ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਭਾਰਤ ‘ਤੇ ਦੁਨੀਆ ਨੂੰ ਭਰੋਸਾ… ਬ੍ਰਿਟੇਨ ਨਾਲ ਇਤਿਹਾਸਕ ਵਪਾਰ ਸਮਝੌਤੇ ‘ਤੇ ਬੋਲੇ ਪ੍ਰਧਾਨ ਮੰਤਰੀ ਮੋਦੀ

PM Modi: ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਬ੍ਰਿਟੇਨ ਨੇ ਇੱਕ ਮੁਕਤ ਵਪਾਰ ਸਮਝੌਤੇ 'ਤੇ ਦਸਤਖਤ ਕੀਤੇ ਹਨ। ਇਹ ਦੁਨੀਆ ਦੇ ਵਧਦੇ ਵਿਸ਼ਵਾਸ ਤੇ ਸਾਡੇ ਆਤਮ ਵਿਸ਼ਵਾਸ ਨੂੰ ਦਰਸਾਉਂਦਾ ਹੈ। ਇਸ ਵਿਸ਼ਵਾਸ ਨਾਲ, ਅਸੀਂ ਇੱਕ ਵਿਕਸਤ ਭਾਰਤ ਤੇ ਇੱਕ ਵਿਕਸਤ ਤਾਮਿਲਨਾਡੂ ਬਣਾਵਾਂਗੇ।

ਭਾਰਤ 'ਤੇ ਦੁਨੀਆ ਨੂੰ ਭਰੋਸਾ... ਬ੍ਰਿਟੇਨ ਨਾਲ ਇਤਿਹਾਸਕ ਵਪਾਰ ਸਮਝੌਤੇ 'ਤੇ ਬੋਲੇ ਪ੍ਰਧਾਨ ਮੰਤਰੀ ਮੋਦੀ
ਪੀਐਮ ਮੋਦੀ ਦੀ ਪੁਰਾਣੀ ਤਸਵੀਰ
Follow Us
tv9-punjabi
| Updated On: 27 Jul 2025 06:58 AM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਭਾਰਤ ਤੇ ਬ੍ਰਿਟੇਨ ਵਿਚਕਾਰ ਹਾਲ ਹੀ ‘ਚ ਹੋਏ ਮੁਕਤ ਵਪਾਰ ਸਮਝੌਤੇ (FTA) ਨੂੰ ਇਤਿਹਾਸਕ ਕਰਾਰ ਦਿੱਤਾ ਤੇ ਕਿਹਾ ਕਿ ਇਹ ਵਪਾਰ ਸਮਝੌਤਾ ਭਾਰਤ ‘ਚ ਦੁਨੀਆ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਆਪ੍ਰੇਸ਼ਨ ਸਿੰਦੂਰ ਬਾਰੇ, ਉਨ੍ਹਾਂ ਕਿਹਾ ਕਿ ਮੇਕ ਇਨ ਇੰਡੀਆ ਪਹਿਲਕਦਮੀ ਤਹਿਤ ਬਣਾਏ ਗਏ ਹਥਿਆਰਾਂ ਨੇ ਸਰਹੱਦ ਪਾਰ ਫੌਜੀ ਕਾਰਵਾਈ ਦੌਰਾਨ ਦੁਸ਼ਮਣ ਦੇ ਠਿਕਾਣਿਆਂ ਨੂੰ ਤਬਾਹ ਕਰਨ ‘ਚ ਵੱਡੀ ਭੂਮਿਕਾ ਨਿਭਾਈ ਤੇ ਦੁਸ਼ਮਣਾਂ ਦੀਆਂ ਰਾਤਾਂ ਦੀ ਨੀਂਦ ਉਡਾ ਕਰ ਦਿੱਤੀ।

ਪ੍ਰਧਾਨ ਮੰਤਰੀ ਨੇ ਇੱਥੇ 4,900 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਤੇ ਤਾਮਿਲਨਾਡੂ ਦੇ ਵਿਕਾਸ ਪ੍ਰਤੀ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨਡੀਏ) ਸਰਕਾਰ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।

ਬ੍ਰਿਟੇਨ ਨਾਲ ਵਪਾਰ ਸਮਝੌਤਾ ਇਤਿਹਾਸਕ

ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਆਪਣਾ ਵਿਦੇਸ਼ੀ ਦੌਰਾ ਪੂਰਾ ਕਰਨ ਤੋਂ ਬਾਅਦ ਸਿੱਧੇ ਤਾਮਿਲਨਾਡੂ ਆਉਣ ਦਾ ਸੁਭਾਗ ਪ੍ਰਾਪਤ ਕਰ ਰਹੇ ਹਨ। ਇਸ ਦੌਰਾਨ, ਮਾਲਦੀਵ ਦੀ ਆਪਣੀ ਯਾਤਰਾ ਤੋਂ ਪਹਿਲਾਂ ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ ‘ਤੇ ਦਸਤਖਤ ਕੀਤੇ ਗਏ। ਉਨ੍ਹਾਂ ਕਿਹਾ ਕਿ ਬ੍ਰਿਟੇਨ ਨਾਲ ਵਪਾਰ ਸਮਝੌਤਾ ਇਤਿਹਾਸਕ ਹੈ।

ਦੁਨੀਆ ਦੇ ਵਧਦੇ ਵਿਸ਼ਵਾਸ ਦਾ ਪ੍ਰਤੀਕ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਬ੍ਰਿਟੇਨ ਨੇ ਇੱਕ ਮੁਕਤ ਵਪਾਰ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਇਹ ਦੁਨੀਆ ਦੇ ਵਧਦੇ ਵਿਸ਼ਵਾਸ ਤੇ ਸਾਡੇ ਆਤਮ ਵਿਸ਼ਵਾਸ ਨੂੰ ਦਰਸਾਉਂਦਾ ਹੈ। ਅਸੀਂ ਇਸ ਭਰੋਸੇ ਨਾਲ ਇੱਕ ਵਿਕਸਤ ਭਾਰਤ ਤੇ ਇੱਕ ਵਿਕਸਤ ਤਾਮਿਲਨਾਡੂ ਬਣਾਵਾਂਗੇ।

ਪ੍ਰਧਾਨ ਮੰਤਰੀ ਮਾਲਦੀਵ ਤੋਂ ਤਾਮਿਲਨਾਡੂ ਪਹੁੰਚੇ

ਉਹ ਮਾਲਦੀਵ ਦੀ ਆਪਣੀ ਸਰਕਾਰੀ ਯਾਤਰਾ ਖਤਮ ਕਰਨ ਤੋਂ ਬਾਅਦ ਸਿੱਧੇ ਇੱਥੇ ਪਹੁੰਚੇ। ਉਨ੍ਹਾਂ ਕਿਹਾ ਕਿ FTA ਤੋਂ ਬਾਅਦ, ਬ੍ਰਿਟੇਨ ‘ਚ ਵਿਕਣ ਵਾਲੇ 99 ਪ੍ਰਤੀਸ਼ਤ ਭਾਰਤੀ ਉਤਪਾਦਾਂ ‘ਤੇ ਟੈਕਸ ਨਹੀਂ ਲਗਾਇਆ ਜਾਵੇਗਾ। ਜੇਕਰ ਭਾਰਤੀ ਉਤਪਾਦ ਸਸਤੇ ਹੋਣਗੇ ਤਾਂ ਉੱਥੇ ਮੰਗ ਵਧੇਗੀ ਤੇ ਇਸ ਨਾਲ ਭਾਰਤ ‘ਚ ਉਤਪਾਦਨ ਦੇ ਹੋਰ ਮੌਕੇ ਪੈਦਾ ਹੋਣਗੇ। ਇਸ ਮੁਕਤ ਵਪਾਰ ਸਮਝੌਤੇ ਕਾਰਨ, ਤਾਮਿਲਨਾਡੂ ਦੇ ਨੌਜਵਾਨਾਂ, ਛੋਟੇ ਕਾਰੋਬਾਰਾਂ, MSMEs ਤੇ ਸਟਾਰਟਅੱਪਸ ਨੂੰ ਭਾਰੀ ਲਾਭ ਮਿਲੇਗਾ।

ਇੱਕ ਵਿਕਸਤ ਭਾਰਤ ਤੇ ਤਾਮਿਲਨਾਡੂ ਦਾ ਵਾਅਦਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚਾ ਤੇ ਊਰਜਾ ਕਿਸੇ ਵੀ ਰਾਜ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਹਨ। ਪਿਛਲੇ 11 ਸਾਲਾਂ ‘ਚ ਬੁਨਿਆਦੀ ਢਾਂਚਾ ਤੇ ਊਰਜਾ ‘ਤੇ ਸਾਡਾ ਧਿਆਨ ਤਾਮਿਲਨਾਡੂ ਦੇ ਵਿਕਾਸ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਰੁਜ਼ਗਾਰ ਦੇ ਹਜ਼ਾਰਾਂ ਮੌਕੇ

ਮੋਦੀ ਨੇ ਕਿਹਾ ਕਿ ਐਨਡੀਏ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅਟਲ ਸੇਤੂ, ਸੋਨਮਾਰਗ ਸੁਰੰਗ, ਬੋਗੀਬੀਲ ਪੁਲ ਦਾ ਨਿਰਮਾਣ ਕੀਤਾ ਹੈ ਤੇ ਇਨ੍ਹਾਂ ਨੇ ਹਜ਼ਾਰਾਂ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ। ਰੇਲਵੇ ਬਾਰੇ ਉਨ੍ਹਾਂ ਕਿਹਾ ਕਿ ਇਹ ਉਦਯੋਗਿਕ ਵਿਕਾਸ ਦੀ ਜੀਵਨ ਰੇਖਾ ਹੈ। ਇਹ ਪ੍ਰੋਜੈਕਟ ਤਾਮਿਲਨਾਡੂ ਵ’ਚ ਹਵਾਈ ਅੱਡੇ, ਹਾਈਵੇਅ, ਰੇਲਵੇ, ਬੰਦਰਗਾਹਾਂ ਤੇ ਬਿਜਲੀ ਨਾਲ ਸਬੰਧਤ ਹਨ। ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਵ’ਚ ਇੱਕ ਨਵੀਂ ਅਤਿ-ਆਧੁਨਿਕ ਤੂਤੀਕੋਰਿਨ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਸ਼ਾਮਲ ਹੈ, ਜੋ ਲਗਭਗ 450 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਵਿਕਸਤ ਕੀਤੀ ਗਈ ਹੈ।

20 ਲੱਖ ਤੋਂ ਵੱਧ ਯਾਤਰੀਆਂ ਦੀ ਮੇਜ਼ਬਾਨੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਤਾਮਿਲਨਾਡੂ ਨੂੰ ਵਿਕਾਸ ਦੇ ਸਿਖਰ ‘ਤੇ ਲਿਜਾਣ ਲਈ 2014 ‘ਚ ਸ਼ੁਰੂ ਕੀਤਾ ਗਿਆ ਮਿਸ਼ਨ ਅੱਜ ਵੀ ਤੂਤੀਕੋਰਿਨ ‘ਚ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪਿਛਲੇ ਸਾਲ ਕਈ ਪ੍ਰੋਜੈਕਟਾਂ ਦੇ ਉਦਘਾਟਨ ਨੂੰ ਯਾਦ ਕੀਤਾ, ਜਿਸ ‘ਚ ਕੰਟੇਨਰ ਟਰਮੀਨਲ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਟਰਮੀਨਲ ਹੁਣ ਸਾਲਾਨਾ 20 ਲੱਖ ਤੋਂ ਵੱਧ ਯਾਤਰੀਆਂ ਦੀ ਮੇਜ਼ਬਾਨੀ ਕਰਨ ਦੇ ਸਮਰੱਥ ਹੈ, ਜਦੋਂ ਕਿ ਪਹਿਲਾਂ ਇਸ ਦੀ ਸਮਰੱਥਾ ਸਿਰਫ ਤਿੰਨ ਲੱਖ ਯਾਤਰੀਆਂ ਦੀ ਸੀ।

ਬਿਜਲੀ ਖੇਤਰ ‘ਚ, ਮੋਦੀ ਨੇ ਕੁਡਨਕੁਲਮ ਪਰਮਾਣੂ ਬਿਜਲੀ ਪਲਾਂਟ ਦੇ ਯੂਨਿਟ 3 ਅਤੇ 4 (2×1000 ਮੈਗਾਵਾਟ) ਤੋਂ ਬਿਜਲੀ ਕੱਢਣ ਲਈ ਅੰਤਰ-ਰਾਜੀ ਟ੍ਰਾਂਸਮਿਸ਼ਨ ਸਿਸਟਮ (ISTS) ਦਾ ਨੀਂਹ ਪੱਥਰ ਰੱਖਿਆ। ਲਗਭਗ 550 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੇ ਗਏ ਇਸ ਪ੍ਰੋਜੈਕਟ ਵਿੱਚ ਕੁਡਨਕੁਲਮ (ਤਿਰੂਨੇਲਵੇਲੀ) ਤੋਂ ਤੁਤੁਕੁੜੀ-II GIS ਸਬਸਟੇਸ਼ਨ ਅਤੇ ਸੰਬੰਧਿਤ ਟਰਮੀਨਲ ਉਪਕਰਣਾਂ ਤੱਕ 400 kV (ਕਵਾਡ) ਡਬਲ-ਸਰਕਟ ਟ੍ਰਾਂਸਮਿਸ਼ਨ ਲਾਈਨ ਸ਼ਾਮਲ ਹੋਵੇਗੀ।

ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?...