ਦਿੱਲੀ ਕਿਵੇਂ ਬਣੇਗੀ ਪ੍ਰਦੂਸ਼ਣ ਮੁਕਤ? ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਇਹ ਖਾਸ ਪਲਾਨ
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਖੁੱਲ੍ਹੇ 'ਚ ਕੂੜਾ ਸਾੜਨ 'ਤੇ ਪਾਬੰਦੀ ਹੋਵੇਗੀ। 611 ਟੀਮਾਂ ਬਣਾਈਆਂ ਗਈਆਂ ਹਨ, ਜੋ ਇਸ ਦੀ ਨਿਗਰਾਨੀ ਕਰਨਗੀਆਂ। ਉਦਯੋਗਿਕ ਪ੍ਰਦੂਸ਼ਣ 'ਤੇ ਨਜ਼ਰ ਰੱਖਣ ਲਈ 66 ਟੀਮਾਂ ਬਣਾਈਆਂ ਗਈਆਂ ਹਨ, ਜੋ ਇਹ ਦੇਖਣਗੀਆਂ ਕਿ ਸਨਅਤੀ ਇਕਾਈਆਂ 'ਚ ਅਣ-ਅਧਿਕਾਰਤ ਈਂਧਨ ਦੀ ਵਰਤੋਂ ਤਾਂ ਨਹੀਂ ਹੋ ਰਹੀ।

ਦਿੱਲੀ ਵਿੱਚ ਸਰਦੀਆਂ ਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਦਿੱਲੀ ਸਰਕਾਰ ਨੇ ਵਿੰਟਰ ਐਕਸ਼ਨ ਪਲਾਨ ਤਿਆਰ ਕੀਤਾ ਹੈ। ਇਸ ਵਿੰਟਰ ਪਲਾਨ ਨੂੰ ਜਾਰੀ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਹੈ ਕਿ ਪਿਛਲੇ ਅੱਠ ਸਾਲਾਂ ਵਿੱਚ ਦਿੱਲੀ ਵਿੱਚ ਪ੍ਰਦੂਸ਼ਣ ਘਟਿਆ ਹੈ। ਦੇਸ਼ ਦੇ ਕਈ ਵੱਡੇ ਸ਼ਹਿਰਾਂ ਦੀ ਤੁਲਨਾ ‘ਚ ਦਿੱਲੀ ‘ਚ ਪ੍ਰਦੂਸ਼ਣ ਦਾ ਪੱਧਰ ਕਾਫੀ ਘੱਟ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 2014 ਤੋਂ ਹੁਣ ਤੱਕ ਦਿੱਲੀ ਦਾ ਪ੍ਰਦੂਸ਼ਣ 30 ਫੀਸਦੀ ਘਟਿਆ ਹੈ। ਕੇਜਰੀਵਾਲ ਨੇ ਕਿਹਾ ਕਿ 13 ਅਜਿਹੇ ਹੌਟਸਪੌਟਸ ਦੀ ਪਛਾਣ ਕੀਤੀ ਗਈ ਹੈ ਜਿੱਥੇ ਪ੍ਰਦੂਸ਼ਣ ਸਭ ਤੋਂ ਵੱਧ ਹੈ। ਪਰਾਲੀ ਸਾੜਨ ਕਾਰਨ ਸਭ ਤੋਂ ਵੱਧ ਪ੍ਰਦੂਸ਼ਣ ਦਿੱਲੀ ਵਿੱਚ ਹੋਇਆ। ਪਿਛਲੇ 3 ਸਾਲਾਂ ਵਿੱਚ ਇਸ ਸਮੱਸਿਆ ਦੇ ਹੱਲ ਲਈ ਬਹੁਤ ਕੰਮ ਕੀਤਾ ਗਿਆ ਹੈ।
591 ਟੀਮਾਂ ਬਣਾਈਆਂ ਗਈਆਂ ਹਨ
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਡਸਟ ਪੌਲਿਊਸ਼ਨ ਨੂੰ ਘੱਟ ਕਰਨ ਲਈ ਉਸਾਰੀ ਵਾਲੀ ਥਾਂ ‘ਤੇ ਨਜ਼ਰ ਰੱਖਣ ਲਈ 591 ਟੀਮਾਂ ਬਣਾਈਆਂ ਗਈਆਂ ਹਨ, 82 ਰੋਡ ਸਵੀਪਿੰਗ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ। 530 ਵਾਟਰ ਸਪ੍ਰਿੰਕਲਰ ਮਸ਼ੀਨਾਂ ਵੀ ਮੰਗਵਾਈਆਂ ਗਈਆਂ ਹਨ। ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਲਈ ਪੀਯੂਸੀ ਸਰਟੀਫਿਕੇਟ ਦੀ ਜਾਂਚ ਕੀਤੀ ਜਾਵੇਗੀ। 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਲਈ ਬਣਾਏ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ 385 ਟੀਮਾਂ ਦਾ ਗਠਨ ਕੀਤਾ ਗਿਆ ਹੈ।
ਕੇਜਰੀਵਾਲ ਨੇ ਕਿਹਾ ਕਿ ਖੁੱਲ੍ਹੇ ‘ਚ ਕੂੜਾ ਸਾੜਨ ‘ਤੇ ਰੋਕ ਰਹੇਗੀ। ਲੋਕ ਕਿਤੇ ਵੀ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ। 611 ਟੀਮਾਂ ਬਣਾਈਆਂ ਗਈਆਂ ਹਨ, ਜੋ ਇਸ ਦੀ ਨਿਗਰਾਨੀ ਕਰਨਗੀਆਂ। ਉਦਯੋਗਿਕ ਪ੍ਰਦੂਸ਼ਣ ‘ਤੇ ਨਜ਼ਰ ਰੱਖਣ ਲਈ 66 ਟੀਮਾਂ ਬਣਾਈਆਂ ਗਈਆਂ ਹਨ, ਜੋ ਇਹ ਦੇਖਣਗੀਆਂ ਕਿ ਉਦਯੋਗਿਕ ਇਕਾਈਆਂ ਅਣ-ਅਧਿਕਾਰਤ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਈਂਧਨ ਦੀ ਵਰਤੋਂ ਤਾਂ ਨਹੀਂ ਕਰ ਰਹੀਆਂ।
ਗ੍ਰੀਨ ਵਾਰ ਰੂਮ ਸ਼ੁਰੂ ਕੀਤਾ ਜਾਵੇਗਾ
ਦਿੱਲੀ ਦੇ ਸੀਐਮ ਨੇ ਕਿਹਾ ਕਿ ਇੱਕ ਗ੍ਰੀਨ ਵਾਰ ਰੂਮ ਬਣਾਇਆ ਜਾਵੇਗਾ, ਜੋ 24 ਘੰਟੇ ਪ੍ਰਦੂਸ਼ਣ ਪੱਧਰ ‘ਤੇ ਨਜ਼ਰ ਰੱਖੇਗਾ। ਗ੍ਰੀਨ ਵਾਰ ਰੂਮ 3 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਦੇ ਲਈ 9 ਮੈਂਬਰਾਂ ਦੀ ਮਾਹਿਰ ਟੀਮ ਬਣਾਈ ਗਈ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਟਾਕਿਆਂ ‘ਤੇ ਪਾਬੰਦੀ ਰਹੇਗੀ। ਦਿੱਲੀ ਦੀਆਂ ਸੜਕਾਂ ‘ਤੇ ਇਲੈਕਟ੍ਰਿਕ ਵਾਹਨਾਂ ਦੇ ਸੰਚਾਲਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਦਿੱਲੀ ਵਿੱਚ 7135 ਬੱਸਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚੋਂ 800 ਇਲੈਕਟ੍ਰਿਕ ਬੱਸਾਂ ਹਨ।