MIG-21 Crash: ਹਨੂੰਮਾਨਗੜ੍ਹ ‘ਚ ਘਰ ਦੀ ਛੱਤ ‘ਤੇ ਡਿੱਗਿਆ ਮਿਗ-21, 4 ਪਿੰਡ ਵਾਸੀਆਂ ਦੀ ਮੌਤ; ਪਾਇਲਟ ਸੁਰੱਖਿਅਤ
MiG-21 crash in Hanumangarh: ਪੰਜਾਬ ਦੇ ਫਿਰੋਜ਼ਪੁਰ ਜਿਲ੍ਹੇ ਨਾਲ ਲਗਦੇ ਰਾਜਸਥਾਨ ਦੇ ਹਨੂੰਮਾਨਗੜ੍ਹ 'ਚ ਫੌਜ ਦਾ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹਾਦਸਾ ਬਹਿਲੋਲ ਨਗਰ ਵਿੱਚ ਵਾਪਰਿਆ। ਹਾਦਸੇ ਵਿੱਚ ਪਾਇਲਟ ਨੇ ਸਮੇਂ ਸਿਰ ਜਹਾਜ਼ ਤੋਂ ਛਾਲ ਮਾਰ ਦਿੱਤੀ ਅਤੇ ਉਸ ਦੀ ਜਾਨ ਬਚ ਗਈ।
ਹਨੂੰਮਾਨਗੜ੍ਹ ਨਿਊਜ: ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਫੌਜ ਦਾ ਲੜਾਕੂ ਜਹਾਜ਼ ਮਿਗ-21 (MiG-21 crash in Hanumangarh) ਹਾਦਸਾਗ੍ਰਸਤ ਹੋ ਗਿਆ ਹੈ । ਇਹ ਘਟਨਾ ਸੋਮਵਾਰ ਸਵੇਰੇ ਬਹਿਲੋਲ ਨਗਰ ‘ਚ ਵਾਪਰੀ । ਜਹਾਜ਼ ਨੂੰ ਉਡਾਉਣ ਵਾਲੇ ਪਾਇਲਟ ਨੇ ਮਿਗ-21 ਤੋਂ ਸਮੇਂ ਸਿਰ ਛਾਲ ਮਾਰ ਦਿੱਤੀ ਅਤੇ ਉਸ ਦੀ ਜਾਨ ਬਚ ਗਈ। ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਇਸ ਹਾਦਸੇ ‘ਚ 4 ਪਿੰਡ ਵਾਸੀਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ‘ਚੋਂ 3 ਔਰਤਾਂ ਅਤੇ ਇਕ ਪੁਰਸ਼ ਹੈ।
ਇਹ ਹਾਦਸਾ ਅੱਜ ਸਵੇਰੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਏਅਰਫੋਰਸ ਦਾ ਇਹ ਜਹਾਜ਼ ਸੂਰਤਗੜ੍ਹ ਤੋਂ ਆ ਰਿਹਾ ਸੀ। ਜਹਾਜ਼ ‘ਚ ਬੈਠੇ ਪਾਇਲਟ ਨੂੰ ਲੱਗਣ ਲੱਗਾ ਕਿ ਮਿਗ ਹੁਣ ਹਾਦਸੇ ਦਾ ਸ਼ਿਕਾਰ ਹੋ ਜਾਵੇਗਾ, ਇਸ ਲਈ ਉਹ ਪੈਰਾਸ਼ੂਟ ਦੀ ਮਦਦ ਨਾਲ ਜਹਾਜ਼ ਤੋਂ ਬਾਹਰ ਨਿਕਲ ਗਿਆ। ਜਾਣਕਾਰੀ ਮੁਤਾਬਕ ਪਾਇਲਟਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।
भारतीय वायुसेना का मिग-21 लड़ाकू विमान आज सुबह राजस्थान के हनुमानगढ़ के पास दुर्घटनाग्रस्त हो गया। विमान ने सूरतगढ़ से उड़ान भरी थी। पायलट सुरक्षित है। अधिक जानकारी की प्रतीक्षा है: IAF स्रोत pic.twitter.com/DuCkgnbekn
— ANI_HindiNews (@AHindinews) May 8, 2023
ਹਾਦਸਾ ਕਿਵੇਂ ਹੋਇਆ? ਜਾਂਚ ਕਰੇਗੀ ਹਵਾਈ ਸੈਨਾ
ਭਾਰਤੀ ਹਵਾਈ ਸੈਨਾ ਨੇ ਵੀ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਹਵਾਈ ਸੈਨਾ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੇ ਮਿਗ 21 ਜਹਾਜ਼ ਨੇ ਸੋਮਵਾਰ ਸਵੇਰੇ ਸੂਰਤਗੜ੍ਹ ਤੋਂ ਰੁਟੀਨ ਉਡਾਣ ਲਈ ਉਡਾਣ ਭਰੀ ਸੀ। ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਵਾਈ ਸੈਨਾ ਵੱਲੋਂ ਦੱਸਿਆ ਗਿਆ ਕਿ ਇਸ ਹਾਦਸੇ ਵਿੱਚ ਪਾਇਲਟ ਸੁਰੱਖਿਅਤ ਹੈ ਅਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਫੌਜ ਨੇ ਹਾਦਸੇ ਦੀ ਜਾਂਚ ਲਈ ਟੀਮ ਬਣਾਈ ਹੈ।भारतीय वायुसेना का मिग-21 लड़ाकू विमान आज सुबह राजस्थान के हनुमानगढ़ के पास दुर्घटनाग्रस्त हो गया। विमान ने सूरतगढ़ से उड़ान भरी थी। पायलट सुरक्षित है। अधिक जानकारी की प्रतीक्षा है: IAF स्रोत pic.twitter.com/DuCkgnbekn
— ANI_HindiNews (@AHindinews) May 8, 2023ਇਹ ਵੀ ਪੜ੍ਹੋ


