ਕਾਂਗਰਸ ਦਫ਼ਤਰ ‘ਚ ਪਾਪ ਹੋਇਆ, ਸੋਨੀਆ ਗਾਂਧੀ ਨੂੰ ਜਨਤਾ ਕਦੇ ਮੁਆਫ਼ ਨਹੀਂ ਕਰੇਗੀ ‘ਵੰਦੇ ਮਾਤਰਮ’ ਦੇ ਅਪਮਾਨ ਤੇ ਬੋਲੇ ਅਮਿਤ ਸ਼ਾਹ
ਵੰਦੇ ਮਾਤਰਮ ਦੇ ਅਪਮਾਨ ਨੂੰ ਲੈ ਕੇ ਅਮਿਤ ਸ਼ਾਹ ਨੇ ਕਾਂਗਰਸ ਤੇ ਜਮ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦਫ਼ਤਰ ਵਿੱਚ ਪਾਪ ਹੋਇਆ। ਦੇਸ਼ ਦੀ ਜਨਤਾ ਸੋਨੀਆ ਗਾਂਧੀ ਨੂੰ ਕਦੇ ਮੁਆਫ਼ ਨਹੀਂ ਕਰੇਗੀ।
ਸੋਨੀਆ ਗਾਂਧੀ ਨੇ ਪਾਪ ਕੀਤਾ, ਜਨਤਾ ਕਦੇ ਮੁਆਫ਼ ਨਹੀਂ ਕਰੇਗੀ... ਅਮਿਤ ਸ਼ਾਹ ਦਾ ਬਿਆਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਤੇ ਸੋਨੀਆ ਗਾਂਧੀ ‘ਤੇ ਵੱਡਾ ਹਮਲਾ ਬੋਲਿਆ ਹੈ। ਰਾਜਸਥਾਨ ਦੇ ਚਿਤੌੜਗੜ੍ਹ ‘ਚ ਸ਼ਾਹ ਨੇ ਕਿਹਾ ਕਿ ਵੋਟ ਬੈਂਕ ਲਈ ਕਾਂਗਰਸ ਨੇ ‘ਵੰਦੇ ਮਾਤਰਮ’ ਨੂੰ ਭੁਲਾ ਦਿੱਤਾ। ਕਾਂਗਰਸ ਮੁੱਖ ਦਫ਼ਤਰ ‘ਚ ਪਾਪ ਹੋਇਆ ਹੈ। ‘ਵੰਦੇ ਮਾਤਰਮ’ ਗਾਉਣ ਤੋਂ ਰੋਕਿਆ ਗਿਆ। ਸੋਨੀਆ ਗਾਂਧੀ ਨੂੰ ਦੇਸ਼ ਦੀ ਜਨਤਾ ਕਦੇ ਮੁਆਫ਼ ਨਹੀਂ ਕਰੇਗੀ। ਕੋਈ ਰਾਸ਼ਟਰ ਗੀਤ ਨੂੰ ਅਧੂਰਾ ਛੱਡਣ ਦਾ ਸੁਪਨਾ ਵੀ ਕਿਵੇਂ ਦੇਖ ਸਕਦਾ ਹੈ? ਕਾਂਗਰਸ ਦੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਕਾਂਗਰਸ ਦੀ ਬੇਸ਼ਰਮੀ ਦੇਖੋ ਕਿ ਪਾਰਟੀ ਮੁੱਖ ਦਫ਼ਤਰ ‘ਚ ‘ਵੰਦੇ ਮਾਤਰਮ’ ਗਾਇਆ ਜਾ ਰਿਹਾ ਸੀ। ਉਦੋਂ ਸੋਨੀਆ ਗਾਂਧੀ ਨੇ ਕਾਂਗਰਸ ਪ੍ਰਧਾਨ ਖੜਗੇ ਨੂੰ ਗੀਤ ਰੋਕਣ ਲਈ ਕਿਹਾ। ਅਸੀਂ ਸਾਰੇ ਟੀਵੀ ‘ਤੇ ਦੇਖਦੇ ਰਹਿ ਗਏ। 80 ਸਾਲ ਬਾਅਦ ਬੰਕਿਮ ਚੰਦਰ ਚਟੋਪਾਧਿਆਏ ਦਾ ਇਹ ਅਮਰ ਗੀਤ ਮੁੜ ਸਨਮਾਨ ਹਾਸਲ ਕਰ ਰਿਹਾ ਹੈ, ਪਰ ਸੋਨੀਆ ਗਾਂਧੀ ਨੂੰ ਇਹ ਵੀ ਰਾਸ ਨਹੀਂ ਆਇਆ। ਸੋਨੀਆ ਜੀ, 140 ਕਰੋੜ ਲੋਕ ਤੁਹਾਨੂੰ ਦੇਖ ਰਹੇ ਹਨ।
ਦੋਵੇਂ ਹੱਥ ਜੋੜ ਕੇ ਮੁਆਫ਼ੀ ਮੰਗੇ ਕਾਂਗਰਸ
ਗ੍ਰਹਿ ਮੰਤਰੀ ਨੇ ਕਿਹਾ ਕਿ ਤੁਸੀਂ ਜੋ ਗਲਤੀ ਕੀਤੀ ਹੈ, ਦੇਸ਼ ਦੀ ਜਨਤਾ ਇਸ ਨੂੰ ਕਦੇ ਮੁਆਫ਼ ਨਹੀਂ ਕਰੇਗੀ। ਕੋਈ ਸੁਪਨੇ ‘ਚ ਵੀ ਕਿਵੇਂ ਸੋਚ ਸਕਦਾ ਹੈ ਕਿ ਵੰਦੇ ਮਾਤਰਮ ਨੂੰ ਅਧੂਰਾ ਛੱਡ ਦਿੱਤਾ ਜਾਵੇ? ਕਾਂਗਰਸ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜੇਕਰ ਥੋੜ੍ਹੀ ਵੀ ਸ਼ਰਮ ਬਚੀ ਹੈ ਤਾਂ ਦੋਵੇਂ ਹੱਥ ਜੋੜ ਕੇ ਬੰਕਿਮ ਬਾਬੂ ਤੇ ਦੇਸ਼ ਦੀ ਜਨਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
#WATCH | Chittorgarh, Rajasthan | Union Home Minister Amit Shah says, “Look at their (Congress’s) shamelessness. The anthem Vande Mataram was being sung at the Congress Party headquarters. During the anthem, Congress leader Sonia Gandhi told the Congress President to stop pic.twitter.com/HSbiWGf1La
— ANI (@ANI) August 16, 2026
‘ਵੰਦੇ ਮਾਤਰਮ’ ਰੋਕਣ ਦੇ ਵਿਵਾਦ ‘ਤੇ ਕਾਂਗਰਸ ਨੇ ਕਿਹਾ ਕਿ ਸੋਨੀਆ ਗਾਂਧੀ ਸਿਰਫ਼ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਲਈ ਕੁਰਸੀ ਮੰਗ ਰਹੇ ਸਨ। ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਭਾਜਪਾ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਕਲਪ ਤੇ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ ਦੇ ਅਨੁਸਾਰ, ਇਹ ਪਹਿਲਾ ਆਜ਼ਾਦੀ ਦਿਹਾੜਾ ਹੈ ਜਦੋਂ ‘ਵੰਦੇ ਮਾਤਰਮ’ ਨੂੰ ਪੂਰੀ ਤਰ੍ਹਾਂ ਗਾਇਆ ਗਿਆ ਹੈ।
ਇਹ ਵੀ ਪੜ੍ਹੋ
ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਸੋਸ਼ਲ ਮੀਡੀਆ ਐਕਸ ‘ਤੇ ਇੱਕ ਪੋਸਟ ‘ਚ ਕਿਹਾ, ਵੰਦੇ ਮਾਤਰਮ ਦੀਆਂ ਸ਼ੁਰੂਆਤੀ ਪੰਕਤੀਆਂ ਗਾਏ ਜਾਣ ਤੋਂ ਬਾਅਦ, ਸੋਨੀਆ ਗਾਂਧੀ ਪਰੇਸ਼ਾਨ ਹੋ ਗਈਅਤੇ ਉਨ੍ਹਾਂ ਨੇ ਇਸ ਨੂੰ ਪੂਰਾ ਗਾਉਣ ਦੀ ਬਜਾਏ ਰੁਕਵਾਉਣ ਲਈ ਕਿਹਾ। ਰਾਹੁਲ ਗਾਂਧੀ ਨੇ ਵੀ ਇਸ਼ਾਰਾ ਕੀਤਾ ਕਿ ਇਸ ਨੂੰ ਖ਼ਤਮ ਕਰ ਦਿੱਤਾ ਜਾਵੇ।
Source: TV9Hindi.com