ਸ਼ੰਭੂ ਬਾਰਡਰ ਤੇ ਕਿਸਾਨ ਅੰਦੋਲਨ ਦੇ 200 ਦਿਨ ਪੂਰੇ, ਚੋਣ ਲੜਣ ਤੇ ਕੀ ਬੋਲੇ ਵਿਨੇਸ਼ ਫੋਗਾਟ
ਪੈਰਿਸ ਓਲੰਪਿਕ ਚ ਮਹਿਲਾ 50 ਕਿਲੋਗ੍ਰਾਮ ਵਰਗ ਦੇ ਫਾਈਨਲ ਚ ਪਹੁੰਚਣ ਤੋਂ ਬਾਅਦ ਵੀ ਵਿਨੇਸ਼ ਲਈ ਇਹ ਮਹੀਨਾ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਉਹ ਓਲੰਪਿਕ ਤੋਂ ਖਾਲੀ ਹੱਥ ਭਾਰਤ ਪਰਤੀ। ਉਹ 50 ਕਿਲੋਗ੍ਰਾਮ ਦੀ ਵਜ਼ਨ ਸੀਮਾ ਤੋਂ 100 ਗ੍ਰਾਮ ਵੱਧ ਸੀ, ਜਿਸ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ।
ਹਰਿਆਣਾ-ਪੰਜਾਬ ਨਾਲ ਲੱਗਦੀ ਸ਼ੰਭੂ ਸਰਹੱਦ ਤੇ ਕਿਸਾਨ ਪੱਕੇ ਪੈਰੀਂ ਖੜ੍ਹੇ ਹਨ। ਸ਼ਨੀਵਾਰ ਨੂੰ ਪਹਿਲਵਾਨ ਵਿਨੇਸ਼ ਫੋਗਾਟ ਵੀ ਕਿਸਾਨ ਅੰਦੋਲਨ ਚ ਸ਼ਾਮਲ ਹੋਈ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਦੀ ਟਿਕਟ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਦੇ ਸਵਾਲ ਤੇ ਕੋਈ ਟਿੱਪਣੀ ਨਹੀਂ ਕੀਤੀ। ਉਸ ਨੇ ਚੋਣ ਲੜਨ ਦੇ ਸਵਾਲ ਨੂੰ ਟਾਲ ਦਿੱਤਾ।
Latest Videos