ਸਾਨੂੰ ਕਮਜ਼ੋਰ ਪ੍ਰਧਾਨ ਮੰਤਰੀ ਨਹੀਂ ਚਾਹੀਦਾ, ਮੋਦੀ ਸਰਕਾਰ ‘ਤੇ ਕੇਜਰੀਵਾਲ ਦਾ ਨਿਸ਼ਾਨਾ; ਪੇਪਰ ਲੀਕ ਦਾ ਵੀ ਚੁੱਕਿਆ ਮੁੱਦਾ

Updated On: 

17 Jun 2026 14:29 PM IST

ਕੇਜਰੀਵਾਲ ਨੇ ਅਮਰੀਕੀ ਹਮਲੇ 'ਚ 3 ਭਾਰਤੀ ਨਾਵਿਕਾਂ ਦੀ ਮੌਤ ਦਾ ਮਾਮਲਾ ਵੀ ਚੁੱਕਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇੱਕ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੀਐਮ ਦੀ ਅੱਜ ਫਰਾਂਸ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੀਟਿੰਗ ਹੈ। ਉਨ੍ਹਾਂ ਨੇ ਕਿਹਾ ਕਿ ਟਰੰਪ ਨੂੰ ਸਾਫ਼-ਸਾਫ਼ ਬੋਲ ਦਿਓ। ਟਰੰਪ ਨੇ ਸਾਡੇ ਤਿੰਨ ਭਾਰਤੀਆਂ ਦੀ ਮਿਜ਼ਾਇਲ ਹਮਲਾ ਕਰਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਉਨ੍ਹਾਂ ਨੂੰ 140 ਕਰੋੜ ਭਾਰਤੀਆਂ ਦਾ ਸੰਦੇਸ਼ ਦੇ ਦਿਓ ਕਿ ਭਾਰਤ ਦੇ ਲੋਕ ਬਹੁਤ ਨਾਰਾਜ਼ ਹਨ ਤੇ ਭਾਰਤ ਸ਼ਕਤੀਸ਼ਾਲੀ ਦੇਸ਼ ਹੈ, ਭਾਰਤ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ।

ਸਾਨੂੰ ਕਮਜ਼ੋਰ ਪ੍ਰਧਾਨ ਮੰਤਰੀ ਨਹੀਂ ਚਾਹੀਦਾ, ਮੋਦੀ ਸਰਕਾਰ ਤੇ ਕੇਜਰੀਵਾਲ ਦਾ ਨਿਸ਼ਾਨਾ; ਪੇਪਰ ਲੀਕ ਦਾ ਵੀ ਚੁੱਕਿਆ ਮੁੱਦਾ

ਸਾਨੂੰ ਕਮਜ਼ੋਰ PM ਨਹੀਂ ਚਾਹੀਦਾ, ਮੋਦੀ ਸਰਕਾਰ 'ਤੇ ਕੇਜਰੀਵਾਲ ਦਾ ਹਮਲਾ

ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੇਪਰ ਲੀਕ ਹੋਣ ਦੀਆਂ ਘਟਨਾਵਾਂ ‘ਤੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ ਸਰਕਾਰ ਦਾ ਇਰਾਦਾ ਹੀ ਨਹੀਂ ਹੈ ਕਿ ਪੇਪਰ ਲੀਕ ਹੋਣ ਤੋਂ ਰੁਕ ਜਾਣ। ਉਨ੍ਹਾਂ ਇਲਜ਼ਾਮ ਲਗਾਇਆ ਹੈ ਕਿ ਪੇਪਰ ਲੀਕ ਦਾ ਧੰਦਾ ਅਰਬਾਂ ਦਾ ਹੈ ਤੇ ਇਸ ਮਾਮਲੇ ‘ਚ ਉੱਪਰ ਤੱਕ ਪੈਸੇ ਜਾਂਦੇ ਹਨ। ਉਨ੍ਹਾਂ ਨੇ ਮੋਦੀ ਸਰਕਾਰ ‘ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਜੇਕਰ ਪੇਪਰ ਲੀਕ ਬੰਦ ਕਰ ਦਿੱਤੇ ਤਾਂ ਵਿਧਾਇਕ ਤੇ ਸਾਂਸਦ ਖਰੀਦਣ ਦੇ ਪੈਸੇ ਕਿੱਥੋਂ ਆਉਣਗੇ? ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੋਣ ਵਾਲੀ ਮੁਲਾਕਾਤ ਦਾ ਜ਼ਿਕਰ ਕੀਤਾ ਹੈ।

ਪੇਪਰ ਲੀਕ ਦੇ ਮੁੱਦੇ ‘ਤੇ ਉਨ੍ਹਾਂ ਨੇ ਲਿਖਿਆ, ” ਮੋਦੀ ਸਰਕਾਰ ਦਾ ਪੇਪਰ ਲੀਕ ਰੋਕਣ ਦਾ ਕੋਈ ਅਸਲ ਇਰਾਦਾ ਨਹੀਂ ਹੈ। ਇਸੇ ਲਈ ਅਜਿਹੇ ਬੇਤੁਕੇ ਕਦਮ ਚੁੱਕੇ ਜਾ ਰਹੇ ਹਨ। ਫੌਜੀ ਜਹਾਜ਼ਾਂ ਰਾਹੀਂ ਪ੍ਰੀਖਿਆ ਪੇਪਰਾਂ ਦੀ ਢੋਆ-ਢੁਆਈ ਜਾਂ ਟੈਲੀਗ੍ਰਾਮ ਸੇਵਾਵਾਂ ਬੰਦ ਕਰਨਾ। ਕੀ ਇਹ ਕਦਮ ਪੇਪਰ ਲੀਕ ਨੂੰ ਰੋਕ ਦੇਣਗੇ? ਬਿਲਕੁਲ ਨਹੀਂ। ਪੇਪਰ ਲੀਕ ਰੈਕੇਟ ਅਰਬਾਂ ਦਾ ਧੰਦਾ ਹੈ। ਪੈਸਾ ਟੋਪ ਤੱਕ ਜਾਂਦਾ ਹੈ। ਜੇਕਰ ਪੇਪਰ ਲੀਕ ਰੁਕ ਜਾਂਦੇ, ਤਾਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਖਰੀਦਣ ਲਈ ਫੰਡ ਕਿੱਥੋਂ ਆਉਣਗੇ?

ਇਸ ਤੋਂ ਇਲਾਵਾਂ ਕੇਜਰੀਵਾਲ ਨੇ ਅਮਰੀਕੀ ਹਮਲੇ ‘ਚ 3 ਭਾਰਤੀ ਨਾਵਿਕਾਂ ਦੀ ਮੌਤ ਦਾ ਮਾਮਲਾ ਵੀ ਚੁੱਕਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇੱਕ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੀਐਮ ਦੀ ਅੱਜ ਫਰਾਂਸ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੀਟਿੰਗ ਹੈ। ਉਨ੍ਹਾਂ ਨੇ ਕਿਹਾ ਕਿ ਟਰੰਪ ਨੂੰ ਸਾਫ਼-ਸਾਫ਼ ਬੋਲ ਦਿਓ। ਟਰੰਪ ਨੇ ਸਾਡੇ ਤਿੰਨ ਭਾਰਤੀਆਂ ਦੀ ਮਿਜ਼ਾਇਲ ਹਮਲਾ ਕਰਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਉਨ੍ਹਾਂ ਨੂੰ 140 ਕਰੋੜ ਭਾਰਤੀਆਂ ਦਾ ਸੰਦੇਸ਼ ਦੇ ਦਿਓ ਕਿ ਭਾਰਤ ਦੇ ਲੋਕ ਬਹੁਤ ਨਾਰਾਜ਼ ਹਨ ਤੇ ਭਾਰਤ ਸ਼ਕਤੀਸ਼ਾਲੀ ਦੇਸ਼ ਹੈ, ਭਾਰਤ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ।

ਉਨ੍ਹਾਂ ਨੇ ਕਿਹਾ ਕਿ 3 ਭਾਰਤੀਆਂ ਦੀ ਮੌਤ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਟਵੀਟ ਤੱਕ ਨਹੀਂ ਕੀਤਾ। ਤੁਸੀਂ ਇੱਕ ਸੰਦੇਸ਼ ਤੱਕ ਨਹੀਂ ਦਿੱਤਾ, ਤੁਸੀਂ ਆਤਮਾ ਦੀ ਸ਼ਾਂਤੀ ਤੱਕ ਪ੍ਰਾਰਥਨਾ ਕੀਤੀ। ਸਾਨੂੰ ਇੱਕ ਸ਼ਕਤੀਸ਼ਾਲੀ ਤੇ ਬਹਾਦੁਰ ਪ੍ਰਧਾਨ ਮੰਤਰੀ ਚਾਹੀਦਾ ਹੈ। ਸਾਨੂੰ ਕਮਜ਼ੋਰ ਪ੍ਰਧਾਨ ਮੰਤਰੀ ਨਹੀਂ ਚਾਹੀਦਾ ਤੇ ਚੁੱਪ ਰਹਿਣ ਵਾਲਾ ਪ੍ਰਧਾਨ ਮੰਤਰੀ ਨਹੀਂ ਚਾਹੀਦਾ।

ਕੇਜਰੀਵਾਲ ਨੇ ਪੀਐਮ ਨੂੰ ਅਪੀਲ ਕੀਤੀ ਕਿ ਤੁਸੀਂ ਟਰੰਪ ਤੇ ਅਮਰੀਕਾ ਨੂੰ ਸਾਫ਼-ਸਾਫ਼ ਕਹਿ ਦਿਓ ਕਿ ਤੁਹਾਨੂੰ ਇਸ ਲਈ ਮੁਆਫ਼ੀ ਮੰਗਣੀ ਪਵੇਗੀ ਨਹੀਂ ਤਾਂ ਭਾਰਤ ਅਮਰੀਕਾ ਤੋਂ ਬਦਲਾ ਲੈਣ ਦੇ ਸਮਰੱਥ ਹੈ।

Loading...
Unable to load recommendations.
Follow Us