ਰਾਜਸਥਾਨ ਦੇ ਝਾਲਾਵਾੜ ਵਿੱਚ ਦਰਦਨਾਕ ਹਾਦਸਾ: ਸਰਕਾਰੀ ਸਕੂਲ ਦੀ ਛੱਤ ਡਿੱਗੀ, 7 ਦੀ ਮੌਤ, 22 ਜ਼ਖਮੀ… ਮੌਕੇ ‘ਤੇ ਪੁਲਿਸ
Jhalawar School roof collapsed: ਰਾਜਸਥਾਨ ਦੇ ਝਾਲਾਵਾੜ ਵਿੱਚ ਇੱਕ ਸਕੂਲ ਦੀ ਛੱਤ ਡਿੱਗ ਗਈ। ਇਸ ਵਿੱਚ 6 ਬੱਚਿਆਂ ਅਤੇ ਇੱਕ ਅਧਿਆਪਕ ਦੀ ਮੌਤ ਹੋ ਗਈ। 22 ਜ਼ਖਮੀ ਹਨ। ਜੇਸੀਬੀ ਨਾਲ ਮਲਬਾ ਹਟਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈ।
ਰਾਜਸਥਾਨ ਦੇ ਝਾਲਾਵਾੜ ਤੋਂ ਵੱਡੀ ਖ਼ਬਰ ਆਈ ਹੈ। ਇੱਥੇ ਇੱਕ ਸਰਕਾਰੀ ਸਕੂਲ ਦੀ ਛੱਤ ਡਿੱਗਣ ਤੋਂ ਬਾਅਦ ਕਈ ਵਿਦਿਆਰਥੀ ਦੱਬ ਗਏ। ਮਲਬੇ ਹੇਠ ਦੱਬਣ ਨਾਲ 1 ਅਧਿਆਪਕ ਅਤੇ 6 ਵਿਦਿਆਰਥੀਆਂ ਦੀ ਮੌਤ ਹੋ ਗਈ। ਜਦੋਂ ਕਿ 22 ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਫਿਲਹਾਲ, ਸਾਰੇ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਹਨ।
ਜੇਸੀਬੀ ਨਾਲ ਮਲਬਾ ਹਟਾਇਆ ਜਾ ਰਿਹਾ ਹੈ। ਜ਼ਖਮੀ ਬੱਚਿਆਂ ਨੂੰ ਮਨੋਹਰ ਥਾਣਾ ਸੀਐਸਸੀ ਲਿਆਂਦਾ ਜਾ ਰਿਹਾ ਹੈ। ਰਾਜਸਥਾਨ ਦੇ ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਡੀਐਮ ਨਾਲ ਗੱਲ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਭਾਰੀ ਬਾਰਿਸ਼ ਕਾਰਨ ਮਨੋਹਰਥਾਨਾ ਇਲਾਕੇ ਦੇ ਪਿਪਲੋਡੀ ਪਿੰਡ ਵਿੱਚ ਸਰਕਾਰੀ ਹਾਇਰ ਪ੍ਰਾਇਮਰੀ ਸਕੂਲ ਦੀ ਪੁਰਾਣੀ ਇਮਾਰਤ ਦੀ ਛੱਤ ਅਚਾਨਕ ਡਿੱਗ ਗਈ। ਛੱਤ ਡਿੱਗਣ ਕਾਰਨ ਸਕੂਲ ਵਿੱਚ ਪੜ੍ਹ ਰਹੇ ਕਈ ਵਿਦਿਆਰਥੀ ਮਲਬੇ ਹੇਠ ਦੱਬ ਗਏ।
ਪਿੰਡ ਵਾਸੀਆਂ ਨੇ ਕੀ ਦੱਸਿਆ?
ਸਥਾਨਕ ਪਿੰਡ ਵਾਸੀਆਂ ਅਨੁਸਾਰ ਘਟਨਾ ਸਮੇਂ ਕਲਾਸ ਵਿੱਚ ਪੰਜਾਹ ਤੋਂ ਵੱਧ ਵਿਦਿਆਰਥੀ ਮੌਜੂਦ ਸਨ। ਛੱਤ ਡਿੱਗਦੇ ਹੀ ਇੱਕ ਉੱਚੀ ਆਵਾਜ਼ ਸੁਣਾਈ ਦਿੱਤੀ ਅਤੇ ਚੀਕ-ਪੁਕਾਰ ਮੱਚ ਗਈ। ਤੁਰੰਤ ਪਿੰਡ ਵਾਸੀਆਂ ਅਤੇ ਅਧਿਆਪਕਾਂ ਨੇ ਮਲਬਾ ਹਟਾਉਣਾ ਸ਼ੁਰੂ ਕਰ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਨਿੱਜੀ ਸਾਧਨਾਂ ਰਾਹੀਂ ਮਨੋਹਰਥਾਨਾ ਦੇ ਸੀਐਚਸੀ ਹਸਪਤਾਲ ਪਹੁੰਚਾਇਆ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਕਈ ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪ੍ਰਸ਼ਾਸਨ ਨੇ ਜ਼ਖਮੀ ਵਿਦਿਆਰਥੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ, ਜਦੋਂ ਕਿ ਸਕੂਲ ਦੀ ਇਮਾਰਤ ਦੀ ਖਸਤਾ ਹਾਲਤ ‘ਤੇ ਸਵਾਲ ਉਠਾਏ ਜਾ ਰਹੇ ਹਨ।
Former Rajasthan CM Ashok Gehlot tweets, “In Manoharthana, Jhalawar, reports are coming in of a government school building collapsing, causing casualties among several children and teachers. I pray to God for minimal loss of life and a speedy recovery for the injured.” https://t.co/icLOYu0CqP pic.twitter.com/1xDYqNP3J0
— ANI (@ANI) July 25, 2025
ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ
ਹਾਦਸੇ ਤੋਂ ਬਾਅਦ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਵਿੱਚ ਲੋਕਾਂ ਨੂੰ ਮਲਬਾ ਹਟਾਉਂਦੇ ਦੇਖਿਆ ਗਿਆ। ਮਲਬੇ ਹੇਠ ਕਿੰਨੇ ਬੱਚੇ ਦੱਬੇ ਹੋਏ ਹਨ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ। ਪਰ ਜੇ ਪਿੰਡ ਵਾਸੀਆਂ ਦੀ ਮੰਨੀਏ ਤਾਂ ਮਲਬੇ ਹੇਠ ਲਗਭਗ 50 ਬੱਚੇ ਦੱਬੇ ਹੋਏ ਸਨ। ਬੱਚਿਆਂ ਨੂੰ ਅਜੇ ਵੀ ਬਾਹਰ ਕੱਢਿਆ ਜਾ ਰਿਹਾ ਹੈ। ਮੌਕੇ ‘ਤੇ ਐਂਬੂਲੈਂਸਾਂ ਬੁਲਾਈਆਂ ਗਈਆਂ ਹਨ। ਜੇਸੀਬੀ ਦੀ ਮਦਦ ਨਾਲ ਸਾਰਾ ਮਲਬਾ ਹਟਾਇਆ ਜਾ ਰਿਹਾ ਹੈ।


