ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
AP Dhillon ਦੇ ਘਰ 'ਤੇ ਫਾਇਰਿੰਗ: ਗਾਇਕ ਢਿੱਲੋਂ ਦੇ ਘਰ 'ਤੇ ਕਿਸਨੇ ਚਲਾਈਆਂ ਗੋਲੀਆਂ?

AP Dhillon ਦੇ ਘਰ ‘ਤੇ ਫਾਇਰਿੰਗ: ਗਾਇਕ ਢਿੱਲੋਂ ਦੇ ਘਰ ‘ਤੇ ਕਿਸਨੇ ਚਲਾਈਆਂ ਗੋਲੀਆਂ?

tv9-punjabi
TV9 Punjabi | Published: 04 Sep 2024 12:46 PM

1 ਸਤੰਬਰ ਦੀ ਰਾਤ ਨੂੰ ਕੈਨੇਡਾ ਦਾ ਵੈਨਕੂਵਰ ਆਈਲੈਂਡ ਵਿੱਚ ਸ਼ੂਟਰ ਨੇ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਇਕ ਵਾਰ 'ਚ 11 ਰਾਊਂਡ ਫਾਇਰ ਕੀਤੇ ਅਤੇ ਫਰਾਰ ਹੋ ਗਏ। ਗੋਲੀਬਾਰੀ ਦਾ ਵੀਡੀਓ ਸਾਹਮਣੇ ਆਇਆ ਹੈ। ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲੇ ਦਾ ਮਕਸਦ ਏਪੀ ਢਿੱਲੋਂ ਨੂੰ ਡਰਾਉਣਾ ਹੈ।

1 ਸਤੰਬਰ ਦੀ ਰਾਤ ਨੂੰ ਕੈਨੇਡਾ ਦਾ ਵੈਨਕੂਵਰ ਟਾਪੂ ਗੋਲੀਆਂ ਦੀ ਆਵਾਜ਼ ਨਾਲ ਹਿੱਲ ਗਿਆ ਸੀ, ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਲਾਰੈਂਸ ਬਿਸ਼ਨੋਈ ਗੈਂਗ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਦੇ ਮੈਂਬਰ ਰੋਹਿਤ ਗੋਦਾਰਾ ਨੇ ਵੀ ਸੋਸ਼ਲ ਮੀਡੀਆ ‘ਤੇ ਧਮਕੀ ਭਰੀ ਪੋਸਟ ਪਾਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਗੋਲੀ ਚਲਾਉਣ ਵਾਲਾ ਘਰ ਦੇ ਬਾਹਰ ਗੇਟ ‘ਤੇ ਖੜ੍ਹਾ ਹੈ। ਉਸ ਨੇ ਕਾਲੇ ਰੰਗ ਦੀ ਹੂਡੀ ਪਾਈ ਹੋਈ ਹੈ ਜਿਸ ਵਿੱਚ ਉਸ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ ਹੈ। ਉਸ ਨੇ ਪਿਸਤੌਲ ਤੋਂ 11 ਰਾਉਂਡ ਫਾਇਰ ਕੀਤੇ। ਵੀਡੀਓ ‘ਚ ਸ਼ੂਟਰ ਦੇ ਕੋਲ ਇਕ ਚਿੱਟੇ ਰੰਗ ਦੀ ਕਾਰ ਦਿਖਾਈ ਦੇ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲਾ ਇਕੱਲਾ ਨਹੀਂ ਸੀ, ਉਹ ਉਸ ਗੱਡੀ ਵਿਚ ਆਇਆ ਸੀ। ਹਾਲਾਂਕਿ ਗੋਲੀਬਾਰੀ ਦਾ ਮਕਸਦ ਕੀ ਸੀ, ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਵੀਡੀਓ ਦੇਖੋ