ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮੈਰਿਜ ਲੋਨ ਦਾ ਫੈਸਲਾ ਕਿੰਨਾ ਸਹੀ? ਤੁਹਾਡੀ ਜੇਬ ਦੀ ਸਿਹਤ ਨਾ ਵਿਗਾੜ ਦੇਵੇ ਡ੍ਰੀਮ ਵੈਡਿੰਗ ਦਾ ਸੁਪਨਾ …

Marriage Loan: ਵਿਆਹ ਦੀ ਸ਼ੁੱਭ ਘੜੀ ਹਰ ਕਿਸੇ ਦੀ ਜ਼ਿੰਦਗੀ ਵਿੱਚ ਇੱਕ ਵਾਰ ਹੀ ਆਉਂਦੀ ਹੈ। ਅਤੇ ਹਰ ਕੋਈ ਇਸ ਘੜੀ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਇਸਨੂੰ ਯਾਦਗਾਰ ਬਣਾਉਣ ਲਈ ਬਹੁਤ ਸਾਰਾ ਪੈਸਾ ਵੀ ਲੱਗਦਾ ਹੈ। ਅਜਿਹੇ ਵਿੱਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੀ ਵੱਡੀ ਰਕਮ ਆਵੇ ਕਿੱਥੋ? ਜੇ ਪਹਿਲਾਂ ਤੋਂ ਵਿਆਹ ਲਈ ਪੈਸਾ ਜੋੜਿਆ ਹੋਇਆ ਤਾਂ ਕੋਈ ਚਿੰਤਾ ਦੀ ਗੱਲ ਨਹੀਂ, ਪਰ ਜੇਬ ਵਿੱਚ ਪੈਸਾ ਨਾ ਹੋਣ ਤੇ ਕਿਵੇਂ ਪੂਰਾ ਕਰੀਏ ਡ੍ਰੀਮ ਵੈਡਿੰਗ ਦਾ ਸੁਪਨਾ। ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦੇ ਰਹੀ ਹੈ ਸਾਡੀ ਇਹ ਖਾਸ ਰਿਪੋਰਟ ...

ਮੈਰਿਜ ਲੋਨ ਦਾ ਫੈਸਲਾ ਕਿੰਨਾ ਸਹੀ? ਤੁਹਾਡੀ ਜੇਬ ਦੀ ਸਿਹਤ ਨਾ ਵਿਗਾੜ ਦੇਵੇ ਡ੍ਰੀਮ ਵੈਡਿੰਗ ਦਾ ਸੁਪਨਾ ...
ਮੈਰਿਜ ਲੋਨ ਦਾ ਫੈਸਲਾ ਕਿੰਨਾ ਸਹੀ ਕਿੰਨਾ ਗਲਤ?
Follow Us
kusum-chopra
| Updated On: 09 Jul 2024 15:56 PM IST

ਵਿਆਹ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਹਾਲਾਂਕਿ ਇਹ ਸੁਪਨਾ ਕਾਫੀ ਮਹਿੰਗਾ ਵੀ ਹੈ। ਇਸ ਲਈ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਨੌਜਵਾਨਾਂ ਵਿੱਚ ਪਰਸਨਲ ਲੋਨ ਜਾਂ ਮੈਰਿਜ ਲੋਨ ਲੈਣ ਦਾ ਰੁਝਾਨ ਵੀ ਵੱਧ ਰਿਹਾ ਹੈ। ਪਰ ਇਹ ਸੁਪਨਾ ਤੁਹਾਡੀ ਜੇਬ ਦੀ ਸਿਹਤ ਵਿਗਾੜ ਦੇਵੇ ਤਾਂ ਫੇਰ ਕੀ…. ਅਤੇ ਜੇਬ ਦੀ ਇਹ ਵਿਗੜੀ ਸਿਹਤ ਤੁਹਾਡੀ ਡ੍ਰੀਮ ਵੈਡਿੰਗ ਪਲਾਨਿੰਗ ਆਉਣ ਵਾਲੀ ਜ਼ਿੰਦਗੀ ਤੇ ਭਾਰੀ ਪੈ ਜਾਵੇ ਤਾਂ ਫਿਰ ਅਜਿਹੇ ਲੋਨ ਦਾ ਕੀ ਫਾਇਦਾ। ਪਰ ਫੇਰ ਵੀ ਜੇਕਰ ਸੁਸਾਇਟੀ ਵਿੱਚ ਆਪਣੀ ਸਾਖ ਬਣਾਈ ਰੱਖਣ ਅਤੇ ਰਿਸ਼ਤੇਦਾਰਾਂ ਨੂੰ ਖੁਸ਼ ਰੱਖਣ ਲਈ ਜੇਕਰ ਮੈਰਿਜ ਜਾਂ ਪਰਸਨਲ ਲੋਨ ਲੈਣਾ ਵੀ ਪੈ ਜਾਵੇ ਤਾਂ ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਜਰੂਰੀ ਹੈ…ਆਓ ਜਾਣਦੇ ਹਾਂ

ਸਭ ਤੋਂ ਪਹਿਲਾਂ ਕੁਝ ਸਵਾਲਾਂ ਦੇ ਨਜ਼ਰ ਮਾਰਦੇ ਹਾਂ…ਲੋਨ ਲੈਣ ਤੋਂ ਪਹਿਲਾਂ ਜਿਨ੍ਹਾਂ ਦਾ ਜਵਾਬ ਜਾਣਨਾ ਬਹੁਤ ਜਰੂਰੀ ਹੈ

  • ਮੈਰਿਜ ਜਾਂ ਪਰਸਨਲ ਲੋਨ ਕੀ ਹੈ? ਵਿਆਹ ਲਈ ਲੋਨ ਕਿੱਥੋਂ ਮਿਲ ਸਕਦਾ ਹੈ? ਕੀ ਵਿਆਹ ਲਈ ਪਰਸਨਲ ਲੋਨ ਲੈਣਾ ਸਹੀ ਹੈ? ਕੀ ਕਰਜ਼ਾ ਲੈਣ ਤੋਂ ਇਲਾਵਾ ਕੋਈ ਹੋਰ ਵਿਕਲਪ ਹੈ? ਪੰਜ ਬੈਂਕਾਂ ਦੇ ਨਾਮ ਜੋ ਸਭ ਤੋਂ ਘੱਟ ਵਿਆਜ ਦਰਾਂ ‘ਤੇ ਮੈਰਿਜ ਜਾਂ ਪਰਸਨਲ ਲੋਨ ਦਿੰਦੇ ਹਨ।

ਕੀ ਹੈ ਮੈਰਿਜ ਜਾਂ ਵੈਡਿੰਗ ਲੋਨ?

ਮੈਰਿਜ ਜਾਂ ਵੈਡਿੰਗ ਲੋਨ ਪਰਸਨਲ ਲੋਨ ਵਾਂਗ ਹੀ ਹੁੰਦਾ ਹੈ, ਜੋ ਵਿਆਹ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਲਿਆ ਜਾਂਦਾ ਹੈ। ਮੈਰਿਜ ਲੋਨ ਦੀਆਂ ਵਿਆਜ ਦਰਾਂ ਆਮ ਤੌਰ ‘ਤੇ ਬੈਂਕਾਂ ਜਾਂ ਵਿੱਤੀ ਸੰਸਥਾਵਾਂ ਦੁਆਰਾ ਪੇਸ਼ ਕੀਤੇ ਜਾਂਦੇ ਪਰਸਨਲ ਲੋਨ ਦੀਆਂ ਵਿਆਜ ਦਰਾਂ ਬਰਾਬਰ ਹੀ ਹੁੰਦੀਆਂ ਹਨ। ਤੁਸੀਂ ਪਰਸਨਲ ਲੋਨ ਵੀ ਲੈ ਸਕਦੇ ਹੋ ਅਤੇ ਇਸਦੀ ਵਰਤੋਂ ਵੀ ਵਿਆਹ ਦੇ ਖਰਚਿਆਂ ਲਈ ਕਰ ਸਕਦੇ ਹੋ। ਹਾਲਾਂਕਿ ਲੋਨ ਦੀ ਰਕਮ 1 ਕਰੋੜ ਰੁਪਏ ਤੱਕ ਹੋ ਸਕਦੀ ਹੈ ਪਰ ਜ਼ਿਆਦਾਤਰ ਬੈਂਕ 5 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਤੱਕ ਦਾ ਪਰਸਨਲ ਲੋਨ ਦਿੰਦੇ ਹਨ।

ਪਰਸਨਲ ਲੋਨ ਤੇ ਮੈਰਿਜ ਲੋਨ ਵਿੱਚ ਕੀ ਹੈ ਅੰਤਰ ?

ਦੋਨਾਂ ਵਿੱਚ ਫਰਕ ਸਿਰਫ ਇੰਨਾ ਹੈ ਕਿ ਕਿਸ ਵਜ੍ਹਾ ਕਰਕੇ ਇਸਨੂੰ ਲਿਆ ਜਾ ਰਿਹਾ ਹੈ। ਪਰਸਨਲ ਲੋਨ ਦੀ ਵਰਤੋਂ ਕਰਜ਼ੇ ਦੀ ਮੁੜ ਅਦਾਇਗੀ, ਡਾਕਟਰੀ ਇਲਾਜ, ਸਿੱਖਿਆ, ਘਰ ਦੀ ਮੁਰੰਮਤ ਆਦਿ ਸਮੇਤ ਕਿਸੇ ਵੀ ਨਿੱਜੀ ਲੋੜ ਨੂੰ ਪੂਰਾ ਕਰਨ ਲਈ ਕੀਤੀ ਜਾ ਸਕਦੀ ਹੈ। ਜਦਕਿ ਮੈਰਿਜ ਲੋਨ ਦਾ ਉਦੇਸ਼ ਬਿਲਕੁਲ ਸਾਫ਼ ਹੈ – ਵਿਆਹ ਦੇ ਖਰਚਿਆਂ ਲਈ। ਜਿਵੇਂ ਕਿ ਕੱਪੜੇ, ਗਹਿਣੇ, ਵੈਨਿਊ, ਟੈਂਟ, ਮਿਊਜ਼ਿਕ ਨਾਊਟ, ਵੀਡੀਓ-ਫੋਟੋਗ੍ਰਾਫੀ ਅਤੇ ਖਾਣ-ਪੀਣ ਦੀ ਵਿਵਸਥਾ ਆਦਿ। ਵਿਆਹ ਜਿੰਨਾ ਸ਼ਾਨਦਾਰ ਕਰਨਾ ਚਾਹੁੰਦੇ ਹੋ, ਓਨਾ ਹੀ ਜ਼ਿਆਦਾ ਪੈਸਾ ਖਰਚ ਹੋਵੇਗਾ।

ਮੈਰਿਜ ਲੋਨ ‘ਤੇ ਵਿਆਜ ਦਰ ਕਿਵੇਂ ਤੈਅ ਹੁੰਦੀ ਹੈ?

ਮੈਰਿਜ ਲੋਨ ਦੀਆਂ ਵਿਆਜ ਦਰਾਂ ਸਮੇਂ-ਸਮੇਂ ‘ਤੇ ਅਤੇ ਵੱਖ-ਵੱਖ ਬੈਂਕਾਂ ਜਾਂ ਲੋਨ ਦੇਣ ਵਾਲੀਆਂ ਵਿੱਤੀ ਕੰਪਨੀਆਂ ਵਿੱਚ ਵੱਖ-ਵੱਖ ਹੋ ਸਕਦੀਆਂ ਹਨ। ਤੁਹਾਨੂੰ ਕਿੰਨੀ ਵਿਆਜ ਦਰ ‘ਤੇ ਤੁਹਾਨੂੰ ਲੋਨ ਮਿਲੇਗਾ, ਇਹ ਤੁਹਾਡੇ ਕ੍ਰੈਡਿਟ ਸਕੋਰ, ਨੌਕਰੀ, ਉਮਰ, ਕਰਜ਼ੇ ਦੀ ਰਕਮ ਅਤੇ ਮੁੜ ਅਦਾਇਗੀ ਦੀ ਮਿਆਦ ਆਦਿ ‘ਤੇ ਨਿਰਭਰ ਕਰਦਾ ਹੈ।

ਜ਼ਿਆਦਾਤਰ ਬੈਂਕ ਦਿੰਦੇ ਹਨ ਮੈਰਿਜ ਲੋਨ

ਮੈਰਿਜ ਲੋਨ ਆਮ ਤੌਰ ‘ਤੇ ਬੈਂਕਾਂ ਅਤੇ ਕਈ ਵਿੱਤੀ ਕੰਪਨੀਆਂ ਆਫ਼ਰ ਕਰਦੀਆਂ ਹਨ। ਕੁਝ ਜਨਤਕ ਖੇਤਰ ਦੇ ਬੈਂਕਾਂ ਤੋਂ ਇਲਾਵਾ, ਐਕਸਿਸ, ਆਈਸੀਆਈਸੀਆਈ, ਆਈਡੀਐਫਸੀ ਫਰਸਟ ਅਤੇ ਐਚਡੀਐਫਸੀ ਬੈਂਕ ਮੈਰਿਜ ਲੋਨ ਆਫਰ ਕਰਦੇ ਹਨ। ਇਸ ਤੋਂ ਇਲਾਵਾ, CASHe ਅਤੇ IndiaLends ਵਰਗੇ Fintech ਪਲੇਟਫਾਰਮ ਵੀ ਵਿਆਹ ਲਈ ਨਿੱਜੀ ਲੋਨ ਦੀ ਆਫ਼ਰ ਦੇ ਰਹੇ ਹਨ। ਨੌਕਰੀ ਵਾਲੇ ਜਾਂ ਬਿਜਨੈਸ ਵਾਲੇ, ਪਰਸਨਲ ਲੋਨ ਸਾਰਿਆਂ ਨੂੰ ਮਿਲ ਸਕਦਾ ਹੈ।

ਨੌਕਰੀਪੇਸ਼ਾ ਲੋਕਾਂ ਲਈ ਮੈਰਿਜ ਲੋਨ ਲੈਣ ਲਈ ਕੁਝ ਨਿਯਮ ਅਤੇ ਸ਼ਰਤਾਂ ਵੀ ਹਨ। ਜਿਨ੍ਹਾਂ ਚ ਲੋਨ ਲੈਣ ਵਾਲੇ ਦੀ ਉਮਰ 21 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਉਹ ਸਰਕਾਰੀ ਜਾਂ ਨਿਜੀ ਕੰਪਨੀ ਚ ਕੰਮ ਕਰਦਾ ਹੋਵੇ ਅਤੇ ਉਸਨੂੰ ਉਸ ਅਦਾਰੇ ਵਿੱਚ ਕੰਮ ਕਰਦਿਆਂ ਇੱਕ ਸਾਲ ਹੋ ਗਿਆ ਹੋਵੇ। ਮਿਨੀਮਮ ਆਮਦਨ 15000 ਰੁਪਏ ਮਹੀਨਾਂ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ ਨਾਲ ਹੀ ਸਭ ਤੋਂ ਜਰੂਰੀ ਚੀਜ…ਉਸਦਾ ਕ੍ਰੈਡਿਟ ਸਕੋਰ 850 ਦੇ ਨੇੜੇ-ਤੇੜੇ ਹੋਣਾ ਚਾਹੀਦਾ ਹੈ। ਜੇਕਰ ਇਹ ਸਭ ਸ਼ਰਤਾਂ ਕੋਈ ਪੂਰਾ ਕਰ ਰਿਹਾ ਹੈ ਤਾਂ ਉਸਨੂੰ ਬਹੁਤ ਹੀ ਆਸਾਨੀ ਨਾਲ ਮੈਰਿਜ ਲੋਨ ਮਿਲ ਜਾਂਦਾ ਹੈ।

ਕੁਝ ਵਿੱਤੀ ਕੰਪਨੀਆਂ ਚਲਾ ਰਹੀਆਂ Marry Now, Pay Later ਸਕੀਮ

ਵੈਡਿੰਗ ਇੰਡਸਟਰੀ ਵਿੱਚ ਇਸ ਸਮੇਂ ‘ਮੈਰੀ ਨਾਓ ਪੇ ਲੇਟਰ’ ਵਰਗੀਆਂ ਸਕੀਮ ਵੀ ਸ਼ੁਰੂ ਕੀਤੀ ਗਈ ਹੈ। ਫਿਨਟੈਕ ਲੈਂਡਿੰਗ ਪਲੇਟਫਾਰਮ ‘ਸੰਕਾਸ਼’ ਨੇ ਇਸ ਸਕੀਮ ਨੂੰ ਕਈ ਸ਼ਹਿਰਾਂ ਵਿੱਚ ਲਾਂਚ ਕੀਤਾ ਹੈ। ਇਸ ਸਕੀਮ ਤਹਿਤ ਵੱਧ ਤੋਂ ਵੱਧ 25 ਲੱਖ ਰੁਪਏ ਦਾ ਕਰਜ਼ਾ ਉਪਲਬਧ ਹੈ। 3 ਤੋਂ 6 ਮਹੀਨਿਆਂ ਦਾ ਵਿਆਜ ਮੁਕਤ ਹਨੀਮੂਨ ਪੀਰੀਅਡ ਵੀ ਮਿਲਦਾ ਹੈ।

ਕੀ ਮੈਰਿਜ ਲੋਨ ਫੋਰਕਲੋਜ਼ਰ ਜਾਂ ਪ੍ਰੀਪੇਮੈਂਟ ਸੰਭਵ ਹੈ?

ਤੁਸੀਂ ਆਪਣੇ ਮੈਰਿਜ ਲੋਨ ਨੂੰ ਫੋਰਕਲੋਜ਼ਰ ਜਾਂ ਪ੍ਰੀਪੇਮੈਂਟ ਕਰ ਸਕਦੇ ਹੋ ਅਤੇ ਵਿਆਜ ‘ਤੇ ਵੀ ਬੱਚਤ ਕਰ ਸਕਦੇ ਹੋ। ਹਾਲਾਂਕਿ, ਜੇਕਰ ਤੁਸੀਂ ਆਪਣੇ ਕਰਜ਼ੇ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਉਸ ਦਾ ਭੁਗਤਾਨ ਕਰਨਾ ਚਾਹੁੰਦੇ ਹੋ, ਤਾਂ ਕੁਝ ਬੈਂਕ ਜਾਂ ਵਿੱਤ ਕੰਪਨੀਆਂ ਤੁਹਾਡੇ ਤੋਂ ਬਕਾਇਆ ਕਰਜ਼ੇ ਦੀ ਮੂਲ ਰਕਮ ਦੇ 6% ਤੱਕ ਦੀ ਪ੍ਰੀਪੇਮੈਂਟ ਫੀਸ ਲੈ ਸਕਦੀਆਂ ਹਨ।

ਔਨਲਾਈਨ ਜਾਂ ਆਫਲਾਈਨ…ਕਿਵੇਂ ਅਪਲਾਈ ਹੋ ਸਕਦਾ ਹੈ ਮੈਰਿਜ ਲੋਨ?

ਤੁਸੀਂ ਬੈਂਕਾਂ ਜਾਂ ਵਿੱਤੀ ਕੰਪਨੀਆਂ ਦੇ ਔਨਲਾਈਨ ਪਲੇਟਫਾਰਮਾਂ ‘ਤੇ ਔਨਲਾਈਨ ਪਲੇਟਫਾਰਮ ਤੇ ਦਿੱਤੀ ਗਈ ਜਾਣਕਾਰੀ ਦੀ ਤੁਲਨਾ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਇਸ ਲਈ ਆਨਲਾਈਨ ਅਪਲਾਈ ਵੀ ਸਕਦੇ ਹੋ। ਤੁਸੀਂ ਬੈਂਕ ਜਾਂ ਲੋਨ ਸੰਸਥਾ ਦੇ ਸ਼ਾਖਾ ਦਫ਼ਤਰ ਵਿੱਚ ਜਾ ਕੇ ਵੀ ਮੈਰਿਜ ਲੋਨ ਲਈ ਅਪਲਾਈ ਕਰ ਸਕਦੇ ਹੋ।

ਮੈਰਿਜ਼ ਲੋਨ ਅਪਲਾਈ ਕਰਨ ਲਈ ਤੁਹਾਨੂੰ ਕੁਝ ਦਸਤਾਵੇਜ਼ ਬੈਂਕ ਨੂੰ ਦੇਣੇ ਹੋਣਗੇ, ਜਿਨ੍ਹਾਂ ਵਿੱਚ ਆਧਾਰ ਜਾਂ ਪੈਨ ਕਾਰਡ ਜਾਂ ਫਿਰ ਪਾਸਪੋਰਟ ਦੀ ਕਾਪੀ ਸ਼ਾਮਲ ਹੈ। ਨਾਲ ਹੀ ਬੀਤੇ ਤਿੰਨ ਮਹੀਨਿਆਂ ਦੀ ਬੈਂਕ ਅਕਾਉਂਟ ਸਟੇਟਮੈਂਟ, ਨੌਕਰੀ ਦਾ ਪ੍ਰਮਾਣ ਪੱਤਰ, ਮੌਜੂਦਾ ਸੈਲਰੀ ਸਲਿੱਪ, ਮੌਜੂਦਾ ਆਈਟੀਆਰ ਜਾਂ ਫਾਰਮ-16 ਦੀ ਕਾਪੀ ਜਮ੍ਹਾ ਕਰਵਾਉਣੀ ਹੋਵੇਗੀ।

ਮੈਰਿਜ ਲੋਨ ਲੈਣਾ ਕਿੰਨਾ ਸਹੀ ਫੈਸਲਾ?

ਵਿੱਤੀ ਮਾਹਿਰਾਂ ਅਨੁਸਾਰ ਵਿਆਹ ਲਈ ਪਰਸਨਲ ਲੋਨ ਲੈਣ ਤੋਂ ਬਚਣਾ ਚਾਹੀਦਾ ਹੈ। ਵਿਆਹ ਉਦੋਂ ਹੀ ਕਰੋ ਜਦੋਂ ਤੁਸੀਂ ਆਪਣੇ ਵਿਆਹ ਦੇ ਖਰਚੇ ਖੁਦ ਝੱਲ ਸਕਦੇ ਹੋਵੋ। ਤੁਹਾਨੂੰ ਵਿਆਹ ਲਈ ਪਹਿਲਾਂ ਤੋਂ ਪੈਸੇ ਇਕੱਠੇ ਕਰਨੇ ਚਾਹੀਦੇ ਹਨ।

ਇਸ ਦੇ ਲਈ ਕਿਸੇ ਤੋਂ ਵਿਆਜ ‘ਤੇ ਪੈਸੇ ਨਾ ਮੰਗੋ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਪਰਸਨਲ ਲੋਨ ਲਓ। ਪਰਸਨਲ ਲੋਨ ਜਾਂ ਮੈਰਿਜ ਲੋਨ ਲੈ ਕੇ, ਤੁਸੀਂ ਵਿਆਹ ਤੋਂ ਬਾਅਦ ਕਰਜ਼ੇ ਵਿੱਚ ਫਸ ਸਕਦੇ ਹੋ ਅਤੇ ਤੁਹਾਡਾ ਖੁਸ਼ਹਾਲ ਵਿਆਹੁਤਾ ਜੀਵਨ ਕਰਜ਼ੇ ਦੀ ਅਦਾਇਗੀ ਵਿੱਚ ਹੀ ਡੁੱਬ ਸਕਦਾ ਹੈ।

ਇਹ ਵੀ ਪੜ੍ਹੋ – ਨਿਹੰਗ ਸਿੱਖ ਕਿਉਂ ਹੁੰਦੇ ਹਨ ਏਨ੍ਹੇ ਲੜਾਕੂ? ਕਿਸਨੇ ਬਖਸ਼ਿਆ ਚੋਲਾ ਤੇ ਕਿਸਨੇ ਸਿਖਾਈ ਯੁੱਧ ਕਲਾ? ਜਾਣੋਂ ਦਿਲਚਸਪ ਇਤਿਹਾਸ

ਲੋਨ ਦੀ ਬਜਾਏ ਇਹਨਾਂ ਵਿਕਲਪਾਂ ਦੀ ਕਰ ਸਕਦੇ ਹੋ ਚੋਣ

ਤੁਹਾਡੀ ਨੌਕਰੀ ਦੇ 7 ਸਾਲ ਪੂਰੇ ਹੋ ਚੁੱਕੇ ਹਨ, ਤਾਂ ਤੁਸੀਂ ਆਪਣੇ ਪ੍ਰਾਵੀਡੈਂਟ ਫੰਡ ਖਾਤੇ (EPFO) ਤੋਂ ਆਪਣੇ ਵਿਆਹ, ਆਪਣੇ ਪੁੱਤਰ, ਧੀ, ਭਰਾ ਜਾਂ ਭੈਣ ਜਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਵਿਆਹ ਲਈ 50 ਪ੍ਰਤੀਸ਼ਤ ਤੱਕ ਦੀ ਰਕਮ ਕਢਵਾ ਸਕਦੇ ਹੋ।

ਕਈ LIC ਪਾਲਿਸੀਆਂ ਦੀ ਸਰੇਂਡਰ ਵੈਲਿਊ ਦੇ 80% ਤੱਕ ਲੋਨ ਦੀ ਸਹੂਲਤ ਉਪਲਬਧ ਹੈ। ਪਾਲਿਸੀਉੱਤੇ ਲੋਨ ਦਿੰਦੇ ਸਮੇਂ, ਬੀਮਾ ਕੰਪਨੀ ਤੁਹਾਡੀ ਪਾਲਿਸੀ ਨੂੰ ਗਿਰਵੀ ਰੱਖਦੀ ਹੈ।

ਸੋਨਾ ਗਿਰਵੀ ਰੱਖ ਕੇ ਤਿੰਨ ਸਾਲ ਤੱਕ 50 ਲੱਖ ਰੁਪਏ ਤੱਕ ਦਾ ਗੋਲਡ ਲੋਨ ਲਿਆ ਜਾ ਸਕਦਾ ਹੈ। ਕੁਝ ਬੈਂਕ 1 ਕਰੋੜ ਰੁਪਏ ਤੱਕ ਦਾ ਕਰਜ਼ਾ ਦਿੰਦੇ ਹਨ। ਇਸ ਦੀ ਵਰਤੋਂ ਵਿਆਹ ਵਰਗੀਆਂ ਲੋੜਾਂ ਲਈ ਕੀਤੀ ਜਾ ਸਕਦੀ ਹੈ।

VIDEO: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜਾਣ 'ਤੇ ਸਦਮੇ 'ਚ ਕਲਾਕਾਰ, ਸਰਕਾਰ ਨੂੰ ਕੀਤੀ ਇਹ ਅਪੀਲ
VIDEO: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜਾਣ 'ਤੇ ਸਦਮੇ 'ਚ ਕਲਾਕਾਰ, ਸਰਕਾਰ ਨੂੰ ਕੀਤੀ ਇਹ ਅਪੀਲ...
ਜੰਮੂ-ਕਸ਼ਮੀਰ ਤੋਂ ਹਿਮਾਚਲ ਅਤੇ ਉਤਰਾਖੰਡ ਤੱਕ ਸ਼ੁਰੂ ਹੋਈ ਸੀਜ਼ਨ ਦੀ ਪਹਿਲੀ ਬਰਫ਼ਬਾਰੀ
ਜੰਮੂ-ਕਸ਼ਮੀਰ ਤੋਂ ਹਿਮਾਚਲ ਅਤੇ ਉਤਰਾਖੰਡ ਤੱਕ ਸ਼ੁਰੂ ਹੋਈ ਸੀਜ਼ਨ ਦੀ ਪਹਿਲੀ ਬਰਫ਼ਬਾਰੀ...
VIDEO: ਅੰਮ੍ਰਿਤਸਰ 'ਚ ਲਾਪਰਵਾਹੀ ਨੇ ਲਈਆਂ 3 ਜਾਨਾਂ, ਬੱਸ ਦੀ ਛੱਤ 'ਤੇ ਚੜ੍ਹੇ ਯਾਤਰੀ BRTS ਲੈਂਟਰ ਨਾਲ ਟਕਰਾਏ
VIDEO: ਅੰਮ੍ਰਿਤਸਰ 'ਚ ਲਾਪਰਵਾਹੀ ਨੇ ਲਈਆਂ 3 ਜਾਨਾਂ, ਬੱਸ ਦੀ ਛੱਤ 'ਤੇ ਚੜ੍ਹੇ ਯਾਤਰੀ BRTS ਲੈਂਟਰ ਨਾਲ ਟਕਰਾਏ...
Punjab Weather: ਪੰਜਾਬ 'ਚ ਜਾਰੀ ਹੈ ਮੀਂਹ ਦਾ ਸਿਲਸਿਲਾ, 9 ਡਿਗਰੀ ਡਿੱਗਿਆ ਪਾਰਾ, ਹੋਣ ਲੱਗਾ ਠੰਡ ਦਾ ਅਹਿਸਾਸ
Punjab Weather: ਪੰਜਾਬ 'ਚ ਜਾਰੀ ਹੈ ਮੀਂਹ ਦਾ ਸਿਲਸਿਲਾ, 9 ਡਿਗਰੀ ਡਿੱਗਿਆ ਪਾਰਾ, ਹੋਣ ਲੱਗਾ ਠੰਡ ਦਾ ਅਹਿਸਾਸ...
Dhanteras Gold Prices: ਧਨਤੇਰਸ 'ਤੇ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਗਰਾਊਂਡ ਰਿਪੋਰਟ, ਖਰੀਦਦਾਰਾਂ ਨੂੰ ਕਿਉਂ ਰਹਿਣਾ ਚਾਹੀਦਾ ਹੈ ਸਾਵਧਾਨ?
Dhanteras Gold Prices: ਧਨਤੇਰਸ 'ਤੇ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਗਰਾਊਂਡ ਰਿਪੋਰਟ, ਖਰੀਦਦਾਰਾਂ ਨੂੰ ਕਿਉਂ ਰਹਿਣਾ ਚਾਹੀਦਾ ਹੈ ਸਾਵਧਾਨ?...
Pok ਦਾ ਮੁੱਦਾ ਮੁੜ ਗਰਮਾਇਆ, ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ
Pok ਦਾ ਮੁੱਦਾ ਮੁੜ ਗਰਮਾਇਆ, ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ...
Weather Update : ਮੀਂਹ ਖਤਮ, ਠੰਢ ਸ਼ੁਰੂ? ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੌਸਮ ਦਾ ਹਾਲ
Weather Update : ਮੀਂਹ ਖਤਮ, ਠੰਢ ਸ਼ੁਰੂ? ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੌਸਮ ਦਾ ਹਾਲ...
TV9 Festival of India 2025: TV9 ਫੈਸਟੀਵਲ ਆਫ਼ ਇੰਡੀਆ ਵਿੱਚ ਅੱਜ ਸ਼ਾਨ ਦੀ ਖਾਸ ਪ੍ਰਦਰਸ਼ਨ
TV9 Festival of India 2025: TV9 ਫੈਸਟੀਵਲ ਆਫ਼ ਇੰਡੀਆ ਵਿੱਚ ਅੱਜ ਸ਼ਾਨ ਦੀ ਖਾਸ ਪ੍ਰਦਰਸ਼ਨ...
PM Modi in RSS Programme: ਸੰਘ ਸ਼ਤਾਬਦੀ ਸਮਾਰੋਹਾਂ ਵਿੱਚ ਪੀਐਮ ਮੋਦੀ ਨੇ RSS ਨੂੰ ਲੈ ਕਹੀ ਇਹ ਵੱਡੀ ਗੱਲ
PM Modi in RSS Programme: ਸੰਘ ਸ਼ਤਾਬਦੀ ਸਮਾਰੋਹਾਂ ਵਿੱਚ ਪੀਐਮ ਮੋਦੀ ਨੇ RSS ਨੂੰ ਲੈ ਕਹੀ ਇਹ ਵੱਡੀ ਗੱਲ...