ਤੋਂ ਵੱਧ ਪਿਆਜ਼ ਦੀ ਪੈਦਾਵਾਰ ਕਰਦੇ ਹਨ। ਹੁਣ ਸਵਾਲ ਇਹ ਹੈ ਕਿ ਪਿਆਜ਼ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਕਿਹੜਾ ਹੈ?

ਪਿਆਜ਼ ਦਾ ਸਭ ਤੋਂ ਵੱਡਾ ਉਤਪਾਦਕ ਕੌਣ?

ਭਾਰਤ ਅਤੇ ਚੀਨ, ਦੋਵੇਂ ਹੀ ਪਿਆਜ਼ ਦੇ ਉਤਪਾਦਨ ਵਿੱਚ ਸਭ ਤੋਂ ਅੱਗੇ ਹਨ। ਦੋਵਾਂ ਦੀ ਪੈਦਾਵਾਰ ਵਿੱਚ ਬਹੁਤ ਘੱਟ ਅੰਤਰ ਹੈ। ਕਦੇ ਭਾਰਤ ਪਹਿਲੇ ਨੰਬਰ ਤੇ ਰਹਿੰਦਾ ਹੈ ਤਾਂ ਕਦੇ ਚੀਨ। ਵਰਲਡ ਪਾਪੂਲੇਸ਼ਨ ਰਿਵਿਊ ਦੇ ਅੰਕੜਿਆਂ ਮੁਤਾਬਕ, ਭਾਰਤ ਪਿਆਜ਼ ਦੇ ਉਤਪਾਦਨ ਵਿੱਚ ਪਹਿਲੇ ਸਥਾਨ ਤੇ ਹੈ। ਚੀਨ ਦੂਜੇ ਨੰਬਰ ਤੇ ਹੈ, ਜਦਕਿ ਮਿਸਰ ਤੀਜੇ ਸਥਾਨ ਤੇ ਹੈ।

ਸਾਲ 2023 ਦੇ ਅੰਕੜਿਆਂ ਮੁਤਾਬਕ, ਭਾਰਤ ਵਿੱਚ 30.2 ਮਿਲੀਅਨ ਟਨ ਪਿਆਜ਼ ਦੀ ਪੈਦਾਵਾਰ ਹੋਈ। ਉੱਥੇ ਹੀ ਚੀਨ ਵਿੱਚ 29.9 ਮਿਲੀਅਨ ਟਨ ਅਤੇ ਮਿਸਰ ਵਿੱਚ 3.8 ਮਿਲੀਅਨ ਟਨ ਪਿਆਜ਼ ਦਾ ਉਤਪਾਦਨ ਹੋਇਆ।

ਭਾਰਤ ਵਿੱਚ ਸਭ ਤੋਂ ਵੱਧ ਪਿਆਜ਼ ਉਗਾਉਣ ਵਾਲੇ ਰਾਜ?

ਦੇਸ਼ ਦੇ ਕੁਝ ਚੁਣਿੰਦਾ ਰਾਜ ਸਭ ਤੋਂ ਵੱਧ ਪਿਆਜ਼ ਉਗਾਉਣ ਲਈ ਜਾਣੇ ਜਾਂਦੇ ਹਨ। ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਮੁਤਾਬਕ, ਪਿਆਜ਼ ਦਾ ਉਤਪਾਦਨ ਕਰਨ ਵਾਲੇ ਪ੍ਰਮੁੱਖ ਰਾਜ ਮਹਾਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ, ਗੁਜਰਾਤ, ਰਾਜਸਥਾਨ, ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਹਨ। 2024-25 ਵਿੱਚ ਪਿਆਜ਼ ਦੇ ਉਤਪਾਦਨ ਵਿੱਚ 44.07% ਹਿੱਸੇਦਾਰੀ ਦੇ ਨਾਲ ਮਹਾਰਾਸ਼ਟਰ ਪਹਿਲੇ ਸਥਾਨ ਤੇ ਹੈ। ਇਸ ਤੋਂ ਬਾਅਦ 14.44% ਹਿੱਸੇਦਾਰੀ ਦੇ ਨਾਲ ਮੱਧ ਪ੍ਰਦੇਸ਼ ਦੂਜੇ ਸਥਾਨ ਤੇ ਹੈ।

Top Onion Producing Indian States

ਮਹਾਰਾਸ਼ਟਰ ਪਿਆਜ਼ ਦਾ ਸਭ ਤੋਂ ਵੱਡਾ ਉਤਪਾਦਕ ਹੈ। ਫੋਟੋ: Unsplash

ਭਾਰਤੀ ਪਿਆਜ਼ ਦਾ ਸਭ ਤੋਂ ਵੱਡਾ ਖਰੀਦਦਾਰ ਦੇਸ਼

DGCIS ਮੁਤਾਬਕ, ਦੁਨੀਆ ਦੇ ਕਈ ਦੇਸ਼ਾਂ ਵਿੱਚ ਭਾਰਤੀ ਪਿਆਜ਼ ਦੀ ਮੰਗ ਹੈ। ਇਸ ਦੇ ਸਭ ਤੋਂ ਵੱਡੇ ਖਰੀਦਦਾਰ ਦੇਸ਼ਾਂ ਵਿੱਚ ਮਲੇਸ਼ੀਆ, ਸ਼੍ਰੀਲੰਕਾ, ਸੰਯੁਕਤ ਅਰਬ ਅਮੀਰਾਤ (UAE), ਨੇਪਾਲ, ਬੰਗਲਾਦੇਸ਼, ਕਤਰ ਅਤੇ ਕੁਵੈਤ ਸ਼ਾਮਲ ਹਨ। ਪਿਆਜ਼ ਦੀ ਵਰਤੋਂ ਕਰੀ, ਗ੍ਰੇਵੀ, ਸੂਪ, ਸਲਾਦ, ਬਰਗਰ, ਸੌਸ ਅਤੇ ਤਲੇ ਹੋਏ ਸਨੈਕਸ ਤੋਂ ਇਲਾਵਾ ਵੀ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਪਿਆਜ਼ ਪਾਊਡਰ ਅਤੇ ਸੁੱਕੇ ਪਿਆਜ਼ ਵਰਗੇ ਪ੍ਰੋਸੈਸਡ ਪਿਆਜ਼ ਉਤਪਾਦਾਂ ਦੀ ਵਰਤੋਂ ਪੈਕ ਕੀਤੇ ਜਾਣ ਵਾਲੇ ਖਾਣ-ਪੀਣ ਦੇ ਪਦਾਰਥਾਂ ਵਿੱਚ ਵੀ ਹੁੰਦੀ ਹੈ। ਰੈਸਟੋਰੈਂਟ ਅਤੇ ਫਾਸਟ-ਫੂਡ ਚੇਨ ਵੱਡੀ ਮਾਤਰਾ ਵਿੱਚ ਪਿਆਜ਼ ਦੀ ਖਪਤ ਕਰਦੇ ਹਨ।

ਭਾਰਤ ਪਿਆਜ਼ ਦੀ ਪੈਦਾਵਾਰ ਵਿੱਚ ਕਿਉਂ ਹੈ ਅੱਗੇ?

ਪਿਆਜ਼ ਦੀ ਪੈਦਾਵਾਰ ਦੇ ਮਾਮਲੇ ਵਿੱਚ ਭਾਰਤ ਦੇ ਅੱਗੇ ਹੋਣ ਦੇ ਕਈ ਕਾਰਨ ਹਨ।

1- ਅਨੁਕੂਲ ਜਲਵਾਯੂ ਅਤੇ ਮਿੱਟੀ: ਭਾਰਤ ਵਿੱਚ ਖੇਤੀ ਲਈ ਅਨੁਕੂਲ ਜਲਵਾਯੂ ਹਾਲਾਤ ਅਤੇ ਵੱਖ-ਵੱਖ ਤਰ੍ਹਾਂ ਦੀ ਮਿੱਟੀ ਮੌਜੂਦ ਹੈ, ਜੋ ਪਿਆਜ਼ ਦੀ ਖੇਤੀ ਲਈ ਆਦਰਸ਼ ਹੈ। ਜਿਵੇਂ ਮਹਾਰਾਸ਼ਟਰ ਦੀ ਰੇਤਲੀ ਮਿੱਟੀ ਪਿਆਜ਼ ਉਗਾਉਣ ਲਈ ਆਦਰਸ਼ ਮੰਨੀ ਜਾਂਦੀ ਹੈ। ਭਾਰਤ ਵਿੱਚ ਡੂੰਘੀ ਦੋਮਟ ਅਤੇ ਜਲੋਢ ਮਿੱਟੀ, ਚੰਗੀ ਜਲ ਨਿਕਾਸੀ, ਨਮੀ ਧਾਰਨ ਕਰਨ ਦੀ ਸਮਰੱਥਾ ਅਤੇ ਜੈਵਿਕ ਪਦਾਰਥਾਂ ਦੀ ਮੌਜੂਦਗੀ ਕਾਰਨ ਪਿਆਜ਼ ਦੀ ਖੇਤੀ ਲਈ ਬਿਹਤਰ ਮੰਨੀ ਜਾਂਦੀ ਹੈ।

2- ਸਾਲ ਭਰ ਖੇਤੀ ਕਰਨ ਦੀ ਸਹੂਲਤ: ਭਾਰਤ ਵਿੱਚ ਵੱਖ-ਵੱਖ ਮੌਸਮਾਂ ਕਾਰਨ ਪਿਆਜ਼ ਦੀ ਖੇਤੀ ਸਾਲ ਭਰ (ਹਾੜੀ, ਸਾਉਣੀ ਅਤੇ ਦੇਰ ਨਾਲ ਸਾਉਣੀ) ਦੇਸ਼ ਭਰ ਵਿੱਚ ਕੀਤੀ ਜਾ ਸਕਦੀ ਹੈ। ਇਹ ਸਹੂਲਤ ਕਈ ਹੋਰ ਦੇਸ਼ਾਂ ਵਿੱਚ ਸੰਭਵ ਨਹੀਂ ਹੈ। ਮਹਾਰਾਸ਼ਟਰ ਵਿੱਚ ਸਾਲ ਵਿੱਚ ਦੋ ਵਾਰ ਪਿਆਜ਼ ਦੀ ਫ਼ਸਲ ਹੁੰਦੀ ਹੈ—ਇੱਕ ਨਵੰਬਰ ਵਿੱਚ ਅਤੇ ਦੂਜੀ ਮਈ ਦੇ ਕਰੀਬ।

Onion Farming

ਪਿਆਜ਼ ਦੀ ਕਾਸ਼ਤ।

3- ਕਿਸਮਾਂ: ਰਾਜਸਥਾਨ ਵਰਗੇ ਸੁੱਕੇ ਖੇਤਰਾਂ ਵਿੱਚ ਵੀ ਕਿਸਾਨਾਂ ਨੇ ਰੇਤਲੀ ਦੋਮਟ ਮਿੱਟੀ ਅਤੇ ਆਧੁਨਿਕ ਖੇਤੀ ਤਕਨੀਕਾਂ ਦੀ ਵਰਤੋਂ ਕਰਕੇ ਪਿਆਜ਼ ਉਗਾਉਣਾ ਸਿੱਖ ਲਿਆ ਹੈ। ਭਾਰਤ ਦੇ ਵੱਖ-ਵੱਖ ਖੇਤਰਾਂ ਨੇ ਆਪਣੇ-ਆਪਣੇ ਜਲਵਾਯੂ ਦੇ ਅਨੁਕੂਲ ਪਿਆਜ਼ ਦੀਆਂ ਵਿਸ਼ੇਸ਼ ਕਿਸਮਾਂ ਵੀ ਵਿਕਸਤ ਕੀਤੀਆਂ ਹਨ।

4- ਸਟੋਰੇਜ: ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਲਾਸਲਗਾਓਂ ਮੰਡੀ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਪਿਆਜ਼ ਮੰਡੀਆਂ ਵਿੱਚੋਂ ਇੱਕ ਹੈ, ਜਿੱਥੇ ਲੰਬੇ ਸਮੇਂ ਲਈ ਪਿਆਜ਼ ਸਟੋਰ ਕਰਨ ਦੀ ਸਮਰੱਥਾ ਹੈ। ਭਾਰਤ ਦਾ ਪਿਆਜ਼ ਲੰਬੇ ਸਮੇਂ ਤੱਕ ਸੁਰੱਖਿਅਤ ਰਹਿੰਦਾ ਹੈ, ਜਿਸ ਕਾਰਨ ਇਸ ਦਾ ਨਿਰਯਾਤ ਕਰਨਾ ਸੰਭਵ ਹੁੰਦਾ ਹੈ।

Source:TV9Hindi.com

Follow Us
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...