Operation Sindoor: 88 ਘੰਟਿਆਂ ‘ਚ ਹਿੱਲ ਗਿਆ ਸੀ ਪਾਕਿਸਤਾਨ, 1:30 ਮਿੰਟ ਦੀ ਵੀਡੀਓ ‘ਚ ਭਾਰਤੀ ਫੌਜ ਨੇ ਦਿਖਾਇਆ ਤਬਾਹੀ ਦਾ ਟ੍ਰੇਲਰ

Updated On: 

07 May 2026 07:40 AM IST

7 ਮਈ ਦੀ ਦਰਮਿਆਨੀ ਰਾਤ ਨੂੰ ਭਾਰਤੀ ਫੌਜ ਨੇ 'ਆਪਰੇਸ਼ਨ ਸਿੰਦੂਰ' ਸ਼ੁਰੂ ਕੀਤਾ। ਇਸ ਆਪ੍ਰੇਸ਼ਨ ਦੇ ਤਹਿਤ, ਭਾਰਤ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) 'ਚ ਸਥਿਤ 9 ਅੱਤਵਾਦੀ ਟਿਕਾਣਿਆਂ 'ਤੇ ਕਈ ਹਵਾਈ ਹਮਲੇ ਕੀਤੇ, ਜਿਸ 'ਚ ਘੱਟੋ-ਘੱਟ 100 ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ।

Operation Sindoor: 88 ਘੰਟਿਆਂ ਚ ਹਿੱਲ ਗਿਆ ਸੀ ਪਾਕਿਸਤਾਨ, 1:30 ਮਿੰਟ ਦੀ ਵੀਡੀਓ ਚ ਭਾਰਤੀ ਫੌਜ ਨੇ ਦਿਖਾਇਆ ਤਬਾਹੀ ਦਾ ਟ੍ਰੇਲਰ

Operation Sindoor: 88 ਘੰਟਿਆਂ 'ਚ ਹਿੱਲ ਗਿਆ ਸੀ ਪਾਕਿਸਤਾਨ, 1:30 ਮਿੰਟ ਦੀ ਵੀਡੀਓ 'ਚ ਫੌਜ ਨੇ ਦਿਖਾਇਆ'ਤਬਾਹੀ ਦਾ ਟ੍ਰੇਲਰ

ਅੱਜ ਭਾਰਤੀ ਫੌਜ ਦੁਆਰਾ ਅੱਤਵਾਦੀਆਂ ਵਿਰੁੱਧ ਕੀਤੇ ਗਏ ਆਪ੍ਰੇਸ਼ਨ ‘ਆਪਰੇਸ਼ਨ ਸਿੰਦੂਰ’ ਦੀ ਇੱਕ ਸਾਲ ਦੀ ਵਰ੍ਹੇਗੰਢ ਹੈ। ਪਿਛਲੇ ਸਾਲ, ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਦੇ ਬਦਲੇ ‘ਚ ਭਾਰਤ ਨੇ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ, ਜਿਸ ‘ਚ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚ ਕਈ ਥਾਵਾਂ ‘ਤੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਲਈ ਹਵਾਈ ਹਮਲੇ ਕੀਤੇ ਗਏ। ‘ਆਪ੍ਰੇਸ਼ਨ ਸਿੰਦੂਰ’ ਦੇ ਇੱਕ ਸਾਲ ਹੋਣ ‘ਤੇ ਭਾਰਤੀ ਫੌਜ ਨੇ ਅੱਜ, ਵੀਰਵਾਰ ਨੂੰ ਡੇਢ ਮਿੰਟ ਦਾ ਇੱਕ ਵੀਡੀਓ ਜਾਰੀ ਕੀਤਾ। ਇਸ ‘ਚ ਗੁਆਂਢੀ ਦੇਸ਼ ‘ਤੇ ਕੀਤੀ ਗਈ ਤਬਾਹੀ ਦਾ ਇੱਕ ਟ੍ਰੇਲਰ ਦਿਖਾਈ ਦਿੱਤਾ।

ਭਾਰਤੀ ਫੌਜ ਨੇ 7 ਮਈ ਦੀ ਦਰਮਿਆਨੀ ਰਾਤ ਨੂੰ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ। ਇਸ ਕਾਰਵਾਈ ਦੇ ਤਹਿਤ, ਭਾਰਤ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚ ਸਥਿਤ 9 ਅੱਤਵਾਦੀ ਟਿਕਾਣਿਆਂ ‘ਤੇ ਕਈ ਤਿੱਖੇ ਹਵਾਈ ਹਮਲੇ ਕੀਤੇ, ਜਿਸ ‘ਚ ਘੱਟੋ-ਘੱਟ 100 ਅੱਤਵਾਦੀ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ। ਇਸ ਤੋਂ ਇਲਾਵਾ, ਇਨ੍ਹਾਂ ਹਮਲਿਆਂ ਨੇ ਅੱਤਵਾਦੀ ਟਿਕਾਣਿਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ। Source: TV9Hindi.com

Follow Us