ਕੁਰਸੀ ਸੰਭਾਲਦੇ ਹੀ CM ਸੈਣੀ ਦਾ ਵੱਡਾ ਫੈਸਲਾ, ਕਿਡਨੀ ਦੇ ਮਰੀਜਾਂ ਦਾ ਹੋਵੇਗਾ ਮੁਫਤ ਇਲਾਜ
Haryana CM Nayab Saini Big Decision: ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਪ੍ਰਧਾਨਗੀ ਸੰਭਾਲਦਿਆਂ ਹੀ ਸੂਬੇ ਦੇ ਲੋਕਾਂ ਨੂੰ ਵੱਡੇ ਤੋਹਫੇ ਦਿੱਤੇ ਹਨ। ਸੀਐਮ ਸੈਣੀ ਨੇ ਕਿਡਨੀ ਦੇ ਮਰੀਜ਼ਾਂ ਦੇ ਮੁਫ਼ਤ ਇਲਾਜ ਦਾ ਐਲਾਨ ਕੀਤਾ। ਸੈਣੀ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ।
ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਕੁਰਸੀ ਸੰਭਾਲਦੇ ਹੀ ਉਨ੍ਹਾਂ ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਵੱਡੇ ਤੋਹਫੇ ਦਿੱਤੇ ਹਨ। ਅਹੁਦਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਸੈਣੀ ਨੇ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਗੰਭੀਰ ਕਿਡਨੀ ਦੇ ਮਰੀਜ਼ਾਂ ਲਈ ਮੁਫ਼ਤ ਡਾਇਲਸਿਸ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸਾਰੇ ਮੈਡੀਕਲ ਕਾਲਜਾਂ ਵਿੱਚ ਮੁਫ਼ਤ ਡਾਇਲਸਿਸ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ।
ਸੈਣੀ ਨੇ ਕੱਲ੍ਹ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
ਨਾਇਬ ਸਿੰਘ ਸੈਣੀ ਕੱਲ੍ਹ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ ਹਨ। ਸੀਐਮ ਸੈਣੀ ਦੇ ਨਾਲ 13 ਵਿਧਾਇਕਾਂ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾਂ 12 ਮਾਰਚ 2024 ਨੂੰ ਉਹ ਪਹਿਲੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਚੁਣੇ ਗਏ ਸਨ। ਇਸ ਵਾਰ ਹਰਿਆਣਾ ਵਿੱਚ ਭਾਜਪਾ ਨੇ ਪੂਰੇ ਬਹੁਮਤ ਨਾਲ ਸਰਕਾਰ ਬਣਾਈ ਹੈ। ਇਸ ਵਾਰ ਭਾਜਪਾ ਨੇ ਹਰਿਆਣਾ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ।
BJP’s Nayab Singh Saini takes charge as the Chief Minister of Haryana at the Haryana Civil Secretariat in Chandigarh
(Source: CM Saini’s social media ‘X’ handle) pic.twitter.com/pc7Ubc8SyG
— ANI (@ANI) October 18, 2024
ਇਹ ਵੀ ਪੜ੍ਹੋ
ਨਾਇਬ ਸਿੰਘ ਸੈਣੀ ਮੰਤਰੀ ਮੰਡਲ ਵਿੱਚ ਇਹ 13 ਚਿਹਰੇ ਹਨ
- ਅਨਿਲ ਵਿੱਜ
ਕ੍ਰਿਸ਼ਨ ਲਾਲ ਪੰਵਾਰ
ਰਾਓ ਨਰਬੀਰ
ਮਹੀਪਾਲ ਢਾਂਡਾ
ਵਿਪੁਲ ਗੋਇਲ
ਅਰਵਿੰਦ ਸ਼ਰਮਾ
ਸ਼ਿਆਮ ਸਿੰਘ ਰਾਣਾ
ਰਣਬੀਰ ਗੰਗਵਾ
ਕ੍ਰਿਸ਼ਨ ਬੇਦੀ
ਸ਼ਰੂਤੀ ਚੌਧਰੀ
ਆਰਤੀ ਰਾਓ
ਰਾਜੇਸ਼ ਨਗਰ
ਗੌਰਵ ਗੌਤਮ
ਹਰਿਆਣਾ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ
ਹਰਿਆਣਾ ਵਿੱਚ ਭਾਜਪਾ ਨੇ ਲਗਾਤਾਰ ਤੀਜੀ ਵਾਰ ਸਰਕਾਰ ਬਣਾਈ ਹੈ। ਪਿਛਲੇ 10 ਸਾਲਾਂ ਤੋਂ ਸੱਤਾ ਵਿੱਚ ਰਹੀ ਭਾਜਪਾ ਨੇ ਹਰਿਆਣਾ ਵਿੱਚ 48 ਸੀਟਾਂ ਜਿੱਤੀਆਂ ਹਨ। ਜਦਕਿ ਕਾਂਗਰਸ ਨੇ 37 ਸੀਟਾਂ ਜਿੱਤੀਆਂ ਹਨ। ਇੰਡੀਅਨ ਨੈਸ਼ਨਲ ਲੋਕ ਦਲ ਨੂੰ ਤਿੰਨ ਸੀਟਾਂ ਮਿਲੀਆਂ ਹਨ। ਕੱਲ੍ਹ ਸੈਣੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਪੀਐਮ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਜੇਪੀ ਨੱਡਾ ਸਮੇਤ ਕਈ ਐਨਡੀਏ ਆਗੂ ਮੌਜੂਦ ਸਨ।