PM ਕਿਸਾਨ ਯੋਜਨਾ: ਇਹ 3 ਕੰਮ ਨਾ ਕੀਤੇ ਤਾਂ ਅਟਕ ਸਕਦੀ ਹੈ 2,000 ਰੁਪਏ ਦੀ ਅਗਲੀ ਕਿਸ਼ਤ

Published: 

01 Aug 2026 12:29 PM IST

ਜੇਕਰ ਕਿਸਾਨ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਅਗਲੀ ਕਿਸ਼ਤ ਮਿਲੇਗੀ ਜਾਂ ਨਹੀਂ, ਤਾਂ ਉਹ ਪੀਐਮ ਕਿਸਾਨ ਪੋਰਟਲ 'ਤੇ ਜਾ ਕੇ ਆਪਣਾ ਬੈਨਿਫਿਸ਼ਰੀ ਸਟੇਟਸ ਦੇਖ ਸਕਦੇ ਹਨ। ਇਸ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ "ਫਾਰਮਰਸ ਕੌਰਨਰ" ਸੈਕਸ਼ਨ 'ਚ "Know Your Status" ਵਿਕਲਪ ਚੁਣੋ। ਇਸ ਤੋਂ ਬਾਅਦ ਆਪਣਾ ਰਜਿਸਟ੍ਰੇਸ਼ਨ ਨੰਬਰ ਤੇ ਕੈਪਚਾ ਕੋਡ ਦਰਜ ਕਰਕੇ "ਗੇਟ ਡਾਟਾ" 'ਤੇ ਕਲਿੱਕ ਕਰੋ।

PM ਕਿਸਾਨ ਯੋਜਨਾ: ਇਹ 3 ਕੰਮ ਨਾ ਕੀਤੇ ਤਾਂ ਅਟਕ ਸਕਦੀ ਹੈ 2,000 ਰੁਪਏ ਦੀ ਅਗਲੀ ਕਿਸ਼ਤ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 24ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਲਈ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਹਾਲ ਹੀ ‘ਚ ਕੇਂਦਰੀ ਮੰਤਰੀ ਮੰਡਲ ਨੇ ਇਸ ਯੋਜਨਾ ਨੂੰ ਸਾਲ 2030-31 ਤੱਕ ਜਾਰੀ ਰੱਖਣ ਨੂੰ ਮਨਜ਼ੂਰੀ ਦਿੱਤੀ ਹੈ। ਹੁਣ ਯੋਜਨਾ ਦੇ ਨਿਰਧਾਰਿਤ ਚੱਕਰ ਅਨੁਸਾਰ ਅਗਲੀ 2,000 ਰੁਪਏ ਦੀ ਕਿਸ਼ਤ ਨਵੰਬਰ-ਦਸੰਬਰ 2026 ਦੇ ਵਿਚਕਾਰ ਕਿਸਾਨਾਂ ਦੇ ਖਾਤਿਆਂ ‘ਚ ਭੇਜੀ ਜਾ ਸਕਦੀ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਕਿਸਾਨਾਂ ਨੂੰ ਤਿੰਨ ਜ਼ਰੂਰੀ ਕੰਮ ਪੂਰੇ ਕਰਨੇ ਹੋਣਗੇ, ਨਹੀਂ ਤਾਂ ਉਨ੍ਹਾਂ ਦੀ ਕਿਸ਼ਤ ਅਟਕ ਸਕਦੀ ਹੈ।

ਅਗਲੀ ਕਿਸ਼ਤ ਕਦੋਂ ਆ ਸਕਦੀ ਹੈ?

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਯੋਗ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਦੀ ਆਰਥਿਕ ਸਹਾਇਤਾ ਤਿੰਨ ਬਰਾਬਰ ਕਿਸ਼ਤਾਂ ‘ਚ ਦਿੱਤੀ ਜਾਂਦੀ ਹੈ। ਹਰ ਕਿਸ਼ਤ ‘ਚ 2,000 ਰੁਪਏ ਡਾਇਰੈਕਟ ਬੈਨਿਫਿਟ ਟ੍ਰਾਂਸਫਰ (ਡੀਬੀਟੀ) ਰਾਹੀਂ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਭੇਜੇ ਜਾਂਦੇ ਹਨ।

ਯੋਜਨਾ ਅਨੁਸਾਰ ਪਹਿਲੀ ਕਿਸ਼ਤ ਅਪ੍ਰੈਲ ਤੋਂ ਜੁਲਾਈ, ਦੂਜੀ ਅਗਸਤ ਤੋਂ ਨਵੰਬਰ ਤੇ ਤੀਜੀ ਦਸੰਬਰ ਤੋਂ ਮਾਰਚ ਦੇ ਵਿਚਕਾਰ ਜਾਰੀ ਕੀਤੀ ਜਾਂਦੀ ਹੈ। 23ਵੀਂ ਕਿਸ਼ਤ ਜਾਰੀ ਹੋਣ ਤੋਂ ਬਾਅਦ ਹੁਣ 24ਵੀਂ ਕਿਸ਼ਤ ਨਵੰਬਰ-ਦਸੰਬਰ 2026 ਦੇ ਵਿਚਕਾਰ ਜਾਰੀ ਹੋਣ ਦੀ ਸੰਭਾਵਨਾ ਹੈ।

ਇਹ 3 ਕੰਮ ਪੂਰੇ ਕਰਨਾ ਹੈ ਜ਼ਰੂਰੀ

ਜੇਕਰ ਕਿਸਾਨ ਚਾਹੁੰਦੇ ਹਨ ਕਿ ਅਗਲੀ ਕਿਸ਼ਤ ਬਿਨਾਂ ਕਿਸੇ ਰੁਕਾਵਟ ਦੇ ਉਨ੍ਹਾਂ ਦੇ ਖਾਤੇ ‘ਚ ਪਹੁੰਚੇ, ਤਾਂ ਉਨ੍ਹਾਂ ਨੂੰ ਤਿੰਨ ਪ੍ਰਕਿਰਿਆਵਾਂ ਸਮੇਂ ਸਿਰ ਪੂਰੀਆਂ ਕਰਣੀਆਂ ਹੋਣਗੀਆਂ।

ਸਭ ਤੋਂ ਪਹਿਲਾਂ ਈ-ਕੇਵਾਈਸੀ ਪੂਰੀ ਹੋਣੀ ਲਾਜ਼ਮੀ ਹੈ। ਇਹ ਕੰਮ PM ਕਿਸਾਨ ਪੋਰਟਲ ‘ਤੇ ਆਧਾਰ OTP ਜਾਂ ਨਜ਼ਦੀਕੀ ਸੀਐਸਸੀ ਕੇਂਦਰ ਰਾਹੀਂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਲੈਂਡ ਸੀਡਿੰਗ (Land Seeding) ਦਾ ਸਰਕਾਰੀ ਪੋਰਟਲ ‘ਤੇ ਪੂਰਾ ਹੋਣਾ ਵੀ ਲਾਜ਼ਮੀ ਹੈ। ਜੇਕਰ ਸਟੇਟਸ ‘ਚ “ਲੈਂਡ ਸੀਡਿੰਗ No” ਦਿਖਾਈ ਦਿੰਦਾ ਹੈ ਤਾਂ ਸਬੰਧਤ ਤਹਿਸੀਲ ਜਾਂ ਖੇਤੀਬਾੜੀ ਅਧਿਕਾਰੀ ਨਾਲ ਸੰਪਰਕ ਕਰਨਾ ਹੋਵੇਗਾ। ਨਾਲ ਹੀ ਬੈਂਕ ਖਾਤਾ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ ਤੇ ਡੀਬੀਟੀ ਸੇਵਾ ਵੀ ਚਾਲੂ ਹੋਣੀ ਚਾਹੀਦੀ ਹੈ।

ਇਸ ਤਰ੍ਹਾਂ ਚੈੱਕ ਕਰੋ ਆਪਣਾ ਸਟੇਟਸ

ਜੇਕਰ ਕਿਸਾਨ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਅਗਲੀ ਕਿਸ਼ਤ ਮਿਲੇਗੀ ਜਾਂ ਨਹੀਂ, ਤਾਂ ਉਹ ਪੀਐਮ ਕਿਸਾਨ ਪੋਰਟਲ ‘ਤੇ ਜਾ ਕੇ ਆਪਣਾ ਬੈਨਿਫਿਸ਼ਰੀ ਸਟੇਟਸ ਦੇਖ ਸਕਦੇ ਹਨ। ਇਸ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ “ਫਾਰਮਰਸ ਕੌਰਨਰ” ਸੈਕਸ਼ਨ ‘ਚ “Know Your Status” ਵਿਕਲਪ ਚੁਣੋ। ਇਸ ਤੋਂ ਬਾਅਦ ਆਪਣਾ ਰਜਿਸਟ੍ਰੇਸ਼ਨ ਨੰਬਰ ਤੇ ਕੈਪਚਾ ਕੋਡ ਦਰਜ ਕਰਕੇ “ਗੇਟ ਡਾਟਾ” ‘ਤੇ ਕਲਿੱਕ ਕਰੋ।

ਇਸ ਤੋਂ ਬਾਅਦ ਸਕ੍ਰੀਨ ‘ਤੇ ਈ-ਕੇਵਾਈਸੀ, ਲੈਂਡ ਸੀਡਿੰਗ ਤੇ ਬੈਂਕ-ਆਧਾਰ ਲਿੰਕਿੰਗ ਦਾ ਸਟੇਟਸ ਦਿਖਾਈ ਦੇਵੇਗਾ। ਜੇਕਰ ਤਿੰਨਾਂ ਦੇ ਸਾਹਮਣੇ “Yes” ਲਿਖਿਆ ਹੈ ਤਾਂ ਅਗਲੀ ਕਿਸ਼ਤ ਮਿਲਣ ‘ਚ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਵੇਗੀ।

ਯੋਜਨਾ ਦਾ 2030-31 ਤੱਕ ਵਿਸਤਾਰ

ਹਾਲ ਹੀ ‘ਚ ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ 2030-31 ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਤੋਂ ਬਾਅਦ ਕਿਸਾਨਾਂ ‘ਚ ਅਗਲੀ ਕਿਸ਼ਤ ਨੂੰ ਲੈ ਕੇ ਬਣੀ ਅਸਮੰਜਸ ਦੀ ਸਥਿਤੀ ਕਾਫ਼ੀ ਹੱਦ ਤੱਕ ਸਪੱਸ਼ਟ ਹੋ ਗਈ ਹੈ। ਹੁਣ ਇਹ ਯੋਜਨਾ ਪਹਿਲਾਂ ਵਾਂਗ ਆਪਣੇ ਨਿਰਧਾਰਿਤ ਚੱਕਰ ਅਨੁਸਾਰ ਜਾਰੀ ਰਹੇਗੀ ਤੇ ਯੋਗ ਕਿਸਾਨਾਂ ਨੂੰ ਹਰ ਚਾਰ ਮਹੀਨੇ ਬਾਅਦ 2,000 ਰੁਪਏ ਦੀ ਕਿਸ਼ਤ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ‘ਚ ਭੇਜੀ ਜਾਂਦੀ ਰਹੇਗੀ। Source: TV9Hindi.com

Loading...
Unable to load recommendations.
Follow Us