ਮੂਸੇਵਾਲਾ ਦੇ ਕਤਲ ‘ਚ ਸੀ ਸ਼ਾਮਲ, ਦੁਬਈ ਤੋਂ ਚਲਾ ਰਿਹਾ ਸੀ ਗੈਂਗ, NIA ਦੇ ਹੱਥੇ ਚੜ੍ਹਿਆ ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਗੈਂਗਸਟਰ ਵਿਕਰਮ ਬਰਾੜ

Updated On: 

26 Jul 2023 21:54 PM

ਗੈਂਗਸਟਰ ਲਾਰੈਂਸ ਦਾ ਸਾਥੀ ਬਣਨ ਤੋਂ ਪਹਿਲਾਂ ਵਿਕਰਮ ਬਰਾੜ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਯੂਨੀਅਨ (SOPU) ਨਾਲ ਜੁੜੇ ਹੋਇਆ ਸੀ। ਐਆਈਏ ਹੁਣ ਇਸ ਕੋਲੋਂ ਡੁੰਘਾਈ ਨਾਲ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ।

ਮੂਸੇਵਾਲਾ ਦੇ ਕਤਲ ਚ ਸੀ ਸ਼ਾਮਲ, ਦੁਬਈ ਤੋਂ ਚਲਾ ਰਿਹਾ ਸੀ ਗੈਂਗ, NIA ਦੇ ਹੱਥੇ ਚੜ੍ਹਿਆ ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਗੈਂਗਸਟਰ ਵਿਕਰਮ ਬਰਾੜ
Follow Us On

ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਗੈਂਗਸਟਰ ਵਿਕਰਮ ਬਰਾੜ (Gangster Vikram Brar) ਨੂੰ NIA ਨੇ ਬੁੱਧਵਾਰ ਨੂੰ UAE ਤੋਂ ਗ੍ਰਿਫਤਾਰ ਕਰ ਲਿਆ। ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਸ਼ਾਮਲ ਸੀ ਅਤੇ ਉਦੋਂ ਤੋਂ ਹੀ ਫਰਾਰ ਸੀ। ਬਰਾੜ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪੀਲੀਬੰਗਾ ਕਸਬੇ ਨੇੜੇ ਡਿੰਗਾ ਪਿੰਡ ਦਾ ਵਸਨੀਕ ਹੈ। ਉਹ ਕਤਲ ਅਤੇ ਫਿਰੌਤੀ ਸਮੇਤ 11 ਮਾਮਲਿਆਂ ਵਿੱਚ ਲੋੜੀਂਦਾ ਹੈ। ਐਨਆਈਏ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵਿਕਰਮ ਬਰਾੜ ਦੀ ਸਰਗਰਮ ਭੂਮਿਕਾ ਸੀ। ਲਾਰੈਂਸ ਬਿਸ਼ਨੋਈ ਨੇ ਹਵਾਲਾ ਰਾਹੀਂ ਬਰਾੜ ਨੂੰ ਕਈ ਵਾਰ ਫਿਰੌਤੀ ਦੀ ਰਕਮ ਵੀ ਭੇਜੀ ਸੀ।

ਸਲਮਾਨ ਨੂੰ ਧਮਕੀ ਦੇਣ ਦੇ ਮਾਮਲੇ ‘ਚ ਲਾਰੇਂਸ ਦੇ ਖਾਸ ਵਿਕਰਮ ਬਰਾੜ ਦਾ ਨਾਂ ਵੀ ਸਾਹਮਣੇ ਆਇਆ ਸੀ। ਦੱਸਿਆ ਜਾ ਰਿਹਾ ਸੀ ਕਿ ਵਿਕਰਮ ਬਰਾੜ ਦੁਬਈ ‘ਚ ਬੈਠ ਕੇ ਗੈਂਗਸਟਰ ਲਾਰੈਂਸ ਦਾ ਗੈਂਗ ਚਲਾ ਰਿਹਾ ਸੀ। ਹੁਣ ਉਸ ਨੂੰ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਜਾ ਰਿਹਾ ਹੈ। NIA ਨੇ ਬਰਾੜ ਨੂੰ ਅੱਤਵਾਦੀ ਮੰਨਿਆ ਹੈ ਅਤੇ ਉਸ ਦੇ ਖਿਲਾਫ UAPA ਤਹਿਤ ਅੱਤਵਾਦੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਬਦਨਾਮ ਗੈਂਗਸਟਰਾਂ ਦਾ ਕਰੀਬੀ ਹੈ ਵਿਕਰਮ ਬਰਾੜ

NIA ਮੁਤਾਬਕ ਬਰਾੜ ਰਾਜਸਥਾਨ ਦੇ ਬਦਨਾਮ ਗੈਂਗਸਟਰ ਆਨੰਦਪਾਲ ਸਿੰਘ ਦਾ ਵੀ ਕਰੀਬੀ ਰਿਹਾ ਹੈ। ਹਨੂੰਮਾਨਗੜ੍ਹ ਦੇ ਐਸਪੀ ਅਜੇ ਸਿੰਘ ਨੇ ਦੱਸਿਆ ਕਿ ਬਰਾੜ ਦਾ ਸਰਗਰਮ ਇਲਾਕਾ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਹੈ। ਉਸ ਵਿਰੁੱਧ ਦੇਸ਼ ਭਰ ਵਿਚ ਕੇਸ ਦਰਜ ਹਨ। ਮਹਾਰਾਸ਼ਟਰ, ਪੰਜਾਬ, ਦਿੱਲੀ, ਰਾਜਸਥਾਨ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਉਸ ਦੀ ਭਾਲ ਕਰ ਰਹੀ ਹੈ।

ਇਸ ਦੇ ਨਾਲ ਹੀ ਹਨੂੰਮਾਨਗੜ੍ਹ ਕਸਬੇ ਦੇ ਪੀਲੀਬੰਗਾ ਥਾਣੇ ਵਿੱਚ ਉਸ ਖ਼ਿਲਾਫ਼ ਕੇਸ ਦਰਜ ਹੈ। ਦੋਸ਼ ਹੈ ਕਿ ਪਿਛਲੇ ਸਾਲ ਉਸ ਨੇ ਇਕ ਆੜ੍ਹਤੀ ਪੁਰਸ਼ੋਤਮ ਅਗਰਵਾਲ ਨੂੰ ਵਟਸਐਪ ਕਾਲ ਕਰਕੇ 30 ਲੱਖ ਰੁਪਏ ਦੀ ਮੰਗ ਕੀਤੀ ਸੀ। ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਮਾਮਲੇ ਵਿੱਚ ਸਥਾਨਕ ਪੁਲਿਸ ਲੰਬੇ ਸਮੇਂ ਤੋਂ ਉਸਦੀ ਭਾਲ ਕਰ ਰਹੀ ਸੀ।

ਲਾਰੈਂਸ ਦੇ ਲਈ ਕਰਦਾ ਸੀ ਕੰਮ

ਇੰਟਰਪੋਲ ਨੇ ਭਾਰਤੀ ਜਾਂਚ ਏਜੰਸੀ ਦੀ ਬੇਨਤੀ ‘ਤੇ ਜੁਲਾਈ ਦੇ ਪਹਿਲੇ ਹਫ਼ਤੇ ਗੈਂਗਸਟਰ ਵਿਕਰਮ ਬਰਾੜ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਟਾਰਗੇਟ ਕਿਲਿੰਗ ਤੋਂ ਇਲਾਵਾ, ਵਿਕਰਮ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਹੋਰ ਗੈਂਗਸਟਰਾਂ ਦੀ ਮਦਦ ਨਾਲ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਅਤੇ ਫਿਰੌਤੀ ਦੇ ਮਾਮਲਿਆਂ ਵਿੱਚ ਵੀ ਸ਼ਾਮਲ ਸੀ।

ਐਨਆਈਏ ਨੇ ਦੱਸਿਆ ਕਿ ਗੈਂਗਸਟਰ ਵਿਕਰਮ ਬਰਾੜ ਯੂਏਈ ਤੋਂ ਲਾਰੈਂਸ ਬਿਸ਼ਨੋਈ ਦੇ ਅੱਤਵਾਦੀ ਗਰੋਹ ਲਈ ਕਮਿਯੂਨੀਕੇਸ਼ਨ ਰੂਮ (ਸੀਸੀਆਰ) ਵਜੋਂ ਕੰਮ ਕਰਦਾ ਸੀ। ਵਿਕਰਮ ਦਾ ਇਹ ਸੀਸੀਆਰ ਕੈਨੇਡਾ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਕਾਲ ਦੀ ਸਹੂਲਤ ਵੀ ਦੇ ਰਿਹਾ ਸੀ ਅਤੇ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਭਾਰਤ ਵਿੱਚ ਲੋਕਾਂ ਨੂੰ ਧਮਕੀਆਂ ਦੇ ਕੇ ਜ਼ਬਰਨ ਵਸੂਲੀ ਲਈ ਫੋਨ ਕਰਕੇ ਧਮਕਾਉਂਦਾ ਸੀ।

ਐਨਆਈਏ ਮੁਤਾਬਕ ਵਿਕਰਮ ਬਰਾੜ ਨੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਰਾਜਸਥਾਨ, ਪੰਜਾਬ, ਹਰਿਆਣਾ ਵਿੱਚ ਲੌਜਿਸਟਿਕ ਸਪੋਰਟ ਵੀ ਮੁਹੱਈਆ ਕਰਵਾਈ ਸੀ। ਇਸ ਵਿੱਚ ਗੈਂਗਸਟਰਾਂ ਨੂੰ ਹਥਿਆਰ, ਉਨ੍ਹਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣਾ ਸ਼ਾਮਲ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ