ਰਾਜ ਸਭਾ ‘ਚ 3 ਸਾਲਾਂ ਬਾਅਦ ਭਾਜਪਾ ਨੇ ਪਾਰ ਕੀਤਾ 100 ਦਾ ਅੰਕੜਾ, ਅਜਿਹਾ ਕਰਨ ਵਾਲੀ ਬਣੀ ਦੂਜੀ ਪਾਰਟੀ
ਉਪ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ, ਰਾਜ ਸਭਾ 'ਚ ਭਾਜਪਾ ਸੰਸਦ ਮੈਂਬਰਾਂ ਦੀ ਗਿਣਤੀ 100 ਨੂੰ ਪਾਰ ਕਰ ਗਈ ਹੈ। ਇਨ੍ਹਾਂ ਮੈਂਬਰਾਂ 'ਚ ਰਾਸ਼ਟਰਪਤੀ ਦੁਆਰਾ ਨਾਮਜ਼ਦ ਮੈਂਬਰ ਵੀ ਸ਼ਾਮਲ ਹਨ। 2022 ਦੇ ਸ਼ੁਰੂ 'ਚ, ਭਾਜਪਾ ਦੇ ਰਾਜ ਸਭਾ 'ਚ ਇੰਨੇ ਸੰਸਦ ਮੈਂਬਰ ਸਨ। ਕਾਂਗਰਸ ਕੋਲ 1988 ਅਤੇ 1990 ਦੇ ਵਿਚਕਾਰ ਇਹ ਗੌਰਵ ਪ੍ਰਾਪਤ ਸੀ।
ਰਾਜ ਸਭਾ ਦੇ ਸਾਬਕਾ ਚੇਅਰਮੈਨ ਜਗਦੀਪ ਧਨਖੜ ਦੇ ਅਸਤੀਫ਼ੇ ਤੋਂ ਬਾਅਦ, ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਹੁਣ 9 ਸਤੰਬਰ ਨੂੰ ਹੋਣੀਆਂ ਹਨ। ਚੋਣਾਂ ਤੋਂ ਪਹਿਲਾਂ, ਭਾਜਪਾ ਨੇ ਰਾਜ ਸਭਾ ‘ਚ ਇੱਕ ਰਾਜਨੀਤਿਕ ਲੀਡ ਹਾਸਲ ਕੀਤੀ ਹੈ। ਅਪ੍ਰੈਲ 2022 ਤੋਂ ਬਾਅਦ ਪਹਿਲੀ ਵਾਰ ਭਾਜਪਾ ਨੇ ਰਾਜ ਸਭਾ ‘ਚ 100 ਦਾ ਅੰਕੜਾ ਪਾਰ ਕਰ ਲਿਆ ਹੈ। ਇਨ੍ਹਾਂ ਮੈਂਬਰਾਂ ‘ਚ ਰਾਸ਼ਟਰਪਤੀ ਦੁਆਰਾ ਨਾਮਜ਼ਦ ਤਿੰਨ ਮੈਂਬਰ ਵੀ ਸ਼ਾਮਲ ਹਨ।
ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਪਣੇ-ਆਪਣੇ ਖੇਤਰਾਂ ‘ਚ ਮਾਹਰ ਚਾਰ ਲੋਕਾਂ ਨੂੰ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ ਸੀ। ਜਿਨ੍ਹਾਂ ‘ਚ ਉੱਘੇ ਵਕੀਲ ਉੱਜਵਲ ਨਿਕਮ, ਸਾਬਕਾ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ, ਸਮਾਜ ਸੇਵਕ ਸੀ ਸਦਾਨੰਦਨ ਮਾਸਟਰ ਅਤੇ ਰਾਜਨੀਤਿਕ ਇਤਿਹਾਸਕਾਰ ਮੀਨਾਕਸ਼ੀ ਜੈਨ ਸ਼ਾਮਲ ਹਨ।
ਕਿਵੇਂ ਮਿਲੀ ਬੜ੍ਹਤ
ਪਿਛਲੇ ਮਹੀਨੇ ਸਹੁੰ ਚੁੱਕਣ ਵਾਲੇ ਚਾਰ ਨਾਮਜ਼ਦ ਮੈਂਬਰਾਂ ‘ਚੋਂ, ਤਿੰਨ ਮੈਂਬਰ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਜਿਸ ‘ਚ ਉੱਘੇ ਵਕੀਲ ਉੱਜਵਲ ਨਿਕਮ, ਸਾਬਕਾ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਅਤੇ ਸਮਾਜ ਸੇਵਕ ਸੀ ਸਦਾਨੰਦਨ ਮਾਸਟਰ ਸ਼ਾਮਲ ਹਨ ਜਿਨ੍ਹਾਂ ਨੇ ਰਾਜ ਸਭਾ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਇਨ੍ਹਾਂ ਨਾਮਜ਼ਦ ਮੈਂਬਰਾਂ ਦੇ ਸ਼ਾਮਲ ਹੋਣ ਨਾਲ, ਭਾਜਪਾ ਨੇ ਇੱਕ ਵਾਰ ਫਿਰ ਰਾਜ ਸਭਾ ‘ਚ ਆਪਣੇ ਮੈਂਬਰਾਂ ਦੀ ਗਿਣਤੀ 102 ਨੂੰ ਪਾਰ ਕਰ ਲਈ ਹੈ।
ਦੂਜੀ ਵਾਰ ਪ੍ਰਾਪਤ ਹੋਈ ਇਹ ਬੜ੍ਹਤ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਜ ਸਭਾ ਸੰਸਦ ਮੈਂਬਰਾਂ ‘ਚ ਭਾਜਪਾ ਦੀਆਂ ਸੀਟਾਂ 100 ਤੋਂ ਵੱਧ ਗਈਆਂ ਹਨ। ਇਸ ਤੋਂ ਪਹਿਲਾਂ, 31 ਮਾਰਚ, 2022 ਨੂੰ 13 ਰਾਜ ਸਭਾ ਸੀਟਾਂ ਲਈ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ, ਭਾਜਪਾ ਸੰਸਦ ਮੈਂਬਰਾਂ ਦੀ ਗਿਣਤੀ 97 ਤੋਂ ਵੱਧ ਕੇ 101 ਹੋ ਗਈ ਸੀ। ਕਾਂਗਰਸ ਕੋਲ ਇਹ ਗੌਰਵ 1988 ਤੇ 1990 ਦੇ ਵਿਚਕਾਰ ਪ੍ਰਾਪਤ ਸੀ।
ਰਾਜ ਸਭਾ ‘ਚ ਐਨਡੀਏ ਦੇ ਇੰਨੇ ਸੰਸਦ ਮੈਂਬਰ
ਰਾਜ ਸਭਾ ‘ਚ ਮੌਜੂਦਾ ਸੰਸਦ ਮੈਂਬਰਾਂ ਦੀ ਗਿਣਤੀ 240 ਹੈ, ਜਿਸ ‘ਚ 12 ਨਾਮਜ਼ਦ ਮੈਂਬਰ ਵੀ ਸ਼ਾਮਲ ਹਨ ਤੇ 5 ਸੀਟਾਂ ਅਜੇ ਵੀ ਖਾਲੀ ਹਨ। ਇਸ ਸਮੇਂ, ਸਦਨ ‘ਚ ਭਾਜਪਾ ਸੰਸਦ ਮੈਂਬਰਾਂ ਦੀ ਗਿਣਤੀ 134 ਹੈ। ਜਿਸ ‘ਚ 12 ਨਾਮਜ਼ਦ ਮੈਂਬਰਾਂ ‘ਚੋਂ 5 ਵੀ ਸ਼ਾਮਲ ਹਨ। ਇਸ ਤਰ੍ਹਾਂ, ਇਕੱਲੇ ਭਾਜਪਾ ਕੋਲ 102 ਸੰਸਦ ਮੈਂਬਰ ਹਨ। ਜੋ ਕਿ ਸਦਨ ‘ਚ ਬਹੁਮਤ ਲਈ ਲੋੜੀਂਦੇ 121 ਦੇ ਅੰਕੜੇ ਤੋਂ ਕਿਤੇ ਵੱਧ ਹੈ।
ਇਹ ਵੀ ਪੜ੍ਹੋ
ਇਹ ਤਿੰਨ ਮੈਂਬਰ ਕੌਣ ਹਨ?
ਉੱਘੇ ਵਕੀਲ ਉੱਜਵਲ ਨਿਕਮ ਇੱਕ ਵਿਸ਼ੇਸ਼ ਸਰਕਾਰੀ ਵਕੀਲ ਹਨ। ਉਨ੍ਹਾਂ ਨੇ 26/11 ਮੁੰਬਈ ਹਮਲੇ ਦੇ ਅੱਤਵਾਦੀ ਅਜਮਲ ਕਸਾਬ ਨੂੰ ਫਾਂਸੀ ਦਿਵਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਅਜਿਹੇ ਮਾਮਲੇ ਜਿੱਤੇ ਜੋ ਦੇਸ਼ ਦੇ ਹਿੱਤ ਲਈ ਮਹੱਤਵਪੂਰਨ ਸਨ। ਉਨ੍ਹਾਂ ਨੂੰ 2016 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।
ਹਰਸ਼ ਵਰਧਨ ਸ਼੍ਰਿੰਗਲਾ 2020 ਤੋਂ 2022 ਤੱਕ ਭਾਰਤ ਦੇ ਵਿਦੇਸ਼ ਸਕੱਤਰ ਰਹੇ ਅਤੇ 2023 ਵਿੱਚ ਜੀ20 ਸੰਮੇਲਨ ਦੇ ਮੁੱਖ ਕੋਆਰਡੀਨੇਟਰ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ ਅਮਰੀਕਾ’ਚ ਭਾਰਤ ਦੇ ਰਾਜਦੂਤ ਅਤੇ ਬੰਗਲਾਦੇਸ਼ ਵਿੱਚ ਹਾਈ ਕਮਿਸ਼ਨਰ ਵਜੋਂ ਵੀ ਸੇਵਾ ਨਿਭਾਈ ਹੈ।
ਸੀ ਸਦਾਨੰਦਨ ਮਾਸਟਰ ਕੇਰਲ ਦੇ ਇੱਕ ਸਮਾਜ ਸੇਵਕ ਤੇ ਅਧਿਆਪਕ ਹਨ। 1994 ‘ਚ ਉਨ੍ਹਾਂ ਦੀਆਂ ਲੱਤਾਂ ਕੱਟ ਦਿੱਤੀਆਂ ਗਈਆਂ ਸਨ, ਤੇ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਇਹ ਹਮਲਾ ਸੀਪੀਐਮ ਵਰਕਰਾਂ ਦੁਆਰਾ ਕੀਤਾ ਗਿਆ ਸੀ ਜੋ ਭਾਜਪਾ ‘ਚ ਸ਼ਾਮਲ ਹੋਣ ਲਈ ਉਨ੍ਹਾਂ ਤੋਂ ਨਾਰਾਜ਼ ਸਨ।
ਇਸ ਤੋਂ ਇਲਾਵਾ, ਰਾਜਨੀਤਿਕ ਵਿਗਿਆਨੀ ਅਤੇ ਇਤਿਹਾਸਕਾਰ ਮੀਨਾਕਸ਼ੀ ਜੈਨ ਨੂੰ ਵੀ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ। ਉਹ ਇੰਡੀਅਨ ਕੌਂਸਲ ਆਫ਼ ਹਿਸਟੋਰੀਕਲ ਰਿਸਰਚ ਦੀ ਮੈਂਬਰ ਸੀ ਤੇ 2020 ‘ਚ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।


