ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਦਿੱਲੀ-ਐੱਨਸੀਆਰ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, ਕਾਫੀ ਦੇਰ ਤੱਕ ਕੰਬਦੀ ਰਹੀ ਧਰਤੀ

ਇਸ ਤੋਂ ਪਹਿਲਾਂ 3 ਅਕਤੂਬਰ ਨੂੰ ਦਿੱਲੀ-ਐਨਸੀਆਰ ਸਮੇਤ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਫਿਰ ਭੂਚਾਲ ਦੀ ਤੀਬਰਤਾ 6 ਤੋਂ ਵੱਧ ਮਾਪੀ ਗਈ ਅਤੇ ਕੇਂਦਰ ਨੇਪਾਲ ਦੱਸਿਆ ਗਿਆ। ਨੇਪਾਲ 'ਚ ਇਕ ਤੋਂ ਬਾਅਦ ਇਕ ਭੂਚਾਲ ਦੇ ਚਾਰ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਕੇਂਦਰ ਦੇ ਅਨੁਸਾਰ, ਭੂਚਾਲ ਦੀ ਤੀਬਰਤਾ 3.1 ਮਾਪੀ ਗਈ ਹੈ, ਜਦੋਂ ਕਿ ਕੇਂਦਰ ਹਰਿਆਣਾ ਦੇ ਫਰੀਦਾਬਾਦ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸਿਆ ਜਾਂਦਾ ਹੈ।

ਦਿੱਲੀ-ਐੱਨਸੀਆਰ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, ਕਾਫੀ ਦੇਰ ਤੱਕ ਕੰਬਦੀ ਰਹੀ ਧਰਤੀ
Follow Us
tv9-punjabi
| Updated On: 15 Oct 2023 17:04 PM

ਨਵੀਂ ਦਿੱਲੀ। ਦਿੱਲੀ-ਐੱਨਸੀਆਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ (Earthquake) ਦੇ ਝਟਕਿਆਂ ਕਾਰਨ ਧਰਤੀ ਕਾਫੀ ਦੇਰ ਤੱਕ ਕੰਬਦੀ ਰਹੀ। ਰਾਸ਼ਟਰੀ ਭੂਚਾਲ ਕੇਂਦਰ ਦੇ ਅਨੁਸਾਰ, ਭੂਚਾਲ ਦੀ ਤੀਬਰਤਾ 3.1 ਮਾਪੀ ਗਈ ਹੈ, ਜਦੋਂ ਕਿ ਕੇਂਦਰ ਹਰਿਆਣਾ ਦੇ ਫਰੀਦਾਬਾਦ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 15 ਦਿਨਾਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਪਹਿਲਾਂ 3 ਅਕਤੂਬਰ ਨੂੰ ਦਿੱਲੀ-ਐਨਸੀਆਰ ਸਮੇਤ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਫਿਰ ਭੂਚਾਲ ਦੀ ਤੀਬਰਤਾ 6 ਤੋਂ ਵੱਧ ਮਾਪੀ ਗਈ ਅਤੇ ਕੇਂਦਰ ਨੇਪਾਲ ਦੱਸਿਆ ਗਿਆ। ਨੇਪਾਲ ‘ਚ ਇਕ ਤੋਂ ਬਾਅਦ ਇਕ ਭੂਚਾਲ ਦੇ ਚਾਰ ਝਟਕੇ ਮਹਿਸੂਸ ਕੀਤੇ ਗਏ।

ਪਹਿਲਾ ਝਟਕਾ ਦੁਪਹਿਰ 2:25 ‘ਤੇ ਆਇਆ, ਜਦੋਂ ਭੂਚਾਲ ਦੀ ਤੀਬਰਤਾ 4.6 ਸੀ, ਇਸ ਤੋਂ ਬਾਅਦ ਦੂਜਾ ਝਟਕਾ 2:51 ‘ਤੇ ਆਇਆ, ਫਿਰ ਤੀਬਰਤਾ 6.2 ਮਾਪੀ ਗਈ। ਤੀਜਾ ਝਟਕਾ ਦੁਪਹਿਰ 3:06 ਵਜੇ ਆਇਆ, ਜਿਸ ਦੀ ਤੀਬਰਤਾ (Intensity) 3.6 ਸੀ। ਠੀਕ 13 ਮਿੰਟ ਬਾਅਦ ਚੌਥਾ ਝਟਕਾ ਲੱਗਾ ਜਿਸ ਦੀ ਤੀਬਰਤਾ 3.1 ਮਹਿਸੂਸ ਕੀਤੀ ਗਈ।

ਐਤਵਾਰ ਨੂੰ ਅਫਗਾਨਿਸਤਾਨ ਵਿੱਚ ਵੀ ਧਰਤੀ ਹਿੱਲ ਗਈ

ਦੂਜੇ ਪਾਸੇ ਐਤਵਾਰ ਨੂੰ ਪੱਛਮੀ ਅਫਗਾਨਿਸਤਾਨ (Afghanistan) ‘ਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਕਰੀਬ ਇੱਕ ਹਫ਼ਤਾ ਪਹਿਲਾਂ ਵੀ ਅਫ਼ਗਾਨਿਸਤਾਨ ਦੇ ਇਸੇ ਹਿੱਸੇ ਵਿੱਚ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਅਫਗਾਨਿਸਤਾਨ ‘ਚ ਐਤਵਾਰ ਨੂੰ ਆਏ ਭੂਚਾਲ ਦਾ ਕੇਂਦਰ ਹੇਰਾਤ ਤੋਂ ਕਰੀਬ 34 ਕਿਲੋਮੀਟਰ ਦੂਰ ਅਤੇ ਸਤ੍ਹਾ ਤੋਂ 8 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਹੇਰਾਤ ‘ਚ ਭੂਚਾਲ ਕਾਰਨ ਹੁਣ ਤੱਕ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 150 ਲੋਕ ਜ਼ਖਮੀ ਹੋ ਗਏ ਹਨ। ਕਈ ਹੋਰ ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।