AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੱਛਮੀ ਏਸ਼ੀਆ ਦੇ ਸੰਘਰਸ਼ ਨੇ ਬਦਲੀ ਭਾਰਤ ਦੀ ਰੱਖਿਆ ਨੀਤੀ, ਹੁਣ ਡਰੋਨ ਫੋਰਸ ਅਤੇ ਪਰਮਾਣੂ ਪਨਡੁੱਬੀਆਂ ‘ਤੇ ਹੋਵੇਗਾ ਖਾਸ ਫੋਕਸ

ਪੱਛਮੀ ਏਸ਼ੀਆ ਵਿੱਚ ਜਾਰੀ ਲਗਾਤਾਰ ਸੰਘਰਸ਼ ਨੇ ਭਾਰਤ ਦੀ ਰੱਖਿਆ ਰਣਨੀਤੀ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਹੈ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਇਆ ਹੈ ਕਿ ਤਾਜ਼ਾ ਹਾਲਾਤ ਨੂੰ ਦੇਖਦੇ ਹੋਏ ਭਾਰਤੀ ਰੱਖਿਆ ਯੋਜਨਾਕਾਰ ਹੁਣ ਤੇਜ਼ੀ ਨਾਲ ਨਵੀਂਆਂ ਰਣਨੀਤੀਆਂ ਘੜਨ ਵਿੱਚ ਜੁਟ ਗਏ ਹਨ। ਇਨ੍ਹਾਂ ਰਣਨੀਤੀਆਂ ਵਿੱਚ ਸਮੁੰਦਰੀ ਚੋਕ ਪੁਆਇੰਟਸ ਦੀ ਸੁਰੱਖਿਆ, ਡਰੋਨ ਫੋਰਸ ਨੂੰ ਮਜ਼ਬੂਤ ਕਰਨਾ ਅਤੇ ਨਿਊਕਲੀਅਰ ਅਟੈਕ ਸਬਮਰੀਨਾਂ (ਪਨਡੁੱਬੀਆਂ) ਦੀ ਤੈਨਾਤੀ ਵਰਗੇ ਕਈ ਅਹਿਮ ਪਹਿਲੂ ਸ਼ਾਮਲ ਹਨ।

ਪੱਛਮੀ ਏਸ਼ੀਆ ਦੇ ਸੰਘਰਸ਼ ਨੇ ਬਦਲੀ ਭਾਰਤ ਦੀ ਰੱਖਿਆ ਨੀਤੀ, ਹੁਣ ਡਰੋਨ ਫੋਰਸ ਅਤੇ ਪਰਮਾਣੂ ਪਨਡੁੱਬੀਆਂ 'ਤੇ ਹੋਵੇਗਾ ਖਾਸ ਫੋਕਸ
ਭਾਰਤ ਦੀ ਰੱਖਿਆ ਨੀਤੀ ‘ਚ ਬਦਲਾਅ, ਡਰੋਨ ਫੋਰਸ ਤੇ ਪਨਡੁੱਬੀਆਂ ‘ਤੇ ਹੋਵੇਗਾ ਫੋਕਸ
tv9-punjabi
| Published: 08 Apr 2026 19:37 PM IST

ਪੱਛਮੀ ਏਸ਼ੀਆ ਵਿੱਚ ਜਾਰੀ ਲਗਾਤਾਰ ਸੰਘਰਸ਼ ਨੇ ਭਾਰਤ ਦੀ ਰੱਖਿਆ ਰਣਨੀਤੀ ਨੂੰ ਇੱਕ ਨਵਾਂ ਮੋੜ ਦੇ ਦਿੱਤਾ ਹੈ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਇਆ ਹੈ ਕਿ ਤਾਜ਼ਾ ਹਾਲਾਤ ਨੂੰ ਦੇਖਦੇ ਹੋਏ ਭਾਰਤੀ ਰੱਖਿਆ ਯੋਜਨਾਕਾਰ ਹੁਣ ਤੇਜ਼ੀ ਨਾਲ ਨਵੀਂਆਂ ਰਣਨੀਤੀਆਂ ਘੜਨ ਵਿੱਚ ਜੁਟ ਗਏ ਹਨ। ਇਨ੍ਹਾਂ ਰਣਨੀਤੀਆਂ ਵਿੱਚ ਸਮੁੰਦਰੀ ਚੋਕ ਪੁਆਇੰਟਸ ਦੀ ਸੁਰੱਖਿਆ, ਡਰੋਨ ਫੋਰਸ ਨੂੰ ਮਜ਼ਬੂਤ ਕਰਨਾ ਅਤੇ ਨਿਊਕਲੀਅਰ ਅਟੈਕ ਸਬਮਰੀਨਾਂ (ਪਨਡੁੱਬੀਆਂ) ਦੀ ਤੈਨਾਤੀ ਵਰਗੇ ਕਈ ਅਹਿਮ ਪਹਿਲੂ ਸ਼ਾਮਲ ਹਨ।

ਸਮੁੰਦਰੀ ਮਾਰਗਾਂ ਦੀ ਸੁਰੱਖਿਆ ਕਿਉਂ ਹੈ ਜ਼ਰੂਰੀ?

ਭਾਰਤ ਲਈ ਇਹ ਬਦਲਾਅ ਬੇਹੱਦ ਅਹਿਮ ਹੈ ਕਿਉਂਕਿ ਦੇਸ਼ ਦਾ ਲਗਭਗ 90 ਫੀਸਦੀ ਵਪਾਰ ਸਮੁੰਦਰੀ ਰਸਤਿਆਂ ਰਾਹੀਂ ਹੁੰਦਾ ਹੈ ਅਤੇ 80 ਫੀਸਦੀ ਕੱਚਾ ਤੇਲ ਵੀ ਸਮੁੰਦਰ ਦੇ ਜ਼ਰੀਏ ਹੀ ਭਾਰਤ ਪਹੁੰਚਦਾ ਹੈ। ਅਜਿਹੇ ਵਿੱਚ ਹੋਰਮੁਜ਼ ਸਟ੍ਰੇਟ, ਬਾਬ-ਐਲ-ਮੰਦੇਬ ਸਟ੍ਰੇਟ ਅਤੇ ਮਲੱਕਾ ਸਟ੍ਰੇਟ ਵਰਗੇ ਰਣਨੀਤਕ ਮਾਰਗਾਂ ਦੀ ਸੁਰੱਖਿਆ ਹੁਣ ਭਾਰਤ ਦੀ ਮੁੱਖ ਤਰਜੀਹ ਬਣ ਗਈ ਹੈ। ਸੂਤਰਾਂ ਅਨੁਸਾਰ ਭਾਰਤ ਅੰਡੇਮਾਨ ਵਿੱਚ ਆਪਣੀ ਤ੍ਰੈ-ਸੇਵਾ ਕਮਾਨ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ, ਕਿਉਂਕਿ ਇਹ ਖੇਤਰ ਮਲੱਕਾ ਸਟ੍ਰੇਟ ਵਰਗੇ ਅਹਿਮ ਮਾਰਗਾਂ ਦੀ ਨਿਗਰਾਨੀ ਕਰਦਾ ਹੈ, ਜਿੱਥੋਂ ਦੁਨੀਆ ਦਾ ਕਰੀਬ 40 ਫੀਸਦੀ ਸਮੁੰਦਰੀ ਵਪਾਰ ਗੁਜ਼ਰਦਾ ਹੈ।

IFC-IOR ਰਾਹੀਂ ਸਮੁੰਦਰ ‘ਤੇ ਤਿੱਖੀ ਨਜ਼ਰ

ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਮਾਰੀਸ਼ਸ ਦੇ ਅਗਾਲੇਗਾ ਟਾਪੂ ‘ਤੇ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰ ਰਿਹਾ ਹੈ, ਤਾਂ ਜੋ ਪੱਛਮੀ ਹਿੰਦ ਮਹਾਂਸਾਗਰ ਅਤੇ ਮੋਜ਼ਾਮਬੀਕ ਚੈਨਲ ‘ਤੇ ਨਜ਼ਰ ਰੱਖੀ ਜਾ ਸਕੇ। ਇੱਥੇ ਬਣਾਏ ਗਏ ਲੰਬੇ ਰਨਵੇਅ ਅਤੇ ਜੈੱਟੀ ਭਾਰਤ ਨੂੰ ਸਮੁੰਦਰੀ ਨਿਗਰਾਨੀ ਅਤੇ ਆਪ੍ਰੇਸ਼ਨਾਂ ਵਿੱਚ ਵੱਡੀ ਬੜ੍ਹਤ ਦਿੰਦੇ ਹਨ। ਇਸੇ ਤਰ੍ਹਾਂ ਓਮਾਨ ਦੇ ‘ਦੁਕਮ ਪੋਰਟ’ ਤੱਕ ਭਾਰਤੀ ਨੌਸੇਨਾ ਦੀ ਪਹੁੰਚ ਨੂੰ ‘ਗੇਮਚੇਂਜਰ’ ਮੰਨਿਆ ਜਾ ਰਿਹਾ ਹੈ, ਜੋ ਹੋਰਮੁਜ਼ ਅਤੇ ਬਾਬ-ਐਲ-ਮੰਦੇਬ ਦੇ ਵਿਚਕਾਰ ਸਥਿਤ ਹੈ।

ਭਾਰਤ ਨੇ ਸੇਸ਼ੇਲਸ ਦੇ ਅਸੰਪਸ਼ਨ ਆਈਲੈਂਡ ਸਮੇਤ ਸ਼੍ਰੀਲੰਕਾ, ਮਾਲਦੀਵ ਅਤੇ ਮਾਰੀਸ਼ਸ ਵਿੱਚ ਕੋਸਟਲ ਰਡਾਰ ਨੈੱਟਵਰਕ ਸਥਾਪਤ ਕੀਤਾ ਹੈ। ਇਹ ਸਾਰੇ ਗੁਰੂਗ੍ਰਾਮ ਸਥਿਤ ਸੂਚਨਾ ਸੰਯੋਜਨ ਕੇਂਦਰ (IFC-IOR) ਨਾਲ ਜੁੜੇ ਹੋਏ ਹਨ। ਇਹ ਨੈੱਟਵਰਕ ਨਾ ਸਿਰਫ਼ ਜਹਾਜ਼ਾਂ ਦੀ ਨਿਗਰਾਨੀ ਕਰਦਾ ਹੈ, ਸਗੋਂ ਦੁਸ਼ਮਣ ਦੀਆਂ ਪਨਡੁੱਬੀਆਂ ਦੀਆਂ ਹਰਕਤਾਂ ਦਾ ਪਤਾ ਲਗਾਉਣ ਵਿੱਚ ਵੀ ਸਮਰੱਥ ਹੈ।

ਡਰੋਨ ਅਤੇ ਭਵਿੱਖ ਦੀ ਨੌਸੈਨਿਕ ਜੰਗ

ਪੱਛਮੀ ਏਸ਼ੀਆ ਦੇ ਜੰਗ ਨੇ ਸਾਬਤ ਕਰ ਦਿੱਤਾ ਹੈ ਕਿ ਡਰੋਨ ਯੁੱਧ ਭਵਿੱਖ ਦਾ ਅਹਿਮ ਹਿੱਸਾ ਹੋਵੇਗਾ। ਭਾਰਤ ਪਹਿਲਾਂ ਹੀ ‘ਆਪ੍ਰੇਸ਼ਨ ਸਿੰਦੂਰ’ ਵਿੱਚ ਡਰੋਨਾਂ ਦੀ ਸਫ਼ਲ ਵਰਤੋਂ ਕਰ ਚੁੱਕਾ ਹੈ। ਇਜ਼ਰਾਈਲੀ ਮੂਲ ਦੇ ਹੇਰੋਨ ਡਰੋਨਾਂ ਦੇ ਨਾਲ-ਨਾਲ ਭਾਰਤ ਦਾ ਸਵਦੇਸ਼ੀ ‘ਰੁਸਤਮ-II’ (TAPAS BH-201) ਅਤੇ ‘ਨੇਤਰਾ’ ਵਰਗੇ ਡਰੋਨ ਤੇਜ਼ੀ ਨਾਲ ਵਿਕਸਤ ਕੀਤੇ ਜਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਘਾਤਕ ਸਟੀਲਥ ਕੰਬੈਟ ਡਰੋਨ ਪ੍ਰੋਜੈਕਟ ਭਾਰਤ ਦੀ ਫੌਜੀ ਤਾਕਤ ਨੂੰ ਨਵੀਂਆਂ ਉਚਾਈਆਂ ‘ਤੇ ਲੈ ਕੇ ਜਾਵੇਗਾ।

ਨਿਊਕਲੀਅਰ ਪਾਵਰਡ ਅਟੈਕ ਸਬਮਰੀਨਾਂ ‘ਤੇ ਜ਼ੋਰ

ਇਸ ਦੇ ਨਾਲ ਹੀ ਭਾਰਤ ‘ਪ੍ਰੋਜੈਕਟ-77’ ਦੇ ਤਹਿਤ ਨਿਊਕਲੀਅਰ ਪਾਵਰਡ ਅਟੈਕ ਸਬਮਰੀਨਾਂ ਤਿਆਰ ਕਰ ਰਿਹਾ ਹੈ। ਸਾਲ 2030 ਤੱਕ 6 ਸਵਦੇਸ਼ੀ ਪ੍ਰਮਾਣੂ ਪਨਡੁੱਬੀਆਂ ਤਿਆਰ ਕਰਨ ਦੀ ਯੋਜਨਾ ਹੈ। ਇਹ ਪਨਡੁੱਬੀਆਂ ਆਈ.ਐਨ.ਐਸ. ਅਰਿਹੰਤ ਵਰਗੀਆਂ ਬੈਲਿਸਟਿਕ ਮਿਜ਼ਾਈਲ ਪਨਡੁੱਬੀਆਂ ਤੋਂ ਵੱਖਰੀਆਂ ਹੋਣਗੀਆਂ ਅਤੇ ਇਨ੍ਹਾਂ ਦਾ ਮੁੱਖ ਕੰਮ ਦੁਸ਼ਮਣ ਦੀਆਂ ਪਨਡੁੱਬੀਆਂ ਦਾ ਸ਼ਿਕਾਰ ਕਰਨਾ ਅਤੇ ਨੌਸੈਨਿਕ ਬੇੜੇ ਦੀ ਸੁਰੱਖਿਆ ਕਰਨਾ ਹੋਵੇਗਾ।

ਪੱਛਮੀ ਏਸ਼ੀਆ ਦੇ ਸੰਘਰਸ਼ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਵਿਸ਼ਵ ਊਰਜਾ ਸਪਲਾਈ ਅਤੇ ਸਮੁੰਦਰੀ ਵਪਾਰ ਕਿੰਨੇ ਨਾਜ਼ੁਕ ਹਨ। ਟੈਂਕਰਾਂ ‘ਤੇ ਹਮਲੇ ਅਤੇ ਡਰੋਨ ਸਟ੍ਰਾਈਕਸ ਨੇ ਸਪਲਾਈ ਚੇਨ ਦੀ ਕਮਜ਼ੋਰੀ ਨੂੰ ਉਜਾਗਰ ਕੀਤਾ ਹੈ। ਇਸ ਲਈ ਭਾਰਤ ਹੁਣ ਆਪਣੀ ਆਰਥਿਕ ਸੁਰੱਖਿਆ ਨੂੰ ਸਮੁੰਦਰੀ ਸ਼ਕਤੀ ਨਾਲ ਜੋੜ ਕੇ ਦੇਖ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਹਿੰਦ ਮਹਾਂਸਾਗਰ ਵਿੱਚ ਭਾਰਤ ਦੀ ਫੌਜੀ ਮੌਜੂਦਗੀ ਅਤੇ ਡਰੋਨ ਸਮਰੱਥਾ ਵਿੱਚ ਵੱਡਾ ਵਿਸਤਾਰ ਦੇਖਣ ਨੂੰ ਮਿਲੇਗਾ।

Follow Us
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...