ਪੰਜਾਬਬਜਟ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

BJP ਨੇ ਸੰਦੇਸ਼ਖਾਲੀ ਪੀੜਤ ਨੂੰ ਦਿੱਤੀ ਲੋਕ ਸਭਾ ਟਿਕਟ, ਬੰਗਾਲ ਦੀਆਂ 14 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ

ਭਾਜਪਾ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਸੂਬੇ ਦੀਆਂ 42 ਲੋਕ ਸਭਾ ਸੀਟਾਂ 'ਚੋਂ ਕਈ ਸੀਟਾਂ 'ਤੇ ਮੁਕਾਬਲਾ ਦਿਲਚਸਪ ਹੋਣ ਜਾ ਰਿਹਾ ਹੈ। ਜਿਸ ਵਿੱਚ ਦਲੀਪ ਘੋਸ਼ ਦਾ ਤਬਾਦਲਾ ਮੇਦਿਨੀਪੁਰ ਤੋਂ ਬਰਦਵਾਨ ਦੁਰਗਾਪੁਰ ਕਰ ਦਿੱਤਾ ਗਿਆ। ਜਿੱਥੇ ਤ੍ਰਿਣਮੂਲ ਨੇ ਕੀਰਤੀ ਆਜ਼ਾਦ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 2 ਮਾਰਚ ਨੂੰ 20 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ।

BJP ਨੇ ਸੰਦੇਸ਼ਖਾਲੀ ਪੀੜਤ ਨੂੰ ਦਿੱਤੀ ਲੋਕ ਸਭਾ ਟਿਕਟ, ਬੰਗਾਲ ਦੀਆਂ 14 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ
ਸੰਦੇਸ਼ਖਲੀ ਪੀੜਤ ਨੂੰ ਦਿੱਤੀ ਲੋਕ ਸਭਾ ਟਿਕਟ
Follow Us
sajan-kumar-2
| Updated On: 25 Mar 2024 16:46 PM

ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਐਤਵਾਰ ਰਾਤ ਬੰਗਾਲ ‘ਚ 19 ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਕਰ ਦਿੱਤਾ। ਇਸ ‘ਚ ਸਭ ਤੋਂ ਹੈਰਾਨੀਜਨਕ ਨਾਂ ਬਸੀਰਹਾਟ ਤੋਂ ਉਮੀਦਵਾਰ ਦਾ ਹੈ। ਇੱਥੋਂ ਬੀਜੇਪੀ ਨੇ ਸੰਦੇਸ਼ਖਾਲੀ ਪੀੜਤ ਰੇਖਾ ਪਾਤਰਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਮੀਦਵਾਰ ਐਲਾਨੇ ਜਾਣ ‘ਤੇ ਰੇਖਾ ਪਾਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਬਹੁਤ ਬਹੁਤ ਧੰਨਵਾਦ। ਉਨ੍ਹਾਂ ਨੇ ਮੇਰੇ ਵਰਗੀ ਪਿੰਡ ਦੀ ਔਰਤ ਨੂੰ ਉਮੀਦਵਾਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਸੰਦੇਸ਼ਖਾਲੀ-ਬਸੀਰਹਾਟ ਜ਼ਿਲ੍ਹੇ ਦੀਆਂ ਮਾਵਾਂ-ਭੈਣਾਂ ਲਈ ਖੜ੍ਹੇ ਰਹਿਣਗੇ।

ਦਰਅਸਲ, ਭਾਜਪਾ ਨੇ ਪੱਛਮੀ ਬੰਗਾਲ ਵਿੱਚ ਸਾਬਕਾ ਜੱਜ ਅਭਿਜੀਤ ਗੰਗੋਪਾਧਿਆਏ, ਸੰਦੇਸ਼ਖਾਲੀ ਪੀੜਤ ਰੇਖਾ ਪਾਤਰਾ ਅਤੇ ਪਾਰਟੀ ਦੀ ਸੂਬਾ ਇਕਾਈ ਦੇ ਸਾਬਕਾ ਮੁਖੀ ਦਿਲੀਪ ਘੋਸ਼ ਸਮੇਤ 19 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਸੂਬੇ ਵਿੱਚ ਲੋਕ ਸਭਾ ਦੀਆਂ 42 ਸੀਟਾਂ ਹਨ, ਜਿਨ੍ਹਾਂ ਵਿੱਚੋਂ 20 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ 2 ਮਾਰਚ ਨੂੰ ਕੀਤਾ ਗਿਆ ਸੀ।

ਦਲੀਪ ਘੋਸ਼ ਦੀ ਸੀਟ ਬਦਲੀ

ਦਿਲੀਪ ਘੋਸ਼ ਇਸ ਸਮੇਂ ਮੇਦਿਨੀਪੁਰ ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਨੂੰ ਹੁਣ ਸਾਬਕਾ ਕੇਂਦਰੀ ਮੰਤਰੀ ਐਸਐਸ ਆਹਲੂਵਾਲੀਆ ਦੀ ਥਾਂ ਬਰਧਮਾਨ-ਦੁਰਗਾਪੁਰ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਘੋਸ਼ ਦਸੰਬਰ 2015 ਤੋਂ ਅਕਤੂਬਰ 2021 ਤੱਕ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਰਹੇ। ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਸੂਬੇ ਵਿੱਚ ਭਾਜਪਾ ਦਾ ਉਭਾਰ ਹੋਇਆ ਅਤੇ ਇਸ ਦਾ ਸਿਹਰਾ ਵੀ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ। ਰਾਜ ਭਾਜਪਾ ਦੇ ਮੁਖੀ ਵਜੋਂ ਆਪਣੇ ਕਾਰਜਕਾਲ ਦੌਰਾਨ, ਪਾਰਟੀ ਨੇ 2019 ਵਿੱਚ 18 ਲੋਕ ਸਭਾ ਸੀਟਾਂ ਅਤੇ 2021 ਵਿੱਚ 77 ਵਿਧਾਨ ਸਭਾ ਸੀਟਾਂ ਜਿੱਤੀਆਂ। ਦਿਲੀਪ ਘੋਸ਼ ਆਪਣੀਆਂ ਬੇਬਾਕ ਟਿੱਪਣੀਆਂ ਲਈ ਜਾਣੇ ਜਾਂਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਪਾਰਟੀ ਦੇ ਅੰਦਰ ਅਤੇ ਸਮਾਜਿਕ ਜੀਵਨ ਵਿੱਚ ਅਕਸਰ ਪ੍ਰਸ਼ੰਸਾ ਦੇ ਨਾਲ-ਨਾਲ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਹੈ।

ਬਸ਼ੀਰਹਾਟ ਤੋਂ ਰੇਖਾ ਪਾਤਰਾ ਦੀ ਟਿਕਟ

ਪਾਰਟੀ ਨੇ ਰਾਜ ਦੇ ਬਸੀਰਹਾਟ ਤੋਂ ਰੇਖਾ ਪਾਤਰਾ ਨੂੰ ਟਿਕਟ ਦਿੱਤੀ ਹੈ। ਉਹ ਸੰਦੇਸ਼ਖਾਲੀ ਦੀਆਂ ਪੀੜਤ ਔਰਤਾਂ ਵਿੱਚੋਂ ਇੱਕ ਹੈ। ਤ੍ਰਿਣਮੂਲ ਕਾਂਗਰਸ ਦੇ ਗ੍ਰਿਫਤਾਰ ਨੇਤਾ ਸ਼ਾਹਜਹਾਂ ਸ਼ੇਖ ਦੁਆਰਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਪਾਤਰਾ ਨੂੰ ਬਸ਼ੀਰਹਾਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸੰਦੇਸ਼ਖੇੜੀ ਦੇ ਵਿਰੋਧ ਕਰਨ ਵਾਲਿਆਂ ਵਿੱਚ ਰੇਖਾ ਪਾਤਰਾ ਸਭ ਤੋਂ ਵੱਧ ਆਵਾਜ਼ ਚੁੱਕੀ ਹੈ। ਪਾਤਰਾ ਨੂੰ ਵੀ ਉਸ ਸਮੂਹ ਦਾ ਹਿੱਸਾ ਮੰਨਿਆ ਜਾਂਦਾ ਹੈ ਜਿਸ ਨੇ 6 ਮਾਰਚ ਨੂੰ ਬਾਰਾਸਾਤ ਵਿੱਚ ਆਪਣੀ ਜਨਤਕ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਸੀ ਅਤੇ ਪ੍ਰਧਾਨ ਮੰਤਰੀ ਨੂੰ ਸੰਦੇਸ਼ਖਾਲੀ ਦੀਆਂ ਔਰਤਾਂ ਦੀ ਦੁਰਦਸ਼ਾ ਬਾਰੇ ਜਾਣੂ ਕਰਵਾਇਆ ਸੀ।

ਕਾਂਗਰਸ ਦਾ ਅੰਮ੍ਰਿਤਪਾਲ 'ਤੇ ਚਰਨਜੀਤ ਚੰਨੀ ਦੇ ਬਿਆਨ ਤੋਂ ਕਿਨਾਰਾ, ਕਿਹਾ- ਇਹ ਉਨ੍ਹਾਂ ਦਾ ਆਪਣਾ ਵਿਚਾਰ
ਕਾਂਗਰਸ ਦਾ ਅੰਮ੍ਰਿਤਪਾਲ 'ਤੇ ਚਰਨਜੀਤ ਚੰਨੀ ਦੇ ਬਿਆਨ ਤੋਂ ਕਿਨਾਰਾ, ਕਿਹਾ- ਇਹ ਉਨ੍ਹਾਂ ਦਾ ਆਪਣਾ ਵਿਚਾਰ...
ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਬਿਆਨ 'ਤੇ ਲੋਕ ਸਭਾ 'ਚ ਹੰਗਾਮਾ, ਵੀਡੀਓ
ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਬਿਆਨ 'ਤੇ ਲੋਕ ਸਭਾ 'ਚ ਹੰਗਾਮਾ, ਵੀਡੀਓ...
ਰਾਜਾ ਵੜਿੰਗ ਨੇ ਕਿਸਾਨਾਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ, ਦੇਖੋ ਵੀਡੀਓ
ਰਾਜਾ ਵੜਿੰਗ ਨੇ ਕਿਸਾਨਾਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ, ਦੇਖੋ ਵੀਡੀਓ...
ਨੇਪਾਲ ਦੇ ਤ੍ਰਿਭੁਵਨ ਹਵਾਈ ਅੱਡੇ 'ਤੇ ਯਾਤਰੀ ਜਹਾਜ਼ ਕਰੈਸ਼, 18 ਲੋਕਾਂ ਦੀ ਮੌਤ
ਨੇਪਾਲ ਦੇ ਤ੍ਰਿਭੁਵਨ ਹਵਾਈ ਅੱਡੇ 'ਤੇ ਯਾਤਰੀ ਜਹਾਜ਼ ਕਰੈਸ਼, 18 ਲੋਕਾਂ ਦੀ ਮੌਤ...
Union Budget 2024 Speech LIVE: ਬਿਹਾਰ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਮੋਦੀ ਸਰਕਾਰ ਦੀ ਮਾਸਟਰ ਪਲਾਨ, ਵਿੱਤ ਮੰਤਰੀ ਨੇ ਬਜਟ ਭਾਸ਼ਣ ਚ ਕੀਤਾ ਐਲਾਨ
Union Budget 2024 Speech LIVE: ਬਿਹਾਰ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਮੋਦੀ ਸਰਕਾਰ ਦੀ ਮਾਸਟਰ ਪਲਾਨ, ਵਿੱਤ ਮੰਤਰੀ ਨੇ ਬਜਟ ਭਾਸ਼ਣ ਚ ਕੀਤਾ ਐਲਾਨ...
Union Budget 2024 Speech : ਬਜਟ ਭਾਸ਼ਣ 'ਚ ਨੌਜਵਾਨਾਂ ਬਾਰੇ ਕੀ ਕਿਹਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ?
Union Budget 2024 Speech : ਬਜਟ ਭਾਸ਼ਣ 'ਚ ਨੌਜਵਾਨਾਂ ਬਾਰੇ ਕੀ ਕਿਹਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ?...
Union Budget 2024 Speech LIVE: ਨਵੀਂ ਟੈਕਸ ਪ੍ਰਣਾਲੀ ਵਿੱਚ ਸਭ ਤੋਂ ਵੱਡਾ ਬਦਲਾਅ
Union Budget 2024 Speech LIVE: ਨਵੀਂ ਟੈਕਸ ਪ੍ਰਣਾਲੀ ਵਿੱਚ ਸਭ ਤੋਂ ਵੱਡਾ ਬਦਲਾਅ...
ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਔਰਤਾਂ ਨੂੰ ਜ਼ਿੰਦਾ ਦਫ਼ਨਾਉਣ ਦੀ ਕੋਸ਼ਿਸ਼, Video
ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਔਰਤਾਂ ਨੂੰ ਜ਼ਿੰਦਾ ਦਫ਼ਨਾਉਣ ਦੀ ਕੋਸ਼ਿਸ਼, Video...
ਸੰਸਦ ਸੈਸ਼ਨ ਤੋਂ ਪਹਿਲਾਂ ਵਿਰੋਧੀਆਂ 'ਤੇ ਵਰ੍ਹੇ ਪੀਐਮ ਮੋਦੀ, ਕਿਹਾ- 2.5 ਘੰਟੇ ਤੱਕ ਪ੍ਰਧਾਨ ਮੰਤਰੀ ਦੀ ਆਵਾਜ਼ ਰੋਕੀ ਗਈ
ਸੰਸਦ ਸੈਸ਼ਨ ਤੋਂ ਪਹਿਲਾਂ ਵਿਰੋਧੀਆਂ 'ਤੇ ਵਰ੍ਹੇ ਪੀਐਮ ਮੋਦੀ, ਕਿਹਾ-  2.5 ਘੰਟੇ ਤੱਕ ਪ੍ਰਧਾਨ ਮੰਤਰੀ ਦੀ ਆਵਾਜ਼ ਰੋਕੀ ਗਈ...
ਅਰਵਿੰਦ ਕੇਜਰੀਵਾਲ ਦੀ ਸਿਹਤ ਖਰਾਬ ਹੋਣ 'ਤੇ ਸੰਜੇ ਸਿੰਘ ਨੂੰ ਕਿਸ 'ਤੇ ਆਇਆ ਗੁੱਸਾ?
ਅਰਵਿੰਦ ਕੇਜਰੀਵਾਲ ਦੀ ਸਿਹਤ ਖਰਾਬ ਹੋਣ 'ਤੇ ਸੰਜੇ ਸਿੰਘ ਨੂੰ ਕਿਸ 'ਤੇ ਆਇਆ ਗੁੱਸਾ?...
NEET-UG Result: NEET-UG ਨਤੀਜਾ ਘੋਸ਼ਿਤ, ਜਾਣੋ ਕਿਵੇਂ ਕਰੀਏ ਚੈੱਕ
NEET-UG Result: NEET-UG ਨਤੀਜਾ ਘੋਸ਼ਿਤ, ਜਾਣੋ ਕਿਵੇਂ ਕਰੀਏ ਚੈੱਕ...
ਹੁਕਮ ਨਾ ਮੰਨਣ 'ਤੇ ਹਾਈਕੋਰਟ ਦਾ ਹਰਿਆਣਾ ਸਰਕਾਰ ਨੂੰ ਨੋਟਿਸ, ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਕੀ ਬੋਲੇ ਸੀਐਮ ਸੈਣੀ? ਜਾਣੋ
ਹੁਕਮ ਨਾ ਮੰਨਣ 'ਤੇ ਹਾਈਕੋਰਟ ਦਾ ਹਰਿਆਣਾ ਸਰਕਾਰ ਨੂੰ ਨੋਟਿਸ, ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਕੀ ਬੋਲੇ ਸੀਐਮ ਸੈਣੀ? ਜਾਣੋ...
ਯੂਪੀ ਦੇ ਗੋਂਡਾ 'ਚ ਰੇਲ ਹਾਦਸਾ, ਡਿਬਰੂਗੜ੍ਹ ਐਕਸਪ੍ਰੈਸ ਦੇ 10 ਡੱਬੇ ਪਟੜੀ ਤੋਂ ਉਤਰੇ, 4 ਦੀ ਮੌਤ
ਯੂਪੀ ਦੇ ਗੋਂਡਾ 'ਚ ਰੇਲ ਹਾਦਸਾ, ਡਿਬਰੂਗੜ੍ਹ ਐਕਸਪ੍ਰੈਸ ਦੇ 10 ਡੱਬੇ ਪਟੜੀ ਤੋਂ ਉਤਰੇ, 4 ਦੀ ਮੌਤ...
ਅਗਨੀਵੀਰ ਲਈ ਨਾਇਬ ਸਰਕਾਰ ਦਾ ਵੱਡਾ ਫੈਸਲਾ, ਕੀ ਚੋਣਾਂ 'ਚ ਬਣੇਗਾ ਗੇਮ ਚੇਂਜਰ?
ਅਗਨੀਵੀਰ ਲਈ ਨਾਇਬ ਸਰਕਾਰ ਦਾ ਵੱਡਾ ਫੈਸਲਾ, ਕੀ ਚੋਣਾਂ 'ਚ ਬਣੇਗਾ ਗੇਮ ਚੇਂਜਰ?...