SBI Guidelines: ਬਿਨਾਂ ਪਰਚੀ ਅਤੇ ਆਈ-ਕਾਰਡ ਦੇ ਬਦਲੇ ਜਾਣਗੇ 2 ਹਜ਼ਾਰ ਦੇ ਨੋਟ, SBI ਵੱਲੋਂ ਵੱਡੀ ਰਾਹਤ
ਭਾਰਤੀ ਸਟੇਟ ਬੈਂਕ ਨੇ 2000 ਰੁਪਏ ਦੇ ਨੋਟਾਂ ਨੂੰ ਬਦਲਣ ਲਈ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। SBI ਨੇ ਦੱਸਿਆ ਕਿ ਬਿਨਾਂ ID ਕਾਰਡ ਅਤੇ ਫਾਰਮ ਦੇ ਕਿਸੇ ਵੀ ਬ੍ਰਾਂਚ 'ਚ ਨੋਟ ਬਦਲੇ ਜਾ ਸਕਦੇ ਹਨ।
ਕਰੰਸੀ ਨੋਟ ਬਦਲਣ ਦੀ ਪ੍ਰਕਿਰਿਆ 23 ਮਈ ਤੋਂ ਸ਼ੁਰੂ
ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ 2000 ਰੁਪਏ ਦੇ ਕਰੰਸੀ ਨੋਟ ਦੇ ਪ੍ਰਚਲਨ ਨੂੰ ਰੋਕਣ ਦਾ ਐਲਾਨ ਕੀਤਾ ਸੀ। ਆਰਬੀਆਈ (Reserve Bank of India) ਨੇ ਸਪੱਸ਼ਟ ਕੀਤਾ ਕਿ 2000 ਰੁਪਏ ਦੇ ਕਰੰਸੀ ਨੋਟਾਂ ‘ਤੇ ਪਾਬੰਦੀ ਨਹੀਂ ਲਗਾਈ ਗਈ ਹੈ। ਹਾਲਾਂਕਿ ਰਿਜ਼ਰਵ ਬੈਂਕ ਨੇ ਨੋਟ ਬਦਲਣ ਦੀ ਸਮਾਂ ਸੀਮਾ ਤੈਅ ਕੀਤੀ ਹੈ। 30 ਸਤੰਬਰ ਤੱਕ ਇਹ ਨੋਟ ਬੈਂਕ ‘ਚ ਮੌਜੂਦ ਰਹਿਣਗੇ। ਨੋਟ ਬਦਲਣ ਦੀ ਪ੍ਰਕਿਰਿਆ 23 ਮਈ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ ਇਨ੍ਹਾਂ ਨੋਟਾਂ ਦੀ ਵਰਤੋਂ ਹੁੰਦੀ ਰਹੇਗੀ।Loading...
Unable to load recommendations.
Follow Us
