17-10- 2024
TV9 Punjabi
Author: Isha Sharma
ਸੋਨਮ ਦਾ ਇਹ ਸੂਟ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ। ਅਭਿਨੇਤਰੀ ਨੇ ਸਕਰਟ ਸਟਾਈਲ ਪਲਾਜ਼ੋ ਦੇ ਨਾਲ ਸ਼ਾਰਟ ਕੁਰਤੀ ਵਿਅਰ ਕੀਤੀ ਹੈ। ਸੂਟ 'ਤੇ ਹੈਵੀ ਵਰਕ ਕੀਤਾ ਹੋਇਆ ਹੈ।
ਅਭਿਨੇਤਰੀ ਨੇ ਪ੍ਰਿੰਟ ਪਜਾਮੀ ਅਤੇ ਲਾਂਗ ਸੂਟ ਦੇ ਨਾਲ ਪਲੇਨ ਦੁਪੱਟਾ ਵਿਅਰ ਕੀਤਾ ਹੈ। ਨਾਲ ਹੀ ਹਾਈ ਹੀਲਸ ਅਤੇ ਈਅਰਰਿੰਗਸ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।
ਸੋਨਮ ਬਾਜਵਾ ਨੇ ਪੀਲੇ ਰੰਗ ਦਾ ਏ-ਲਾਈਨ ਲੂਜ਼ ਸੂਟ ਵਿਅਰ ਕੀਤਾ ਹੈ। ਸੂਟ 'ਤੇ ਕਢਾਈ ਦਾ ਕੰਮ ਕੀਤਾ ਹੋਇਆ ਹੈ। ਬਰੇਡਡ ਹੇਅਰਸਟਾਈਲ ਅਤੇ ਈਅਰਰਿੰਗਸ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।
ਇਸ ਫਲੋਰਲ ਪ੍ਰਿੰਟ ਅਨਾਰਕਲੀ ਸੂਟ 'ਚ ਅਦਾਕਾਰਾ ਕਾਫੀ ਸਟਾਈਲਿਸ਼ ਲੱਗ ਰਹੀ ਹੈ। ਕੁੜੀਆਂ ਦੀਵਾਲੀ 'ਤੇ ਅਨਾਰਕਲੀ ਸੂਟ ਟ੍ਰਾਈ ਕਰ ਸਕਦੀਆਂ ਹਨ।
ਅਦਾਕਾਰਾ ਨੇ ਲਾਲ ਰੰਗ ਦਾ ਪਲਾਜ਼ੋ ਸੂਟ ਪਾਇਆ ਹੋਇਆ ਹੈ। ਸੂਟ ਅਤੇ ਦੁਪੱਟੇ ਦੀਆਂ ਸਲੀਵਜ਼ ਦਾ ਸਟਾਈਲ ਸ਼ਾਨਦਾਰ ਲੱਗ ਰਿਹਾ ਹੈ।
ਸੋਨਮ ਬਾਜਵਾ ਨੇ ਪ੍ਰਿੰਟਿਡ ਕਫਤਾਨ ਸੂਟ ਪਾਇਆ ਹੋਇਆ ਹੈ। ਸੂਟ ਨਾਲ ਅਦਾਕਾਰਾ ਨੇ ਸਿੰਪਲ ਦੁਪੱਟਾ ਕੈਰੀ ਕੀਤਾ ਹੈ। ਦੀਵਾਲੀ 'ਤੇ ਸਟਾਈਲਿਸ਼ ਦਿਖਣ ਲਈ ਤੁਸੀਂ ਕਫ਼ਤਾਨ ਸੂਟ ਵੀ ਟ੍ਰਾਈ ਕਰ ਸਕਦੇ ਹੋ।
ਅਭਿਨੇਤਰੀ ਨੇ ਆਰਗਨਜ਼ਾ ਵਿੱਚ ਅਨਾਰਕਲੀ ਸੂਟ ਪਾਇਆ ਸੀ। ਜੋ ਕਿ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ। ਸ਼ਾਹੀ ਅਤੇ ਸ਼ਾਨਦਾਰ ਦਿੱਖ ਪਾਉਣ ਲਈ ਤੁਸੀਂ ਇਸ ਤਰ੍ਹਾਂ ਦੇ ਸੂਟ ਨੂੰ ਅਜ਼ਮਾ ਸਕਦੇ ਹੋ।