ਮੁੜ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ, 21 ਦਿਨਾਂ ਦੀ ਮਿਲੀ ਫਰਲੋ, ਸਿਰਸਾ ਪਹੁੰਚਣ ਤੋਂ ਬਾਅਦ ਦਿੱਤੀ ਜਾਣਕਾਰੀ
ਇਸ ਤੋਂ ਪਹਿਲਾਂ ਵੀ ਰਾਮ ਰਹੀਮ ਨੂੰ ਕਈ ਵਾਰੀ ਪੈਰੋਲ ਅਤੇ ਫਰਲੋ ਮਿਲ ਚੁੱਕੀ ਹੈ। 28 ਜਨਵਰੀ 2025 ਨੂੰ ਉਸਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ, ਜਿਸ ਦੌਰਾਨ ਉਸਨੇ 10 ਦਿਨ ਸਿਰਸਾ ਅਤੇ 20 ਦਿਨ ਯੂ.ਪੀ. ਦੇ ਬਰਨਾਵਾ ਵਿੱਚ ਗੁਜ਼ਾਰੇ। ਇਹ 13ਵੀਂ ਵਾਰ ਹੈ ਕਿ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਮਿਲੀ ਹੈ।

ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ। ਬੁੱਧਵਾਰ ਸਵੇਰੇ ਲਗਭਗ 6:30 ਵਜੇ, ਰਾਮ ਰਹੀਮ ਨੂੰ ਸਖ਼ਤ ਸੁਰੱਖਿਆ ਵਿੱਚ ਸਿਰਸਾ ਲਿਆਂਦਾ ਗਿਆ, ਜਿੱਥੇ ਉਹ ਅਗਲੇ 21 ਦਿਨਾਂ ਤੱਕ ਡੇਰੇ ਚ ਰਹੇਗਾ। ਰਾਮ ਰਹੀਮ ਦੀ ਮੁੱਖ ਸਹਾਇਕ ਹਨੀਪ੍ਰੀਤ ਵੀ ਉਸਨੂੰ ਲੈਣ ਲਈ ਰੋਹਤਕ ਜੇਲ੍ਹ ਪਹੁੰਚੀ ਸੀ। ਸਿਰਸਾ ਆ ਕੇ ਰਾਮ ਰਹੀਮ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ, ਮੈਂ ਇੱਕ ਵਾਰ ਫਿਰ ਆਪਣੇ ਪ੍ਰੇਮੀਆਂ ਦੀ ਸੇਵਾ ਵਿੱਚ ਹਾਜ਼ਰ ਹਾਂ। ਸਾਰਿਆਂ ਨੂੰ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਡੇਰੇ ਦੇ ਜ਼ਿੰਮੇਵਾਰ ਜੋ ਕਹਿਣ, ਉਹੀ ਕਰਨਾ ਚਾਹੀਦਾ ਹੈ।
ਰਾਮ ਰਹੀਮ 29 ਅਪ੍ਰੈਲ ਨੂੰ ਮਨਾਏ ਜਾ ਰਹੇ ਡੇਰਾ ਸੱਚਾ ਸੌਦਾ ਦੇ 77ਵੇਂ ਸਥਾਪਨਾ ਦਿਵਸ ਸਮਾਗਮ ਵਿੱਚ ਹਿੱਸਾ ਲਵੇਗਾ। ਇਹ ਡੇਰਾ 1948 ਵਿੱਚ ਸੰਤ ਸ਼ਾਹ ਮਸਤਾਨਾ ਵੱਲੋਂ ਸਥਾਪਤ ਕੀਤਾ ਗਿਆ ਸੀ।
325 ਦਿਨ ਜੇਲ੍ਹ ਤੋਂ ਬਾਹਰ ਰਿਹਾ ਰਾਮ ਰਹੀਮ
ਇਸ ਤੋਂ ਪਹਿਲਾਂ ਵੀ ਰਾਮ ਰਹੀਮ ਨੂੰ ਕਈ ਵਾਰੀ ਪੈਰੋਲ ਅਤੇ ਫਰਲੋ ਮਿਲ ਚੁੱਕੀ ਹੈ। 28 ਜਨਵਰੀ 2025 ਨੂੰ ਉਸਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ, ਜਿਸ ਦੌਰਾਨ ਉਸਨੇ 10 ਦਿਨ ਸਿਰਸਾ ਅਤੇ 20 ਦਿਨ ਯੂ.ਪੀ. ਦੇ ਬਰਨਾਵਾ ਵਿੱਚ ਗੁਜ਼ਾਰੇ। ਇਹ 13ਵੀਂ ਵਾਰ ਹੈ ਕਿ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਮਿਲੀ ਹੈ। ਹੁਣ ਤੱਕ ਉਹ ਕੁੱਲ 325 ਦਿਨਾਂ ਲਈ ਬਾਹਰ ਰਹਿ ਚੁੱਕਾ ਹੈ।
ਇਨ੍ਹਾਂ ਮਾਮਲਿਆਂ ਵਿੱਚ ਚੱਲਿਆ ਕੇਸ
2017 ਵਿੱਚ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਹੇਠ 20 ਸਾਲ ਦੀ ਸਜ਼ਾ ਹੋਈ।
2019 ਵਿੱਚ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਇਹ ਵੀ ਪੜ੍ਹੋ
2021 ਵਿੱਚ ਡੇਰਾ ਮੈਨੇਜਰ ਰਣਜੀਤ ਸਿੰਘ ਦੀ ਹੱਤਿਆ ਦੇ ਕੇਸ ਵਿੱਚ ਵੀ ਉਸਨੂੰ ਉਮਰ ਕੈਦ ਹੋਈ।
ਸਾਲ 2017 ਤੋਂ ਬਾਅਦ ਇਨ੍ਹਾਂ ਸਜ਼ਾਵਾਂ ਦੇ ਬਾਵਜੂਦ, ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਜਾਂ ਫਰਲੋ ਤੇ ਬਾਹਰ ਆਉਣ ਦੀ ਇਜਾਜ਼ਤ ਮਿਲੀ ਹੈ, ਜਿਸ ਕਰਕੇ ਕਈ ਵਾਰੀ ਇਹ ਮਾਮਲਾ ਵਿਵਾਦ ਦਾ ਕੇਂਦਰ ਬਣਦਾ ਆ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਨੂੰ ਉੱਚ ਅਦਾਲਤ ਤੱਕ ਲੈਕੇ ਗਈ ਸੀ।