Mumbai Train Firing: ਮੁੰਬਈ-ਜੈਪੁਰ ਟ੍ਰੇਨ ‘ਚ ਫਾਇਰਿੰਗ, ASI ਸਮੇਤ 4 ਲੋਕਾਂ ਦੀ ਮੌਤ, ਮੁਲਜ਼ਮ ਕਾਂਸਟੇਬਲ ਹਿਰਾਸਤ ‘ਚ
ਕਾਂਸਟੇਬਲ ਚੇਤਨ ਨੇ ਚਲਦੀ ਟ੍ਰੇਨ 'ਚ ਹੀ ਗੋਲੀ ਚਲਾ ਦਿੱਤੀ, ਜਿਸ 'ਚ ਕੁੱਲ 4 ਲੋਕਾਂ ਦੀ ਮੌਤ ਹੋ ਗਈ। ਕਾਂਸਟੇਬਲ ਦਾ ਇਰਾਦਾ ਕੀ ਸੀ ਅਤੇ ਉਸ ਨੇ ਅਜਿਹਾ ਕਿਉਂ ਕੀਤਾ, ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਮੁੰਬਈ ਨਿਊਜ਼। ਸੋਮਵਾਰ ਸਵੇਰੇ ਮੁੰਬਈ-ਜੈਪੁਰ ਸੁਪਰਫਾਸਟ ਐਕਸਪ੍ਰੈਸ ਵਿੱਚ ਗੋਲੀਬਾਰੀ (Firing) ਦੀ ਘਟਨਾ ਵਾਪਰੀ। ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਦੇ ਇੱਕ ਕਾਂਸਟੇਬਲ ਨੇ ਏਐਸਆਈ ਅਤੇ 3 ਹੋਰ ਯਾਤਰੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਚੱਲਦੀ ਟ੍ਰੇਨ ‘ਚ ਵਾਪਰੀ ਇਸ ਘਟਨਾ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ, ਬਾਅਦ ‘ਚ ਜਦੋਂ ਟਰੇਨ ਰੁਕੀ ਤਾਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਕਾਂਸਟੇਬਲ ਨੂੰ ਹਿਰਾਸਤ ‘ਚ ਲੈ ਲਿਆ ਗਿਆ।
ਗੋਲੀਬਾਰੀ ਦੀ ਘਟਨਾ ਸਵੇਰੇ 5 ਤੋਂ ਸਾਢੇ 5 ਦਰਮਿਆਨ ਹੋਈ
ਇਸ ਟ੍ਰੇਨ ‘ਚ ਮੌਜੂਦ ਲੋਕਾਂ ਨੇ ਘਟਨਾ ਬਾਰੇ ਦੱਸਿਆ, ਗੋਲੀਬਾਰੀ ਦਾ ਇਹ ਮਾਮਲਾ ਸਵੇਰੇ 5 ਤੋਂ 5.30 ਦਰਮਿਆਨ ਦਾ ਹੈ। ਘਟਨਾ ਤੋਂ ਬਾਅਦ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਸੌਂ ਰਿਹਾ ਸੀ ਤਾਂ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਸ ਨੇ ਦੇਖਿਆ ਤਾਂ ਉੱਥੇ ਖੂਨ ਖਿਲਰਿਆ ਪਿਆ ਸੀ ਅਤੇ ਏ.ਐੱਸ.ਆਈ ਸਾਹਬ ਮ੍ਰਿਤਕ ਪਿਆ ਸੀ।RPF constable shoots dead 4 people on Jaipur-Mumbai Express train
Read @ANI Story | https://t.co/ATPohlelc0#RPF #JaipurExpress #firing pic.twitter.com/XZmXaDpCgX — ANI Digital (@ani_digital) July 31, 2023
ਕਾਂਸਟੇਬਲ ਚੇਤਨ ਨੇ ਆਪਣੇ ਸਾਥੀਆਂ ‘ਤੇ ਗੋਲੀ ਚਲਾਈ
ਇਹ ਗੋਲੀਬਾਰੀ ਟ੍ਰੇਨ ਨੰਬਰ 12956 ਦੇ ਕੋਚ ਬੀ-5 ‘ਚ ਉਸ ਸਮੇਂ ਹੋਈ, ਜਦੋਂ ਕਾਂਸਟੇਬਲ ਚੇਤਨ ਨੇ ਆਪਣੇ ਸਾਥੀਆਂ ‘ਤੇ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ ‘ਚ ASIT ਕਰਮ ਦੀ ਮੌਤ ਹੋ ਗਈ ਹੈ, ਜਦਕਿ ਇਕੱਠੇ ਬੈਠੇ 3 ਯਾਤਰੀਆਂ ਨੂੰ ਵੀ ਗੋਲੀ ਲੱਗੀ ਹੈ। ਸਾਰੀਆਂ ਲਾਸ਼ਾਂ ਨੂੰ ਬੋਰੀਵਲੀ ਸਟੇਸ਼ਨ ‘ਤੇ ਉਤਰਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਪੋਸਟਮਾਰਟਮ (Postmortem) ਲਈ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਕਾਂਸਟੇਬਲ ਚੇਤਨ ਰਾਮ ਨੇ ਰੇਲਗੱਡੀ ਵਿੱਚ ਏਐਸਆਈ ਟੀਕਾਰਾਮ ਨੂੰ ਗੋਲੀ ਮਾਰਨ ਤੋਂ ਬਾਅਦ ਕੁਝ ਯਾਤਰੀਆਂ ਨੂੰ ਬੰਦੂਕ ਦੀ ਨੋਕ ‘ਤੇ ਰੱਖਿਆ ਸੀ ਅਤੇ ਇਸ ਤੋਂ ਬਾਅਦ 3 ਯਾਤਰੀਆਂ ਨੂੰ ਵੀ ਗੋਲੀ ਮਾਰ ਦਿੱਤੀ ਗਈ। ਪੱਛਮੀ ਰੇਲਵੇ ਨੇ ਇਸ ਘਟਨਾ ਨੂੰ ਲੈ ਕੇ ਬਿਆਨ ਦਿੱਤਾ ਹੈ।An RPF constable opened fire k!lling 4 people onboard Mumbai-Jaipur Express Train after Plaghat Station. 1 RPF ASI and 3 other passengers and jumped out of the train near Dahisar . Accused is detained with his weapon.
#RPF #JaipurExpress #Firing #Mumbai pic.twitter.com/Di3LppGXl6 — Amitabh Chaudhary (@MithilaWaala) July 31, 2023
ਮੁੰਬਈ-ਜੈਪੁਰ ਐਕਸਪ੍ਰੈਸ ‘ਚ ਗੋਲੀਬਾਰੀ
ਰੇਲਵੇ ਦਾ ਕਹਿਣਾ ਹੈ ਕਿ ਜਦੋਂ ਮੁੰਬਈ-ਜੈਪੁਰ ਐਕਸਪ੍ਰੈਸ ਪਾਲਘਰ ਸਟੇਸ਼ਨ ਤੋਂ ਪਾਰ ਹੋਈ ਤਾਂ ਆਰਪੀਐਫ ਕਾਂਸਟੇਬਲ ਨੇ ਗੋਲੀ ਚਲਾ ਦਿੱਤੀ। ਉਸ ਨੇ ਪਹਿਲਾਂ ਏਐਸਆਈ ਨੂੰ ਗੋਲੀ ਮਾਰ ਦਿੱਤੀ ਅਤੇ ਤਿੰਨ ਹੋਰ ਯਾਤਰੀਆਂ ਨੂੰ ਵੀ ਮਾਰ ਦਿੱਤਾ। ਕਾਂਸਟੇਬਲ ਨੇ ਦਹਿਸਰ ਸਟੇਸ਼ਨ ਨੇੜੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਫੜਿਆ ਗਿਆ ਅਤੇ ਹਥਿਆਰ ਵੀ ਬਰਾਮਦ ਕਰ ਲਿਆ ਗਿਆ।ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ4TV UPDATES ** Four people were shot dead in the firing incident inside the Jaipur Express train (12956). The accused has been arrested. Mumbai: DRM Neeraj Kumar says, “At around 6 am we got to know that an RPF constable, who was on escorting duty opened fire…and killed 4. pic.twitter.com/nDa3fEjHLm
— Shakeel Yasar Ullah (@yasarullah) July 31, 2023ਇਹ ਵੀ ਪੜ੍ਹੋ