‘Indians Deserve This’ 26/11 ਹਮਲੇ ਤੋਂ ਬਾਅਦ ਹੈਡਲੀ ਨੂੰ ਬੋਲਿਆ ਸੀ ਤਹੱਵੁਰ ਰਾਣਾ, ਮਾਰੇ ਗਏ ਅੱਤਵਾਦੀਆਂ ਨੂੰ ‘ਨਿਸ਼ਾਨ-ਏ-ਹੈਦਰ’ ਦੇਣ ਦੀ ਕਹੀ ਸੀ ਗੱਲ
Tahawwur Rana : ਭਾਰਤ ਵਿੱਚ, ਤਹਵੁੱਰ ਰਾਣਾ 'ਤੇ ਅਪਰਾਧਿਕ ਸਾਜ਼ਿਸ਼, ਭਾਰਤ ਸਰਕਾਰ ਵਿਰੁੱਧ ਜੰਗ ਛੇੜਨ, ਕਤਲ ਅਤੇ ਜਾਅਲਸਾਜ਼ੀ ਵਰਗੇ ਗੰਭੀਰ ਆਰੋਪ ਲੱਗੇ ਹਨ। ਇਹ ਸਾਰੇ ਆਰੋਪ UAPA (ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ) ਦੇ ਤਹਿਤ ਦਰਜ ਕੀਤੇ ਗਏ ਹਨ। 26/11 ਦਾ ਹਮਲਾ ਲਸ਼ਕਰ-ਏ-ਤੋਇਬਾ (LeT) ਦੇ 10 ਪਾਕਿਸਤਾਨੀ ਅੱਤਵਾਦੀਆਂ ਨੇ ਕੀਤਾ ਸੀ। ਇਨ੍ਹਾਂ ਵਿੱਚੋਂ 9 ਮਾਰੇ ਗਏ ਸਨ ਅਤੇ ਇੱਕੋ ਇੱਕ ਬਚੇ ਅੱਤਵਾਦੀ ਅਜਮਲ ਕਸਾਬ ਨੂੰ 2012 ਵਿੱਚ ਫਾਂਸੀ ਦੇ ਦਿੱਤੀ ਗਈ ਸੀ।

ਅਮਰੀਕਾ ਨੇ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮੁੱਖ ਆਰੋਪ ਤਹਵੁਰ ਹੁਸੈਨ ਰਾਣਾ ਦੀ ਭਾਰਤ ਹਵਾਲਗੀ ਸੰਬੰਧੀ ਇੱਕ ਬਿਆਨ ਜਾਰੀ ਕੀਤਾ ਹੈ। ਅਮਰੀਕੀ ਨਿਆਂ ਵਿਭਾਗ ਨੇ ਕਿਹਾ ਹੈ ਕਿ ਰਾਣਾ ਨੂੰ ਭਾਰਤ ਲਿਆਉਣਾ 2008 ਦੇ ਇਸ ਭਿਆਨਕ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਛੇ ਅਮਰੀਕੀਆਂ ਅਤੇ ਹੋਰ ਪੀੜਤਾਂ ਲਈ ਨਿਆਂ ਵੱਲ ਇੱਕ ‘ਮਹੱਤਵਪੂਰਨ ਕਦਮ’ ਹੈ।
64 ਸਾਲਾ ਰਾਣਾ ਨੂੰ ਬੁੱਧਵਾਰ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਅਤੇ ਉਹ ਵੀਰਵਾਰ ਸ਼ਾਮ ਨੂੰ ਦਿੱਲੀ ਪਹੁੰਚਿਆ। ਉਸ ‘ਤੇ ਆਪਣੇ ਬਚਪਨ ਦੇ ਦੋਸਤ ਅਤੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਕਰਤਾ ਡੇਵਿਡ ਹੈਡਲੀ ਨਾਲ ਮਿਲ ਕੇ ਇਸ ਹਮਲੇ ਦੀ ਸਾਜ਼ਿਸ਼ ਰਚਣ ਦਾ ਆਰੋਪ ਹੈ।
9 ਅੱਤਵਾਦੀਆਂ ਨੂੰ ਸਨਮਾਨ ਦੇਣ ਦੀ ਕਹੀ ਸੀ ਗੱਲ
ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ, ਹਮਲੇ ਤੋਂ ਬਾਅਦ, ਰਾਣਾ ਨੇ ਹੈਡਲੀ ਨੂੰ ਕਿਹਾ ਸੀ ਕਿ ‘ਭਾਰਤੀਆਂ ਨੂੰ ਇਹ ਭੁਗਤਣਾ ਹੀ ਸੀ।’ ਇੱਕ ਇੰਟਰਸੈਪਟਡ ਕਾਲ ਵਿੱਚ, ਉਸਨੇ ਹਮਲੇ ਦੌਰਾਨ ਮਾਰੇ ਗਏ ਨੌਂ ਅੱਤਵਾਦੀਆਂ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਕਿਹਾ ਸੀ ਕਿ ਇਸ ਹਮਲੇ ਵਿੱਚ ਮਾਰੇ ਗਏ ਅੱਤਵਾਦੀਆਂ ਨੂੰ ਪਾਕਿਸਤਾਨ ਦੇ ਸਰਵਉੱਚ ਫੌਜੀ ਸਨਮਾਨ, ਨਿਸ਼ਾਨ-ਏ-ਹੈਦਰ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ।
The US Department of Justice issues a statement after 26/11 terror attacks accused Tahawwur Rana was extradited to India from the US.
It reads, “The United States on Wednesday extradited convicted terrorist Tahawwur Hussain Rana, a Canadian citizen and native of Pakistan, to pic.twitter.com/MSJcwzj2tI
ਇਹ ਵੀ ਪੜ੍ਹੋ
— ANI (@ANI) April 11, 2025
26/11 ਦਾ ਹਮਲਾ ਲਸ਼ਕਰ-ਏ-ਤੋਇਬਾ (LeT) ਦੇ 10 ਪਾਕਿਸਤਾਨੀ ਅੱਤਵਾਦੀਆਂ ਨੇ ਕੀਤਾ ਸੀ। ਇਨ੍ਹਾਂ ਵਿੱਚੋਂ 9 ਮਾਰੇ ਗਏ ਸਨ ਅਤੇ ਇੱਕੋ ਇੱਕ ਬਚੇ ਅੱਤਵਾਦੀ ਅਜਮਲ ਕਸਾਬ ਨੂੰ 2012 ਵਿੱਚ ਫਾਂਸੀ ਦੇ ਦਿੱਤੀ ਗਈ ਸੀ।
ਆਰੋਪੀ ਤਹੱਵੁਰ ਰਾਣਾ ਇਸ ਸਮੇਂ ਐਨਆਈਏ ਦੀ ਹਿਰਾਸਤ ਵਿੱਚ ਹੈ। ਉਸਨੂੰ UAPA ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਐਨਆਈਏ ਉਸ ਤੋਂ 18 ਦਿਨਾਂ ਤੱਕ ਪੁੱਛਗਿੱਛ ਕਰੇਗੀ। ਤਹੱਵੁਰ ਰਾਣਾ ਨੂੰ ਭਾਰਤ ਲਿਆਉਣ ਵਿੱਚ ਅਮਰੀਕੀ ਅਧਿਕਾਰੀਆਂ ਅਤੇ ਐਨਆਈਏ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਅਮਰੀਕਾ ਨੇ ਹੋਰ ਕੀ ਕਿਹਾ?
ਅਮਰੀਕਾ ਨੇ ਕਿਹਾ ਹੈ ਕਿ ਇਨ੍ਹਾਂ ਹਮਲਿਆਂ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਅਮਰੀਕਾ ਲੰਬੇ ਸਮੇਂ ਤੋਂ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੇ ਭਾਰਤ ਦੇ ਯਤਨਾਂ ਦਾ ਸਮਰਥਨ ਕਰਦਾ ਆਇਆ ਹੈ। ਅਮਰੀਕੀ ਵਿਦੇਸ਼ ਵਿਭਾਗ ਦੀ ਬੁਲਾਰਨ ਟੈਮੀ ਬਰੂਸ ਨੇ ਕਿਹਾ ਕਿ ਅਮਰੀਕਾ ਨੇ ਰਾਣਾ ਨੂੰ ਮੁੰਬਈ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਵਿੱਚ ਉਸਦੀ ਭੂਮਿਕਾ ਲਈ ਨਿਆਂ ਦਾ ਸਾਹਮਣਾ ਕਰਨ ਲਈ ਭਾਰਤ ਹਵਾਲੇ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਨੇ ਇਨ੍ਹਾਂ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਭਾਰਤ ਦੇ ਯਤਨਾਂ ਦਾ ਲੰਬੇ ਸਮੇਂ ਤੋਂ ਸਮਰਥਨ ਕੀਤਾ ਹੈ ਅਤੇ ਜਿਵੇਂ ਕਿ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ, ਅਮਰੀਕਾ ਅਤੇ ਭਾਰਤ ਅੱਤਵਾਦ ਦੇ ਵਿਸ਼ਵਵਿਆਪੀ ਕਹਿਰ ਨਾਲ ਲੜਨ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ।