ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Sudan Violence ਕੌਤਾਹੀ ਬਰਦਾਸ਼ਤ ਨਹੀਂ, ਸੂਡਾਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਤੁਰੰਤ ਯੋਜਨਾ ਬਣਾਓ-PM ਦੀ ਦੋ ਟੁਕ

Sudan Violence: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁਕਰਵਾਰ ਸੂਡਾਨ ਹਿੰਸਾ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਕੀਤੀ। ਪਿਛਲੇ ਕਈ ਦਿਨਾਂ ਤੋਂ ਸੂਡਾਨ ਵਿੱਚ ਹਿੰਸਾ ਜਾਰੀ ਹੈ। ਪੀਐਮ ਮੋਦੀ ਇੱਥੇ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਹਿੰਸਾ ਵਿੱਚ ਇੱਕ ਭਾਰਤੀ ਦੀ ਵੀ ਮੌਤ ਹੋ ਗਈ ਹੈ।

Sudan Violence ਕੌਤਾਹੀ ਬਰਦਾਸ਼ਤ ਨਹੀਂ, ਸੂਡਾਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਤੁਰੰਤ ਯੋਜਨਾ ਬਣਾਓ-PM ਦੀ ਦੋ ਟੁਕ
ਕੌਤਾਹੀ ਬਰਦਾਸ਼ਤ ਨਹੀਂ, ਸੂਡਾਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਤੁਰੰਤ ਯੋਜਨਾ ਬਣਾਓ- PM ਦੀ ਦੋ ਟੁਕ।
Follow Us
tv9-punjabi
| Updated On: 21 Apr 2023 17:36 PM

Indian Living In Sudan. ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਸ਼ੁੱਕਰਵਾਰ ਨੂੰ ਇਕ ਉੱਚ ਪੱਧਰੀ ਬੈਠਕ ‘ਚ ਸੂਡਾਨ ‘ਚ ਰਹਿ ਰਹੇ ਭਾਰਤੀਆਂ ਦੇ ਹਾਲਾਤ ‘ਤੇ ਚਰਚਾ ਕੀਤੀ। ਦਰਅਸਲ ਪਿਛਲੇ ਕਈ ਦਿਨਾਂ ਤੋਂ ਸੂਡਾਨ ‘ਚ ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਹਿੰਸਾ ਚੱਲ ਰਹੀ ਹੈ। ਪੂਰੇ ਦੇਸ਼ ਦੇ ਕਈ ਖੇਤਰਾਂ ਵਿੱਚ ਘਰੇਲੂ ਯੁੱਧ ਦੀ ਸਥਿਤੀ ਬਣੀ ਹੋਈ ਹੈ। ਅਜਿਹੇ ‘ਚ ਪੀਐੱਮ ਮੋਦੀ ਨੇ ਉੱਚ ਪੱਧਰੀ ਬੈਠਕ ‘ਚ ਸੂਡਾਨ ‘ਚ ਰਹਿ ਰਹੇ ਭਾਰਤੀਆਂ ਨੂੰ ਕੱਢਣ ਦੀ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

3 ਹਜ਼ਾਰ ਤੋਂ ਵੱਧ ਭਾਰਤੀ ਸੂਡਾਨ ‘ਚ ਫਸੇ

ਜਾਣਕਾਰੀ ਮੁਤਾਬਕ ਇਸ ਸਮੇਂ ਸੂਡਾਨ ‘ਚ 3000 ਤੋਂ ਵੱਧ ਭਾਰਤੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਬੈਠਕ ‘ਚ ਪੀਐੱਮ ਮੋਦੀ ਨੇ ਸੂਡਾਨ ‘ਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਦਾ ਖਿਆਲ ਰੱਖਣ ਲਈ ਕਿਹਾ ਹੈ। ਇਸ ਬੈਠਕ ‘ਚ ਪੀਐੱਮ ਮੋਦੀ ਨੇ ਪਿਛਲੇ ਹਫਤੇ ਸੂਡਾਨ ‘ਚ ਗੋਲੀ ਲੱਗਣ ਨਾਲ ਮਾਰੇ ਗਏ ਭਾਰਤੀ ‘ਤੇ ਵੀ ਸੋਗ ਪ੍ਰਗਟ ਕੀਤਾ ਹੈ।

ਗੁਆਂਢੀ ਦੇਸ਼ਾਂ ਨਾਲ ਲਗਾਤਾਰ ਸੰਪਰਕ ਬਣਾਓ-ਮੋਦੀ

ਪੀਐਮ ਮੋਦੀ ਨੇ ਸਥਿਤੀ ‘ਤੇ ਸੁਡਾਨ ਦੇ ਗੁਆਂਢੀ ਦੇਸ਼ਾਂ ਨਾਲ ਲਗਾਤਾਰ ਸੰਪਰਕ ਬਣਾਏ ਰੱਖਣ ਦੇ ਨਿਰਦੇਸ਼ ਵੀ ਦਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਨਾਲ ਇਸ ਉੱਚ-ਪੱਧਰੀ ਮੀਟਿੰਗ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ, ਸੂਡਾਨ ਵਿੱਚ ਭਾਰਤੀ ਰਾਜਦੂਤ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।

ਇਹ ਵੀ ਜ਼ਰੂਰ ਪੜੋ

  1. ਵਿਦੇਸ਼ ਸਕੱਤਰ, ਰੱਖਿਆ ਸਕੱਤਰ, ਸੀਪੀਵੀ ਅਤੇ ਓਆਈਏ ਸਕੱਤਰ, ਏਅਰ ਚੀਫ ਮਾਰਸ਼ਲ, ਡੀਐਸ ਪੀਐਮਓ ਵਿਪਿਨ ਕੁਮਾਰ, ਰਿਆਦ ਵਿੱਚ ਭਾਰਤੀ ਰਾਜਦੂਤ, ਜਲ ਸੈਨਾ ਦੇ ਮੁਖੀ ਪ੍ਰਧਾਨ ਮੰਤਰੀ ਦੀ ਮੀਟਿੰਗ ਵਿੱਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਮੋਦੀ ਨੇ ਸੀਨੀਅਰ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ ਹੈ।ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤਿੰਨ ਦਿਨਾਂ ਦੌਰੇ ‘ਤੇ ਹਨ। ਉਹ ਗੁਆਨਾ, ਪਨਾਮਾ, ਕੋਲੰਬੀਆ ਅਤੇ ਫਿਰ ਡੋਮਿਨਿਕਾ ਗਣਰਾਜ ਜਾਣਗੇ। ਸੂਡਾਨ ਹਿੰਸਾ ਨੂੰ ਧਿਆਨ ‘ਚ ਰੱਖਦੇ ਹੋਏ ਉਹ ਨਿਊਯਾਰਕ ਵੀ ਪਹੁੰਚੇ, ਜਿੱਥੇ ਉਨ੍ਹਾਂ ਨੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨਾਲ ਮੁਲਾਕਾਤ ਕੀਤੀ।
  2. ਹਿੰਸਾ ਪ੍ਰਭਾਵਿਤ ਸੂਡਾਨ ਵਿੱਚ ਘੱਟੋ-ਘੱਟ 3000 ਭਾਰਤੀ ਹਨ। ਖਾਰਤੂਮ ਸਥਿਤ ਭਾਰਤੀ ਦੂਤਾਵਾਸ ਦੇ ਅੰਕੜਿਆਂ ਅਨੁਸਾਰ 1500 ਭਾਰਤੀ ਲੰਬੇ ਸਮੇਂ ਤੋਂ ਉੱਥੇ ਰਹਿ ਰਹੇ ਹਨ। ਸੰਯੁਕਤ ਰਾਸ਼ਟਰ ਮੁਖੀ ਨਾਲ ਵਿਦੇਸ਼ ਮੰਤਰੀ ਦੀ ਮੁਲਾਕਾਤ ਤੋਂ ਬਾਅਦ ਇਹ ਸਪੱਸ਼ਟ ਹੈ ਕਿ ਭਾਰਤ ਉਥੋਂ ਭਾਰਤੀਆਂ ਨੂੰ ਛੁਡਾਉਣ ਦੀ ਯੋਜਨਾ ਬਣਾ ਸਕਦਾ ਹੈ।
  3. ਵਿਦੇਸ਼ ਮੰਤਰੀ ਨੇ ਦੱਸਿਆ ਕਿ ਸੂਡਾਨ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹਿੰਦੇ ਹਨ ਅਤੇ ਇਹੀ ਕਾਰਨ ਹੈ ਕਿ ਭਾਰਤ ਉੱਥੇ ਭੜਕੀ ਹਿੰਸਾ ਵਿੱਚ ਦਿਲਚਸਪੀ ਲੈ ਰਿਹਾ ਹੈ। ਸੰਯੁਕਤ ਰਾਸ਼ਟਰ ਚਾਹੁੰਦਾ ਹੈ ਕਿ ਸੂਡਾਨ ਦੇ ਹਾਲਾਤਾਂ ਵਿੱਚ ਜਲਦੀ ਹੀ ਸੁਧਾਰ ਹੋ ਜਾਵੇ। ਕਿਉਂਕਿ ਜਦੋਂ ਤੱਕ ਸੀਜ ਫਾਇਰ ਨਹੀਂ ਹੁੰਦਾ ਉਦੋਂ ਤੱਕ ਕੋਈ ਗਲਿਆਰਾ ਸਥਾਪਤ ਨਹੀਂ ਹੁੰਦਾ, ਜਿਸ ਕਾਰਨ ਉਥੋਂ ਲੋਕਾਂ ਨੂੰ ਕੱਢਣਾ ਮੁਸ਼ਕਿਲ ਹੈ।ਜਨਰਲ ਅਬਦੇਲ ਫਤਾਹ ਬੁਰਹਾਨ ਦੀ ਅਗਵਾਈ ਵਾਲੀ ਫੌਜ ਅਤੇ ਜਨਰਲ ਮੁਹੰਮਦ ਹਮਦਾਨ ਦਗਾਲੋ ਦੀ ਅਗਵਾਈ ਵਾਲੀ ਰੈਪਿਡ ਸਪੋਰਟ ਫੋਰਸ ਵਿਚਕਾਰ 14 ਅਪ੍ਰੈਲ ਨੂੰ ਸੂਡਾਨ ਵਿੱਚ ਹਿੰਸਾ ਸ਼ੁਰੂ ਹੋ ਗਈ ਸੀ। ਸੂਡਾਨ ‘ਚ 2021 ਦੇ ਤਖਤਾਪਲਟ ਤੋਂ ਬਾਅਦ ਦੋਹਾਂ ਨੇ ਮਿਲ ਕੇ ਇੱਥੇ ਮਿਲਟਰੀ ਸਰਕਾਰ ਚਲਾਉਣ ਦਾ ਫੈਸਲਾ ਕੀਤਾ ਪਰ ਮਤਭੇਦਾਂ ਕਾਰਨ ਸਰਕਾਰ ਡਿੱਗ ਗਈ ਅਤੇ ਹਿੰਸਾ ਸ਼ੁਰੂ ਹੋ ਗਈ।
  4. ਸੰਯੁਕਤ ਰਾਸ਼ਟਰ ਦੇ ਚੀਫ਼ ਗੁਟੇਰੇਸ ਨੇ ਸਥਿਤੀ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਹਿੰਸਾ ਸ਼ਹਿਰੀ ਖੇਤਰਾਂ ਤੱਕ ਫੈਲ ਗਈ ਹੈ, ਜੋ ਖਤਰਨਾਕ ਹੈ। ਇਸ ਕਾਰਨ ਸ਼ਹਿਰੀਆਂ, ਬੱਚਿਆਂ ਨੂੰ ਸਕੂਲਾਂ ਅਤੇ ਹਸਪਤਾਲਾਂ ਦਾ ਸਹਾਰਾ ਲੈਣਾ ਪੈਂਦਾ ਹੈ। ਸੰਯੁਕਤ ਰਾਸ਼ਟਰ ਮੁਖੀ ਨੇ ਦੱਸਿਆ ਕਿ ਹਿੰਸਾ ਕਾਰਨ ਇੱਥੋਂ ਲੋਕਾਂ ਨੂੰ ਕੱਢਣਾ ਅਸੰਭਵ ਹੈ।
  5. ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਲੜਾਈ ਵਿੱਚ 330 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਲਗਭਗ 3,200 ਲੋਕ ਜ਼ਖਮੀ ਹੋਏ ਹਨ। ਬੱਚਿਆਂ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੇਫ ਨੇ ਕਿਹਾ ਕਿ ਹਿੰਸਾ ‘ਚ ਘੱਟੋ-ਘੱਟ 9 ਬੱਚੇ ਵੀ ਮਾਰੇ ਗਏ ਹਨ ਅਤੇ 50 ਤੋਂ ਵੱਧ ਬੱਚੇ ਜ਼ਖਮੀ ਹੋਏ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ...
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?...
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ...
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !...
Amarnath Yatra 2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report
Amarnath Yatra  2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report...
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!...
Himachal Landslide: ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!
Himachal Landslide:  ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!...
ਮਾਰਸ਼ਲ ਆਰਟਸ ਮਾਹਿਰ ਕਨਿਸ਼ਕ ਸ਼ਰਮਾ ਪਹੁੰਚੇ ਪੰਜਾਬ, ਸ਼ਾਹਰੁਖ ਤੋਂ ਲੈ ਕੇ ਮਾਧੁਰੀ ਤੱਕ ਨੂੰ ਦਿੱਤੀ ਹੈ ਟ੍ਰੇਨਿੰਗ!
ਮਾਰਸ਼ਲ ਆਰਟਸ ਮਾਹਿਰ ਕਨਿਸ਼ਕ ਸ਼ਰਮਾ ਪਹੁੰਚੇ ਪੰਜਾਬ, ਸ਼ਾਹਰੁਖ ਤੋਂ ਲੈ ਕੇ ਮਾਧੁਰੀ ਤੱਕ ਨੂੰ ਦਿੱਤੀ ਹੈ ਟ੍ਰੇਨਿੰਗ!...
ਲੁਧਿਆਣਾ ਵਿੱਚ ਸਾਬਕਾ ਸੰਸਦ ਮੈਂਬਰ ਦੇ ਪੀਏ ਦਾ ਕਤਲ, ਸੜਕ 'ਤੇ ਘਟਨਾ ਦੀਆਂ ਲਾਈਵ ਦੇਖੋ ਵੀਡੀਓ
ਲੁਧਿਆਣਾ ਵਿੱਚ ਸਾਬਕਾ ਸੰਸਦ ਮੈਂਬਰ ਦੇ ਪੀਏ ਦਾ ਕਤਲ, ਸੜਕ 'ਤੇ ਘਟਨਾ ਦੀਆਂ ਲਾਈਵ ਦੇਖੋ ਵੀਡੀਓ...