AAP ਵਿਧਾਇਕ ਅਮਾਨਤੁੱਲਾ ਖ਼ਾਨ ਗ੍ਰਿਫ਼ਤਾਰ, ਈਡੀ ਨੇ ਅੱਜ ਸਵੇਰੇ ਰਿਹਾਇਸ਼ ਤੇ ਮਾਰੀ ਸੀ ਰੇਡ
ਅਮਾਨਤੁੱਲਾ ਖਾਨ ਦਿੱਲੀ ਵਕਫ ਬੋਰਡ ਦੇ ਚੇਅਰਮੈਨ ਰਹਿ ਚੁੱਕੇ ਹਨ, ਉਨ੍ਹਾਂ ਤੇ ਦਿੱਲੀ ਵਕਫ ਬੋਰਡ ਚ 32 ਗੈਰ-ਕਾਨੂੰਨੀ ਨਿਯੁਕਤੀਆਂ ਕਰਨ ਦਾ ਦੋਸ਼ ਹੈ। ਉਨ੍ਹਾਂ ਤੇ ਬੋਰਡ ਦੀਆਂ ਕਈ ਜਾਇਦਾਦਾਂ ਨੂੰ ਨਾਜਾਇਜ਼ ਤੌਰ ਤੇ ਕਿਰਾਏ ਤੇ ਦੇਣ ਦਾ ਵੀ ਦੋਸ਼ ਹੈ। ਸਤੰਬਰ 2022 ਵਿੱਚ ਏਸੀਬੀ ਨੇ ਅਮਾਨਤੁੱਲਾ ਖਾਨ ਤੋਂ ਵੀ ਪੁੱਛਗਿੱਛ ਕੀਤੀ ਸੀ। ਇਸ ਤੋਂ ਬਾਅਦ ਛਾਪੇਮਾਰੀ ਚ 24 ਲੱਖ ਰੁਪਏ ਅਤੇ ਹਥਿਆਰ ਬਰਾਮਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਉਨ੍ਹਾਂ ਨੂੰ 28 ਦਸੰਬਰ 2022 ਨੂੰ ਜ਼ਮਾਨਤ ਮਿਲ ਗਈ ਸੀ।
ਈਡੀ ਨੇ ਸੋਮਵਾਰ ਸਵੇਰੇ ਦਿੱਲੀ ਦੇ ਓਖਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਦੇ ਘਰ ਛਾਪਾ ਮਾਰਿਆ। ਵਿਧਾਇਕ ਅਮਾਨਤੁੱਲਾ ਖਾਨ ਦੇ ਘਰ ਤੇ ਕੀਤੀ ਗਈ ਈਡੀ ਦੀ ਇਸ ਕਾਰਵਾਈ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ। ਇਸ ਦੌਰਾਨ ਈਡੀ ਦੀ ਟੀਮ ਅਮਾਨਤੁੱਲਾ ਖਾਨ ਨੂੰ ਲੈ ਕੇ ਨਿਕਲ ਗਈ। ਸੂਤਰਾਂ ਮੁਤਾਬਕ ਕੇਂਦਰੀ ਏਜੰਸੀ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ, ਸੋਸ਼ਲ ਮੀਡੀਆ ਪਲੇਟਫਾਰਮ X ਤੇ ਪੋਸਟ ਕਰਦੇ ਹੋਏ, ਆਪ ਨੇਤਾ ਨੇ ਕਿਹਾ ਸੀ, ਈਡੀ ਦੇ ਲੋਕ ਮੈਨੂੰ ਗ੍ਰਿਫਤਾਰ ਕਰਨ ਲਈ ਮੇਰੇ ਘਰ ਪਹੁੰਚੇ ਹਨ।
Latest Videos