ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Mayawati: ਮਰਦੇ ਦਮ ਤੱਕ ਨਹੀਂ ਹੋਵੇਗਾ ਕੋਈ ਮੇਰਾ ਉੱਤਰਾਧਿਕਾਰੀ, ਮਾਇਆਵਤੀ ਦਾ ਵੱਡਾ ਫੈਸਲਾ

Akash Anand: ਬਹੁਜਨ ਸਮਾਜ ਪਾਰਟੀ ਸੁੁਪਰੀਮੋ ਮਾਇਆਵਤੀ ਨੇ ਵੱਡਾ ਫੈਸਲਾ ਲੈਂਦਿਆਂ ਅਕਾਸ਼ ਆਨੰਦ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਫਾਰਗ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਖਿਲਾਫ਼ ਤਿੱਖੀ ਬਿਆਨਬਾਜ਼ੀ ਤੋਂ ਬਾਅਦ ਅਕਾਸ਼ ਚਰਚਾਵਾਂ ਵਿੱਚ ਆਏ ਸਨ।

Mayawati: ਮਰਦੇ ਦਮ ਤੱਕ ਨਹੀਂ ਹੋਵੇਗਾ ਕੋਈ ਮੇਰਾ ਉੱਤਰਾਧਿਕਾਰੀ, ਮਾਇਆਵਤੀ ਦਾ ਵੱਡਾ ਫੈਸਲਾ
Follow Us
jarnail-singhtv9-com
| Updated On: 02 Mar 2025 14:40 PM

ਬਹੁਜਨ ਸਮਾਜ ਪਾਰਟੀ ਸੁੁਪਰੀਮੋ ਮਾਇਆਵਤੀ ਨੇ ਵੱਡਾ ਫੈਸਲਾ ਲੈਂਦਿਆਂ ਆਪਣੇ ਭਤੀਜੇ ਅਕਾਸ਼ ਆਨੰਦ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਫਾਰਗ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਖਿਲਾਫ਼ ਤਿੱਖੀ ਬਿਆਨਬਾਜ਼ੀ ਤੋਂ ਬਾਅਦ ਅਕਾਸ਼ ਚਰਚਾਵਾਂ ਵਿੱਚ ਆਏ ਸਨ।

ਇਸ ਫੈਸਲੇ ਤੋਂ ਬਾਅਦ ਇੱਕ ਲਿਖਤ ਬਿਆਨ ਵਿੱਚ ਮਾਇਆਵਤੀ ਨੇ ਕਿਹਾ ਕਿ BSP ਦੇ ਸੰਸਥਾਪਕ ਸਾਹੇਬ ਕਾਂਸ਼ੀ ਰਾਮ ਨੇ ਖੁਦ ਕਿਹਾ ਸੀ ਕਿ ਜੇਕਰ ਕੋਈ ਉਹਨਾਂ ਦਾ ਰਿਸ਼ਤੇਦਾਰ ਜਾਂ ਕੋਈ ਪਰਿਵਾਰਕ ਮੈਂਬਰ ਪਾਰਟੀ ਦੇ ਮਿਸ਼ਨ ਨਾਲ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਇੱਕ ਵਰਕਰ ਵਾਂਗ ਕੰਮ ਕਰ ਸਕਦਾ ਹੈ। ਪਰ ਜੇਕਰ ਉਹ ਮੇਰੇ (ਕਾਂਸ਼ੀ ਰਾਮ) ਨਾਮ ਦੀ ਦੁਰਵਰਤੋਂ ਕਰਦਾ ਹੈ ਤਾਂ ਮੈਂ ਉਸ ਨੂੰ ਪਾਰਟੀ ਤੋਂ ਦੂਰ ਕਰ ਦੇਵਾਂਗਾ।

ਪੰਜਾਬ ਦੇ ਲੋਕ ਬੇਹਤਰ ਜਾਣਦੇ ਹਨ- ਮਾਇਆਵਤੀ

ਮਾਇਆਵਤੀ ਨੇ ਅਕਾਸ਼ ਆਨੰਦ ਨੂੰ ਅਹੁਦੇ ਤੋਂ ਹਟਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਬੇਹਤਰ ਜਾਣਦੇ ਹਨ ਕਿ ਸਾਹੇਬ ਕਾਂਸ਼ੀ ਰਾਮ ਨੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਪਾਰਟੀ ਤੋਂ ਦੂਰ ਕੀਤਾ ਸੀ ਕਿਉਂਕਿ ਉਹ ਪਾਰਟੀ ਨੂੰ ਨੁਕਸਾਨ ਕਰ ਰਹੇ ਸਨ। ਸਾਹੇਬ ਕਾਂਸ਼ੀ ਰਾਮ ਪੰਜਾਬ ਦੇ ਰੂਪਨਗਰ (ਰੋਪੜ) ਨਾਲ ਸਬੰਧ ਰੱਖਦੇ ਸਨ।

ਹੁਣ ਮਾਇਆਵਤੀ ਨੇ ਆਪਣੇ ਭਰਾ ਆਨੰਦ ਕੁਮਾਰ ਨੂੰ ਰਾਸ਼ਟਰੀ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਰਾਮਜੀ ਗੌਤਮ ਨੂੰ ਬਸਪਾ ਦਾ ਰਾਸ਼ਟਰੀ ਕੋਆਰਡੀਨੇਟਰ ਵੀ ਬਣਾਇਆ ਗਿਆ ਹੈ। ਇਸ ਤਰ੍ਹਾਂ, ਬਸਪਾ ਵਿੱਚ ਦੋ ਰਾਸ਼ਟਰੀ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ।

ਰਾਮਜੀ ਗੌਤਮ ਨੂੰ ਆਕਾਸ਼ ਦੇ ਪਿਤਾ ਆਨੰਦ ਕੁਮਾਰ ਦੇ ਨਾਲ ਪੂਰੇ ਦੇਸ਼ ਲਈ ਰਾਸ਼ਟਰੀ ਕੋਆਰਡੀਨੇਟਰ ਬਣਾਇਆ ਗਿਆ ਸੀ। ਮਾਇਆਵਤੀ ਦੇ ਤਾਜ਼ਾ ਫੈਸਲੇ ਅਨੁਸਾਰ, ਆਕਾਸ਼ ਆਨੰਦ ਹੁਣ ਪਾਰਟੀ ਵਿੱਚ ਕੋਈ ਅਹੁਦਾ ਨਹੀਂ ਰੱਖਣਗੇ। ਕੁਝ ਦਿਨ ਪਹਿਲਾਂ ਮਾਇਆਵਤੀ ਨੇ ਆਪਣੇ ਪੁਰਾਣੇ ਵਿਸ਼ਵਾਸਪਾਤਰ ਅਤੇ ਰਿਸ਼ਤੇਦਾਰ ਅਸ਼ੋਕ ਸਿਧਾਰਥ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਮਾਇਆਵਤੀ ਦੇ ਤਾਜ਼ਾ ਫੈਸਲੇ ਨੇ ਆਕਾਸ਼ ਆਨੰਦ ਦੇ ਕੈਂਪ ਵਿੱਚ ਚੁੱਪੀ ਛਾ ਗਈ ਹੈ।

ਅਸ਼ੋਕ ਸਿਧਾਰਥ ਨੇ ਆਕਾਸ਼ ਦਾ ਰਾਜਨੀਤਿਕ ਕਰੀਅਰ ਕੀਤਾ ਬਰਬਾਦ

ਬਸਪਾ ਮੁਖੀ ਨੇ ਅੱਗੇ ਕਿਹਾ ਕਿ ਹੁਣ ਸਾਨੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਬਹੁਤ ਗੰਭੀਰਤਾ ਨਾਲ ਦੇਖਣਾ ਪਵੇਗਾ। ਜੋ ਕਿ ਅਜੇ ਬਿਲਕੁਲ ਵੀ ਸਕਾਰਾਤਮਕ ਨਹੀਂ ਜਾਪਦਾ। ਅਜਿਹੀ ਸਥਿਤੀ ਵਿੱਚ, ਪਾਰਟੀ ਦੇ ਅੰਦੋਲਨ ਦੇ ਹਿੱਤ ਵਿੱਚ, ਆਕਾਸ਼ ਆਨੰਦ ਨੂੰ ਪਾਰਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਹਟਾ ਦਿੱਤਾ ਗਿਆ ਹੈ।

ਇਸ ਲਈ ਪਾਰਟੀ ਨਹੀਂ ਸਗੋਂ ਉਨ੍ਹਾਂ ਦੇ ਸਹੁਰੇ ਅਸ਼ੋਕ ਸਿਧਾਰਥ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਨਾ ਸਿਰਫ਼ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ ਸਗੋਂ ਆਕਾਸ਼ ਆਨੰਦ ਦੇ ਰਾਜਨੀਤਿਕ ਕਰੀਅਰ ਨੂੰ ਵੀ ਬਰਬਾਦ ਕੀਤਾ ਹੈ। ਇਸ ਦੀ ਬਜਾਏ, ਆਨੰਦ ਕੁਮਾਰ ਪਹਿਲਾਂ ਵਾਂਗ ਪਾਰਟੀ ਦੇ ਸਾਰੇ ਕੰਮ ਕਰਦੇ ਰਹਿਣਗੇ।

ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?
ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?...
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ...
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ...
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ...
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!...
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ...
J&k News: ਜੰਗਬੰਦੀ ਤੋਂ ਬਾਅਦ, ਪਠਾਨਕੋਟ ਦਾ ਬਾਜ਼ਾਰ ਹੁਣ ਮੁੜ ਹੋਇਆ Normal!
J&k News: ਜੰਗਬੰਦੀ ਤੋਂ ਬਾਅਦ, ਪਠਾਨਕੋਟ ਦਾ ਬਾਜ਼ਾਰ ਹੁਣ ਮੁੜ ਹੋਇਆ Normal!...
ਚੰਡੀਗੜ੍ਹ ਹਵਾਈ ਅੱਡੇ ਲਈ ਐਡਵਾਈਜ਼ਰੀ ਜਾਰੀ, ਯਾਤਰੀਆਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?, ਵੇਖੋ ਰਿਪੋਰਟ
ਚੰਡੀਗੜ੍ਹ ਹਵਾਈ ਅੱਡੇ ਲਈ ਐਡਵਾਈਜ਼ਰੀ ਜਾਰੀ, ਯਾਤਰੀਆਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ?, ਵੇਖੋ ਰਿਪੋਰਟ...
ਜੰਗਬੰਦੀ ਤੋਂ ਬਾਅਦ ਆਪ੍ਰੇਸ਼ਨ ਸਿੰਦੂਰ 'ਤੇ ਕੀ ਬੋਲੇ Rajnath Singh
ਜੰਗਬੰਦੀ ਤੋਂ ਬਾਅਦ ਆਪ੍ਰੇਸ਼ਨ ਸਿੰਦੂਰ 'ਤੇ ਕੀ ਬੋਲੇ Rajnath Singh...