ਇੰਤਜ਼ਾਰ ਖ਼ਤਮ, ਹੁਣ ਦੇਸ਼ ‘ਚ ਜਲਦ ਜਾਰੀ ਹੋਣਗੇ ₹10 ਅਤੇ ₹20 ਦੇ ਪਲਾਸਟਿਕ ਨੋਟ
ਜਲਦ ਹੀ ਆਮ ਜਨਤਾ ਨੂੰ 10 ਰੁਪਏ ਅਤੇ 20 ਰੁਪਏ ਦੇ ਨਵੇਂ ਪੌਲੀਮਰ ਯਾਨੀ ਪਲਾਸਟਿਕ ਦੇ ਨੋਟ ਵੇਖਣ ਨੂੰ ਮਿਲ ਸਕਦੇ ਹਨ। ਕੇਂਦਰ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ (RBI) ਦੇ ਉਸ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ਤਹਿਤ ਪਹਿਲਾਂ ਇਹਨਾਂ ਨੋਟਾਂ ਦਾ ਫ਼ੀਲਡ ਟਰਾਇਲ ਕੀਤਾ ਜਾਵੇਗਾ ਅਤੇ ਇਸ ਦੇ ਸਫ਼ਲ ਰਹਿਣ 'ਤੇ ਇਹਨਾਂ ਨੂੰ ਨਿਯਮਿਤ ਤੌਰ 'ਤੇ ਜਾਰੀ ਕੀਤਾ ਜਾਵੇਗਾ।
ਜਲਦ ਹੀ ਆਮ ਜਨਤਾ ਨੂੰ 10 ਰੁਪਏ ਅਤੇ 20 ਰੁਪਏ ਦੇ ਨਵੇਂ ਪੌਲੀਮਰ ਯਾਨੀ ਪਲਾਸਟਿਕ ਦੇ ਨੋਟ ਵੇਖਣ ਨੂੰ ਮਿਲ ਸਕਦੇ ਹਨ। ਕੇਂਦਰ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ (RBI) ਦੇ ਉਸ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ਤਹਿਤ ਪਹਿਲਾਂ ਇਹਨਾਂ ਨੋਟਾਂ ਦਾ ਫ਼ੀਲਡ ਟਰਾਇਲ ਕੀਤਾ ਜਾਵੇਗਾ ਅਤੇ ਇਸ ਦੇ ਸਫ਼ਲ ਰਹਿਣ ‘ਤੇ ਇਹਨਾਂ ਨੂੰ ਨਿਯਮਿਤ ਤੌਰ ‘ਤੇ ਜਾਰੀ ਕੀਤਾ ਜਾਵੇਗਾ।
ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸੋਮਵਾਰ ਨੂੰ ਸੰਸਦ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਫ਼ੀਲਡ ਟਰਾਇਲ ਸਫ਼ਲ ਰਹਿੰਦਾ ਹੈ, ਤਾਂ ਭਾਰਤੀ ਰਿਜ਼ਰਵ ਬੈਂਕ 10 ਰੁਪਏ ਅਤੇ 20 ਰੁਪਏ ਦੇ ਪੌਲੀਮਰ ਨੋਟ ਨਿਯਮਿਤ ਤੌਰ ‘ਤੇ ਚਲਣ ਵਿੱਚ ਲਿਆਵੇਗਾ। ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਪੰਕਜ ਚੌਧਰੀ ਨੇ ਦੱਸਿਆ ਕਿ ਆਰ.ਬੀ.ਆਈ. ਦੇ ਕੇਂਦਰੀ ਡਾਇਰੈਕਟਰ ਬੋਰਡ ਦੀ ਸਿਫ਼ਾਰਸ਼ ‘ਤੇ ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੀ ਧਾਰਾ 25 ਤਹਿਤ ਸਰਕਾਰ ਨੂੰ ਇੱਕ ਪ੍ਰਸਤਾਵ ਭੇਜਿਆ ਗਿਆ ਸੀ।
ਟਰਾਇਲ ਲਈ 100-100 ਕਰੋੜ ਨੋਟ ਕੀਤੇ ਜਾਣਗੇ ਜਾਰੀ
ਇਸ ਪ੍ਰਸਤਾਵ ਵਿੱਚ ₹10 ਅਤੇ ₹20 ਦੇ 100-100 ਕਰੋੜ ਪੌਲੀਮਰ ਨੋਟ ਫ਼ੀਲਡ ਟਰਾਇਲ ਲਈ ਜਾਰੀ ਕਰਨ ਦੀ ਇਜਾਜ਼ਤ ਮੰਗੀ ਗਈ ਸੀ। ਨਾਲ ਹੀ ਇਹ ਵੀ ਪ੍ਰਸਤਾਵ ਰੱਖਿਆ ਗਿਆ ਸੀ ਕਿ ਜੇਕਰ ਫ਼ੀਲਡ ਟਰਾਇਲ ਸਫ਼ਲ ਰਹਿੰਦਾ ਹੈ, ਤਾਂ ਇਹਨਾਂ ਦੋਵਾਂ ਮੁੱਲਾਂ ਦੇ ਪੌਲੀਮਰ ਨੋਟਾਂ ਨੂੰ ਨਿਯਮਿਤ ਤੌਰ ‘ਤੇ ਚਲਣ ਵਿੱਚ ਲਿਆਂਦਾ ਜਾਵੇ। ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਆਰ.ਬੀ.ਆਈ. ਦੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪ੍ਰਸਤਾਵ ਮੁਤਾਬਕ, ਆਰ.ਬੀ.ਆਈ. ਫ਼ੀਲਡ ਟਰਾਇਲ ਦੇ ਦੌਰਾਨ 10 ਰੁਪਏ ਦੇ 100 ਕਰੋੜ ਅਤੇ 20 ਰੁਪਏ ਦੇ 100 ਕਰੋੜ ਪੌਲੀਮਰ ਨੋਟ ਜਾਰੀ ਕਰੇਗਾ। ਇਸ ਪਰੀਖਣ ਵਿੱਚ ਇਹ ਦੇਖਿਆ ਜਾਵੇਗਾ ਕਿ ਇਹ ਨੋਟ ਕਿੰਨੇ ਹੰਢਣਸਾਰ ਹਨ, ਚਲਣ ਵਿੱਚ ਇਨ੍ਹਾਂ ਦਾ ਪ੍ਰਦਰਸ਼ਨ ਕੇਹਾ ਰਹਿੰਦਾ ਹੈ, ਇਹਨਾਂ ਦੀ ਵਰਤੋਂ ਕਰਨਾ ਕਿੰਨਾ ਸੌਖਾ ਹੈ ਅਤੇ ਭਾਰਤ ਦੇ ਵੱਖ-ਵੱਖ ਮੌਸਮਾਂ ਤੇ ਹਾਲਾਤਾਂ ਵਿੱਚ ਲੋਕ ਇਹਨਾਂ ਨੂੰ ਕਿੰਨਾ ਸਵੀਕਾਰ ਕਰਦੇ ਹਨ। ਜੇਕਰ ਟਰਾਇਲ ਕਾਮਯਾਬ ਰਹਿੰਦਾ ਹੈ, ਤਾਂ ਹੀ ਇਹਨਾਂ ਨੂੰ ਪੂਰੇ ਦੇਸ਼ ਵਿੱਚ ਨਿਯਮਿਤ ਤੌਰ ‘ਤੇ ਜਾਰੀ ਕਰਨ ਬਾਰੇ ਅੰਤਿਮ ਫ਼ੈਸਲਾ ਲਿਆ ਜਾਵੇਗਾ। ਵਿੱਤ ਮੰਤਰਾਲੇ ਨੇ ਇਹ ਵੀ ਸਾਫ਼ ਕੀਤਾ ਹੈ ਕਿ ਫਿਲਹਾਲ ਕਾਗਜ਼ ਦੇ ਨੋਟ ਅਤੇ ਪੌਲੀਮਰ ਨੋਟ ਦੋਵੇਂ ਨਾਲ-ਨਾਲ ਚੱਲਣਗੇ। ਅਜੇ ਪਾਰੰਪਰਿਕ ਕਾਗਜ਼ੀ ਨੋਟਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਕੋਈ ਯੋਜਨਾ ਜਾਂ ਪ੍ਰਸਤਾਵ ਨਹੀਂ ਹੈ।
ਪੌਲੀਮਰ ਨੋਟਾਂ ਦੇ ਮੁੱਖ ਲਾਭ
ਆਰ.ਬੀ.ਆਈ. ਨੇ ਦੱਸਿਆ ਹੈ ਕਿ ਵਿਸ਼ਵ ਦੇ ਕਈ ਦੇਸ਼ਾਂ ਦੇ ਤਜਰਬੇ ਦੇ ਆਧਾਰ ‘ਤੇ ਪੌਲੀਮਰ ਨੋਟਾਂ ਦੇ ਕਈ ਵੱਡੇ ਫ਼ਾਇਦੇ ਹਨ। ਇਹ ਆਮ ਕਾਗਜ਼ੀ ਨੋਟਾਂ ਦੀ ਤੁਲਨਾ ਵਿੱਚ ਜ਼ਿਆਦਾ ਸਮੇਂ ਤੱਕ ਚੱਲਦੇ ਹਨ। ਖ਼ਾਸ ਕਰਕੇ ₹10 ਅਤੇ ₹20 ਵਰਗੇ ਛੋਟੇ ਮੁੱਲ ਦੇ ਨੋਟ, ਜਿਨ੍ਹਾਂ ਦੀ ਸਭ ਤੋਂ ਵੱਧ ਵਰਤੋਂ ਹੁੰਦੀ ਹੈ, ਉਨ੍ਹਾਂ ਲਈ ਪੌਲੀਮਰ ਨੋਟ ਜ਼ਿਆਦਾ ਢੁਕਵੇਂ ਮੰਨੇ ਜਾਂਦੇ ਹਨ।
ਇਹ ਵੀ ਪੜ੍ਹੋ
ਇਨ੍ਹਾਂ ਦੀ ਲੰਮੀ ਉਮਰ ਕਾਰਨ ਵਾਰ-ਵਾਰ ਨਵੇਂ ਨੋਟ ਛਾਪਣ ਅਤੇ ਪੁਰਾਣੇ ਨੋਟਾਂ ਨੂੰ ਨਸ਼ਟ ਕਰਨ ਦੀ ਲੋੜ ਘੱਟ ਪਵੇਗੀ, ਜਿਸ ਨਾਲ ਸਰਕਾਰ ਦਾ ਖ਼ਰਚਾ ਵੀ ਘਟੇਗਾ ਅਤੇ ਕੂੜਾ-ਕਰਕਟ ਵੀ ਘੱਟ ਹੋਵੇਗਾ। ਇਸ ਤੋਂ ਇਲਾਵਾ, ਪੌਲੀਮਰ ਨੋਟਾਂ ਵਿੱਚ ਪਾਰਦਰਸ਼ੀ ਵਿੰਡੋ (Transparent Window), ਵਿਸ਼ੇਸ਼ ਸੁਰੱਖਿਆ ਧਾਗਾ ਅਤੇ ਨਕਲੀ ਨੋਟਾਂ ਨੂੰ ਰੋਕਣ ਵਾਲੀ ਆਧੁਨਿਕ ਸੁਰੱਖਿਆ ਤਕਨਾਲੋਜੀ ਵਰਗੇ ਕਈ ਉੱਨਤ ਸੁਰੱਖਿਆ ਫ਼ੀਚਰ ਜੋੜੇ ਜਾ ਸਕਦੇ ਹਨ, ਜਿਸ ਨਾਲ ਨੋਟਾਂ ਦੀ ਸੁਰੱਖਿਆ ਹੋਰ ਵੀ ਮਜ਼ਬੂਤ ਹੋ ਜਾਵੇਗੀ।
