EC Reschedules Haryana Voting Day: ਹਰਿਆਣਾ ਚ ਵੋਟਿੰਗ ਦੀ ਤਰੀਕ ਬਦਲੀ, 1 ਨਹੀਂ 5 ਨੂੰ ਵੋਟਿੰਗ; 8 ਅਕਤੂਬਰ ਨੂੰ ਆਉਣਗੇ ਨਤੀਜੇ
ਮੰਨਿਆ ਜਾ ਰਿਹਾ ਹੈ ਕਿ ਭਾਜਪਾ ਨੇ ਤਿਉਹਾਰਾਂ ਅਤੇ ਛੁੱਟੀਆਂ ਦੇ ਮੱਦੇਨਜ਼ਰ ਚੋਣਾਂ ਮੁਲਤਵੀ ਕਰਨ ਦੀ ਮੰਗ ਕੀਤੀ ਸੀ, ਜਿਸ ਨੂੰ ਹੁਣ ਚੋਣ ਕਮਿਸ਼ਨ ਨੇ ਸਵੀਕਾਰ ਕਰ ਲਿਆ ਹੈ। ਚੋਣਾਂ ਮੁਲਤਵੀ ਕਰਨ ਬਾਰੇ ਕਿਹਾ ਗਿਆ ਕਿ 1 ਅਕਤੂਬਰ ਦੀ ਤਰੀਕ ਵੀਕਐਂਡ, ਜਨਤਕ ਛੁੱਟੀਆਂ ਅਤੇ ਤਿਉਹਾਰਾਂ ਨਾਲ ਟਕਰਾ ਰਹੀ ਹੈ। ਇਹ ਸ਼ਨੀਵਾਰ ਅਤੇ ਐਤਵਾਰ, ਸਤੰਬਰ 28-29 ਹੈ। ਇਸ ਤੋਂ ਬਾਅਦ 2 ਅਕਤੂਬਰ ਬੁੱਧਵਾਰ ਨੂੰ ਵੀ ਛੁੱਟੀ ਹੈ, ਅਜਿਹੇ ਚ ਲੋਕਾਂ ਦੇ ਸ਼ਹਿਰ ਤੋਂ ਬਾਹਰ ਜਾਣ ਦੀ ਸੰਭਾਵਨਾ ਹੈ।
ਚੋਣ ਕਮਿਸ਼ਨ ਨੇ ਹਰਿਆਣਾ ਵਿੱਚ ਵੋਟਾਂ ਦੀ ਤਰੀਕ ਵਧਾ ਦਿੱਤੀ ਹੈ। ਸੂਬੇ ਚ ਹੁਣ 5 ਅਕਤੂਬਰ ਨੂੰ ਵੋਟਾਂ ਪੈਣਗੀਆਂ ਜਦਕਿ ਨਤੀਜੇ 8 ਅਕਤੂਬਰ ਨੂੰ ਸਾਹਮਣੇ ਆਉਣਗੇ। ਇਸ ਤੋਂ ਪਹਿਲਾਂ ਸੂਬੇ ਚ 1 ਅਕਤੂਬਰ ਨੂੰ ਵੋਟਿੰਗ ਹੋਣੀ ਸੀ, ਜਦਕਿ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ 4 ਅਕਤੂਬਰ ਨੂੰ ਨਤੀਜੇ ਆਉਣੇ ਸਨ। ਹੁਣ ਦੋਵਾਂ ਸੂਬਿਆਂ ਦੇ ਚੋਣ ਨਤੀਜੇ 8 ਅਕਤੂਬਰ ਨੂੰ ਸਾਹਮਣੇ ਆਉਣਗੇ। ਭਾਜਪਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਵੋਟਾਂ ਦੀ ਤਰੀਕ ਵਧਾਉਣ ਦੀ ਮੰਗ ਕੀਤੀ ਸੀ।
Follow Us
Latest Videos
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...