ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮੁਸੀਬਤ ਤੋਂ ਮੁਹੱਬਤ ਕਰਨਾ ਸਿੱਖਿਆ… ਪੀਐਮ ਮੋਦੀ ਨੇ ਸੁਣਾਇਆ ਬਚਪਨ ਕਿੱਸਾ, ਉਨ੍ਹਾਂ ਨੂੰ ਅੱਗੇ ਵਧਣ ਲਈ ਕੀਤਾ ਪ੍ਰੇਰਿਤ

PM Modi Podcast: ਪੀਐਮ ਮੋਦੀ ਨੇ ਕਿਹਾ ਕਿ ਚੰਗੇ ਲੋਕਾਂ ਨੂੰ ਰਾਜਨੀਤੀ ਵਿੱਚ ਆਉਂਦੇ ਰਹਿਣਾ ਚਾਹੀਦਾ ਹੈ। ਨੌਜਵਾਨਾਂ ਨੂੰ ਰਾਜਨੀਤੀ ਵਿੱਚ ਇੱਕ ਮਿਸ਼ਨ ਨਾਲ ਆਉਣਾ ਚਾਹੀਦਾ ਹੈ, ਨਾ ਕਿ ਲਾਲਸਾ ਨਾਲ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਮੈਂ ਮੁੱਖ ਮੰਤਰੀ ਬਣਿਆ ਸੀ, ਤਾਂ ਮੇਰਾ ਇੱਕ ਭਾਸ਼ਣ ਸੀ ਜਿਸ ਵਿੱਚ ਮੈਂ ਕਿਹਾ ਸੀ ਕਿ ਗਲਤੀਆਂ ਹੁੰਦੀਆਂ ਹਨ, ਅਜਿਹਾ ਨਹੀਂ ਹੈ ਕਿ ਗਲਤੀਆਂ ਨਹੀਂ ਹੁੰਦੀਆਂ, ਸਾਰਿਆਂ ਕੋਲੋਂ ਹੁੰਦੀਆਂ ਨੇ, ਮੇਰੇ ਕੋਲੋਂ ਵੀ ਹੋਈਆਂ ਹਨ। ਮੈਂ ਕੋਈ ਦੇਵਤਾ ਨਹੀਂ ਹਾਂ।

ਮੁਸੀਬਤ ਤੋਂ ਮੁਹੱਬਤ ਕਰਨਾ ਸਿੱਖਿਆ… ਪੀਐਮ ਮੋਦੀ ਨੇ ਸੁਣਾਇਆ ਬਚਪਨ ਕਿੱਸਾ, ਉਨ੍ਹਾਂ ਨੂੰ ਅੱਗੇ ਵਧਣ ਲਈ ਕੀਤਾ ਪ੍ਰੇਰਿਤ
ਪੀਐਮ ਮੋਦੀ ਦਾ ਪੋਡਕਾਸਟ Debut
Follow Us
tv9-punjabi
| Updated On: 10 Jan 2025 17:35 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਨੀਤੀ ਵਿੱਚ ਨੌਜਵਾਨਾਂ ਦੀ ਭਾਗੀਦਾਰੀ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਇੱਕ ਪੋਡਕਾਸਟ ਇੰਟਰਵਿਊ ਵਿੱਚ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਰਾਜਨੀਤੀ ਵਿੱਚ ਇੱਕ ਮਿਸ਼ਨ ਨਾਲ ਆਉਣਾ ਚਾਹੀਦਾ ਹੈ, ਨਾ ਕਿ ਲਾਲਸਾ ਲੈ ਕੇ। ਤੁਹਾਨੂੰ ਦੱਸ ਦੇਈਏ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਹਿਲਾ ਪੋਡਕਾਸਟ ਇੰਟਰਵਿਊ ਸੀ, ਜੋ ਜ਼ੋਰੋਧਾ ਦੇ ਸਹਿ-ਸੰਸਥਾਪਕ ਨਿਖਿਲ ਕਾਮਥ ਨੇ ਲਿਆ ਹੈ। ਉਨ੍ਹਾਂ ਨੇ ਵੀਰਵਾਰ ਨੂੰ ਇਸ ਪੋਡਕਾਸਟ ਦਾ ਟ੍ਰੇਲਰ ਲਾਂਚ ਕੀਤਾ।

ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਹਿਲੇ ਪੋਡਕਾਸਟ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ, ਦੁਨੀਆ ਦੀ ਮੌਜੂਦਾ ਸਥਿਤੀ, ਆਪਣੇ ਨਿੱਜੀ ਵਿਚਾਰਾਂ ਦੇ ਨਾਲ-ਨਾਲ ਭਾਰਤ ਦੇ ਰੁਖ ਅਤੇ ਰਾਜਨੀਤੀ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇਸ ਪੋਡਕਾਸਟ ਵਿੱਚ, ਪੀਐਮ ਮੋਦੀ ਨੇ ਕਿਹਾ ਕਿ ਇਹ ਮੇਰਾ ਪਹਿਲਾ ਪੋਡਕਾਸਟ ਹੈ, ਮੈਨੂੰ ਨਹੀਂ ਪਤਾ ਕਿ ਜਨਤਾ ਇਸਨੂੰ ਪਸੰਦ ਕਰੇਗੀ ਜਾਂ ਨਹੀਂ।

ਉੱਧਰ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅੱਜ ਦੇ ਸਮੇਂ ਵਿੱਚ ਕੋਈ ਨੌਜਵਾਨ ਰਾਜਨੀਤੀ ਵਿੱਚ ਆਉਣਾ ਚਾਹੁੰਦਾ ਹੈ, ਉਨ੍ਹਾਂ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਹਨ। ਇਸ ‘ਤੇ ਪੀਐਮ ਮੋਦੀ ਨੇ ਕਿਹਾ ਕਿ ਚੰਗੇ ਲੋਕਾਂ ਨੂੰ ਰਾਜਨੀਤੀ ਵਿੱਚ ਆਉਂਦੇ ਰਹਿਣਾ ਚਾਹੀਦਾ ਹੈ। ਨੌਜਵਾਨਾਂ ਨੂੰ ਰਾਜਨੀਤੀ ਵਿੱਚ ਇੱਕ ਮਿਸ਼ਨ ਨਾਲ ਆਉਣਾ ਚਾਹੀਦਾ ਹੈ, ਨਾ ਕਿ ਲਾਲਸਾ ਨਾਲ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਮੈਂ ਮੁੱਖ ਮੰਤਰੀ ਬਣਿਆ ਸੀ, ਤਾਂ ਮੇਰਾ ਇੱਕ ਭਾਸ਼ਣ ਸੀ ਜਿਸ ਵਿੱਚ ਮੈਂ ਕਿਹਾ ਸੀ ਕਿ ਗਲਤੀਆਂ ਹੁੰਦੀਆਂ ਹਨ, ਅਜਿਹਾ ਨਹੀਂ ਹੈ ਕਿ ਗਲਤੀਆਂ ਨਹੀਂ ਹੁੰਦੀਆਂ, ਸਾਰਿਆਂ ਕੋਲੋਂ ਹੁੰਦੀਆਂ ਨੇ, ਮੇਰੇ ਕੋਲੋਂ ਵੀ ਹੋਈਆਂ ਹਨ। ਮੈਂ ਕੋਈ ਦੇਵਤਾ ਨਹੀਂ ਹਾਂ।

ਅੱਗੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਅੱਜ ਅਜਿਹਾ ਲੱਗ ਰਿਹਾ ਹੈ ਕਿ ਪੂਰੀ ਦੁਨੀਆ ਜੰਗ ਵਿੱਚ ਫਸੀ ਹੋਈ ਹੈ, ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਗ ਦੀ ਇਸ ਸਥਿਤੀ ਵਿੱਚ, ਮੈਂ ਹਮੇਸ਼ਾ ਕਿਹਾ ਹੈ ਕਿ ਅਸੀਂ ਨਿਰਪੱਖ ਨਹੀਂ ਹਾਂ, ਪਰ ਸ਼ਾਂਤੀ ਦੇ ਹੱਕ ਵਿੱਚ ਹਾਂ। ਇਸ ਤੋਂ ਇਲਾਵਾ, ਉਨ੍ਹਾਂ ਨੇ ਆਪਣੇ ਕਾਰਜਕਾਲ ਨਾਲ ਸਬੰਧਤ ਸਵਾਲਾਂ ਬਾਰੇ ਵੀ ਗੱਲ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਪਹਿਲੇ ਕਾਰਜਕਾਲ ਵਿੱਚ ਜਨਤਾ ਮੈਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਮੈਂ ਵੀ ਦਿੱਲੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ।

ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਪੋਡਕਾਸਟ ਇੰਟਰਵਿਊ ਐਕਸ ‘ਤੇ ਸਾਂਝਾ ਕਰਦੇ ਹੋਏ ਲਿਖਿਆ, ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਇਸਦਾ ਓਨਾ ਹੀ ਆਨੰਦ ਮਾਣੋਗੇ ਜਿੰਨਾ ਸਾਨੂੰ ਤੁਹਾਡੇ ਲਈ ਇਸਨੂੰ ਬਣਾਉਣ ਵਿੱਚ ਆਇਆ।

ਕੌਣ ਹਨ ਨਿਖਿਲ ਕਾਮਥ ?

ਨਿਖਿਲ ਕਾਮਥ ਇੱਕ ਭਾਰਤੀ ਸਟਾਕ ਬ੍ਰੋਕਰ ਅਤੇ ਸਫਲ ਉੱਦਮੀ ਹਨ। ਉਨ੍ਹਾਂ ਨੇ 2010 ਵਿੱਚ ਜ਼ੇਰੋਧਾ ਦੀ ਸਥਾਪਨਾ ਕੀਤੀ। ਜ਼ੇਰੋਧਾ ਸਟਾਕ, ਕਮੋਡਿਟੀ, ਮਿਉਚੁਅਲ ਫੰਡ, ਬਾਂਡ ਅਤੇ ਮੁਦਰਾ ਵਿੱਚ ਆਨਲਾਈਨ ਟ੍ਰੇਡਿੰਗ ਸੇਵਾਵਾਂ ਦਿੰਦਾ ਹੈ। ਨਿਖਿਲ ਨੇ ਆਪਣੇ ਵੱਡੇ ਭਰਾ ਨਿਤਿਨ ਕਾਮਥ ਨਾਲ ਜ਼ੇਰੋਧਾ ਦੀ ਸ਼ੁਰੂਆਤ ਕੀਤੀ ਸੀ। ਜੇਰੋਧਾ ਦੇ 10 ਮਿਲੀਅਨ ਕਲਾਇੰਟ ਹਨ, ਜੋ ਇਸਨੂੰ ਦੇਸ਼ ਦੀਆਂ ਸਭ ਤੋਂ ਵੱਡੀਆਂ ਬ੍ਰੋਕਰੇਜ ਫਰਮਾਂ ਵਿੱਚੋਂ ਇੱਕ ਬਣਾਉਂਦੇ ਹਨ। ਉਹ ਰੇਨਮੈਟਰ ਦੇ ਵੀ ਸੰਸਥਾਪਕ ਹਨ। ਨਿਖਿਲ ਨੂੰ 2024 ਦੀ ਫੋਰਬਸ ਦੇ ਵਿਸ਼ਵ ਅਰਬਪਤੀਆਂ ਦੀ ਸੂਚੀ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ ਅਤੇ ਫੋਰਬਸ ਦੇ ਅਨੁਸਾਰ, ਉਨ੍ਹਾਂ ਦੀ ਦੌਲਤ $3.1 ਬਿਲੀਅਨ ਹੈ।

ਨਿਖਿਲ ਦਾ ਜਨਮ 5 ਸਤੰਬਰ 1986 ਨੂੰ ਕਰਨਾਟਕ ਵਿੱਚ ਹੋਇਆ ਸੀ। ਉਹ ਇੱਕ ਕੋਂਕਣੀ ਪਰਿਵਾਰ ਤੋਂ ਆਉਂਦੇ ਹਨ। ਨਿਖਿਲ ਨੇ 17 ਸਾਲ ਦੀ ਉਮਰ ਵਿੱਚ ਇੱਕ ਕਾਲ ਸੈਂਟਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਸਟਾਕ ਟ੍ਰੇਡਿੰਗ ਵੀ ਸ਼ੁਰੂ ਕੀਤਾ। ਸਾਲ 2006 ਵਿੱਚ, ਨਿਖਿਲ ਇੱਕ ਸਬ-ਬ੍ਰੋਕਰ ਬਣ ਗਏ ਸਨ ਅਤੇ ਆਪਣੇ ਭਰਾ ਨਿਤਿਨ ਨਾਲ ਮਿਲ ਕੇ ਆਪਣੀ ਬ੍ਰੋਕਰੇਜ ਫਰਮ ਸ਼ੁਰੂ ਕੀਤੀ। ਇਸ ਤੋਂ ਬਾਅਦ, ਸਾਲ 2010 ਵਿੱਚ, ਨਿਖਿਲ ਨੇ ਆਪਣੇ ਭਰਾ ਨਾਲ ਮਿਲ ਕੇ ਜ਼ੇਰੋਧਾ ਦੀ ਨੀਂਹ ਰੱਖੀ ਅਤੇ ਇੱਕ ਤੋਂ ਬਾਅਦ ਇੱਕ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਰਹੇ।

ਨਿਖਿਲ ਕਾਮਥ ਟਰੂ ਬੀਕਨ ਦੇ ਸਹਿ-ਸੰਸਥਾਪਕ ਵੀ ਹਨ, ਉਨ੍ਹਾਂ ਨੇ ਇਸਨੂੰ 2020 ਵਿੱਚ ਸ਼ੁਰੂ ਕੀਤਾ ਸੀ। ਟਰੂ ਬੀਕਨ ਇੱਕ ਐਸੇਟਸ ਮੈਨੇਜਮੈਂਟ ਕੰਪਨੀ ਹੈ ਜੋ ਅਲਟਰਾ-ਹਾਈ-ਨੈੱਟ-ਵਿਅਕਤੀਆਂ ਨੂੰ ਭਾਰਤੀ ਬਾਜ਼ਾਰਾਂ ਵਿੱਚ ਨਿੱਜੀ ਤੌਰ ‘ਤੇ ਨਿਵੇਸ਼ ਕਰਨ ਵਿੱਚ ਮਦਦ ਕਰਦੀ ਹੈ। ਮਾਰਚ 2023 ਵਿੱਚ, ਨਿਖਿਲ ਨੇ People By WTF ਪੋਡਕਾਸਟ ਸ਼ੁਰੂ ਕੀਤਾ। ਹੁਣ ਤੱਕ ਉਹ ਤਨਮੈਅ ਭੱਟ, ਕਿਰਨ ਮਜ਼ੂਮਦਾਰ-ਸ਼ਾ, ਸੁਨੀਲ ਸ਼ੈੱਟੀ, ਰਿਤੇਸ਼ ਅਗਰਵਾਲ, ਰੌਨੀ ਸਕ੍ਰੂਵਾਲਾ ਅਤੇ ਹੋਰ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਨਾਲ ਪੋਡਕਾਸਟ ਕਰ ਚੁੱਕੇ ਹਨ।

Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!...
Labubu Doll: ਭਾਰਤੀ ਸਿੰਘ ਦੇ ਪਿੱਛੇ ਪਈ ਲਬੂਬੂ ਡੌਲ, ਮੁੜ ਤੋਂ ਗਿਫਟ 'ਚ ਮਿਲੀ ਸ਼ੈਤਾਨੀ ਗੁੱਡੀ!
Labubu Doll: ਭਾਰਤੀ ਸਿੰਘ ਦੇ ਪਿੱਛੇ ਪਈ ਲਬੂਬੂ ਡੌਲ, ਮੁੜ ਤੋਂ ਗਿਫਟ 'ਚ ਮਿਲੀ ਸ਼ੈਤਾਨੀ ਗੁੱਡੀ!...
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ....
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ.......
ਜੰਮੂ-ਕਸ਼ਮੀਰ 'ਚ ਦਿਖੀ ਦੇਸ਼ ਭਗਤੀ ਦੀ ਬੇਮਿਸਾਲ ਝਲਕ, ਡੋਡਾ 'ਚ 1508 ਮੀਟਰ ਲੰਬੇ ਤਿਰੰਗੇ ਨਾਲ ਨਿਕਲੀ ਰੈਲੀ
ਜੰਮੂ-ਕਸ਼ਮੀਰ 'ਚ ਦਿਖੀ ਦੇਸ਼ ਭਗਤੀ ਦੀ ਬੇਮਿਸਾਲ ਝਲਕ, ਡੋਡਾ 'ਚ 1508 ਮੀਟਰ ਲੰਬੇ ਤਿਰੰਗੇ ਨਾਲ ਨਿਕਲੀ ਰੈਲੀ...
WORLD EXCLUSIVE REPORT: ਅਮਰੀਕਾ-ਮੈਕਸੀਕੋ ਸਰਹੱਦ ਤੋਂ 'ਡੰਕੀ' ਰੂਟ
WORLD EXCLUSIVE REPORT: ਅਮਰੀਕਾ-ਮੈਕਸੀਕੋ ਸਰਹੱਦ ਤੋਂ 'ਡੰਕੀ' ਰੂਟ...
ਪੰਜਾਬ ਦੀ ਪੰਥਕ ਰਾਜਨੀਤੀ 'ਚ ਵੱਡਾ ਬਦਲਾਅ, ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੀ ਇਹ ਵੱਡੀ ਜਿੰਮੇਵਾਰੀ
ਪੰਜਾਬ ਦੀ ਪੰਥਕ ਰਾਜਨੀਤੀ 'ਚ ਵੱਡਾ ਬਦਲਾਅ, ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੀ ਇਹ ਵੱਡੀ ਜਿੰਮੇਵਾਰੀ...
Bigg Boss 19 'ਚ ਦਿਖੇਗੀ ਪਹਿਲਗਾਮ ਹਮਲੇ ਵਿਚ ਸ਼ਹੀਦ ਹੋਏ ਵਿਨੈ ਨਰਵਾਲ ਦੀ ਪਤਨੀ?
Bigg Boss 19 'ਚ ਦਿਖੇਗੀ ਪਹਿਲਗਾਮ ਹਮਲੇ ਵਿਚ ਸ਼ਹੀਦ ਹੋਏ ਵਿਨੈ ਨਰਵਾਲ ਦੀ ਪਤਨੀ?...
ਰਾਹੁਲ ਗਾਂਧੀ 'ਤੇ ਬੀਜੇਪੀ ਆਗੂ ਤਰੁਣ ਚੁੱਘ ਦਾ ਹਮਲਾ, ਕਾਂਗਰਸ ਨੂੰ ਦਿੱਤੀ ਚੁਣੌਤੀ
ਰਾਹੁਲ ਗਾਂਧੀ 'ਤੇ ਬੀਜੇਪੀ ਆਗੂ ਤਰੁਣ ਚੁੱਘ ਦਾ ਹਮਲਾ, ਕਾਂਗਰਸ ਨੂੰ ਦਿੱਤੀ ਚੁਣੌਤੀ...
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ...