ਪੰਜਾਬਬਜਟ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਜੰਬੂ ਦਵੀਪ ਦਾ ਜਾਮੁਨ ਨਾਲ ਕੀ ਹੈ ਕੁਨੈਕਸ਼ਨ? ਕੀ ਜਾਣਦੇ ਹੋ ਤੁਸੀਂ? ਨਹੀਂ….ਤਾਂ ਪੜ੍ਹੋ ਇਹ ਰਿਪੋਰਟ

Jamun Benefits for Health: ਜਾਮੁਨ ਇੱਕ ਅਜਿਹਾ ਫਲ ਹੈ ਜਿਸਦੇ ਸਿਰਫ ਫਾਇਦੇ ਹੀ ਫਾਇਦੇ ਹਨ, ਨੁਕਸਾਨ ਇੱਕ ਵੀ ਨਹੀਂ ਹੈ। ਇਨ੍ਹੀਂ ਦਿਨੀ ਜਾਮੁਨ ਦੇ ਦਰਖੱਤ ਫਲ ਨਾਲ ਲਦੇ ਹੋਏ ਹਨ, ਕਿਉਂਕਿ ਇਹ ਆਉਂਦਾ ਹੀ ਮਾਨਸੂਨ ਦੌਰਾਨ ਹੀ ਹੈ। ਇਸਦਾ ਭਾਰਤ ਨਾਲ ਕੀ ਸਬੰਧ ਹੈ। ਅਤੇ ਕਿਉਂ ਭਾਰਤ ਨੂੰ ਕਦੇ ਇਸਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜਾਣਨ ਲਈ ਪੜ੍ਹੋ ਸਾਡੀ ਇਹ ਬਹੁਤ ਹੀ ਦਿਲਚਸਪ ਰਿਪੋਰਟ....

ਜੰਬੂ ਦਵੀਪ ਦਾ ਜਾਮੁਨ ਨਾਲ ਕੀ ਹੈ ਕੁਨੈਕਸ਼ਨ? ਕੀ ਜਾਣਦੇ ਹੋ ਤੁਸੀਂ? ਨਹੀਂ….ਤਾਂ ਪੜ੍ਹੋ ਇਹ ਰਿਪੋਰਟ
Follow Us
kusum-chopra
| Updated On: 16 Jul 2024 13:58 PM

Blackberry Benefits for Health: ਭਾਰਤ ਨੂੰ ਕਦੇ ਦੁਨੀਆਂ ਵਿੱਚ ਇੱਕ ਵੱਖਰੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਉਹ ਨਾਮ ਸੀ ਜੰਬੂ ਦਵੀਪ । ਭਾਰਤ ਦੁਨੀਆ ਦਾ ਇੱਕੋ ਇੱਕ ਅਜਿਹਾ ਦੇਸ਼ ਹੈ ਜਿਸਦਾ ਨਾਮ ਇੱਕ ਫਲ ਦੇ ਨਾਮ ਉੱਤੇ ਰੱਖਿਆ ਗਿਆ ਹੈ। ਭਾਰਤ ਨੂੰ ਜੰਬੂ ਦਵੀਪ ਦਾ ਨਾਮ ਇਸ ਲਈ ਮਿਲਿਆ ਕਿਉਂਕਿ ਇੱਥੇ ਸਭ ਤੋਂ ਵੱਧ ਜਾਮੁਨ ਪੈਦਾ ਹੁੰਦਾ ਹੈ। ਜਾਮੁਨ ਨੂੰ ਪੱਛਮੀ ਦੇਸ਼ਾਂ ਵਿੱਚ ਬਲੈਕ ਬੇਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਸੇ ਜਾਮੁਨ ਦੇ ਨਾਂ ਤੇ ਹੀ ਦੇਸ਼ ਦਾ ਨਾਮ ਵੀ ਰੱਖਿਆ ਗਿਆ।

ਜਾਮੁਨ, ਜਿਸ ਨੂੰ ਸਾਡੇ ਦੇਸ਼ ਵਿੱਚ ਕਈ ਨਾਵਾਂ ਨਾਲ ਬੁਲਾਇਆ ਜਾਂਦਾ ਹੈ, ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਸਦਾ ਇੱਕ ਨਾਮ ਜੰਬੂ ਵੀ ਹੈ। ਜਾਮੁਨ ਦੇ ਉਤਪਾਦਨ ਵਿੱਚ ਭਾਰਤ ਦੁਨੀਆ ਵਿੱਚ ਪਹਿਲੇ ਨੰਬਰ ‘ਤੇ ਹੈ। ਇੱਥੇ ਲਗਭਗ ਹਰ ਰਾਜ ਦੀ ਤਕਰੀਬਨ ਹਰ ਗਲੀ ਵਿੱਚ ਜਾਮੁਨ ਦੇ ਦਰੱਖਤ ਦੇਖੇ ਜਾ ਸਕਦੇ ਹਨ। ਜਾਮੁਨ ਦੀ ਫ਼ਸਲ ਆਮ ਤੌਰ ‘ਤੇ ਤਿਆਰ ਹੋ ਕੇ ਜੂਨ ਦੇ ਮਹੀਨੇ ਮੰਡੀ ਵਿੱਚ ਪਹੁੰਚ ਜਾਂਦੀ ਹੈ, ਜੋ ਅਗਸਤ-ਸਤੰਬਰ ਤੱਕ ਆਸਾਨੀ ਨਾਲ ਮਿਲਦੀ ਹੈ।

ਹਿੰਦੂ ਧਾਰਮਿਕ ਗ੍ਰੰਥ ਰਾਮਾਇਣ ਦੇ ਅਨੁਸਾਰ, ਭਗਵਾਨ ਰਾਮ ਨੇ ਆਪਣੇ 14 ਸਾਲਾਂ ਦੇ ਬਨਵਾਸ ਦੌਰਾਨ ਖਾਸ ਤੌਰ ‘ਤੇ ਜਾਮੁਨ ਦਾ ਹੀ ਸੇਵਨ ਕੀਤਾ ਸੀ। ਇਸ ਫਲ ਦੇ ਰੁੱਖ ਸਾਡੇ ਦੇਸ਼ ਦੇ ਲਗਭਗ ਹਰ ਗਲੀ ਵਿੱਚ ਦੇਖੇ ਜਾ ਸਕਦੇ ਹਨ। ਮੌਸਮੀ ਫਲ ਹੋਣ ਦੇ ਨਾਲ-ਨਾਲ ਇਸ ਵਿਚ ਕਈ ਔਸ਼ਧੀ ਗੁਣ ਵੀ ਪਾਏ ਜਾਂਦੇ ਹਨ।

ਜਾਮੁਨ ਇੱਕ ਐਸਿਡਿਕ ਫਲ ਹੈ ਜਿਸਦਾ ਸਵਾਦ ਥੋੜ੍ਹਾ ਖੱਟਾ ਅਤੇ ਥੋੜ੍ਹਾ ਮਿੱਠਾ ਲਗਦਾ ਹੈ ਅਤੇ ਜਦੋਂ ਨਮਕ ਪਾ ਕੇ ਖਾਧਾ ਜਾਵੇ ਤਾਂ ਇਸਦਾ ਸਵਾਦ ਕਈ ਗੁਣਾ ਵੱਧ ਜਾਂਦਾ ਹੈ। ਜਾਮੁਨ ਦਾ ਫਲ ਗਲੂਕੋਜ਼ ਅਤੇ ਫਰਕਟੋਜ਼ ਨਾਲ ਭਰਪੂਰ ਹੁੰਦਾ ਹੈ। ਜਾਮੁਨ ਵਿੱਚ ਉਹ ਸਾਰੇ ਜ਼ਰੂਰੀ ਤੱਤ ਹੁੰਦੇ ਹਨ ਜਿਨ੍ਹਾਂ ਦੀ ਸਾਡੇ ਸਰੀਰ ਨੂੰ ਲੋੜ ਹੁੰਦੀ ਹੈ। ਬਲੈਕ ਬੇਰੀ ਵਾਲੇ ਸਾਰੇ ਫਲਾਂ ਵਿੱਚ ਜਾਮੁਨ ਆਪਣੇ ਚਿਕਿਤਸਕ ਗੁਣਾਂ ਕਾਰਨ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਭਾਰਤ ਵਿੱਚ ਜਾਮੁਨ ਨੂੰ ਗਰਮੀਆਂ ਦਾ ਫਲ ਵੀ ਕਿਹਾ ਜਾਂਦਾ ਹੈ, ਜਦੋਂ ਕਿ ਅਮਰੀਕਾ ਵਿੱਚ ਕਿਸਾਨ ਇਸ ਨੂੰ ਸਾਲ ਭਰ ਉਗਾਉਂਦੇ ਹਨ।

ਸਿਹਤ ਲਈ ਫਾਇਦੇਮੰਦ ਹੈ ਜਾਮੁਨ

ਜਾਮੁਨ ਨੂੰ ਸਾਡੇ ਦੇਸ਼ ਵਿੱਚ ਕਈ ਸਦੀਆਂ ਤੋਂ ਆਯੁਰਵੈਦਿਕ ਇਲਾਜ ਦੇ ਰੂਪ ਵਿੱਚ ਵਰਤਿਆ ਜਾਂਦਾ ਰਿਹਾ ਹੈ। ਆਓ ਜਾਣਦੇ ਹਾਂ ਜਾਮੁਨ ਸਿਹਤ ਲਈ ਕਿੰਨਾ ਫਾਇਦੇਮੰਦ ਹੈ।

1. ਸਰੀਰ ‘ਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ: ਜਾਮੁਨ ਦੇ ਫਲ ‘ਚ ਵਿਟਾਮਿਨ ਸੀ ਦੇ ਨਾਲ-ਨਾਲ ਆਇਰਨ ਵੀ ਭਰਪੂਰ ਹੁੰਦਾ ਹੈ, ਜੋ ਸਾਡੇ ਸਰੀਰ ‘ਚ ਹੀਮੋਗਲੋਬਿਨ ਦੀ ਕਮੀ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਇਸ ‘ਚ ਮੌਜੂਦ ਆਇਰਨ ਖੂਨ ਨੂੰ ਸ਼ੁੱਧ ਕਰਨ ਦਾ ਕੰਮ ਵੀ ਕਰਦਾ ਹੈ।

2. ਸ਼ੂਗਰ ਲਈ ਰਾਮਬਾਣ: ਜਾਮੁਨ ਯਾਨੀ ਬਲੈਕ ਬੇਰੀ ਸ਼ੂਗਰ ਦੇ ਮਰੀਜ਼ਾਂ ਲਈ ਅੰਮ੍ਰਿਤ ਤੋਂ ਘੱਟ ਨਹੀਂ ਹੈ। ਇਸ ਫਲ ਵਿੱਚ ਨਾਮਮਾਤਰ ਹੀ ਕੈਲੋਰੀਜ਼ ਹੁੰਦੀ ਹੈ, ਜਿਸ ਕਾਰਨ ਇਹ ਫਲ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਨਾਲ ਹੀ ਇਸ ਦੇ ਐਂਟੀ-ਡਾਇਬੀਟਿਕ ਗੁਣਾਂ ਕਾਰਨ ਇਹ ਸਰੀਰ ਵਿੱਚ ਸ਼ੂਗਰ ਲੈਵਲ ਨੂੰ ਕੰਟਰੋਲ ਵਿੱਚ ਰੱਖਦਾ ਹੈ।

3. ਦਿਲ ਦੀ ਸਿਹਤ ਲਈ ਫਾਇਦੇਮੰਦ: ਜਾਮੁਨ ‘ਚ ਐਂਟੀਆਕਸੀਡੈਂਟ ਤੱਤ ਦੇ ਨਾਲ-ਨਾਲ ਪੋਟਾਸ਼ੀਅਮ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਜੋ ਇਨਸਾਨ ਦੇ ਦਿਲ ਨੂੰ ਸਾਰੀਆਂ ਬਿਮਾਰੀਆਂ ਤੋਂ ਦੂਰ ਰੱਖਦਾ ਹੈ।

4. ਸਕਿਨ ਲਈ ਫਾਇਦੇਮੰਦ: ਸਕਿਨ ਨੂੰ ਸਿਹਤਮੰਦ ਰੱਖਣ ਲਈ ਵੀ ਜਾਮੁਨ ਜ਼ਰੂਰੀ ਹੈ। ਇਸ ਦੇ ਨਿਯਮਤ ਸੇਵਨ ਨਾਲ ਸਕਿਨ ਦੇ ਰੋਗਾਂ ਖਾਸ ਕਰਕੇ ਚਿਹਰੇ ‘ਤੇ ਮੁਹਾਸੇ, ਝੁਰੜੀਆਂ, ਮੁਹਾਸੇ ਅਤੇ ਦਾਗ-ਧੱਬਿਆਂ ਤੋਂ ਬਚਿਆ ਜਾ ਸਕਦਾ ਹੈ। ਇਸ ਫਲ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੋਣ ਕਾਰਨ ਇਹ ਸਕਿਨ ਦੇ pH ਪੱਧਰ ਨੂੰ ਕੰਟਰੋਲ ਕਰਦਾ ਹੈ ਅਤੇ ਇਸਨੂੰ ਸੁੰਦਰ ਬਣਾਉਂਦਾ ਹੈ।

5. ਭਾਰ ਘਟਾਉਣ ਲਈ ਫਾਇਦੇਮੰਦ: ਜਾਮੁਨ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਕੈਲੋਰੀ ਦੀ ਮਾਤਰਾ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਵਿਟਾਮਿਨ ਸੀ, ਆਇਰਨ, ਫਾਸਫੋਰਸ, ਮੈਗਨੀਸ਼ੀਅਮ, ਫੋਲਿਕ ਐਸਿਡ ਵਰਗੇ ਔਸ਼ਧੀ ਗੁਣ ਸਰੀਰ ਨੂੰ ਸਿਹਤਮੰਦ ਰੱਖਦੇ ਹਨ।

6. ਪਾਚਨ ਤੰਤਰ ਨੂੰ ਮਜਬੂਤ ਕਰਦਾ ਹੈ: ਬਲੈਕਬੇਰੀ ਦੇ ਡਾਇਯੂਰੇਟਿਕ ਗੁਣਾਂ ਕਾਰਨ ਇਹ ਪਾਚਨ ਤੰਤਰ ਨਾਲ ਜੁੜੀਆਂ ਬਿਮਾਰੀਆਂ ਲਈ ਰਾਮਬਾਣ ਦਾ ਕੰਮ ਕਰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ, ਇਹ ਸਾਡੇ ਗੁਰਦਿਆਂ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਅਤੇ ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ।

8. ਵਾਲਾਂ ਲਈ ਬਹੁਤ ਫਾਇਦੇਮੰਦ: ਜਾਮੁਨ ਦਾ ਫਲ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਸਾਡੇ ਸਰੀਰ ਦੇ ਸਾਰੇ ਹਿੱਸਿਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਨਿਯਮਤ ਸੇਵਨ ਸਾਡੀ ਸਕਿਨ ਦੇ ਨਾਲ-ਨਾਲ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਜਾਮੁਨ ਦੇ ਏਨ੍ਹੇ ਫਾਇਦਿਆਂ ਨੂੰ ਦੇਖਦੇ ਹੋਏ ਇਸ ਫਲ ਨੂੰ ਸਾਡੇ ਦੇਸ਼ ‘ਚ ‘ਦੇਵਤਾਵਾਂ ਦਾ ਫਲ’ ਦਾ ਖਿਤਾਬ ਦਿੱਤਾ ਗਿਆ ਹੈ। ਜਾਮੁਨ ਵਿੱਚ ਹਰ ਤਰ੍ਹਾਂ ਦੇ ਖਣਿਜ, ਵਿਟਾਮਿਨ ਅਤੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜਿਸਦੀ ਸਾਡੇ ਸਰੀਰ ਨੂੰ ਹਰ ਰੋਜ਼ ਲੋੜ ਹੁੰਦੀ ਹੈ। ਜਾਮੁਨ ਬੇਸ਼ੱਕ ਗਰਮੀਆਂ ਦਾ ਫਲ ਹੈ ਪਰ ਇਸ ਦੇ ਔਸ਼ਧੀ ਗੁਣਾਂ ਨੇ ਇਸ ਨੂੰ ਦੂਜੇ ਫਲਾਂ ਦੇ ਮੁਕਾਬਲੇ ਵੱਖਰਾ ਹੀ ਸਥਾਨ ਦਿੱਤਾ ਹੈ।

ਜਾਮੁਨ ਦੇ ਦਰੱਖਤ ਦੀ ਲੱਕੜ ਵੀ ਹੈ ਗੁਣਾਂ ਨਾਲ ਭਰਪੂਰ

ਜਾਮੁਨ ਦੇ ਦਰੱਖਤ ਦੀ ਲੱਕੜ ਦੇ ਗੁਣ ਵੀ ਦੂਜੇ ਰੁੱਖਾਂ ਦੀ ਲੱਕੜ ਨਾਲੋਂ ਵੱਖਰੇ ਹੁੰਦੇ ਹਨ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਬਿਨਾਂ ਖਰਾਬ ਹੋਏ ਲੰਬੇ ਸਮੇਂ ਤੱਕ ਪਾਣੀ ‘ਚ ਰਹਿ ਸਕਦੀ ਹੈ। ਪਾਣੀ ਦੀ ਟੈਂਕੀ ਵਿਚ ਜਾਮੁਨ ਦੀ ਲੱਕੜ ਦਾ ਟੁਕੜਾ ਪਾ ਦਿਓ ਤਾਂ ਉਸ ਟੈਂਕੀ ਵਿਚ ਨਾ ਤਾਂ ਕੋਈ ਕਾਈ ਉੱਗਦੀ ਹੈ ਅਤੇ ਨਾ ਹੀ ਪਾਣੀ ਖ਼ਰਾਬ ਹੁੰਦਾ ਹੈ। ਪੁਰਾਣੇ ਸਮਿਆਂ ਵਿੱਚ ਖੂਹ ਦੇ ਆਲੇ-ਦੁਆਲੇ ਜਾਮੁਨ ਦੇ ਰੁੱਖ ਲਗਾਏ ਜਾਂਦੇ ਸਨ ਜਿਸ ਕਾਰਨ ਖੂਹ ਦਾ ਪਾਣੀ ਹਮੇਸ਼ਾ ਸ਼ੁੱਧ ਰਹਿੰਦਾ ਸੀ। ਇੰਨੇ ਲਾਹੇਵੰਦ ਹੋਣ ਦੇ ਬਾਵਜੂਦ ਜਾਮੁਨ ਦੇ ਦਰੱਖਤ ਸਭ ਤੋਂ ਵੱਧ ਅਣਦੇਖੀ ਦਾ ਸ਼ਿਕਾਰ ਹਨ।

ਇਹ ਵੀ ਪੜ੍ਹੋ – ਕਿਸ ਵਿੱਤ ਮੰਤਰੀ ਨੂੰ ਕਿਹਾ ਜਾਂਦਾ ਹੈ ਭਾਰਤੀ ਬਜਟ ਦਾ ਪਿਤਾਮਾ ? ਜਾਣੋ ਕਿਵੇਂ ਪਿਆ ਇਹ ਨਾਮ?

ਭਾਰਤ ਵਿੱਚ ਜਾਮੁਨ ਦਾ ਰੁੱਖ ਬਿਨਾਂ ਕਿਸੇ ਦੇਖਭਾਲ ਦੇ ਬਹੁਤ ਸਾਰੇ ਫਲ ਦੇ ਰਿਹਾ ਹੈ। ਕਿਸਾਨ ਬੇਰੀ ਦੇ ਰੁੱਖਾਂ ਦੀ ਫ਼ਸਲ ਬੀਜਣ ਵੱਲ ਵੀ ਕੋਈ ਧਿਆਨ ਨਹੀਂ ਦਿੰਦੇ। ਜਾਮੁਨ ਨੇ ਸਾਨੂੰ ਭਾਰਤੀਆਂ ਨੂੰ ਦੁਨੀਆ ਵਿੱਚ ਇੱਕ ਵੱਖਰੀ ਪਛਾਣ ਦਿੱਤੀ ਹੈ। ਇਸ ਲਈ ਸਾਨੂੰ ਆਪਣੇ ਵਾਤਾਵਰਨ ਨੂੰ ਸੁਧਾਰਨ ਲਈ ਵੱਧ ਤੋਂ ਵੱਧ ਜਾਮੁਨ ਦੇ ਰੁੱਖ ਲਗਾ ਕੇ ਇਸ ਦੇ ਔਸ਼ਧੀ ਗੁਣਾਂ ਦਾ ਲਾਭ ਉਠਾਉਣਾ ਚਾਹੀਦਾ ਹੈ।

Haryana Election: ਲਿਸਟ ਆਉਂਦੇ ਹੀ BJP 'ਚ ਬਗਾਵਤ, MLA ਤੋਂ ਸਾਬਕਾ ਮੰਤਰੀ ਤੱਕ ਦੇ ਅਸਤੀਫ਼ਿਆਂ ਦੀ ਲੱਗੀ ਝੜੀ!
Haryana Election: ਲਿਸਟ ਆਉਂਦੇ ਹੀ BJP 'ਚ ਬਗਾਵਤ, MLA ਤੋਂ ਸਾਬਕਾ ਮੰਤਰੀ ਤੱਕ ਦੇ ਅਸਤੀਫ਼ਿਆਂ ਦੀ ਲੱਗੀ ਝੜੀ!...
ਸੈਂਸਰ ਬੋਰਡ ਫਿਲਮਾਂ ਨੂੰ ਸਰਟੀਫਿਕੇਟ ਕਿਵੇਂ ਦਿੰਦਾ ਹੈ? ਕੰਗਨਾ ਦੀ 'ਐਮਰਜੈਂਸੀ' ਕਿਉਂ ਫਸ ਗਈ?
ਸੈਂਸਰ ਬੋਰਡ ਫਿਲਮਾਂ ਨੂੰ ਸਰਟੀਫਿਕੇਟ ਕਿਵੇਂ ਦਿੰਦਾ ਹੈ? ਕੰਗਨਾ ਦੀ 'ਐਮਰਜੈਂਸੀ' ਕਿਉਂ ਫਸ ਗਈ?...
ਬਜਰੰਗ-ਵਿਨੇਸ਼ ਦੀ ਰਾਹਲੁ ਨਾਲ ਮੁਲਾਕਾਤ, ਹਰਿਆਣਾ ਚੋਣ ਲੜ ਸਕਦੇ ਹਨ ਪੂਨੀਆ
ਬਜਰੰਗ-ਵਿਨੇਸ਼ ਦੀ ਰਾਹਲੁ ਨਾਲ ਮੁਲਾਕਾਤ, ਹਰਿਆਣਾ ਚੋਣ ਲੜ ਸਕਦੇ ਹਨ ਪੂਨੀਆ...
AP Dhillon ਦੇ ਘਰ 'ਤੇ ਫਾਇਰਿੰਗ: ਗਾਇਕ ਢਿੱਲੋਂ ਦੇ ਘਰ 'ਤੇ ਕਿਸਨੇ ਚਲਾਈਆਂ ਗੋਲੀਆਂ?
AP Dhillon ਦੇ ਘਰ 'ਤੇ ਫਾਇਰਿੰਗ: ਗਾਇਕ ਢਿੱਲੋਂ ਦੇ ਘਰ 'ਤੇ ਕਿਸਨੇ ਚਲਾਈਆਂ ਗੋਲੀਆਂ?...
ਹਿਮਾਚਲ ਦੇ ਇਤਿਹਾਸ 'ਚ ਪਹਿਲੀ ਵਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਖਾਤਿਆਂ 'ਚ ਨਹੀਂ ਆਇਆ ਪੈਸਾ
ਹਿਮਾਚਲ ਦੇ ਇਤਿਹਾਸ 'ਚ ਪਹਿਲੀ ਵਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਖਾਤਿਆਂ 'ਚ ਨਹੀਂ ਆਇਆ ਪੈਸਾ...
Farmers Protest: ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਖੋਲ੍ਹਣ ਲਈ ਬਣਾਈ 5 ਮੈਂਬਰੀ ਕਮੇਟੀ
Farmers Protest: ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਖੋਲ੍ਹਣ ਲਈ ਬਣਾਈ  5 ਮੈਂਬਰੀ ਕਮੇਟੀ...
AAP ਵਿਧਾਇਕ ਅਮਾਨਤੁੱਲਾ ਖ਼ਾਨ ਗ੍ਰਿਫ਼ਤਾਰ, ਈਡੀ ਨੇ ਅੱਜ ਸਵੇਰੇ ਰਿਹਾਇਸ਼ ਤੇ ਮਾਰੀ ਸੀ ਰੇਡ
AAP ਵਿਧਾਇਕ ਅਮਾਨਤੁੱਲਾ ਖ਼ਾਨ ਗ੍ਰਿਫ਼ਤਾਰ, ਈਡੀ ਨੇ ਅੱਜ ਸਵੇਰੇ ਰਿਹਾਇਸ਼ ਤੇ ਮਾਰੀ ਸੀ ਰੇਡ...
ਸਿੰਗਰ ਬਾਠ ਦੀ ਤਲਾਸ਼ ਚ ਜੁਟੀ ਪੁਲਿਸ, ਬਜ਼ੂਰਗ ਦਾ ਕਤਲ ਕਰ ਮੰਗੀ ਸੀ ਧੀ ਤੋਂ ਮੁਆਫੀ
ਸਿੰਗਰ ਬਾਠ ਦੀ ਤਲਾਸ਼ ਚ ਜੁਟੀ ਪੁਲਿਸ, ਬਜ਼ੂਰਗ ਦਾ ਕਤਲ ਕਰ ਮੰਗੀ ਸੀ ਧੀ ਤੋਂ ਮੁਆਫੀ...
Haryana: ਬੀਫ਼ ਖਾਣ ਦੇ ਸ਼ੱਕ ਚ ਮਜ਼ਦੂਰ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਗਊ ਰੱਖਿਆ ਦਲ ਦੇ 5 ਮੈਂਬਰ ਗ੍ਰਿਫ਼ਤਾਰ
Haryana: ਬੀਫ਼ ਖਾਣ ਦੇ ਸ਼ੱਕ ਚ ਮਜ਼ਦੂਰ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਗਊ ਰੱਖਿਆ ਦਲ ਦੇ 5 ਮੈਂਬਰ ਗ੍ਰਿਫ਼ਤਾਰ...
EC Reschedules Haryana Voting Day: ਹਰਿਆਣਾ ਚ ਵੋਟਿੰਗ ਦੀ ਤਰੀਕ ਬਦਲੀ, 1 ਨਹੀਂ 5 ਨੂੰ ਵੋਟਿੰਗ; 8 ਅਕਤੂਬਰ ਨੂੰ ਆਉਣਗੇ ਨਤੀਜੇ
EC Reschedules Haryana Voting Day: ਹਰਿਆਣਾ ਚ ਵੋਟਿੰਗ ਦੀ ਤਰੀਕ ਬਦਲੀ, 1 ਨਹੀਂ 5 ਨੂੰ ਵੋਟਿੰਗ; 8 ਅਕਤੂਬਰ ਨੂੰ ਆਉਣਗੇ ਨਤੀਜੇ...
ਸ਼ੰਭੂ ਬਾਰਡਰ ਤੇ ਕਿਸਾਨ ਅੰਦੋਲਨ ਦੇ 200 ਦਿਨ ਪੂਰੇ, ਚੋਣ ਲੜਣ ਤੇ ਕੀ ਬੋਲੇ ਵਿਨੇਸ਼ ਫੋਗਾਟ
ਸ਼ੰਭੂ ਬਾਰਡਰ ਤੇ ਕਿਸਾਨ ਅੰਦੋਲਨ ਦੇ 200 ਦਿਨ ਪੂਰੇ, ਚੋਣ ਲੜਣ ਤੇ ਕੀ ਬੋਲੇ ਵਿਨੇਸ਼ ਫੋਗਾਟ...
ਕੰਗਨਾ ਤੇ ਵਿਵਾਦਿਤ ਬਿਆਨ ਦੇ ਕੇ ਬੁਰੇ ਫਸੇ ਸਿਮਰਜੀਤ ਮਾਨ, ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
ਕੰਗਨਾ ਤੇ ਵਿਵਾਦਿਤ ਬਿਆਨ ਦੇ ਕੇ ਬੁਰੇ ਫਸੇ ਸਿਮਰਜੀਤ ਮਾਨ, ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ...
ਸ਼੍ਰੀ ਦਰਬਾਰ ਸਾਹਿਬ ਪਹੁੰਚੀ ਓਲੰਪੀਅਨ ਵਿਨੇਸ਼ ਫੋਗਾਟ, ਸਰਬਤ ਦੇ ਭਲੇ ਦੀ ਕੀਤੀ ਅਰਦਾਸ
ਸ਼੍ਰੀ ਦਰਬਾਰ ਸਾਹਿਬ ਪਹੁੰਚੀ ਓਲੰਪੀਅਨ ਵਿਨੇਸ਼ ਫੋਗਾਟ, ਸਰਬਤ ਦੇ ਭਲੇ ਦੀ ਕੀਤੀ ਅਰਦਾਸ...
ਡਿੰਪੀ ਢਿੱਲੋਂ AAP ਚ ਸ਼ਾਮਲ ਹੋਏ, CM ਮਾਨ ਨੇ ਕਰਵਾਇਆ ਸ਼ਾਮਿਲ
ਡਿੰਪੀ ਢਿੱਲੋਂ AAP ਚ ਸ਼ਾਮਲ ਹੋਏ, CM ਮਾਨ ਨੇ ਕਰਵਾਇਆ ਸ਼ਾਮਿਲ...