PM ਮੋਦੀ ਨੇ ‘ਮਨ ਕੀ ਬਾਤ’ ‘ਚ ਐਮਰਜੈਂਸੀ ਦੇ ਦੌਰ ਨੂੰ ਕੀਤਾ ਯਾਦ, ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਵੀ ਕੀਤੀ ਸ਼ਲਾਘਾ
PM Modi Man Ki Baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਵਾਰ ਫਿਰ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤੀ। ਅੱਜ ਪ੍ਰਧਾਨ ਮੰਤਰੀ ਦੀ 'ਮਨ ਕੀ ਬਾਤ' ਦਾ 102ਵਾਂ ਐਪੀਸੋਡ ਰਿਲੀਜ਼ ਹੋ ਗਿਆ ਹੈ।
PM Modi Man Ki Baat: ਪ੍ਰਧਾਨ ਮੰਤਰੀ ਮੋਦੀ ਨੇ ਅੱਜ 102ਵੇਂ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ। ਪੀਐਮ ਮੋਦੀ (PM Narendra Modi) ਨੇ ਦੇਸ਼ ਨੂੰ ਆਪਣੇ ਅਮਰੀਕਾ ਦੌਰੇ ਬਾਰੇ ਦੱਸਿਆ। ਉਨ੍ਹਾਂ ਨੇ ਛਤਰਪਤੀ ਸ਼ਿਵਾਜੀ ਨੂੰ ਯਾਦ ਕੀਤਾ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈਣ ਦੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਵਿੱਚ ਐਮਰਜੈਂਸੀ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਇਹ ਦੇਸ਼ ਦਾ ਕਾਲਾ ਅਧਿਆਏ ਹੈ। ਅੱਜ ਵੀ ਉਸ ਸਮੇਂ ਨੂੰ ਯਾਦ ਕਰਕੇ ਮਨ ਸਹਿਮ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਜਲ ਸੰਕਟ ਅਤੇ ਟੀਬੀ ਮੁਕਤ ਭਾਰਤ ਮੁਹਿੰਮ ਬਾਰੇ ਵੀ ਗੱਲ ਕੀਤੀ। ਇਸ ਵਿਸ਼ੇਸ਼ ਪ੍ਰੋਗਰਾਮ ਨੇ 30 ਅਪ੍ਰੈਲ ਨੂੰ 100 ਐਪੀਸੋਡ ਪੂਰੇ ਕੀਤੇ। ਇਹ ਪ੍ਰੋਗਰਾਮ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਹੁੰਦਾ ਹੈ।
ਪ੍ਰਧਾਨ ਮੰਤਰੀ ਮੋਦੀ ਅਮਰੀਕਾ ਦੌਰੇ ‘ਤੇ ਜਾ ਰਹੇ ਹਨ। ਪੀਐਮ ਨੇ ਕਿਹਾ ਕਿ ਇਸ ਵਾਰ ਮਨ ਕੀ ਬਾਤ ਇੱਕ ਹਫ਼ਤਾ ਪਹਿਲਾਂ ਹੋ ਰਹੀ ਹੈ। ਪੀਐਮ ਮੋਦੀ ਨੇ ਮਨ ਕੀ ਬਾਤ ਵਿੱਚ ਦੱਸਿਆ ਕਿ ਉਹ ਅਗਲੇ ਹਫ਼ਤੇ ਅਮਰੀਕਾ ਵਿੱਚ ਹੋਣਗੇ। ਅਜਿਹੇ ‘ਚ ਕਾਫੀ ਭੱਜ-ਦੌੜ ਹੋਵੇਗੀ। ਪੀਐਮ ਨੇ ਕਿਹਾ ਕਿ ਇਸ ਲਈ ਉਨ੍ਹਾਂ ਨੇ ਯਾਤਰਾ ‘ਤੇ ਜਾਣ ਤੋਂ ਪਹਿਲਾਂ ਆਪਣੇ ਨਾਗਰਿਕਾਂ ਨਾਲ ਗੱਲ ਕਰਨ ਬਾਰੇ ਸੋਚਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਬਿਹਤਰ ਕੀ ਹੋਵੇਗਾ.. ਤੁਹਾਡੇ ਆਸ਼ੀਰਵਾਦ, ਪ੍ਰੇਰਨਾ ਨਾਲ ਮੇਰੀ ਊਰਜਾ ਵੀ ਵਧੇਗੀ।
Sharing this month’s #MannKiBaat. Do listen! https://t.co/oHgArTmYKr
— Narendra Modi (@narendramodi) June 18, 2023
ਇਹ ਵੀ ਪੜ੍ਹੋ
ਐਮਰਜੈਂਸੀ ਇਤਿਹਾਸ ਦਾ ਕਾਲਾ ਦੌਰ- PM
ਪੀਐਮ ਨੇ ਕਿਹਾ ਕਿ ਐਮਰਜੈਂਸੀ (Emergency) ਦੇਸ਼ ਦਾ ਕਾਲਾ ਅਧਿਆਏ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਬੁਰੇ ਦਿਨ ਸਨ। ਮੇਰਾ ਮਨ ਅੱਜ ਵੀ ਸਹਿਮ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੀ ਮਨ ਕੀ ਬਾਤ ਵਿੱਚ ਸ਼ਿਵਾਜੀ ਬਾਰੇ ਚਰਚਾ ਕੀਤੀ। ਪੀਐਮ ਨੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਤਾਜਪੋਸ਼ੀ ਦੇ 350 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਨੂੰ ਵੱਡੇ ਤਿਉਹਾਰ ਵਜੋਂ ਮਨਾਇਆ ਜਾ ਰਿਹਾ ਹੈ।
ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਹੁਨਰ ਨੂੰ ਜਾਣੀਏ, ਉਨ੍ਹਾਂ ਤੋਂ ਸਿੱਖੀਏ। ਇਸ ਨਾਲ ਅਸੀਂ ਆਪਣੇ ਅੰਦਰ ਆਪਣੇ ਵਿਰਸੇ ‘ਤੇ ਮਾਣ ਮਹਿਸੂਸ ਕਰਾਂਗੇ ਅਤੇ ਭਵਿੱਖ ਲਈ ਪ੍ਰੇਰਨਾ ਵੀ ਪ੍ਰਾਪਤ ਕਰਾਂਗੇ।
PM ਵੱਲੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਸ਼ਲਾਘਾ
ਪ੍ਰਧਾਨ ਮੰਤਰੀ ਮੋਦੀ ਨੇ ‘ਮਨ ਕੀ ਬਾਤ’ ਵਿੱਚ ਪੰਜਾਬ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆਂ ਗੇਮਜ਼ ਵਿੱਚ PU ਤੇ GNDU ਟੌਪ ਤਿੰਨ ‘ਤੇ ਰਹੀਆਂ। ਪੀਐਮ ਨੇ ਕਿਹਾ ਕਿ ਖੇਲੋ ਇੰਡੀਆ (Khelo India) ਵਿੱਚ ਨੌਜਵਾਨਾਂ ਨੇ 11 ਰਿਕਾਰਡ ਤੋੜੇ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ