OMG! ਯੂਪੀ ਨਗਰ ਨਿਗਮ ਚੋਣਾਂ ਦੀ ਅਨੋਖੀ ਲਿਸਟ ਆਈ ਸਾਹਮਣੇ, 48 ਵੋਟਰਾਂ ਦਾ ਨਿਕਲਿਆ ਇੱਕੋ ਹੀ ਬਾਪ
ਵਾਰਾਣਸੀ ਵਿੱਚ ਨਗਰ ਨਿਗਮ ਚੋਣਾਂ ਦੌਰਾਨ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਭੇਲੂਪੁਰ ਦੇ ਸ਼ੰਕੁਲਧਾਰਾ ਸਥਿਤ ਵਾਰਡ ਤੋਂ ਵੋਟਰ ਸੂਚੀ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਪਿਤਾ ਦੇ 48 ਪੁੱਤਰ ਦੱਸੇ ਗਏ ਹਨ।

One Father of 48 Children: ਉੱਤਰ ਪ੍ਰਦੇਸ਼ ਵਿੱਚ ਨਾਗਰਿਕ ਚੋਣਾਂ ਦਾ ਪਹਿਲਾ ਪੜਾਅ ਵੀਰਵਾਰ ਤੋਂ ਸ਼ੁਰੂ ਹੋ ਗਿਆ ਹੈ। ਇੱਥੇ ਵਾਰਾਣਸੀ ਮੰਡਲ ਵਿੱਚ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਕੇ ਕੌਂਸਲਰ ਚੁਣ ਰਹੇ ਹਨ। ਵਾਰਾਣਸੀ, ਚੰਦੌਲੀ, ਗਾਜ਼ੀਪੁਰ ਅਤੇ ਜੌਨਪੁਰ ਵਰਗੇ ਜ਼ਿਲ੍ਹੇ ਇਸ ਦਾਇਰੇ ਵਿੱਚ ਸ਼ਾਮਲ ਹਨ। ਪੋਲਿੰਗ ਬੂਥ ‘ਤੇ ਸਵੇਰੇ ਸੱਤ ਵਜੇ ਤੋਂ ਹੀ ਭੀੜ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਸਭ ਦੇ ਵਿਚਕਾਰ ਇਨ੍ਹੀਂ ਦਿਨੀਂ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਪੂਰੇ ਸੂਬੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਇੱਥੇ ਚੋਣ ਦੌਰਾਨ ਭੇਲੂਪੁਰ ਦੇ ਸ਼ੰਕੁਲਧਾਰਾ ਸਥਿਤ ਵਾਰਡ ਨੰਬਰ 51 ਦੀ ਵੋਟਰ ਸੂਚੀ ਇੰਟਰਨੈੱਟ ‘ਤੇ ਆਉਂਦੇ ਹੀ ਵਾਇਰਲ ਹੋ ਗਈ। ਇਸ ਸੂਚੀ ਦੀ ਮੰਨੀਏ ਤਾਂ 48 ਲੋਕਾਂ ਦਾ ਇੱਕ ਹੀ ਘਰ ਹੈ ਅਤੇ ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਲੋਕਾਂ ਦਾ ਪਿਤਾ ਵੀ ਇੱਕ ਹੀ ਹੈ। ਜਿਸ ਦਾ ਨਾਂ ਸਵਾਮੀ ਰਾਮਕਮਲ ਦਾਸ ਦੱਸਿਆ ਜਾ ਰਿਹਾ ਹੈ। ਇਸ ਸੂਚੀ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਇਸ ‘ਤੇ ਕਈ ਤਰ੍ਹਾਂ ਨਾਲ ਟਿੱਪਣੀਆਂ ਕੀਤੀਆਂ ਅਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ। ਜਿੱਥੇ ਕੁਝ ਲੋਕਾਂ ਨੇ ਕਿਹਾ ਕਿ ਇਹ ਬੀ.ਐਲ.ਓ ਦੇ ਨਾਲ-ਨਾਲ ਹੋਰ ਅਧਿਕਾਰੀਆਂ ਦੀ ਵੀ ਵੱਡੀ ਗਲਤੀ ਹੈ।
